ਲੋਕ ਮੱਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"== ਲੋਕ ਵਿਸ਼ਵਾਸ == === ਸਮਾਜਿਕ ਤੇ ਸਭਿਆਚਾਰਕ ਸਾਰਥਕਤਾ === === ਲੋਕ ਵਿਸ਼..." ਨਾਲ਼ ਸਫ਼ਾ ਬਣਾਇਆ

No edit summary
ਲਾਈਨ 25:
ਕਈ ਲੋਕ ਵਿਸ਼ਵਾਸ ਮਨੁੱਖ ਦੁਆਰਾ ਵਿਅਕਤੀਗਤ ਤੌਰ ਤੇ ਪਾਲੇ ਜਾਂਦੇ ਹਨ, ਜਿੰਨ੍ਹਾ ਨੂੰ ਊਹ ਦੂਸਰਿਆਂ ਨਾਲ ਸਾਂਝੇ ਕਰਨ ਤੋਂ ਵੀ ਡਰਦਾ ਹੈ, ਕਿਉਂਕਿ ਉਸਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਕਿੱਧਰੇ ਉਸਦਾ ਕੰਮ ਬਣਦਾ ਬਣਦਾ ਹੀ ਨਾ ਰਹਿ ਜਾਵੇ। ਲੋਕ ਵਿਸ਼ਵਾਸ ਜਿੱਥੇ ਇੱਕ ਪਾਸੇ ਮਨੁੱਖ ਨੂੰ ਮਨੋਵਿਗਿਆਨਿਕ ਤੌਰ ਤੇ ਠੀਕ ਕਰਦੇ ਹਨ, ਉੱਥੇ ਪਰੇਸ਼ਾਨੀਆਂ ਨੂੰ ਹੱਲ ਕਰਨ ਦੀ ਰਾਹ ਲੱਭਣ ਦੀ ਪ੍ਰੇਰਨਾ ਵੀ ਦਿੰਦੇ ਹਨ, ਜਾਦੂ ਟੂਣਾ, ਜੋਤਿਸ਼, ਤਵੀਤ, ਇਹੋ ਕੰਮ ਕਰਦੇ ਹਨ।

=== ਲੋਕ ਵਿਸ਼ਵਾਸ ਦੀਆਂ ਮੁੱਖ ਵੰਨਗੀਆਂ ===
=== ਹਵਾਲਾ ਪੁਸਤਕਾਂ ===
“ਲੋਕ ਵਿਸ਼ਵਾਸ ਲੋਕਧਾਰਾ ਦਾ ਇਕ ਮਹੱਤਵਪੂਰਨ ਅੰਗ ਹਨ। ਇਹਨਾਂ ਦੀ ਸਿਰਜਣਾ ਦੇ ਕਈ ਆਧਾਰ ਹੋ ਸਕਦੇ ਹਨ। ਲੋਕਾਂ ਦੇ ਪ੍ਰਕਿਰਤੀ ਬਾਰੇ ਧੁੰਦਲੇ ਅਨੁਭਵ, ਕਿਸੇ ਵਰਤਾਰੇ ਬਾਰੇ ਸਮਝ ਨਾ ਹੋਣਾ ਜਾਂ ਉਸ ਦਾ ਗਲਤ ਅਨੁਭਵ ਹੋਣਾ, ਕਿਸੇ ਵਸਤੂ ਦੇ ਉਪਯੋਗੀ ਹੋਣ ਵਿਚ ਵਿਸ਼ਵਾਸ ਹੋਣਾ ਆਦਿ ਵਿਭਿੰਨ ਆਧਾਰ
ਹੋ ਸਕਦੇ ਹਨ। ਜਿਵੇਂ ਜਾਦੂ-ਟੂਣਾ, ਸੁਪਨ ਵਿਸ਼ਵਾਸ, ਵਹਿਮ, ਜੋਤਿਸ਼, ਭਰਮ, ਲੋਕ ਧਰਮ ਆਦਿ ਸੰਬੰਧੀ ਵਿਸ਼ਵਾਸ ਹਨ। ਇਨ੍ਹਾਂ ਦਾ ਸਮਾਜਕ, ਸਭਿਆਚਾਰ ਵਿਚ ਬਹੁਤ ਮਹੱਤਵ ਹੈ।"1
ਲੋਕ ਵਿਸ਼ਵਾਸਾਂ ਨੂੰ ਮੰਨਣਾ ਜਾਂ ਨਾ ਮੰਨਣਾ ਵਿਅਕਤੀ `ਤੇ ਨਿਰਭਰ ਕਰਦਾ ਹੈ। ਜਿਆਦਾ ਜਾਂ ਥੋੜੇ ਲੋਕ ਲੋਕ ਵਿਸ਼ਵਾਸ ਕਰਦੇ ਹਨ ਤੇ ਇਹ ਪੀੜ੍ਹੀ ਦਰ ਪੀੜ੍ਹੀ ਸਾਡੇ ਕੋਲ ਆ ਰਹੇ ਹਨ। “ਲੋਕ ਵਿਸ਼ਵਾਸ ਬਾਰੇ ਚਰਚਾ ਕਰਦਿਆਂ ਡਾ. ਕਰਨੈਲ ਸਿੰਘ ਥਿੰਦ ਲਿਖਦੇ ਹਨ, ‘ਲੋਕ ਮਾਨਸ ਦੀ ਅਭਿਵਿਅਕਤੀ ਨਾਲ
ਇਸ ਦਾ ਸਿੱਧਾ ਤੇ ਘਨਿਸ਼ਟ ਸੰਬੰਧ ਹੈ। ਪ੍ਰਾਚੀਨ ਸਭਿਆਚਾਰਾਂ ਦੇ ਅੰਸ਼ ਦੀ ਸਭ ਤੋਂ ਅਧਿਕ ਮਾਤਰਾ ਵਿਚ ਆਦਿਮ ਮਾਨਵ ਦੇ ਵਿਸ਼ਵਾਸਾ ਹੀ ਉਪਲਬਧ ਹਨ। ਆਧੁਨਿਕ ਯੁੱਗ ਵਿਚ ਵੀ ਇਹ ਵਿਸ਼ਵਾਸ ਪੂਰੀ ਤਰ੍ਹਾਂ ਲੋਕਾਂ ਦੇ ਮਨਾਂ ਅੰਦਰ ਵਿਦਮਾਨ ਹਨ।"2

==== ਜਾਦੂ ਦੂਣਾ ====

“ਜਾਦੂ ਟੂਣਾ ਇੱਕ ਕਿਰਿਆ ਹੈ ਜਿਸ ਦੁਆਰਾ ਕੋਈ ਵਸਤੂ ਸਪਰਸ਼ ਦੁਆਰਾ ਜਾਂ ਨਕਲ ਦੁਆਰਾ ਦੂਸਰੀ
ਵਸਤੂ ਨੂੰ ਪ੍ਰਭਾਵਿਤ ਕਰਦੀ ਹੈ। ਸਪਰਸ਼ ਦਾ ਮਾਧਿਅਮ ਕੋਈ ਵੀ ਹੋ ਸਕਦਾ ਹੈ : ਪ੍ਰਛਾਵਾ, ਧੋਖਾ, ਨਜਰ, ਉਲਾਘ, ਪਾਣੀ ਤੀਰਥ, ਅਗਨੀ, ਭਿੱਟ ਆਦਿ` ਨਕਲ ਜਾਦੂ ਵਿਚ ਪੁਤਲੇ ਸਾੜਨਾ, ਰੀਤਾਂ, ਰਸਮਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਨਹਾਉਣਾ, ਹਥੋਲਾ ਕਰਾਉਣਾ, ਫੋੜੇ ਝਾੜਨਾ, ਮਤਾੜ ਝਾੜਨਾ, ਤਵੀਜ ਅਤੇ ਜੰਤਰ, ਚੌਰਸਤੇ ਵਿੱਚ ਟੂਣਾ ਕਰਨਾ, ਭੂਤ ਪ੍ਰੇਤ ਦਾ ਸਾਇਆ ਦੂਰ ਕਰਨਾ, ਉਤਾਰਾ, ਝਾੜਾ, ਫਾਕਾ ਆਦਿ ਜਾਦੂ ਟੂਣੇ ਨਾਲ ਸੰਬੰਧਿਤ ਲੋਕ ਵਿਸ਼ਵਾਸ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ।

ਲੋਕ-ਵਿਸ਼ਵਾਸਾਂ ਦੀ ਇਕ ਵੱਡੀ ਵੰਨਗੀ ਇਸ ਭਾਗ ਵਿਚ ਆ ਜਾਂਦੀ ਹੈ।"3 ਇਹ ਵਿਸ਼ਵਾਸ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਤਕ ਅਜੇ ਚਲੇ ਆ ਰਹੇ ਹਨ ਇਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਆਦਮੀ `ਤੇ ਨਿਰਭਰ ਕਰਦਾ ਹੈ।
==== ਵਹਿਮ-ਭਰਮ ਅਤੇ ਲੋਕ-ਵਿਸ਼ਵਾਸ ====
“ਵਹਿਮ-ਭਰਮ ਅਤੇ ਲੋਕ-ਵਿਸ਼ਵਾਸ ਲੋਕ-ਮਾਨਸ ਦੇ ਪ੍ਰਗਟਾਅ ਦੇ ਦੋ ਮਹੱਤਵਪੂਰਨ ਪਹਿਲੂ ਹਨ। ਦੋਵੇਂ ਨੂੰ ਇਕ-ਦੂਜੇ ਤੋਂ ਨਖੇੜਨਾ ਬਹੁਤ ਮੁਸ਼ਕਿਲ ਜਾਪਦਾ ਹੈ। ਵਹਿਮ-ਭਰਮ ਵਿਚ ਅਕਸਰ ਵਿਸ਼ਵਾਸ ਦਾ ਅੰਸ਼ ਸ਼ਾਮਿਲ ਹੁੰਦਾ ਹੈ, ਜਦੋਂ ਕਿ ਲੋਕ-ਵਿਸ਼ਵਾਸ ਕਿਤੇ ਨਾ ਕਿਤੇ ਵਹਿਮ ਭਰਮ `ਤੇ ਟਿਕਿਆ ਹੁੰਦਾ ਹੈ। ਵਹਿਮ ਭਰਮ ਦਾ ਆਧਾਰ ਡਰ, ਤੌਖਲੇ, ਸ਼ੰਕੇ ਅਤੇ ਭੈਅ ਦੀ ਉਹ ਭਾਵਨਾ ਹੁੰਦੀ ਹੈ, ਜਿਸ ਦੇ ਸਾਹਮਣੇ ਮਨੁੱਖ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ ਹੈ। ਗ਼ੈਬੀ ਸ਼ਕਤੀਆਂ ਦਾ ਚਮਤਕਾਰ, ਨਿੱਛ ਮਾਰਨਾ, ਗੋਹੇ ਦਾ ਭਰਿਆ ਟੋਕਰਾ ਜਾਂ ਖਾਲੀ ਘੜਾ ਲੈ ਥੇ, ਬਿਲੀ ਰਾਹ ਕੱਟਣਾ, ਕੁੰਤਾ ਦਾ ਕੰਨ ਮਾਰ ਦੇਣਾ, ਰਾਹ ਵਿਚ ਸ਼ੂਦਰ ਮਿਲੇ ਤਾਂ ਚੰਗਾ ਤੇ ਬ੍ਰਹਮਣਾ ਮਾੜਾ, ਆਦਿ ਵਹਿਮ-ਭਰਮ ਦਿਨ-ਦਿਹਾੜਿਆ ਬਾਰੇ ਵਹਿਮ ਵੀ ਜੀਵ-ਜੰਤੂਆਂ ਵਾਂਗ ਅਹਿਮੀਅਤ ਰੱਖਦੇ ਹਨ।"4
==== ਸ਼ਗਨ ਅਪਸ਼ਗਨ ====
“ਸੁਭ ਅਤੇ ਮੰਦੇ ਕੰਮ ਨੂੰ ਸ਼ਗਨ ਅਪਸ਼ਗਨ ਕਿਹਾ ਜਾਂਦਾ ਹੈ। ਸ਼ਗਨ ‘ਸ਼ਕੁਨ` ਦਾ ਪੰਜਾਬੀ ਰੂਪ ਹੈ। ਜਿਸ ਦੇ ਅਰਥ ਪੰਛੀ ਹਨ। ਕਾਲਾ ਕੁੱਤਾ, ਗ੍ਰਹਿ ਠੀਕ ਹੋਣਾ ਸ਼ਗਨ ਤੇ ਨਾ ਠੀਕ ਹੋਣਾ ਅਪਸ਼ਗਨ, ਦੁੱਧ ਨਾਲ ਭਰਿਆ ਭਾਂਡਾ ਸ਼ੁਭ ਸ਼ਗਨ ਤੇ ਖਾਲੀ ਅਪਸ਼ਗਣ, ਭੰਗਣ ਮਿਲੇ ਤਾ ਸ਼ਗਨ ਤੇ ਬ੍ਰਹਮਣ ਅਪਸ਼ਗਨ, ਬਿੱਲੀ
ਦਾ ਰਸਤਾ ਕੱਟਣਾ, ਕੁੰਤੇ ਦੇ ਕੰਨਫੜਕ ਦੇਵਾ, ਕਾਣਾ ਤੇ ਲੂਲਾ ਲੰਗੜਾ ਮਿਲਣਾ, ਤਿੱਤਰ, ਖੋਤਾ, ਸੱਪ, ਰਾਤ ਨੂੰ ਕੁੱਤੇ ਜਾਂ ਬਿੱਲੀ ਦਾ ਰੋਣਾ ਅਪਸ਼ਗਨ, ਕੁੱਕੜ ਦਿਨੇ ਬਾਗ ਦੇਵੇ ਜਾਂ ਉਲੂ ਦਿਨੇ ਦਿਸੇ ਅਪਸ਼ਗਨ ਹੁੰਦਾ ਹੈ।"5 ਲੋਕ ਵਿਸ਼ਵਾਸਾਂ ਦਾ ਸਾਡੇ ਜੀਵਨ ਵਿਚ ਅਟੁੱਟ ਅੰਗ ਬਣੇ ਹੋਵੇ ਹਨ ਇਹ ਸਾਡੇ ਜੀਵਨ ਦੇ ਨਾਲ-ਨਾਲ ਚਲਦੇ ਹਨ ਪਰ ਅੱਜ ਦੇ ਯੁੱਗ ਵਿਚ ਪੜ੍ਹੇ-ਲਿਖੇ ਲੋਕ ਘੱਟ ਵਿਸ਼ਵਾਸ ਰੱਖਦੇ ਹਨ।

==== ਸੁਪਨ ਵਿਸ਼ਵਾਸ ====
“ਪੰਜਾਬੀ ਮਨ ਕਿਆਸ ਕਰਦਾ ਹੈ ਕਿ ਸੁਫ਼ਨੇ `ਚ ਲੋਹਾ ਦੇਖਣਾ ਮਾੜਾ ਹੁੰਦਾ ਹੈ। ਦੁੱਧ ਦਹੀਂ ਤੋਂ ਬਗੈਰ ਹੋਰ ਕੋਈ ਚਿੱਟੀ ਚੀਜ਼ ਦੇਖਣੀ ਵੀ ਮਾੜੀ ਹੁੰਦੀ ਹੈ। ਕਪਾਹ ਕੱਫਣ ਦੇ ਬਰਾਬਰ, ਸੁਫਨੇ ਵਿਚ ਮਰ ਜਾਵੇ ਤਾਂ ਉਸ ਦੀ ਉਮਰ ਵੱਧ ਜਾਂਦੀ ਹੈ। ਰੋਣਾ ਚੰਗਾ ਤੇ ਹੱਸਣਾ ਮਾੜਾ, ਚਿੱਟਾ ਸੱਪ ਲੜਨਾ ਚੰਗਾ ਹੁੰਦਾ ਹੈ, ਰਾਜ ਭਾਗ ਦੇਖਣਾ ਮਾੜਾ ਆਦਿ ਸੁਫਨ ਦੇ ਵਰਗ ਵਿੱਚ ਰੱਖਿਆ ਜਾ ਸਕਦਾ ਹੈ।"6
==== ਜੋਤਸ਼ ====
ਪੰਜਾਬ ਦੇ ਬਹੁਤ ਸਾਰੇ ਵਿਸ਼ਵਾਸ ਜੋਤਸ਼ ਵਿਦਿਆ ਨਾਲ ਸੰਬੰਧਤ ਹਨ। ਵਿਚੋਂ ਤਕ ਚੰਗੀਆਂ ਮਾੜੀਆਂ ਪਰਿਸਥਿਤੀਆਂ ਵੀ ਜੋਤਸ਼ ਨਾਲ ਹੀ ਜੋੜੀਆਂ ਜਾਂਦੀਆਂ ਹਨ। ਜਿਵੇਂ ਗ੍ਰਹਿ, ਦਿਨ, ਫਲ, ਸ਼ਭ ਸ਼ਗਨ, ਮੌਕੇ, ਬਰਸਾਤ ਆਦਿ ਪਤਾ ਗ੍ਰਹਿ ਚਾਲ ਨਾਲ ਕੀਤਾ ਜਾਂਦਾ ਹੈ। ਕਲੈਂਡਰ ਤਿਆਰ, ਰਾਸ਼ੀ ਫਲ, ਚੰਨ ਦਾ ਲਗਣਾ, ਸੂਰਜ ਲੱਗਣਾ ਆਦਿ ਜੋ ਗ੍ਰਹਿਆਂ ਦੀ ਸਹੀ ਚਾਲ ਅਤੇ ਵਿਵਹਾਰ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹਨ ਉਹ ਜੋਤਸ਼ ਵਿਚ ਵਿਸ਼ਵਾਸ ਨਹੀਂ ਕਰ ਸਕਦੇ।"7

ਅੰਕਾਂ ਵਿਚ ਵਿਸ਼ਵਾਸ “ਅੰਕਾਂ ਵਿੱਚ ਵਿਸ਼ਵਾਸ ਇੱਕ ਵਖਰੇ ਵਰਗ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਇਹਨਾਂ ਵਿਚ ਜੰਤਰਾਂ ਅਤੇ ਤਵੀਜ਼ਾਂ ਨੂੰ ਵੀ ਰੱਖਿਆ ਜਾ ਸਕਦਾ ਹੈ।

==== ਲੋਕ ਧਰਮ ====
ਲੋਕ ਧਰਮ ਲੋਕ-ਵਿਸ਼ਵਾਸਾ ਦੀ ਇੱਕ ਵਿਸ਼ੇਸ਼ ਅਤੇ ਪਰਪੱਕ ਵੰਨਗੀ ਹੈ। ਕਿਸੇ ਦੈਵੀ ਅਤੇ ਮਹਾਂਸ਼ਕਤੀ ਵਿਚ ਵਿਸ਼ਵਾਸ ਰੱਖਣਾ ਹੀ ਲੋਕ ਧਰਮ ਹੈ। ਲੋਕ ਧਰਮ ਦਾ ਕੇਂਦਰ ਬਿੰਦੂ ਭਾਗ ਹੈ। ਭਾਗ ਨੂੰ ਪ੍ਰਾਪਤ ਕਰਨ ਲਈ ਵੱਖਰੇ ਵੱਖਰੇ ਵਿਸ਼ਟ ਅਤੇ ਉਹਨਾ ਦੀਆਂ ਪੂਜਨ ਵਿਧੀਆਂ ਹਨ। ਵਿਸ਼ਟ ਪਸ਼ੂ, ਪੰਛੀ, ਦਰੱਖ਼ਤ, ਨਦੀ, ਖੂਹ, ਤਕੀਏ, ਸੂਰਜ, ਚੰਦਰਮਾ ਆਦਿ ਕੋਈ ਵੀ ਹੋ ਸਕਦੇ ਹਨ। ਇਹਨਾਂ ਇਸ਼ਟਾਂ ਨਾਲ ਜੁੜੇ ਲੋਕ-ਵਿਸ਼ਵਾਸ ਲੋਕ ਧਰਮ ਦੇ ਅੰਤਰਗਤ ਰੱਖੇ ਜਾ ਸਕਦੇ ਹਨ। ਧਰਤੀ ਮਾਤਾ, ਤੁਲਸੀ ਪੂਜਾ, ਪਿੱਪਲ ਦੀ ਪੂਜਾ ਜੰਡ, ਸੂਰਜ, ਚੰਦ ਦੀ ਪੂਜਾ ਅਰਚਨਾ ਨਾਲ ਜੁੜੇ ਵਿਸ਼ਵਾਸ ਲੋਕ ਧਰਮ ਨਾਲ ਸੰਬੰਧਿਤ ਹਨ।"8

=== ਅੰਤਿਕਾ ===
ਸਮਾਜਕ, ਸਭਿਆਚਾਰ ਦੇ ਖੇਤਰ ਵਿਚ ਲੋਕ ਵਿਸ਼ਵਾਸਾਂ ਦੇ ਅਹਿਮ ਭੂਮਿਕਾ ਨਿਭਾਉਂਦੀਆਂ ਹੋਇਆ ਲੋਕਾਂ ਦੀ ਜੀਵਨ ਜਾਂਚ ਨੂੰ ਪ੍ਰਭਾਵਤ ਹੀ ਨਹੀਂ ਕੀਤਾ ਸਗੋਂ ਦਿਸ਼ਾ ਨਿਰਦੇਸ਼ ਵੀ ਕੀਤਾ ਹੈ। ਲੋਕ ਵਿਸ਼ਵਾਸ ਅਤੀਤ ਦੀ ਚੀਜ ਨਹੀਂ ਬਲਕਿ ਵਰਤਮਾਨ ਜੀਵਨ ਵਿਚ ਜਿਉਂਦੇ ਜਾਗਦੇ ਅਤੇ ਭਵਿੱਖ ਵਿਚ ਪ੍ਰਚਲਿਤ ਰਹਿਣ ਵਾਲੀ ਸ਼ਕਤੀ ਵਜੋਂ ਮਨੁੱਖੀ ਜੀਵਨ ਜਾਂਚ ਵਿਚ ਸਾਰਥਕ ਰੂਪ ਵਿਚ ਵਿਚਰਦੇ ਹਨ। ਜਿਨ੍ਹਾਂ ਵਸਤਾਂ, ਘਟਨਾਵਾਂ ਆਦਿ ਨੂੰ ਸਮਝਣ ਦੀ ਸਮਰੱਥਾ ਮਨੁੱਖ ਕੋਲ ਨਹੀਂ ਸੀ ਜਾਂ ਜਿਨ੍ਹਾਂ ਨੂੰ ਉਹ ਸਮਝ ਨਹੀਂ ਸਕਿਆਂ ਉਹਨਾਂ ਵਸਤੂਆ ਘਟਨਾਵਾਂ ਦੇ ਪ੍ਰਤੀ ਉਸ ਨੇ ਆਪਣੀ ਸੂਝ ਦੁਆਰਾ ਉਹਨਾਂ ਦੇ ਹੱਕ ਪ੍ਰਤੀ ਵਿਸ਼ਵਾਸ ਘੜੇ ਇਸ ਤਰ੍ਹਾਂ ਲੋਕ ਵਿਸ਼ਵਾਸ ਹੋਂਦ ਵਿਚ ਆਵੇ ਜਿਵੇਂ ਕਿਸੇ ਔਰਤ ਨੂੰ ਕਹਿ ਦਿੱਤਾ ਜਾਵੇਂ ਕਿ ਤੂੰ ਰਾਤ ਨੂੰ ਫਲ
ਵਾਲੇ ਦਰੱਖ਼ਤ ਹੇਠ ਨਹਾਉਣਾ ਨਾਲ ਤੁਹਾਡੀ ਕੁੱਖ ਹਰੀ ਹੋ ਜਾਵੇਗੀ ਤੇ ਉਹ ਇਸ `ਤੇ ਵਿਸ਼ਵਾਸ ਕਰਦੀ ਹੈ ਪ੍ਰਾਚੀਨ ਕਾਲ ਵਿਚ ਲੋਕ ਵਿਸ਼ਵਾਸਾ ਦੀ ਮਹੱਤਤਾ ਬਹੁਤ ਰਹੀ ਹੈ ਪਰ ਆਧੁਨਿਕ ਯੁੱਗ ਵਿਚ ਇਨ੍ਹਾਂ ਦੀ ਮਹੱਤਤਾ ਘੱਟ ਗਈ ਹੈ ਕਿਉਂਕਿ ਸਿੱਖਿਆ ਤੇ ਵਿਗਿਆਨ ਦੇ ਪ੍ਰਸਾਰ ਕਾਰਨ ਇਹ ਲੋਕ ਵਿਸ਼ਵਾਸ ਘੱਟ ਗਏ ਹਨ। ਪੜ੍ਹੇ ਲਿਖੇ ਲੋਕ ਘੱਟ ਵਿਸ਼ਵਾਸ ਕਰਦੇ ਹਨ ਜਦਕਿ ਅਨਪੜ੍ਹ ਇਹਨਾਂ ਵਿਚ ਅਜੇ ਵੀ ਵਿਸ਼ਵਾਸ ਕਰਦੇ ਹਨ।

=== ਹਵਾਲੇ ਤੇ ਪੁਸਤਕਾ ===
1. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਅਤੇ ਸਭਿਆਚਾਰ, ਪੇਪਸੂ ਬੁੱਕ ਡਿਪੂ, ਪਟਿਆਲਾ, 1986 ਪੰਨਾ 99

2. ਕਰਨੈਲ ਸਿੰਘ ਥਿੰਦ, ਲੋਕ ਮੱਧਕਾਲਿਨ ਪੰਜਾਬੀ ਸਾਹਿਤ, ਪੰਨਾ 192-93, ਉਦਰਿਤ ਜੋਗਿੰਦਰ ਸਿੰਘ ਕੈਰੋਂ ਪੰਜਾਬੀ ਸਹਿਤ ਦਾ ਲੋਕਧਾਰਾਈ ਪਿਛੋਕੜ, ਪੰਜਾਬੀ ਅਕਾਦਮੀ, ਦਿੱਲੀ, 2006, 187

3. ਸੰਤ੍ਰਿਪਤ ਕੋਰ ਲੋਕਧਾਰਾ ਆਧਾਰ ਤੇ ਪਾਸਾਰ, ਮਦਾਨ ਪਬਲੀਕੇਸ਼ਨ, ਪਟਿਆਲਾ, 2008, ਪੰਨਾ 194

4. ਡਾ. ਜੀਤ ਸਿੰਘ ਜੋਸ਼ੀ ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੋਰ ਬੁੱਕ ਸ਼ਾਪ, ਲੁਧਿਆਣਾ, 2010, ਪੰਨਾ 293-94

5. ਬਲਵੀਰ ਸਿੰਘ ਪੂੰਨੀ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਵਾਰਿਸ਼ ਸ਼ਾਹ ਫ਼ਾਉਂਡੈਸ਼ਨ, ਅੰਮ੍ਰਿਤਸਰ, ਪੰਨਾ 124-25

6. ਭੂਪਿੰਦਰ ਸਿੰਘ ਖਹਿਰਾ ਲੋਕਧਾਰਾ ਅਤੇ ਸਭਿਆਚਾਰ, ਪੇਪਸੂ ਬੁੱਕ ਡਿਪੂ, ਪਟਿਆਲਾ, 1986, ਪੰਨਾ 104

7. ਉਹੀ, ਪੰਨਾ 108

8. ਸੰਤ੍ਰਿਪਤ ਕੌਰ ਲੋਕਧਾਰਾ ਆਧਾਰ ਤੇ ਪਾਸਾਰ, ਮਦਾਨ ਪਬਲੀਕੇਸ਼ਨ, ਪਟਿਆਲਾ, 2008, ਪੰਨਾ 196

ਡਾ.ਗੁਰਮੀਤ ਸਿੰਘ, ਲੋਕਧਾਰਾ ਦੇ ਕੁਝ ਪੱਖ, ਪੰਜਾਬੀ ਰਾਈਟਰਜ਼ ਕੋਆਪਰੇਟਿਵ, ਅੰਮ੍ਰਿਤਸਰ, ਪੰਨਾ 64-65