ਜੀਵਨ ਸੋਧੋ

ਕੇਸਰ ਸਿੰਘ ਛਿੱਬਰ ਗੋਤ ਦਾ ਮੁਹੀਅਲ ਬ੍ਰਾਹਮਣ ਸੀ। ਬੰਸਾਵਲੀਨਾਮੇ ਦੀ ਆਪਣੀ ਗਵਾਹੀ ਅਨੁਸਾਰ ਕੇਸਰ ਸਿੰਘ ਛਿੱਬਰ ਦੇ ਪਿਤਾ ਦਾ ਨਾਮ ਗੁਰਬਖਸ਼ ਸਿੰਘ ਸੀ। ਕੇਸਰ ਸਿੰਘ ਦੇ ਜਨਮ ਬਾਰੇ ਨਿਸਚਿਤ ਜਾਣਕਾਰੀ ਉਪਲਬਧ ਨਹੀਂ ਹੈ। ਕੇਸਰ ਸਿੰਘ ਦਾ ਪੂਰਾ ਖਾਨਦਾਨ ਗੁਰੂ-ਘਰ ਨਾਲ ਜੁੜਿਆ ਹੋਇਆ ਹੈ। ਕੇਸਰ ਸਿੰਘ ਦੇ ਭਰਾ ਦਾ ਨਾਮ ਸੰਤ ਸਿੰਘ ਛਿੱਬਰ ਸੀ। ਉਸਦੇ ਪੁੱਤਰ ਦਾ ਨਾਮ ਸੇਵਾ ਸਿੰਘ ਸੀ। ਜੋ ਸੀਹਰਫ਼ੀ ਸੱਸੀ-ਪੁੰਨੂ ਵੀ ਲਿਖਦਾ ਹੈ। ਕੇਸਰ ਸਿੰਘ ਭਾਰਤ ਦੇ ਪੁਰਾਣਕ-ਇਤਿਹਾਸ ਦਾ ਗਿਆਤਾ ਸੀ।

ਰਚਨਾ ਸੋਧੋ

ਕੇਸਰ ਸਿੰਘ ਦੀਆਂ ਰਚਨਾਵਾਂ ਬਾਰੇ ਵੀ ਵਿਦਵਾਨ ਮਤਭੇਦ ਦਾ ਸ਼ਿਕਾਰ ਹਨ। ਪ੍ਰੋ.ਪਿਆਰਾ ਸਿੰਘ ਪਦਮ ਕੇਸਰ ਸਿੰਘ ਦੀਆਂ 12 ਰਚਨਾਵਾਂ ਦਸਦੇ ਹਨ:

  1. ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (1769 ਈ.)
  2. ਗੁਰ-ਪ੍ਰਣਾਲੀ
  3. ਸ਼ੋਭਾ ਸ੍ਰੀ ਅੰਮ੍ਰਿਤਸਰ ਜੀ ਕੀ
  4. ਕਲਿ ਪ੍ਰਧਾਨੀ
  5. ਬਰਾਮਾਂਹ ਨਾਜ਼ਕ
  6. ਬਰਾਮਾਂਹ ਕੇਸਰ ਸਿੰਘ
  7. ਬਰਾਮਾਂਹ ਮਾਤਾ ਸੀਤਾ ਕਾ
  8. ਬਰਾਮਾਂਹ ਰਾਧੇ ਕ੍ਰਿਸ਼ਣ
  9. ਸਤਵਾਰਾ
  10. ਥਿਤੀ
  11. ਕੇਸਰੀ ਚਰਖਾ

ਡਾ.ਅਜਮੇਰ ਸਿੰਘ ਕੇਸਰ ਸਿੰਘ ਦੀਆਂ 13 ਰਚਨਾਵਾਂ ਮੰਨਦੇ ਹਨ। 13ਵੀਂ ਰਚਨਾ ਉਹ 'ਉਦਾਸੀ ਗੋਪੀ ਚੰਦ ਕੀ' ਨੂੰ ਮੰਨਦੇ ਹਨ।[1]

ਹਵਾਲੇ ਸੋਧੋ

  1. ਨਾਨਕ ਪ੍ਰਕਾਸ਼ ਪੱਤ੍ਰਿਕਾ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਜੂਨ 2007,ਪੰਨੇ 158-161