ਮੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 23:
ਮੋਰ ਇੱਕ ਜੰਗਲੀ ਪੰਛੀ ਹੈ ਜਿਹੜਾ ਆਪਣਾ ਆਲ੍ਹਣਾ ਤਾਂ ਜ਼ਮੀਨ ਉੱਤੇ ਹੀ ਬਨਾਉਂਦਾ ਹੈ ਪਰ ਉਸ ਬਾਰੇ ਵਿਚਿੱਤਰ ਤਥ ਇਹ ਹੈ ਕਿ ਉਹ ਟਿਕਾਣਾ ਜਾਂ ਆਰਾਮ ਰੁੱਖਾਂ ਉੱਤੇ ਹੀ ਕਰਦਾ ਹੈ। ਇਹ ਇੱਕ ਸਥਲੀ ਅਤੇ ਚੋਗਾ ਦੇਣ ਵਾਲਾ ਜੀਵ ਹੈ। ਆਮ ਧਾਰਨਾ ਅਨੁਸਾਰ ਮੋਰ ਇੱਕ ਤੋਂ ਵੱਧ ਜੋੜੇ ਬਣਾਉਣ ਵਾਲਾ ਜੀਵ ਹੈ ਜਿਸ ਕਰਕੇ ਵਿਗਿਆਨੀ ਇਸਨੂੰ ਬਹੁ- ਵਿਵਾਹਿਤ (Polygamous) ਸ਼੍ਰੇਣੀ ਦੇ ਅੰਤਰਗਤ ਰਖਦੇ ਹਨ। ਭਾਵੇਂ ਕਿ ਦਖਣ ਪੂਰਬੀ ਏਸ਼ੀਆ ਵਿਸ਼ੇਸ਼ ਤੌਰ ਤੇ ਜਾਵਾ ਦੇ ਹਰੇ ਪੰਖਾਂ ਵਾਲੇ ਮੋਰ ਅਸਲ ਵਿੱਚ ਇੱਕ ਪਤਨੀਵਰਤਾ (Monogamous) ਜੀਵ ਹੀ ਹਨ। ਇਹ ਭਾਰਤੀ ਨੀਲੇ ਪੰਖਾਂ ਵਾਲੇ ਮੋਰਾਂ ਦੇ ਕਰੀਬੀ ਰਿਸ਼ਤੇਦਾਰ ਵੀ ਹਨ।
== ਖੁਰਾਕ ਸਬੰਧੀ ਆਦਤਾਂ ==
ਮੋਰ ਆਪਣੇ ਭੋਜਨ ਦੇ ਮਸਲੇ ਵਿੱਚ ਸਰਬ- ਆਹਾਰੀ (Omnivorous) ਸੁਭਾਉ ਦੇ ਧਾਰਨੀ ਹਨ। ਇਹ ਪੌਦਿਆਂ ਦੇ ਆਮ ਤੌਰ ਤੇ ਸਾਰੇ ਭਾਗ: ਫੁੱਲਾਂ ਦੀਆਂ ਪੰਖੜੀਆਂ, ਬੀਜਾਂ ਦੇ ਸਿਰੇ, ਕੀੜੇ ਮਕੌੜੇ, ਖੰਡ ਆਕਾਰੀ ਜੀਵਾਂ (arthropods) ਰੀਂਗਣ ਵਾਲੇ ਜੀਵਾਂ (reptiles) ਅਤੇ ਜਲਥਲੀ ਜੀਵਾਂ ਆਦਿ ਸਾਰਾ ਕੁਝ ਖਾ ਲੇਂਦੇ ਹਨ।