ਮੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 18:
{{ਅਧਾਰ}}
== ਜਾਣ ਪਛਾਣ ==
ਮੋਰ ਇੱਕ ਸੁੰਦਰ ਆਕਰਸ਼ਕ ਅਤੇ ਸ਼ਾਨਾਮੱਤਾ ਪੰਛੀ ਹੈ। ਵਰਖਾ ਦੀ ਰੁੱਤ ਵਿੱਚ ਸੰਘਣੇ ਬੱਦਲ ਛਾਉਣ ਉੱਤੇ ਜਦੋਂ ਇਹ ਪੰਛੀ ਆਪਣੇ ਪੰਖ ਫੈਲਾ ਕੇ ਨੱਚਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸਨੇ ਕੋਈ ਹੀਰਿਆਂ ਜੜੀ ਸ਼ਾਹੀ ਪੁਸ਼ਾਕ ਪਹਿਨ ਲਈ ਹੋਵੇ। ਇਸ ਦੇ ਇਸੇ ਰੂਪ ਕਾਰਨ ਹੀ ਇਸਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ। ਇਸਦੇ ਸਿਰ ਉੱਪਰ ਤਾਜ ਵਰਗੀ ਮਹਿਸੂਸ ਹੋਣ ਵਾਲੀ ਕਲਗੀ, ਇਸ ਦੇ ਪੰਛੀਆਂ ਦਾ ਰਾਜਾ ਹੋਣ ਬਾਰੇ ਭਾਰਤੀ ਲੋਕਾਂ ਦੀ ਅਨੁਭੁਤੀ (perception) ਦੀ ਪੁਸ਼ਟੀ ਕਰਦੀ ਜਾਪਦੀ ਹੈ। ਮੋਰ ਦੀ ਇਸ ਵਿਲੱਖਣ ਸੁੰਦਰਤਾ ਕਾਰਨ ਹੀ ਭਾਰਤ ਸਰਕਾਰ ਨੇ 26 ਜਨਵਰੀ 1963 ਨੂੰ ਇਸਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ। ਭਾਰਤ ਦਾ ਰਾਸ਼ਟਰੀ ਪੰਛੀ ਹੋਣ ਦੇ ਨਾਲ ਨਾਲ ਇਹ ਸਾਡੇ ਗੁਆਂਢੀ ਦੇਸ਼ ਮਯਾਂਮਾਰ (Berma) ਦਾ ਇਤਿਹਾਸਕ ਚਿੰਨ੍ਹ ਵੀ ਹੈ। 'ਫੇਸਿਆਨਿਡਾਈ' ਪਰਿਵਾਰ ਦੇ ਜੀਅ (Member) ਮੋਰ ਦਾ ਵਿਗਿਆਨਿਕ ਨਾਮ 'ਪਾਵੋ ਕ੍ਰਿਸਟੇਟਸ' ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਨੂੰ 'ਬਲੂ ਪਿਫਾਉਲ' ਭਾਵ ਪੀਕਾਕ (Peacock) ਕਹਿੰਦੇ ਹਨ। ਸੰਸਕ੍ਰਿਤ ਭਾਸ਼ਾ ਵਿੱਚ ਇਸਨੂੰ 'ਮਯੂਰ' ਦੇ ਨਾਮ ਨਾਲ ਜਾਣੀਆਂ ਜਾਂਦਾ ਹੈ।
== ਵਰਤਾਉ ==
ਮੋਰ ਇੱਕ ਜੰਗਲੀ ਪੰਛੀ ਹੈ ਜਿਹੜਾ ਆਪਣਾ ਆਲ੍ਹਣਾ ਤਾਂ ਜ਼ਮੀਨ ਉੱਤੇ ਹੀ ਬਨਾਉਂਦਾ ਹੈ ਪਰ ਉਸ ਬਾਰੇ ਵਿਚਿੱਤਰ ਤਥ ਇਹ ਹੈ ਕਿ ਉਹ ਟਿਕਾਣਾ ਜਾਂ ਆਰਾਮ ਰੁੱਖਾਂ ਉੱਤੇ ਹੀ ਕਰਦਾ ਹੈ। ਇਹ ਇੱਕ ਸਥਲੀ ਅਤੇ ਚੋਗਾ ਦੇਣ ਵਾਲਾ ਜੀਵ ਹੈ। ਆਮ ਧਾਰਨਾ ਅਨੁਸਾਰ ਮੋਰ ਇੱਕ ਤੋਂ ਵੱਧ ਜੋੜੇ ਬਣਾਉਣ ਵਾਲਾ ਜੀਵ ਹੈ ਜਿਸ ਕਰਕੇ ਵਿਗਿਆਨੀ ਇਸਨੂੰ ਬਹੁ- ਵਿਵਾਹਿਤ (Polygamous) ਸ਼੍ਰੇਣੀ ਦੇ ਅੰਤਰਗਤ ਰਖਦੇ ਹਨ। ਭਾਵੇਂ ਕਿ ਦਖਣ ਪੂਰਬੀ ਏਸ਼ੀਆ ਵਿਸ਼ੇਸ਼ ਤੌਰ ਤੇ ਜਾਵਾ ਦੇ ਹਰੇ ਪੰਖਾਂ ਵਾਲੇ ਮੋਰ ਅਸਲ ਵਿੱਚ ਇੱਕ ਪਤਨੀਵਰਤਾ ਜੀਵ ਹੀ ਹਨ। ਇਹ ਭਾਰਤੀ ਨੀਲੇ ਪੰਖਾਂ ਵਾਲੇ ਮੋਰਾਂ ਦੇ ਕਰੀਬੀ ਰਿਸ਼ਤੇਦਾਰ ਵੀ ਹਨ
<gallery>
<gallery>
ਤਸਵੀਰ:Example.jpg|Caption1
ਤਸਵੀਰ:Example.jpg|Caption2
</gallery>
<gallery>
ਤਸਵੀਰ:Example.jpg|Caption1
ਤਸਵੀਰ:Example.jpg|Caption2
</gallery>
</gallery>
[[av:ТӀавус]]