ਪਾਬਲੋ ਨੇਰੂਦਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਗਿਆਨਸੰਦੂਕ ਮਨੁੱਖ | ਨਾਮ = ਪਾਬਲੋ ਨੇਰੂਦਾ | ਤਸਵੀਰ = Pablo Neruda.jpg | ਤਸਵੀਰ_..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 27:
'''ਪਾਬਲੋ ਨੇਰੂਦਾ ਜਾਂ ਪਾਬਲੋ ਨਰੁਦਾ''' ([[ਸਪੇਨੀ ਭਾਸ਼ਾ|ਸਪੇਨੀ]]: [ˈpaβ̞lo̞ ne̞ˈɾuð̞a]; 12 ਜੁਲਾਈ 1904 – 23 ਸਤੰਬਰ 1973) ਚਿੱਲੀ ਦਾ ਨੋਬਲ ਇਨਾਮ ਯਾਫ਼ਤਾ (1971) ਸ਼ਾਇਰ ਆਪਣੇ ਮੁਲਕ ਵਿੱਚ ਅਨੇਕ ਹੈਸੀਅਤਾਂ ਦਾ ਮਾਲਿਕ ਸੀ। ਸ਼ਾਇਰ ਹੋਣ ਦੇ ਇਲਾਵਾ ਇਕ ਡਿਪਲੋਮੈਟ, ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਚੇਅਰਮੈਨ ਸੀ ਅਤੇ 1971 ਵਿੱਚ ਆਪਣੇ ਮੁਲਕ ਦਾ ਪ੍ਰਧਾਨਗੀ ਲਈ ਉਮੀਦਵਾਰ ਵੀ ਬਣਿਆ ਸੀ ਪਰ ਬਾਅਦ ਵਿੱਚ ਅਲੈਂਦੇ ਦੀ ਹਮਾਇਤ ਵਿੱਚ ਹਟ ਗਿਆ ਸੀ।
==ਜੀਵਨ==
ਪਾਬਲੋ ਨੇਰੂਦਾ ਦਾ ਜਨਮ ਵਿਚਕਾਰ ਚਿੱਲੀ ਦੇ ਇੱਕ ਛੋਟੇ ਜਿਹੇ ਸ਼ਹਿਰ ਪਰਾਲ ਵਿੱਚ ਹੋਇਆ ਸੀ। ਉਸ ਦਾ ਮੂਲ ਨਾਮ ਨੇਫਤਾਲੀ ਰਿਕਾਰਡੋ ਰੇਇਸ ਬਾਸੋਲਤਾ ਸੀ। <ref>{{cite web |url= http://pustak.org/bs/home.php?bookid=2773|title=ਪਾਬਲੋ ਨੇਰੂਦਾ ਏਕ ਕੈਦੀ ਕੀ ਖੁੱਲੀ ਦੁਨੀਆ|publisher= ਸਾਹਿਤਯ ਸੰਗ੍ਰਹਿ|language= ਹਿੰਦੀ}}</ref> ਉਹ ਸੁਭਾਅ ਤੋਂ ਕਵੀ ਅਤੇ ਲੇਖਕ ਸੀ ਅਤੇ 18 ਜੁਲਾਈ 1917 ਨੂੰ ਇੱਕ ਮੁਕਾਮੀ ਅਖਬਾਰ ਵਿੱਚ ਉਸਦੀ ਪਹਿਲੀ ਰਚਨਾ 'ਜੋਸ਼ ਅਤੇ ਹਿੰਮਤ' ਛਪੀ ਸੀ। ਉਸ ਦਾ ਪਹਿਲਾ ਕਾਵਿ ਸੰਗ੍ਰਿਹ 1923 ਵਿੱਚ , ''Crepusculario'' ('ਬੁਕ ਆਫ਼ ਟਵਿਲਾਈਟਸ ''), ਛਪ ਗਿਆ ਸੀ, ਅਤੇ ਮਗਰੇ ਹੀ ਅਗਲੇ ਸਾਲ ਦੂਜਾ ਕਾਵਿ ਸੰਗ੍ਰਿਹ ''Veinte poemas de amor y una canción desesperada'' (''''ਟਵੇਂਟੀ ਲਵ ਪੋਇਮਸ ਐਂਡ ਏ ਸਾਂਗ ਆਫ ਡਿਸਪੇਅਰ'''') ਪ੍ਰਕਾਸ਼ਿਤ ਹੋ ਗਿਆ ਸੀ। ਨੇਰੂਦਾ ਨੂੰ ਸੰਸਾਰ ਸਾਹਿਤ ਦੇ ਸਿਖਰ ਉੱਤੇ ਬਿਰਾਜਮਾਨ ਕਰਨ ਵਿੱਚ ਯੋਗਦਾਨ ਸਿਰਫ ਉਸ ਦੀਆਂ ਕਵਿਤਾਵਾਂ ਦਾ ਹੀ ਨਹੀਂ ਸਗੋਂ ਉਸਦੀ ਬਹੁਪੱਖੀ ਸ਼ਖਸੀਅਤ ਦਾ ਵੀ ਸੀ। ਉਹ ਸਿਰਫ ਇੱਕ ਕਵੀ ਹੀ ਨਹੀਂ ਸਗੋਂ ਸਿਆਸਤਦਾਨ ਅਤੇ ਕੂਟਨੀਤੀਵਾਨ ਵੀ ਸੀ ਅਤੇ ਲੱਗਦਾ ਹੈ ਉਹ ਜਦੋਂ ਵੀ ਕਦਮ ਚੁੱਕਦਾ ਕੋਈ ਰੁਮਾਂਚਿਕ ਰਸਤਾ ਉਸਦੇ ਸਾਹਮਣੇ ਹੁੰਦਾ ਸੀ। ਚਿੱਲੀ ਦੇ ਤਾਨਾਸ਼ਾਹਾਂ ਦੇ ਖਿਲਾਫ ਅਵਾਜ਼ ਬਲੰਦ ਕਰਨ ਦੇ ਬਾਅਦ ਉਸ ਨੂੰ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣਾ ਪਿਆ। ਇਟਲੀ ਵਿੱਚ ਸ਼ਰਨ ਲਈ ਪਰ ਉੱਥੇ ਵੀ ਲੁਕ ਛਿਪ ਕੇ ਰਹਿਣਾ ਪਿਆ।
 
1971 ਵਿੱਚ ਚਿੱਲੀ ਵਿੱਚ [[ਸਲਵਾਡੋਰ ਅਲੈਂਦੇ]] ਦੀ ਚੁਣੀ ਹੋਈ ਸੋਸ਼ਲਿਸਟ ਹਕੂਮਤ ਬਣੀ ਜੋ ਸੰਸਾਰ ਦੀ ਪਹਿਲੀ ਲੋਕਤੰਤਰੀ ਵਿਧੀ ਨਾਲ ਚੁਣੀ ਗਈ ਸੋਸ਼ਲਿਸਟ ਸਰਕਾਰ ਸੀ। ਅਲੈਂਦੇ ਨੇ 1971 ਵਿੱਚ ਨੇਰੂਦਾ ਨੂੰ ਫ਼ਰਾਂਸ ਵਿੱਚ ਚਿਲੀ ਦਾ ਰਾਜਦੂਤ ਨਿਯੁਕਤ ਕੀਤਾ। ਅਤੇ ਇਸੇ ਸਾਲ ਉਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਵੀ ਮਿਲਿਆ।
ਲਾਈਨ 35:
ਪਾਬਲੋ ਨਰੂਦਾ ਦੀ ਸ਼ਾਇਰੀ ਵਿੱਚ ਚਿੱਲੀ ਦਾ ਰੰਗੀਨ ਆਸਮਾਨ, ਹਰਾ ਸਮੁੰਦਰ, ਜੰਗਲਾਂ ਅਤੇ ਚੱਟਾਨੀ ਮੈਦਾਨਾਂ ਨਾਲ ਭਰੀ ਧਰਤੀ ਅਤੇ ਉਸ ਦੇ ਬਦਲਦੇ ਰੰਗ ਅਤੇ ਮੌਸਮ, ਇਨਸਾਨੀ ਦਿਲਾਂ ਦਾ ਨਿੱਘ, ਆਪਣੀ ਮਹਿਬੂਬਾ ਅਤੇ ਬਾਅਦ ਵਿੱਚ ਪਤਨੀ ਮਤਲਦਾ ਲਈ ਬੇ ਪਨਾਹ ਮੁਹੱਬਤ, ਚਿੱਲੀ ਦੀਆਂ ਤਾਂਬੇ ਦੀਆਂ ਖਾਨਾਂ ਵਿੱਚ ਕੰਮ ਕਰਨ ਵਾਲੇ ਮਿਹਨਤਕਸ਼ਾਂ ਦਾ ਗਹਿਰਾ ਦਰਦ, ਖੇਤਾਂ ਵਿੱਚ ਮੁੜਕੇ ਨਾਲ ਭਿੱਜੇ ਅਧ ਨੰਗੇ ਕਿਸਾਨਾਂ ਦੀਆਂ ਮਹਿਰੂਮੀਆਂ ਅਤੇ ਸਪੇਨ ਵਿੱਚ ਜਨਰਲ ਫ਼ਰੈਂਕੋ ਦੀ ਫ਼ੌਜ ਦੇ ਖ਼ਿਲਾਫ਼ ਲੜਨ ਵਾਲੇ ਇੰਟਰਨੈਸ਼ਨਲ ਬ੍ਰਿਗੇਡ ਵਿੱਚ ਸ਼ਾਮਿਲ ਸਿਪਾਹੀ, ਲੇਖਕ, ਪੱਤਰਕਾਰ ਅਤੇ ਕਲਾਕਾਰ...ਸਾਰੇ ਉਸ ਦੀ ਸ਼ਾਇਰੀ ਦੇ ਵਿਸ਼ੇ ਹਨ। ਇੱਕ ਤਰਫ ਉਸ ਨੇ ਗੜੂੰਦ ਪ੍ਰੇਮ ਦੀਆਂ ਕਵਿਤਾਵਾਂ ਲਿਖੀਆਂ ਹਨ ਦੂਜੇ ਪਾਸੇ ਬੇਕਿਰਕ ਯਥਾਰਥ ਨਾਲ ਭਰੀਆਂ। ਕੁੱਝ ਕਵਿਤਾਵਾਂ ਉਸ ਦੀ ਰਾਜਨੀਤਕ ਵਿਚਾਰਧਾਰਾ ਦੀਆਂ ਸੰਵਾਹਕ ਨਜ਼ਰ ਆਉਂਦੀਆਂ ਹਨ। ਉਸ ਦੀ ਸ਼ਾਇਰੀ ਵਿੱਚ ਜਾਨਵਰ, ਦਰਿੰਦੇ, ਪਰਿੰਦੇ, ਦਰਖ਼ਤ, ਫੁੱਲ ਇਥੋਂ ਤੱਕ ਕਿ ਸੇਬ, ਪਿਆਜ਼, ਆਲੂ ਵੀ ਮੁਕਾਮੀ ਲੱਜ਼ਤ ਅਤੇ ਜਜ਼ਬਿਆਂ ਦੀ ਖ਼ਬਰ ਦਿੰਦੇ ਹਨ। ਉਹ ਸਹੀ ਮਾਅਨਿਆਂ ਵਿੱਚ ਮਿੱਟੀ ਦਾ ਜਾਇਆ ਸੀ। ਉਸ ਨੇ ਸਚਾਈ ਅਤੇ ਸੁਹਿਰਦਤਾ ਨਾਲ ਮਾਨਵੀ ਅਤੇ ਰੂਹਾਨੀ ਕਦਰਾਂ ਕੀਮਤਾਂ ਦੀ ਰਾਖੀ ਕੀਤੀ।
 
ਪਾਬਲੋ ਨਰੂਦਾ ਨੇ ਇੱਕ ਥਾਂ ਸ਼ਾਇਰੀ ਨੂੰ “ਇਨਸਾਨ ਦੇ ਅੰਦਰ ਦੀ ਗਹਿਰਾਈ ਦਾ ਬੁਲਾਵਾ” ਕਿਹਾ ਹੈ। ਇਨਸਾਨ ਦੇ ਅੰਦਰ ਗਹਿਰਾਈ ਆਪਣੇ ਆਪ ਪੈਦਾ ਨਹੀਂ ਹੋ ਜਾਂਦੀ। ਜ਼ਿੰਦਗੀ ਦੇ ਸੰਘਰਸਾਂ ਦੀਆਂ ਘੋਰ ਕਠਿਨਾਈਆਂ ਅਤੇ ਜੀਵਨਮਈ ਕਦਰਾਂ ਕੀਮਤਾਂ ਨੂੰ ਪ੍ਰਣਾਈ ਹੋਈ ਜੀਵਨ ਜਾਚ ਇਸ ਦੇ ਸਰੋਤ ਹੁੰਦੀ ਹੈ। ਨੇਰੂਦਾ ਦੀ ਸ਼ਾਇਰੀ ਨੇ ਸੰਸਾਰ ਪੱਧਰ ਉੱਤੇ ਸ਼ਾਇਰੀ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਤੀਸਰੀ ਦੁਨੀਆ ਦੇ ਦੇਸ਼ਾਂ ਦੇ ਸ਼ਾਇਰਾਂ ਨੇ ਖ਼ਾਸ ਕਰ ਉਹਦਾ ਅਸਰ ਕਬੂਲਿਆ ਹੈ। ਉਹ ਖੁਦ ਅਮਰੀਕੀ ਸ਼ਾਇਰ [[ਵਾਲਟ ਵ੍ਹਿਟਮੈਨਵਿਟਮੈਨ]] ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਹਦੀ ਤਸਵੀਰ ਹਮੇਸ਼ਾ ਆਪਣੇ ਮੇਜ਼ ਉਤੇ ਰਖਿਆ ਕਰਦਾ ਸੀ। ਇਸੇ ਕਰਕੇ ਇਹਲੋਕਤਾ ਦੀ ਗਾੜ੍ਹੀ ਚਾਸਣੀ ਉਹਦੀ ਸ਼ਾਇਰੀ ਵਿੱਚ ਮਹਿਸੂਸ ਹੁੰਦੀ ਹੈ। ਨਾਵਲਕਾਰ [[ਮਾਰਕੁਏਜ਼ ਗਾਰਸੀਆ]] ਨੇ ਠੀਕ ਹੀ ਕਿਹਾ ਹੈ ਕਿ ਪਾਬਲੋ ਨਰੂਦਾ ਵੀਹਵੀਂ ਸਦੀ ਦਾ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਇਰ ਹੈ।
[[ਤਸਵੀਰ:Pablo Neruda (1966).jpg|thumb|right| 1966 ਵਿੱਚ ਨੇਰੂਦਾ ਅਮਰੀਕਾ ਕਾਂਗਰਸ ਦੀ ਲਾਇਬ੍ਰੇਰੀ ਵਿੱਚ ਆਪਣੀਆਂ ਕਵਿਤਾਵਾਂ ਰਿਕਾਰਡ ਕਰਵਾਉਂਦਾ ਹੋਇਆ]]
==ਹਿੰਦੁਸਤਾਨ ਨਾਲ ਸੰਬੰਧ==