ਭਗਤ ਰਵਿਦਾਸ: ਰੀਵਿਜ਼ਨਾਂ ਵਿਚ ਫ਼ਰਕ

16ਵੀਂ ਸਦੀ ਦੇ ਉੱਤਰੀ ਭਾਰਤੀ ਗੁਰੂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਭਗਤ ਰਵਿਦਾਸ ਜੀ''' (1376- 1491) ਦਾ ਜਨਮ ਬਨਾਰਸ ਦੇ ਨੇੜੇ ਲਹਿਰਤਾਰਾ ਤਲਾ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:26, 11 ਜਨਵਰੀ 2013 ਦਾ ਦੁਹਰਾਅ

ਭਗਤ ਰਵਿਦਾਸ ਜੀ (1376- 1491) ਦਾ ਜਨਮ ਬਨਾਰਸ ਦੇ ਨੇੜੇ ਲਹਿਰਤਾਰਾ ਤਲਾਅ ਦੇ ਆਸ ਪਾਸ 1376 ਈ. ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਰਾਘਣ ਅਤੇ ਮਾਤਾ ਦਾ ਘਰਬਿਨੀਆ ਦੱਸਿਆ ਜਾਂਦਾ ਹੈ। ਭਗਤ ਰਵਿਦਾਸ ਬਹੁਤ ਹੀ ਨਿਮਰ ਸੁਭਾਅ ਵਾਲੇ ਅਤੇ ਅੰਦਰੋਂ ਬਾਹਰੋਂ ਇੱਕ ਸਨ। ਉਨ੍ਹਾਂ ਦੇ ਜੀਵਨ ਬਾਰੇ ਮਿਲਦੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਨੀਵੀਂ ਸਮਝੀ ਜਾਂਦੀ ਚਮਾਰ ਜਾਤੀ ਨਾਲ ਸੰਬੰਧਿਤ ਹੁੰਦੇ ਹੋਏ ਵੀ ਆਪਣੇ ਗਿਆਨ ਤੇ ਪ੍ਰਭੂ ਭਗਤੀ ਰਾਹੀ ਸ੍ਰੇਸ਼ਟਤਾ ਤੇ ਪ੍ਰਸਿੱਧੀ ਪ੍ਰਾਪਤ ਕਰ ਗਏ। ਰਵਿਦਾਸ ਜੀ ਨੂੰ ਅਰਬੀ ਫਾਰਸੀ ਭਾਸ਼ਾ ਦਾ ਵੀ ਗਿਆਨ ਸੀ ਰਾਗ ਗਉੜੀ ਦੇ ਸ਼ਬਦ ਵਿੱਚ ਫਾਰਸੀ ਰੰਗ ਉਘੜਿਆ ਹੈ।

ਭਗਤ ਰਵਿਦਾਸ ਜੀ ਦਾ ਵੀ ਬੜਾ ਸਨਮਾਨਯੋਗ ਸਥਾਨ ਹੈ। ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦਾ ਵਿਕਾਸ ਕਰਨ ਆਪ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਉਹ ਰਾਮਾਨੰਦ ਦੀ ਸ਼ਿਸ਼ ਪਰੰਪਰਾ ਵਿਚੋਂ ਭਗਤ ਕਬੀਰ ਜੀ ਦੇ ਸਮਕਾਲੀ ਅਤੇ ਬਨਾਰਸ ਦੇ ਵਸਨੀਕ ਸਮਝੇ ਜਾਂਦੇ ਹਨ।

40 ਸ਼ਬਦ 16 ਰਾਗਾਂ

ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੇ 40 ਸ਼ਬਦ 16 ਰਾਗਾਂ ਵਿੱਚ ਦਰਜ ਹਨ। ਇਨ੍ਹਾਂ 40 ਸ਼ਬਦਾ ਤੋਂ ਇਲਾਵਾ “ਰੈਦਾਸ ਜੀ ਕੀ ਬਾਣੀ" ਨਾਮਕ ਇੱਕ ਹੱਥ ਲਿਖਤ ਪੋਥੀ ਨਾਗਰੀ ਪ੍ਰਚਾਰਿਣੀ ਸਭ ਕੋਲ ਉਪਲਬੱਧ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਨ੍ਹਾਂ ਦੀਆਂ ਰਚਨਾਵਾਂ ਨੂੰ ‘ਬਾਣੀ ਗੁਰੂ ਰਵਿਦਾਸ` ਸਿਰਲੇਖ ਅਧੀਨ 1984 ਈ: ਵਿੱਚ ਪ੍ਰਕਾਸ਼ਿਤ ਕਰਵਾਇਆ ਹੈ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਤੋਂ ਇਲਾਵਾ 87 ਪਦ ਬਾਹਰਲੀ ਬਾਣੀ ਦੇ ਵੀ ਅੰਕਿਤ ਕੀਤੇ ਗਏ ਹਨ।

ਸਵਰਗਵਾਸ

ਆਪ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਇੱਕ ਰਵਾਇਤੀ ਅਨੁਸਾਰ ਉਹ 1491 ਈ. ਵਿੱਚ ਸਵਰਗਵਾਸ ਹੋਏ ਮੰਨੇ ਜਾਂਦੇ ਹਨ।