ਗ਼ਜ਼ਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Bot: Migrating 1 interwiki links, now provided by Wikidata on d:q281111 (translate me)
ਵਾਧਾ
ਲਾਈਨ 2:
 
ਗ਼ਜ਼ਲ ਦਾ ਇੱਕ 'ਮਤਲਾ' ਹੁੰਦਾ ਹੈ ਜਿਸਦੇ ਦੋਨੋਂ ਮਿਸਰੇ ਹਮਕਾਫ਼ੀਆ ਅਤੇ ਹਮਰਦੀਫ਼ ਹੁੰਦੇ ਹਨ। ਇਸਦੇ ਬਾਅਦ ਗ਼ਜ਼ਲ ਦੇ ਹਰ ਸ਼ਿਅਰ ਦਾ ਦੂਜਾ ਮਿਸਰਾ ਮਤਲੇ ਦੇ ਕਾਫ਼ੀਏ ਅਤੇ ਰਦੀਫ਼ ਨਾਲ ਮੇਲ ਖਾਂਦਾ ਹੁੰਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਅਤੇ ਫਿਰ ਅੰਤਮ ਸ਼ਿਅਰ ਵਿੱਚ ਕਵੀ ਆਪਣਾ ਤਖੱਲੁਸ ਇਸਤੇਮਾਲ ਕਰਦਾ ਹੈ ਅਤੇ ਉਸਨੂੰ 'ਮਕਤਾ' ਕਿਹਾ ਜਾਂਦਾ ਹੈ। ਅਮਰਜੀਤ ਸੰਧੂ ਅਨੁਸਾਰ: ‘ਮਕਤੇ’ ਨਾਲ ਹੀ ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖ਼ਿਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਨੂੰ ‘ਮਕਤਾ’ ਕਹਿਣ ਦੀ ਥਾਂ ਕੇਵਲ ‘ਆਖ਼ਿਰੀ-ਸ਼ਿਅਰ’ ਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ‘ਮਤਲਾ’ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ‘ਮਕਤਾ’ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।<ref>http://madad.lafzandapul.com/2010/05/e-ghazal-school-amarjit-sandhu.html</ref>
ਗ਼ਜ਼ਲ 12ਵੀਂ ਸਦੀ ਵਿੱਚ ਨਵੇਂ ਇਸਲਾਮੀ ਸਲਤਨਤ ਦਰਬਾਰਾਂ ਅਤੇ ਸੂਫੀ ਫਕੀਰਾਂ ਦੇ ਪ੍ਰਭਾਵ ਹੇਠ ਦੱਖਣ ਏਸ਼ੀਆ ਵਿੱਚ ਫੈਲ ਗਈ। ਹਾਲਾਂਕਿ ਗ਼ਜ਼ਲ ਸਭ ਤੋਂ ਉਭਰਵੇਂ ਤੌਰ ਤੇ ਦਾਰੀ ਅਤੇ ਉਰਦੂ ਕਵਿਤਾ ਹੈ, ਅੱਜ ਇਹ ਹਿੰਦ ਉਪ ਮਹਾਂਦੀਪ ਦੀਆਂ ਕਈ ਭਾਸ਼ਾਵਾਂ ਦੀ ਕਵਿਤਾ ਵਿੱਚ ਆਮ ਮਿਲਦਾ ਇੱਕ ਰੂਪ ਹੈ।
 
[[ਜਲਾਲ ਉਲ ਦੀਨ ਮੋਹੰਮਦ ਰੂਮੀ]] (13 ਵੀਂ ਸਦੀ) ਅਤੇ [[ਹਾਫ਼ਿਜ਼]] (14 ਵੀਂ ਸਦੀ), ਅਜੇਰੀ ਕਵੀ ਫੁਜੁਲੀ (16ਵੀਂ ਸਦੀ) ਜਿਹੇ ਉਘੇ ਫਾਰਸੀ ਫਕੀਰਾਂ ਅਤੇ ਕਵੀਆਂ ਨੇ ਗ਼ਜ਼ਲ ਨੂੰ ਆਪਣੇ ਰਹੱਸਵਾਦ ਦਾ ਜ਼ਰੀਆ ਬਣਾਇਆ, ਅਤੇ ਨਾਲ ਹੀ [[ਮਿਰਜਾ ਗਾਲਿਬ]] (1797 - 1869) ਅਤੇ [[ਮੁਹੰਮਦ ਇਕਬਾਲ]] (1877 -1938),ਜਿਨ੍ਹਾਂ ਦੋਨਾਂ ਨੇ ਫਾਰਸੀ ਅਤੇ ਉਰਦੂ ਵਿੱਚ ਗ਼ਜ਼ਲ ਲਿਖੀ ਅਤੇ ਬੰਗਾਲੀ ਕਵੀ [[ਕਾਜ਼ੀ ਨਜਰੁਲ ਇਸਲਾਮ]] (1899-1976)। [[ਜੋਹਾਨ ਵੋਲਫਗੈਂਗ ਵਾਨ ਗੇਟੇ ]] ( 1749 - 1832 ) ਦੇ ਪ੍ਰਭਾਵ ਦੇ ਰਾਹੀਂ, ਗ਼ਜ਼ਲ ਜਰਮਨੀ ਵਿੱਚ ਬਹੁਤ ਹਰਮਨ ਪਿਆਰੀ ਹੋਈ।
 
==ਹਵਾਲੇ==