ਕੁਆਰੀ ਮਰੀਅਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਪਵਿੱਤਰ ਮਰੀਅਮ''' [(ਇਬਰਾਨੀ מרים]) ਖ਼ੁਦਾਵੰਦ [[ਯਿਸੂ ਮਸੀਹ]] ਦੀ ਮਾਂ ਸੀ। ਉਹ ਫ਼ਲਸਤੀਨ ਦੇ ਇਲਾਕੇ ਗਲੀਲ ਦੇ ਸ਼ਹਿਰ ਨਾਸਰਤ ਦੇ ਵਾਸੀ ਸੀ। ਕਿਤਾਬੇ ਮੁਕੱਦਸ [ਬਾਈਬਲ] ਦੇ ਮੁਤਾਬਿਕ ਉਹ ਪਵਿੱਤਰ ਆਤਮਾ ਦੀ ਕੁਦਰਤ ਨਾਲ ਬਿਨਾ ਕਿਸੇ ਇਨਸਾਨੀ ਦਖ਼ਲ ਦੇ ਪੈਰ ਭਾਰੇ ਹੋਏ ਸੀ। ਸੋ ਜਦੋਂ ਉਨ੍ਹਾਂ ਨੇ ਜਬਰਾਈਲ ਫ਼ਰਿਸ਼ਤੇ ਤੋਂ ਸਵਾਲ ਕੀਤਾ ਭਈ 'ਇਹ ਕਿਵੇਂ ਮੁਮਕਿਨ ਹੈ ਕਿਉਂ ਜੋ ਮੈਂ ਮਰਦ ਤੋਂ ਨਾਵਾਕਿਫ਼ ਹਾਂ?' ਤਾਂ ਜਬਰਾਈਲ ਦਾ ਜਵਾਬ ਸੀ: 'ਪਵਿੱਤਰ ਆਤਮਾ ਤੇਰੇ ਉਤੇ ਸਾਇਆ ਪਾਵੇਗਾ ਅਤੇ ਤੂੰ ਪੈਰ ਭਾਰੇ ਹੋਵੇਂਗੀ' ਜਿਸ ਉਤੇ ਪਵਿੱਤਰ ਮਰੀਅਮ ਨੇ ਆਖਿਆ '"ਵੇਖ ਮੈਂ ਖ਼ੁਦਾਵੰਦ ਦੀ ਦਾਸੀ ਹਾਂ, ਮੇਰੇ ਲਈ ਤੇਰੇ ਕੌਲ ਦੇ ਮੂਜਬ ਹੋਵੇ"। [ਵੇਖੋ ਇੰਜੀਲ ਬਮੁਤਾਬਿਕ ਲੁਕਾ] । ਬਾਈਬਲ ਦੇ ਪੁਰਾਣੇ ਅਹਿਦਨਾਮੇ ਵਿਚ ਦਰਜ ਪੇਸ਼ਗੋਈਆਂ ਵਿਚ ਵੀ ਕੁਆਰੀ ਤੋਂ ਜਨਮ ਦੀ ਨਿਸ਼ਾਨਦਹੀ ਕੀਤੀ ਗਈ ਹੈ " ਵੇਖੋ ਕੁਆਰੀ ਪੈਰ ਭਾਰੇ ਹੋਵੇਗੀ ਅਤੇ ਮੁੰਡੇ ਨੂੰ ਜਨਮ ਦਏਗੀ ਜਿਹਦਾ ਨਾਂ ਇਮਾਨੁਏਲ [ਤਰਜੁਮਾ ਖ਼ੁਦਾ ਸਾਡੇ ਨਾਲ ਹੈ] ਹੋਵੇਗਾ"। ਇਸ ਵੇਲੇ ਉਹ ਮੁਕੱਦਸ ਯੂਸੁਫ਼ ਨਾਮੇ ਸ਼ਖ਼ਸ ਦੀ ਮੰਗੇਤਰ ਸੀ। ਇਸ ਜੋੜੇ ਦੇ ਸ਼ਾਦੀ ਦੇ ਮਗਰੋਂ ਵੀ ਅੰਤ ਤੋੜੀ ਕੋਈ ਜਿਸਮਾਨੀ ਤਾਲੁਕਾਤ ਨਹੀਂ ਸੀ। ਇਸ ਕਾਰਨ ਪਵਿੱਤਰ ਮਰੀਅਮ ਨੂੰ ਕੁਆਰੀ ਮਰੀਅਮ, ਸਦਾ ਕੁਆਰੀ ਅਤੇ ਹਮੇਸ਼ਾ ਕੁਆਰੀ ਦੇ ਲਕਾਬਾਂ ਤੋਂ ਯਾਦ ਕੀਤਾ ਜਾਂਦਾ ਹੈ।
 
ਮਸੀਹੀ ਰਵਾਇਤਾਂ ਦੇ ਮੁਤਾਬਿਕ ਪਵਿੱਤਰ ਮਰੀਅਮ ਦੇ ਪਿਓ ਦਾ ਨਾਂ ਯੋਆਕੀਮ [ਦੂਜੇ ਤਲਫ਼ਜ਼ਾਂ ਵਿਚ ਇਲਜਾਂਕੀਮ, ਜਾਂਕੀਮ, ਇਲੀ ਜਾਂ ਆਲੀ] ਅਤੇ ਮਾਂ ਦਾ ਨਾਂ ਹੰਨਾ ਸੀ।ਇਮਜੀਲ ਬਮੁਤਾਬਿਕ ਲੂਕਾ ਵਿਚ ਦਰਜ ਸ਼ਜਰਾ ਨਸਬ ਦਰਅਸਲ ਪਵਿੱਤਰ ਮਰੀਅਮ ਦਾ ਹੀ ਸ਼ਜਰਾ ਤਸੱਵਰ ਕੀਤਾ ਜਾਂਦਾ ਹੈ।