ਕੇ ਪੀ ਰਾਮਾਨੁੰਨੀ

ਭਾਰਤੀ ਨਾਵਲਕਾਰ

ਕੇ ਪੀ ਰਾਮਾਨੁੰਨੀ (ਮਲਿਆਲਮ: കെ.പി.രാമനുണ്ണി) ਕੇਰਲਾ, ਭਾਰਤ ਤੋਂ ਇੱਕ ਨਾਵਲਕਾਰ ਅਤੇ ਲਘੂ-ਕਹਾਣੀਕਾਰ ਹੈ।[1] ਉਸ ਦਾ ਪਹਿਲਾ ਨਾਵਲ ਸੂਫੀ ਪਰੇਂਜਾ ਕਥਾ (ਸੂਫੀ ਨੇ ਕੀ ਕਿਹਾ) 1995 ਵਿੱਚ ਕੇਰਲਾ ਸਾਹਿਤ ਅਕਾਦਮੀ ਅਵਾਰਡ ਜਿੱਤਿਆ ਸੀ ਅਤੇ ਨਾਵਲ ਦੈਵਾਇੰਤੀ ਪੁਸਤਕਮ (ਰੱਬ ਦੀ ਆਪਣੀ ਕਿਤਾਬ) ਨੇ 2017 ਵਿੱਚ ਕੇਂਦਰ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਸੀ। ਜੀਵਿਤਤਿੰਤੇ ਪੁਸਤਕਮ (ਬੁੱਕ ਆਫ਼ ਲਾਈਫ) ਨੇ 2011 ਦੇ ਵਯਲਾਰ ਪੁਰਸਕਾਰ ਨੂੰ ਜਿੱਤਿਆ।[2][3]

ਜ਼ਿੰਦਗੀ ਸੋਧੋ

ਰਾਮਾਨੁੰਨੀ ਦਾ ਜਨਮ 1956 ਵਿੱਚ ਦਮੋਦਰਨ ਨਾਇਰ ਅਤੇ ਜਾਨਕੀ ਅੰਮਾ ਦੇ ਘਰ ਹੋਇਆ ਸੀ। ਉਸਦੀ ਸਕੂਲ ਦੀ ਪੜ੍ਹਾਈ ਏਵੀ ਹਾਈ ਸਕੂਲ, ਪੋਨਾਨੀ ਵਿੱਚ ਹੋਈ ਸੀ। ਉਸਨੇ ਮਾਲਾਬਾਰ ਕ੍ਰਿਸਚੀਅਨ ਕਾਲਜ, ਕਾਲੀਕਟ ਤੋਂ ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੂਏਸ਼ਨ ਕੀਤੀ। ਉਸਨੇ ਐਸਬੀਆਈ ਵਿੱਚ ਸਹਾਇਕ ਮੈਨੇਜਰ ਵਜੋਂ ਕੰਮ ਕੀਤਾ ਅਤੇ ਸਾਹਿਤਕ ਕੰਮਾਂ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰਨ ਲਈ ਆਪਣੀ ਸੇਵਾ ਤੋਂ ਸਵੈਇੱਛੁਕ ਰਿਟਾਇਰਮੈਂਟ ਲੈ ਲਈ। ਇਸ ਵੇਲੇ ਉਹ ਕੇਰਲਾ ਦੇ ਤੰਜਣ ਮੈਮੋਰੀਅਲ ਟਰੱਸਟ ਦੇ ਪ੍ਰਬੰਧਕ ਹਨ। ਉਹ ਕਾਲੀਕਟ ਦੇ ਪੂਵੱਟੂਪਰੰਬੂ ਵਿਖੇ ਰਹਿੰਦਾ ਹੈ.

ਉਸ ਦਾ ਪਹਿਲਾ ਨਾਵਲ ਸੂਫੀ ਪਰਾਂਜਾ ਕਥਾ (ਸੂਫੀ ਨੇ ਕੀ ਕਿਹਾ) ਕਲਾਮਕੁਮੂਦੀ ਵਿਚ ਹਫਤਾਵਾਰੀ ਸੀਰੀਅਲ ਦੇ ਤੌਰ ਤੇ ਪ੍ਰਕਾਸ਼ਤ ਕੀਤਾ ਗਿਆ ਸੀ ਜਿਸਨੂੰ ਕਲਾਕਾਰ ਨਮਬੂਤਿਰੀ ਦੇ ਚਿੱਤਰਾਂ ਦੇ ਨਾਲ ਸਚਿਤਰ ਕੀਤਾ ਗਿਆ ਸੀ। ਇਹ 1990 ਵਿੱਚ ਇੱਕ ਕਿਤਾਬ ਵਜੋਂ ਪ੍ਰਕਾਸ਼ਤ ਹੋਇਆ ਸੀ। ਇਸ ਦੀ ਕਹਾਣੀ ਮਮੂੱਟੀ, ਇੱਕ ਮੁਸਲਮਾਨ ਅਤੇ ਕਾਰਤੀ, ਇੱਕ ਨਾਇਰ ਹਿੰਦੂ, ਵਿਚਕਾਰ ਪ੍ਰੇਮ ਅਤੇ ਵਿਆਹ ਦੇ ਦੁਆਲੇ ਘੁੰਮਦੀ ਹੈ। ਇਸਲਾਮ ਆਪਣਾ ਲੈਣ ਦੇ ਬਾਵਜੂਦ, ਕਾਰਤੀ ਆਪਣੇ ਅਸਲ ਧਰਮ ਦੇ ਮੁਢਲੇ ਵਿਸ਼ਵਾਸ ਦੀ ਖਿਚ ਨੂੰ ਰੋਕਣ ਵਿੱਚ ਅਸਮਰਥ ਹੈ। ਨਾਵਲ ਧਾਰਮਿਕ ਭਾਵਨਾਵਾਂ ਅਤੇ ਸਬੰਧਾਂ ਬਾਰੇ ਅਤੇ ਇਨ੍ਹਾਂ ਪਹਿਲੂਆਂ ਦੀ ਰਹੱਸਮਈ ਪਹੁੰਚ ਬਾਰੇ ਗੱਲ ਕਰਦਾ ਹੈ। ਨਾਵਲ ਦਾ ਅੱਠ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਸ਼ਾਮਲ ਹਨ। ਪ੍ਰਿਆਨਨੰਦਨ ਨੇ ਨਾਵਲ ਨੂੰ ਉਸੇ ਨਾਮ ਦੀ ਇੱਕ ਫਿਲਮ ਵਿੱਚ 2010 ਵਿੱਚ ਬਦਲਿਆ। ਕੇ ਪੀ ਰਾਮਾਨੁੰਨੀ ਨੇ ਖ਼ੁਦ ਫਿਲਮ ਦੇ ਡਾਇਲਾਗ ਅਤੇ ਸਕ੍ਰਿਪਟ ਲਿਖੀ ਸੀ।

ਰਾਮਾਨੁੰਨੀ ਨੇ ਆਪਣਾ ਅਗਲਾ ਨਾਵਲ, ਚਰਮਾ ਵਰਸ਼ਿਕਮ (ਮੌਤ ਦੀ ਵਰ੍ਹੇਗੰਢ) ਦੇ ਆਉਣ ਵਿੱਚ ਤਕਰੀਬਨ ਚਾਰ ਸਾਲ ਲੱਗੇ ਸਨ। ਅਤੇ ਫਿਰ ਪੰਜ ਸਾਲ ਬਾਅਦ ਉਸਦਾ ਨਵੀਨਤਮ ਨਾਵਲ ਦੈਵਾਤਿੰਤੇ ਪੁਸਤਕਮ (ਰੱਬ ਦੀ ਆਪਣੀ ਕਿਤਾਬ) ਸਾਹਮਣੇ ਆਇਆ। ਨਾਵਲ ਦਾ ਥੀਮ ਇੱਕ ਬੈਂਕ ਅਧਿਕਾਰੀ ਦੀ ਜ਼ਿੰਦਗੀ ਹੈ ਜੋ ਅਮਨੇਸ਼ੀਆ ਤੋਂ ਪੀੜਿਤ ਹੈ। ਇਹ ਸ਼ਹਿਰੀ ਪਖੰਡ ਅਤੇ ਪੇਂਡੂ ਪਰਉਪਕਾਰੀ ਸੀ ਜਿਸ ਨੂੰ ਉਸਨੇ ਇਸ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦਾ ਹੈ ਕਿ ਉਸਦੀ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਨੇ ਕਹਾਣੀ ਨੂੰ ਰੰਗ ਦਿੱਤਾ ਸੀ।[4] ਆਲੋਚਕਾਂ ਨੇ ਜੀਵਿਤਤਿੰਤੇ ਪੁਸਤਕਮ ਨੂੰ ਮਲਿਆਲਮ ਸਾਹਿਤ ਲਈ ਮਹੱਤਵਪੂਰਣ ਯੋਗਦਾਨ ਵਜੋਂ ਖ਼ੂਬ ਸ਼ਲਾਘਾ ਕੀਤੀ ਹੈ।[5]

ਰਚਨਾਵਾਂ ਸੋਧੋ

ਹਵਾਲੇ ਸੋਧੋ

  1. "HugeDomains.com - OlivePublications.com is for sale (Olive Publications)". www.olivepublications.com. {{cite web}}: Cite uses generic title (help)
  2. "Vayalar award for K.P. Ramanunni". The Hindu. 8 October 2011. Retrieved 12 October 2011.
  3. "manorama online-english".
  4. R. Ramabhadran Pillai (October 13, 2008). "A master story-teller". The Hindu. Retrieved August 14, 2015.
  5. R. Madhavan Nair (February 27, 2007). "A perception of life". The Hindu. Retrieved August 14, 2015.