ਕਾਵਿ ਦੀਆਂ ਕੋਟੀਆਂ (ਦਰਜ

ਭਾਸ਼ਾ, ਰੂਪ, ਆਕਾਰ, ਸ਼ੈਲੀ, ਵਿਸ਼ੇ ਆਦਿ ਦੇ ਆਧਾਰ ਉੱਤੇ ਨਿਰੂਪਿਤ ਕੀਤੇ ਇਨ੍ਹਾਂ ਕਾਰ ' ਦੇ ਭੇਦਾ ਤੋਂ ਇਲਾਵਾ, ਸੰਸਕ੍ਰਿਤ ਤੇ ਕੁਝ ਵਿਦਵਾਨਾਂ ਨੇ ਕਾਵਿ ਦੇ ਅੰਤਰੀਵੀ ਗੁਣਾਂ ਦੇ ਆਧਾਰ ਉੱਤੇ ਭਿੰਨ ਭਿੰਨ ਕੋਟੀਆਂ (ਦਰਜੇ) ਨਿਸ਼ਚਿਤ ਕਰਨ ਦਾ ਯਤਨ ਕੀਤਾ ਹੈ ਭਾਮਹ ਦੰਡੀ ਵਾਅ ਆਦਿ ਪਹਿਲੇ ਆਚਾਰੀਆਂ ਨੇ ਇਸ ਤਰ੍ਹਾਂ ਦਾ ਕੋਈ ਯਤਨ ਨਹੀਂ ਕੀਤਾ : ਕਾਵਿ ਦੇ  ਤਮ ਆਦਿ ਦੀ ਅਜੇਹੀ ਵਿਆਖਿਆ ਧੁਨੀ-ਸੰਪ੍ਰਦਾਇ (ਧੁਨੀ =  ਵਿਅੰਗ, ਬੁਝਾ, ਰਮਜ਼) ਦੇ ਨਿਕਾਸ ਤੋਂ ਹੀ ਆਰੰਭ ਹੁੰਦ ਜਾਪਦੀ ਹੈ ਜਿਸ ਅਨੁਸਾਰ ਕਾਵਿ ਦੀ ਉੱਤਮਤਾ ਜਾ ਆਤਮਾ ਧੁਨੀ (ਰਮਜ਼, ਵਿਅੰਗ) ਹੀ ਹੈ। ਇਸ ਧੁਨੀ ਦੀ ਮਾਤਾ ਦੇ ਫਰਕ ਨਾਲ ਕਾਵਿ ਦੇ ਦਰਜੇ ਮੁਕੱਰਰ ਹੁੰਦੇ ਹਨ । ਇਸ ਲਈ ਕਾਵਿ-ਕਰ ਦਾ ਨਿਰਨਾ ਕਾਵਿ ਸ਼ਾਸਤ ਵਿਚ ਬਿਆਨਿਆ ਗਿਆ ਹੈ।

ਆਨੰਦ-ਵਰਧਨ ਨੇ ਸਭ ਤੋਂ ਪਹਿਲਾਂ ਇਸ ਪਾਸੇ ਸੰਕੇਤ ਕੀਤਾ ਹੈ ਪਰੰਤੂ ਸਪਸ਼ਟ ਤੌਰ ਲਿਖੀ ਹੋਈ ਕਾਵਿ ਦੀ ਦਰਜਾ-ਵੰਡ ਮੰਮਟ ਦੇ ‘ਕਾਵਿ-ਪ੍ਰਕਾਸ’ ਵਿਚ ਹੀ ਮਿਲਦੀ ਹੈ। ਮੰਮਟ ਨੇ ਵਿਅੰਗ ਨੂੰ ਮੁਖ ਰਖਕੇ ਕਾਵਿ ਦੀਆਂ ਤਿੰਨ ਕਟੀਆਂ ਮੰਨੀਆਂ ਹਨ ਜਿਨ੍ਹਾਂ ਦਾ ਉਸ ਨੇ ਅਲਗ ਅਲਗ ਨਾਉਂ ਰਖਿਆ ਹੈ।

(1) ਉੱਤਮ ਕਾਵਿ ਜਾਂ ਧੁਨੀ ਕਾਵਿ

(2) ਮੱਧਮ ਕਾਵਿ ਜਾਂ ਗੁਣੀ-ਭੂਤ ਵਿਅੰਗ ਕਾਵਿ

(3) ਅਧਮ ਕਾਵਿ ਜਾਂ ਚਿਤ੍ਰ ਕਾਵਿ

‘ਕਾਵਯਾਨੁਸ਼ਾਸਨ ਦੇ ਕਰਤਾ ਹੇਮ ਚੰਦ੍, ‘ਪ੍ਰਤਾਪਰੁਯ` ਦੇ ਕਰਤਾ ਵਿਦਯਾਨਾਥ ਅਤੇ ਏਕਾਵਲੀ ਦੇ ਲੇਖਕ ਵਿਦਯਾਧਰ ਨੇ ਮੰਮਟ ਦੇ ਇਨ੍ਹਾਂ ਵਿਚਾਰਾਂ ਨੂੰ ਲਗਭਗ ਪ੍ਰਵਾਣ ਕੀਤਾ ਹੈ। ਅੱਪਰ ਦੀਕਸ਼ਿਤ ਤਾਂ ਹੂਬਹੂ ਮੰਮਟ ਦੀ ਨਕਲ ਕਰਦੇ ਹਨ। ਪਰੰਤੂ ਆਚਾਰੀਆ ਜਗਨ ਨਾਥ ਆਪਣੇ ‘ਰਸ-ਗੰਗਾਧਰ’ ਵਿਚ ਮੰਮਟ ਤੋਂ ਵਖਰੀਆਂ ਕਾਵਿ ਦੀਆਂ ਚਾਰ ਕੋਟੀਆਂ ਸਵੀਕਾਰ ਕੀਤੀਆਂ ਹਨ।

(1) ਉੱਤਮੋਤਮ ਕਾਵਿ

(2) ਉੱਤਮ ਕਾਵਿ

(3) ਮੱਧਮ ਕਾਵਿ

(4) ਅਧਮ ਕਾਵਿ (ਨਿਮਨ ਕਾਵਿ)

ਉੱਤਮੋਤਮ ਕਾਵਿ[ਸੋਧੋ] ਸੋਧੋ

ਜਿੱਥੇ ਸ਼ਬਦ ਅਤੇ ਅਰਥ ਦੋਵੇਂ ਆਪਣੇ ਆਪ ਨੂੰ ਗੌਣ ਬਣਾ ਕੇ ਕਿਸੇ ਮੁੱਖ ਚਮਤਕਾਰੀ ਅਰਥ ਨੂੰ ਪ੍ਰਗਟ ਕਰਨ ਉੱਥੇ ਉੱਤਮੋਤਮ ਕਾਵਿ ਹੁੰਦਾ ਹੈ ।

ਕਿਸੇ ਮੁੱਖ ਚਮਤਕਾਰੀ ਅਰਥ' ਤੋਂ ਭਾਵ ਇਹ ਹੈ ਕਿ ਅਜਿਹਾ ਸ਼ਬਦਾਰਥ ਜਿਸ ਦਾ ਆਧਾਰ ਚਮਤਕਾਰ ਜਨਕ ਹੋਵੇ । ਇਸ ਲਈ ਜਿਸ ਕਵਿਤਾ ਜਾਂ ਸ਼ਲੋਕ ਵਿਚ ਵਿਅੰਗ ਇੰਨਾ ਗੂੜ੍ਹ ਹੋਵੇ ਕਿ ਸਮਝ ਹੀ ਨਾ ਆਵੇ ਜਾਂ ਇੰਨਾਂ ਸਪਸ਼ਟ (ਵਾਚਿਅ) ਹੋਵੇ ਕਿ ਉਹ ਬੋਲਦਿਆਂ ਸਾਰ ਹੀ ਸਮਝ ਆ ਜਾਵੇ ਉਹ ਉੱਤਮੋਤੱਮ ਕਾਵਿ ਨਹੀਂ ਹੋ ਸਕਦਾ, ਕਿਉਂਕਿ ਅਜਿਹੇ ਵਿਅੰਗ ਚਮਤਕਾਰ-ਜਨਕ ਨਹੀਂ ਹੁੰਦੇ । ਭੈੜਾ ਵਿਅੰਗ ਵੀ ਉ ਤਮੋਤਮ ਕਾਵਿ ਨਹੀਂ ਕਿਹਾ ਜਾ ਸਕਦਾ।

ਉੱਤਮ ਕਾਵਿ[ਸੋਧੋ] ਸੋਧੋ

ਜਿਸ ਕਾਵਿ ਵਿਚ ਵਿਅੰਗ ਗੌਣ ਹੋ ਕੇ ਵੀ ਚਮਤਕਾਰ ਉਤਪੰਨ ਕਰੇ ਉਸ ਨੂੰ ਉੱਤਮ ਕਾਵਿ ਕਹਿੰਦੇ ਹਨ ।

(ਇਥੇ ਗੌਣ ਹੋਣ ਦਾ ਅਰਥ ਮੂਲ ਅਰਥ ਦੇ ਮੁਕਾਬਲੇ ਵਿਚ ਗੌਣ ਹੋਣਾ ਹੈ।) ਅਰਥ ਦੇ ਮੁਕਾਬਲੇ ਵਿਚ ਵਿਅੰਗ ਅਰਥ ਦਾ ਪ੍ਰਧਾਨ ਹੋਣਾ ਉੱਤਮ ਤੱਮ ਕਾਵਿ ਲਈ ਜ਼ਰੂਰੀ ਹੈ । ਪਰੰਤੂ ਉੱਤਮ ਕਾਵਿ ਲਈ ਮੂਲ ਅਰਥ ਦੇ ਮੁਕਾਬਲੇ ਵਿਅੰਗ ਅਰਥ ਦਾ ਗੌਣ ਹੋ ਕੇ ਚਮਤਕਾਰੀ ਹੋਣਾ ਕਿਹਾ ਗਿਆ ਹੈ । ਜੋ ਵਿਅੰਗ ਅਰਥ ਮੂਲ ਅਰਥ ਤੋਂ ਪ੍ਰਧਾਨ ਅਤੇ ਮੁੱਖ ਵਿਅੰਗ ਤੋਂ ਗੌਣ ਹੋਵੇਗਾ, ਤਾਂ ਅਤਿਵਿਆਪਤੀ ਦੋਸ਼ ਦੇ ਕਾਰਨ ਉਪਰੋਕਤ ਧਾਰਨਾ ਜਹੀ ਨਹੀਂ ਮੰਨੀ ਜਾਵੇਗੀ। ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਵਿਅੰਗ ਮੂਲ ਅਰਥ ਅਤੇ ਦੂਜੇ ਵਿਅੰਗ ਅਰਥ ਦੀ ਨਿਸਬਤ ਗੌਣ ਹੋਵੇ । ਇਸੇ ਵਿਚ ਹੀ ਉਸਦੀ ਪ੍ਰਧਾਨਤਾ ਹੈ ।

ਮੱਧਮ ਕਾਵਿ[ਸੋਧੋ] ਸੋਧੋ

ਜਿਥੇ ਵਾਚਿ ਅਰਥ (ਮੁਖ ਅਰਥ) ਦਾ ਚਮਤਕਾਰ ਵਿਅੰਗ ਅਰਥ ਦੇ ਚਮਤਕਾਰ ਤੋਂ ਉੱਚੇ ਪਧਰ ਦਾ ਹੋਵੇ ਉੱਥੇ ਮਧਿਅਮ ਕਾਵਿ ਹੁੰਦਾ ਹੈ । ਅਰਥਾਤ, ਜਿਸ ਕਾਵਿ ਅੰਸ਼ ਵਿਚ ਵਿਅੰਗ ਅਰਥ ਦਾ ਚਮਤਕਾਰ ਇੰਨਾ ਫਿੱਕਾ ਹੋਵੇ ਕਿ ਉਹ ਵਾਚਿ ਅਰਥ ਦੇ ਚਮਤਕਾਰ ਅੱਗੇ ਬਿਲਕੁਲ ਹਲਕਾ ਪੈ ਜਾਵੇ ਉਥੇ ਮਧਿਅਮ ਕਾਵਿ ਹੁੰਦਾ ਹੈ।

ਅਧਮ ਕਾਵਿ[ਸੋਧੋ] ਸੋਧੋ

ਜਿਸ ਕਾਵਿ ਵਿਚ ਵਾਚਿ ਅਰਬ ਦੇ ਚਮਤਕਾਰ ਨਾਲ ਸਮਰਥਿਤ ਹੋਕੇ ਸ਼ਬਦ ਦਾ ਚਮਤਕਾਰ ਪ੍ਰਧਾਨ ਹੋ ਜਾਵੇ ਉਸ ਵਿਚ ਅਧਮ (ਘਟੀਆ) ਕਾਵਿ ਹੁੰਦਾ ਹੈ ।ਅਧਮ ਕਾਵਿ ਆਖਰੀ ਪ੍ਰਕਾਰ ਹੈ । ਉਹੋ ਕਾਵਿ ਅਧਮ ਪ੍ਰਕਾਰ ਦਾ ਹੁੰਦਾ ਹੈ ਜਿਥੇ ਅਰਥ ਵਲੋਂ ਕੋਈ ਚਮਤਕਾਰ ਨਾ ਹੋਵੇ ਪਰੰਤੂ ਸ਼ਬਦਾਂ ਦਾ ਹੀ ਚਮਤਕਾਰ ਪ੍ਰਧਾਨ ਹੋਵੇ । ਇਹ ਕਾਵਿ ਦੀ ਦਾ ਆਖਰੀ ਤੇ ਚੌਥੀ ਕੋਟੀ ਹੈ।

ਹਵਾਲੇ[ਸੋਧੋ] ਸੋਧੋ

  1. ਡਾ ੳਮ ਪ੍ਕਾਸ਼, ਭਾਰਦਵਾਜ (1997). ਰਸ-ਗੰਗਾਧਰ. ਪਟਿਆਲਾ: ਪਬਲੀਕੇਸ਼ਨ ਬਿਊਰੋ. ISBN 81-7380-325-0.