ਕਿਊਬਾਈ ਵਟਾਂਦਰਾਯੋਗ ਪੇਸੋ

ਵਟਾਂਦਰਾਯੋਗ ਪੇਸੋ (ਕਈ ਵਾਰ CUC$ ਨਾਲ਼ ਲਿਖਿਆ ਜਾਂਦਾ) (ਗ਼ੈਰ-ਰਿਵਾਇਤੀ ਤੌਰ ਉੱਤੇ ਚਾਵੀਤੋ ਕਿਹਾ ਜਾਂਦਾ ਹੈ), ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ ਹੈ ਅਤੇ ਦੂਜੀ ਮੁਦਰਾ ਪੇਸੋ ਹੈ। ਇਹ ਸੀਮਤ ਤੌਰ ਉੱਤੇ 1994 ਤੋਂ ਵਰਤੋਂ ਵਿੱਚ ਹੈ ਜਦੋਂ ਇਹਨੂੰ ਯੂ.ਐੱਸ. ਡਾਲਰ ਦੇ ਤੁਲ ਮੰਨਿਆ ਜਾਂਦਾ ਸੀ: ਇਹਦਾ ਅਧਿਕਾਰਕ ਮੁੱਲ US$1.00 ਰੱਖਿਆ ਗਿਆ ਸੀ। 8 ਨਵੰਬਰ 2004 ਨੂੰ ਸੰਯੁਕਤ ਰਾਜ ਡਾਲਰ ਕਿਊਬਾ ਦੇ ਪਰਚੂਨ ਨਿਕਾਸਾਂ ਵਿੱਚ ਸਵੀਕਾਰੇ ਜਾਣਾ ਬੰਦ ਹੋ ਗਿਆ ਸੀ ਜਿਸ ਕਰ ਕੇ ਕਿਊਬਾਈ ਵਪਾਰਾਂ ਵਿੱਚ ਵਟਾਂਦਰਾਯੋਗ ਪੇਸੋ ਹੀ ਇੱਕੋ-ਇੱਕ ਮੁਦਰਾ ਬਚ ਗਈ ਸੀ। ਇਹ ਸਿਰਫ਼ ਦੇਸ਼ ਦੇ ਅੰਦਰ ਹੀ ਵਟਾਂਦਰਾਯੋਗ ਹੈ। 5 ਅਪਰੈਲ 2008 ਨੂੰ ਇਹਦਾ ਮੁੱਲ ਵਧਾ ਕੇ US$1.08 ਕਰ ਦਿੱਤਾ ਗਿਆ ਸੀ ਅਤੇ 15 ਮਾਰਚ 2011 ਨੂੰ ਵਾਪਸ US$1.00 ਕਰ ਦਿੱਤਾ ਗਿਆ ਸੀ।[1]

ਕਿਊਬਾਈ ਵਟਾਂਦਰਾਯੋਗ ਪੇਸੋ
peso cubano convertible (ਸਪੇਨੀ)
ISO 4217 ਕੋਡ CUC
ਕੇਂਦਰੀ ਬੈਂਕ ਕਿਊਬਾਈ ਕੇਂਦਰੀ ਬੈਂਕ
ਵੈੱਬਸਾਈਟ www.bc.gov.cu
ਵਰਤੋਂਕਾਰ ਫਰਮਾ:Country data ਕਿਊਬਾ
ਫੈਲਾਅ 5%
ਸਰੋਤ The World Factbook, 2006 est.
ਇਹਨਾਂ ਨਾਲ਼ ਜੁੜੀ ਹੋਈ ਵਟਾਂਦਰਾਯੋਗ ਪੇਸੋ = 1.00 ਯੂ.ਐੱਸ. ਡਾਲਰ
ਉਪ-ਇਕਾਈ
1/100 ਵਟਾਂਦਰਾਯੋਗ ਸਿੰਤਾਵੋ
ਨਿਸ਼ਾਨ $, CUC ਜਾਂ CUC$
ਵਟਾਂਦਰਾਯੋਗ ਸਿੰਤਾਵੋ ¢ ਜਾਂ c
ਉਪਨਾਮ ਚਾਵੀਤੋ
ਸਿੱਕੇ
Freq. used 1¢, 5¢, 10¢, 25¢, 50¢, $1
Rarely used $5
ਬੈਂਕਨੋਟ $1, $3, $5, $10, $20, $50, $100

ਹਵਾਲੇ ਸੋਧੋ

  1. "Política Monetaria". Bc.gov.cu. Archived from the original on 2011-09-26. Retrieved 2011-09-30. {{cite web}}: Unknown parameter |dead-url= ignored (help)