ਵਲਾਦੀਮੀਰ ਲੈਨਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਵਾਧਾ
ਲਾਈਨ 29:
1886 ਵਿੱਚ ਉਨ੍ਹਾਂ ਦੇ ਪਿਤਾ ਦਾ ਦਿਮਾਗ਼ੀ ਨਾੜੀ ਫਟਣ ਨਾਲ ਇੰਤਕਾਲ ਹੋ ਗਿਆ। ਮਈ 1887 ਵਿੱਚ ਜਦੋਂ ਲੈਨਿਨ ਸਤਾਰਾਂ ਸਾਲ ਦੇ ਸਨ ਤਾਂ ਉਨ੍ਹਾਂ ਦੇ ਭਾਈ ਅਲੈਗਜ਼ੈਂਡਰ ਨੂੰ ਜਾਰ ਅਲੈਗਜ਼ੈਂਡਰ ਤੀਜੇ <ref>Read, Christopher, Lenin (2005) Abingdon: Routledge p. 16.</ref> ਤੇ ਹੋਣ ਵਾਲੇ ਕਾਤਲਾਨਾ ਹਮਲਾ ਦੇ ਮਨਸੂਬੇ ਵਿੱਚ ਸ਼ਾਮਿਲ ਹੋਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਕੇ ਦਹਿਸ਼ਤਗਰਦੀ ਦੇ ਇਲਜ਼ਾਮ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਨ੍ਹਾਂ ਦੀ ਭੈਣ ਐਨਾ ਨੂੰ, ਜੋ ਗ੍ਰਿਫ਼ਤਾਰੀ ਦੇ ਵਕਤ ਆਪਣੇ ਭਾਈ ਦੇ ਨਾਲ ਸੀ ਨੂੰ ਮੁਲਕ ਬਦਰ ਕਰ ਕੇ ਕੋਕਸ਼ਕੀਨੋ ਭੇਜ ਦਿੱਤਾ ਗਿਆ ਜੋ ਕਾਜ਼ਾਨ ਤੋਂ 25 ਮੀਲ ਦੂਰ ਹੈ। ਇਸ ਵਾਕੇ ਨੇ ਲੈਨਿਨ ਨੂੰ ਇੰਤਹਾਪਸੰਦ ਬਣਾ ਦਿੱਤਾ। ਸੋਵੀਅਤ ਹਕੂਮਤ ਵਲੋਂ ਉਨ੍ਹਾਂ ਦੀ ਲਿਖੀ ਜੀਵਨੀ ਵਿੱਚ ਇਨ੍ਹਾਂ ਘਟਨਾਵਾਂ ਨੂੰ ਉਨ੍ਹਾਂ ਦੀ ਇਨਕਲਾਬੀ ਸੋਚ ਦਾ ਮਰਕਜ਼ ਗਰਦਾਨਿਆ ਗਿਆ ਹੈ। [[ਤਸਵੀਰ:Lenin-circa-1887.jpg|framepx|thumb|left|ਲੈਨਿਨ ਦਾ ਬਚਪਨ (1887)]]
ਇਸ ਸਾਲ ਕਾਜ਼ਾਨ ਯੂਨੀਵਰਸਿਟੀ ਵਿੱਚ ਉਨ੍ਹਾਂ ਦਾ ਦਾਖ਼ਲਾ ਉਨ੍ਹਾਂ ਦੇ ਜ਼ਿਹਨ ਵਿੱਚ ਮੱਚੇ ਜਜ਼ਬਾਤੀ ਭਾਂਬੜ ਨੂੰ ਉਜਾਗਰ ਕਰਦਾ ਹੈ। ਪਿਓਟਰ ਬਿੱਲੂ ਸੂ ਦੀ ਮਸ਼ਹੂਰ ਤਸਵੀਰ ‘ਵੀ ਵਿਲ ਫ਼ਾਲੋ ਏ ਡਿਫਰੈਂਟ ਪਾਥ’ (ਜੋ ਸੋਵੀਅਤ ਯੂਨੀਅਨ ਵਿੱਚ ਲੱਖਾਂ ਦੀ ਤਾਦਾਦ ਵਿੱਚ ਛਪੀ), ਵਿੱਚ ਲੈਨਿਨ ਅਤੇ ਉਸ ਦੀ ਮਾਂ ਨੂੰ ਉਨ੍ਹਾਂ ਦੇ ਬੜੇ ਭਾਈ ਦੇ ਗ਼ਮ ਵਿੱਚ ਨਿਢਾਲ ਦਿਖਾਇਆ ਗਿਆ ਹੈ। ਇਹ ਫ਼ਿਕਰਾ 'ਅਸੀਂ ਇਕ ਅੱਡਰਾ ਰਸਤਾ ਅਖ਼ਤਿਆਰ ਕਰਾਂਗੇ' ਲੈਨਿਨ ਦੀ ਇਨਕਲਾਬੀ ਸੋਚ ਨੂੰ ਲਾ ਕਾਨੂਨੀਅਤ ਅਤੇ ਵਿਅਕਤੀਵਾਦ ਦੀ ਜਗ੍ਹਾ ਮਾਰਕਸ ਦੇ ਫ਼ਲਸਫ਼ੇ ਦੀ ਪੈਰਵੀ ਕਰਨ ਦੀ ਨਿਸ਼ਾਨਦਹੀ ਕਰਦਾ ਹੈ। ਮਾਰਕਸ ਦੇ ਫ਼ਲਸਫ਼ੇ ਦੀ ਹਿਮਾਇਤ ਵਿੱਚ ਮਜ਼ਾਹਰਿਆਂ ਵਿੱਚ ਹਿੱਸਾ ਲੈਣ ਤੇ ਉਹ ਗ੍ਰਿਫ਼ਤਾਰ ਵੀ ਹੋਏ, ਆਪਣੇ ਸਿਆਸੀ ਵਿਚਾਰਾਂ ਕਰਕੇ ਉਨ੍ਹਾਂ ਨੂੰ ਕਾਜ਼ਾਨ ਯੂਨੀਵਰਸਿਟੀ ਤੋਂ ਖ਼ਾਰਜ ਕਰ ਦਿੱਤਾ ਗਿਆ ਮਗਰ ਉਨ੍ਹਾਂ ਨੇ ਆਪਣੇ ਤੌਰ ਤੇ ਅਪਣਾ ਸਿਖਿਆ ਸਿਲਸਿਲਾ ਜਾਰੀ ਰੱਖਿਆ ਅਤੇ ਇਸ ਦੌਰਾਨ [[ਕਾਰਲ ਮਾਰਕਸ]] ਦੀ ਕਿਤਾਬ [[ਦਾਸ ਕੈਪੀਟਲ]] ਨਾਲ ਉਨ੍ਹਾਂ ਦਾ ਵਾਹ ਪਿਆ। ਉਨ੍ਹਾਂ ਨੂੰ ਬਾਦ ਵਿੱਚ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਸਿਖਿਆ ਸਿਲਸਿਲਾ ਜਾਰੀ ਰੱਖਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਅਤੇ ਉਨ੍ਹਾਂ ਨੇ 1891 ਵਿੱਚ ਕਨੂੰਨ ਦੀ ਡਿਗਰੀ ਹਾਸਲ ਕਰ ਲਈ।<ref>http://www.bbc.co.uk/history/historic_figures/lenin_vladimir.shtml</ref>
==ਇਨਕਲਾਬੀ ਸਰਗਰਮੀਆਂ==
====ਸੇਂਟ ਪੀਟਰਜ਼ਬਰਗ, ਵਿਦੇਸ਼ੀ ਸਫ਼ਰ ਅਤੇ ਜਲਾਵਤਨੀ====
[[File:Lenin-1895-mugshot.jpg|thumb|175px|right|'''ਲੈਨਿਨ''', ਦਸੰਬਰ 1895 ਦੀ ਤਸਵੀਰ]]
ਲੈਨਿਨ ਨੇ ਕੁਛ ਸਾਲਾਂ ਤੱਕ ਸਮਾਰਾ (ਵੋਲਗਾ ਦਰਿਆ ਦੀ ਇਕ ਬੰਦਰਗਾਹ) ਵਿੱਚ ਵਕਾਲਤ ਕੀਤੀ, ਫਿਰ 1893 ਵਿੱਚ ਸੇਂਟ ਪੀਟਰਜ਼ਬਰਗ ਆ ਗਏ। ਜਿਥੇ ਵਕਾਲਤ ਦੀ ਜਗ੍ਹਾ ਉਹ ਇਕ ਮੁਕਾਮੀ ਮਾਰਕਸਵਾਦੀ ਪਾਰਟੀ ਦੇ ਨਾਲ ਇਨਕਲਾਬੀ ਸਰਗਰਮੀਆਂ ਵਿੱਚ ਮਸਰੂਫ਼ ਹੋ ਗਏ। ਸੱਤ ਦਸੰਬਰ 1895 ਵਿੱਚ ਲੈਨਿਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਚੌਦਾਂ ਮਹੀਨੇ ਬਾਦ ਰਿਹਾਈ ਦੇ ਬਾਦ ਸੁਸ਼ੀਨਸਕੋਏ, ਸਾਇਬੇਰੀਆ ਭੇਜ ਦਿੱਤਾ। ਉਥੇ ਉਨ੍ਹਾਂ ਦੀ ਮੁਲਾਕਾਤ ਮਸ਼ਹੂਰ ਮਾਰਕਸਵਾਦੀ ਹਸਤੀਆਂ ਨਾਲ ਹੋਈ ਜਿਨ੍ਹਾਂ ਵਿੱਚ ਜਿਉਰਗੀ ਪਲੈਖ਼ਾਨੋਵ ਵੀ ਸਨ ਜਿਨ੍ਹਾਂ ਨੇ ਰੂਸ ਵਿੱਚ ਸਮਾਜਵਾਦ ਦੀ ਜਾਣ ਪਛਾਣ ਕਰਾਈ ਸੀ।