ਪੰਡਿਤ ਰਵੀ ਸ਼ੰਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
 
[[ਪੰਡਤ ਰਵੀ ਸ਼ੰਕਰ]]( [[7 ਅਪ੍ਰੈਲ]] [[1920]]- [[12 ਦਸੰਬਰ]] [[2012]]) ਉਘੇ [[ਸਿਤਾਰ ਵਾਦਕ]], ਭਾਰਤੀ [[ਸ਼ਾਸਤਰੀ ਸੰਗੀਤ]] ਦੇ ਅਜਿਹੇ ਸ਼ਖ਼ਸ ਸਨ ਜਿਨ੍ਹਾਂ ਨੂੰ ਸੰਸਾਰ ਸੰਗੀਤ ਦਾ [[ਗਾਡ ਫ਼ਾਦਰ]] ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਦਾ ਜਨਮ [[ਉਤਰ ਪ੍ਰਦੇਸ਼]] ਦੇ [[ਵਾਰਾਣਸੀ]] ’ਚ ਹੋਇਆ ਸੀ। [[ਕਾਸ਼ੀ]] ’ਚ 7 ਅਪ੍ਰੈਲ 1920 ਨੂੰ ਜਨਮੇ ਪੰਡਤ ਜੀ ਦਾ ਮੁਢਲਾ ਜੀਵਨ ਕਾਸ਼ੀ ਦੇ ਘਾਟਾਂ ’ਤੇ ਬੀਤਿਆ। ਉਨ੍ਹਾਂ ਦੇ ਪਿਤਾ ਬੈਰਿਸਟਰ ਸਨ ਅਤੇ ਰਾਜ ਘਰਾਣੇ ਦੇ ਉਚੇ ਅਹੁਦੇ ’ਤੇ ਮੌਜੂਦ ਸਨ। ਉਹ ਤਬਲਾ ਉਸਤਾਦ [[ਅੱਲਾ ਰੱਖਾ ਖਾਂ]], [[ਕਿਸ਼ਨ ਮਹਾਰਾਜ]] ਅਤੇ ਸਰੋਦ ਵਾਦਕ ਉਸਤਾਦ [[ਅਲੀ ਅਕਬਰ ਖ਼ਾਨ]] ਨਾਲ ਜੁੜੇ ਰਹੇ।
==[[ਇਪਟਾ ਅਤੇ ਕਾਮਰੇਡ ਰੋਬੂਦਾ]]==
ਆਪਣੇ ਇਪਟਾ ਦੇ ਦਿਨਾਂ ਦੀ ਬਹੁਤ ਸ਼ੁਰੂਆਤ ਵਿੱਚ ਰਵੀ ਸ਼ੰਕਰ ਦਾ ਇੱਕ ਦੇਰਪਾ ਯੋਗਦਾਨ ਇਕਬਾਲ ਦੇ ਤਰਾਨੇ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ, ਹਮਾਰਾ'ਨੂੰ ਦਿੱਤਾ ਸੰਗੀਤ ਸੀ। ਇਸ ਘਟਨਾ ਦਾ ਪ੍ਰੀਤੀ ਸਰਕਾਰ, ਜੋ ਉਦੋਂ ਮੁੰਬਈ ਵਿੱਚ ਅੰਧੇਰੀ ਵਿਚਲੇ ਇਪਟਾ ਕਮਿਊਨ ਵਿੱਚ ਇੱਕ ਪੂਰਨਕਾਲੀ ਕਲਾਕਾਰ ਅਤੇ ਭਾਕਪਾ ਵਰਕਰ ਵਜੋਂ ਕੰਮ ਕਰਦੀ ਸੀ ਅਤੇ ਹੁਣ 90 ਸਾਲ ਦੀ ਹੈ ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ: "1945 ਵਿੱਚ, ਜਦੋਂ ਪੰਡਿਤ ਜੀ ਮਲਾਡ ਵਿੱਚ ਰਹਿੰਦੇ ਸਨ, ਇਪਟਾ ਨੇ ਉਸਨੂੰ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਲਈ ਸੰਗੀਤ ਦੇਣ ਲਈ ਅਨੁਰੋਧ ਕੀਤਾ। ਰੋਬੂਦਾ, ਜਿਸ ਨਾਂ ਨਾਲ ਅਸੀਂ ਉਨ੍ਹਾਂ ਨੂੰ ਪੁਕਾਰਦੇ ਹੁੰਦੇ ਸੀ, ਤੁਰਤ ਮੰਨ ਗਏ। ਮੈਂ ਉਸਦੇ ਅਪਾਰਟਮੈਂਟ ਗਈ । ਉਨ੍ਹਾਂ ਸਿਤਾਰ ਉੱਤੇ ਗੀਤ ਛੇੜ ਲਿਆ ਅਤੇ ਮੈਨੂੰ ਨਾਲ ਨਾਲ ਗਾਉਣ ਲਈ ਕਿਹਾ। ਮੈਂ ਗਾਉਣਾ ਸਿੱਖ ਲਿਆ ਅਤੇ ਅੰਧੇਰੀ ਵਿੱਚ ਕਮਿਊਨ ਵਾਪਸ ਆ ਕੇ ਸਭ ਦੇ ਸਾਹਮਣੇ ਇਹ ਗਾਇਆ। ਹਰ ਕੋਈ ਮੰਤਰ ਮੁਗਧ ਸੀ ਅਤੇ ਮੇਰੇ ਤੋਂ ਸਿੱਖਣ ਲਈ ਪ੍ਰੇਰਿਤ ਹੋ ਗਿਆ ਸੀ। ਉਦੋਂ ਤੋਂ ਇਹ ਕਿਸੇ ਵੀ ਇਪਟਾ ਪਰੋਗਰਾਮ ਲਈ ਸ਼ੁਰੂਆਤੀ ਗੀਤ ਬਣ ਗਿਆ।
ਅੱਜਕੱਲ੍ਹ, ਇਹ ਗੀਤ ਸਾਡੇ ਲਈ ਸਾਂਭਣਯੋਗ ਕੀਮਤੀ ਖਜਾਨਾ ਹੈ, ਜਿਸਦੇ ਲਈ ਸਿਹਰਾ ਰਵੀਸ਼ੰਕਰ ਨੂੰ ਜਾਂਦਾ ਹੈ।"<ref>[http://www.thehindu.com/opinion/op-ed/when-ravi-shankar-was-comrade-robuda/article4226676.ece?homepage=true When Ravi Shankar was Comrade Robuda]</ref>
==ਪੱਛਮੀ ਦੇਸ਼ਾਂ ਵਿੱਚ ਪ੍ਰਭਾਵ==
ਰਵੀ ਸ਼ੰਕਰ ਨੇ ਪੱਛਮੀ ਦੇਸ਼ਾਂ ਤਕ ਨੂੰ ਆਪਣੀ ਕਲਾ ਨਾਲ ਕੀਲ ਲਿਆ। ਉਨ੍ਹਾਂ ਬੀਟਲਜ਼, ਜਾਰਜ ਹੈਰੀਸਨ ਅਤੇ ਯਹੂਦੀ ਮੈਨੂਹਿਨ ਜਿਹੇ ਉੱਘੇ ਸੰਗੀਤਕਾਰਾਂ ਨਾਲ ਮਿਲ ਕੇ ਵੀ ਐਲਬਮ ਕੱਢੇ। ਉਨ੍ਹਾਂ ਭਾਰਤੀ ਕਲਾਸੀਕਲ ਸੰਗੀਤ ਨੂੰ ਪੱਛਮੀ ਦੇਸ਼ਾਂ ਵਿਚ ਅਹਿਮ ਮੁਕਾਮ ਦਿਵਾਇਆ। ਉਨ੍ਹਾਂ ਭਾਰਤ,ਕੈਨੇਡਾ, ਯੂਰਪ ਅਤੇ ਅਮਰੀਕਾ ਦੀਆਂ ਕੁਝ ਫ਼ਿਲਮਾਂ ਲਈ ਵੀ ਸੰਗੀਤ ਦਿੱਤਾ। ਸੱਤਿਆਜੀਤ ਰੇਅ ਦੀ ‘ਅੱਪੂ ਟਰਾਇਲੋਜੀ’ ਵਾਸਤੇ ਵੀ ਉਨ੍ਹਾਂ ਹੀ ਸੰਗੀਤ ਤਿਆਰ ਕੀਤਾ।<ref>[http://punjabitribuneonline.com/2012/12/%E0%A8%89%E0%A9%B1%E0%A8%98%E0%A9%87-%E0%A8%B8%E0%A8%BF%E0%A8%A4%E0%A8%BE%E0%A8%B0%E0%A8%B5%E0%A8%BE%E0%A8%A6%E0%A8%95-%E0%A8%AA%E0%A9%B0%E0%A8%A1%E0%A8%BF%E0%A8%A4-%E0%A8%B0%E0%A8%B5%E0%A9%80/ਉੱਘੇ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦਾ ਦੇਹਾਂਤ]</ref>