ਬਾਇਓ ਬਾਲਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਪਰਾਲੀ]] ਆਦਿ ਖੇਤੀ ਤੌਂ ਪ੍ਰਾਪਤ ਘਾਸਫੂਸ ਤੌਂ ਤਿਆਰ ਕੀਤੇ ਬਾਲਣ ਨੂੰ ਬਾਇਓ ਬਾਲਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।ਸੰਯੁਕਤ ਰਾਜ ਅਮਰੀਕਾ ਵਿਚ ਮਕੀ ਦੀ ਵਰਤੌਂ ਈਥਾਨੋਲ ਯਾ ਡੀਜ਼ਲ ਆਦਿ ਬਾਲਣ ਬਨਾਉਣ ਵਿਚ ਬਹੁਤ ਵਧ ਗਈ ਹੈ । ਤਾਂਹੀ ਤਾਂ ਮਕੀ ਦੀ ਖਪਤ ਬਹੁਤ ਵਧ ਗਈ ਹੈ ।
 
ਪਿਛਲੇ ਕੁਝ ਸਮੇਂ ਦੌਰਾਨ ਅਮਰੀਕਾ, ਫਰਾਂਸ, ਜਰਮਨੀ, ਯੂ. ਕੇ, ਚੀਨ, ਹਿੰਦੁਸਤਾਨ, ਕੈਨੇਡਾ ਆਦਿ ਦੇਸਾਂ ਨੇ ਬਾਈਓ-ਫਿਊਲਾਂ ਦੀ ਵਰਤੋਂ ਨੂੰ ਉਤਸਾੰਹਿਤ ਕਰਨ ਲਈ ਕਈ ਕਦਮ ਚੁੱਕੇ ਹਨ। ਉਦਾਹਰਨ ਲਈ ਅਮਰੀਕਾ ਨੇ ਮੱਕੀ ਉਗਾਉਣ ਲਈ ਖੇਤੀ-ਉਤਪਾਦਕਾਂ ਨੂੰ ਅਰਬਾਂ ਡਾਲਰਾਂ ਦੀਆਂ ਸਬਸਿਡੀਆਂ ਦਿੱਤੀਆਂ ਹਨ ਤਾਂ ਕਿ ਮੱਕੀ ਨੂੰ ਐਥਨੌਲ ਬਣਾਉਣ ਲਈ ਵਰਤਿਆ ਜਾ ਸਕੇ। ਇਸ ਦੇ ਨਾਲ ਹੀ ਖਣਿਜ ਸ੍ਰੋਤਾਂ ਤੋਂ ਕੱਢੇ ਪੈਟਰੋਲ ਅਤੇ ਡੀਜ਼ਲ ਵਿੱਚ ਇਕ ਨਿਸੰਚਿਤ ਹੱਦ ਤੱਕ ਬਾਇਓ-ਫਿਊਲ ਮਿਲਾਉਣਾ ਕਾਨੂੰਨੀ ਤੌਰ ਉੱਤੇ ਜ਼ਰੂਰੀ ਕਰ ਦਿੱਤਾ ਹੈ। ਅਪ੍ਰੈਲ 2008 ਵਿੱਚ ਯੂ. ਕੇ. ਦੀ ਸਰਕਾਰ ਨੇ ਇਹ ਜ਼ਰੂਰੀ ਬਣਾ ਦਿੱਤਾ ਹੈ ਕਿ ਉੱਥੇ ਵਿਕਣ ਵਾਲੇ ਪੈਟਰੋਲ ਅਤੇ ਡੀਜ਼ਲ ਵਿੱਚ 2.5 ਫੀਸਦੀ ਬਾਇਓ-ਫਿਊਲ (ਐਥਨੌਲ ਅਤੇ ਬਾਇਓ ਡੀਜ਼ਲ) ਮਿਲੇ ਹੋਏ ਹੋਣੇ ਚਾਹੀਦੇ ਹਨ। 28 ਮਈ 2008 ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਇਕ ਬਿੱਲ ਪਾਸ ਕੀਤਾ ਹੈ ਕਿ ਸੰਨ 2010 ਤੱਕ ਕੈਨੇਡਾ ਵਿੱਚ ਵਿਕਣ ਵਾਲੇ ਪੈਟਰੋਲ ਵਿੱਚ 5 ਫੀਸਦੀ ਐਥਨੌਲ ਦਾ ਮਿਲੀ ਹੋਣਾ ਜ਼ਰੂਰੀ ਹੈ ਅਤੇ 2012 ਤੱਕ ਕੈਨੇਡਾ ਵਿੱਚ ਵਿਕਣ ਵਾਲੇ ਡੀਜ਼ਲ ਵਿੱਚ 2 ਫੀਸਦੀ ਬਾਇਓ-ਡੀਜ਼ਲ ਮਿਲਿਆ ਹੋਣਾ ਜ਼ਰੂਰੀ ਹੈ।
ਸੰਨ 2007 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁੱਸ਼ ਨੇ ਲਾਤੀਨੀ ਅਮਰੀਕੀ ਅਤੇ ਕੈਰੀਬੀਅਨ ਮੁਲਕਾਂ ਦੇ ਆਪਣੇ ਦੌਰੇ ਦੌਰਾਨ ਉੱਥੋਂ ਦੇ ਕਈ ਦੇਸਾਂ ਨੂੰ ਐਥਨੌਲ ਬਣਾਉਣ ਲਈ ਗੰਨਾ ਉਗਾਉਣ ਲਈ ਉਤਸ਼ਾਹਿਤ ਕਰਨ ਲਈ ਵਿੱਤੀ ਅਤੇ ਵਪਾਰਕ ਸਹੂਲਤਾਂ ਦੇਣ ਦੀ ਗੱਲ ਚਲਾਈ ਸੀ। ਰਾਸ਼ਟਰਪਤੀ ਬੁੱਸ਼ ਦਾ ਮਕਸਦ ਇਹ ਹੈ ਕਿ ਇਹ ਮੁਲਕ ਅਮਰੀਕਾ ਨੂੰ ਐਥਨੌਲ ਨਿਰਯਾਤ ਕਰਨ ਵਾਲੇ ਦੇਸੰ ਬਣ ਜਾਣ ਤਾਂ ਕਿ ਅਮਰੀਕਾ ਦੀਆਂ ਊਰਜਾ ਜ਼ਰੂਰਤਾਂ ਪੂਰੀਆਂ ਹੋ ਸਕਣ। ਇਸ ਤਰ੍ਹਾਂ ਹੀ ਮਾਰਚ 2007 ਵਿੱਚ ਅਮਰੀਕਾ, ਚੀਨ, ਹਿੰਦੁਸਤਾਨ, ਬਰਾਜ਼ੀਲ, ਸਾਊਥ ਅਫਰੀਕਾ ਅਤੇ ਯੂਰਪੀਨ ਕਮਿਸ਼ਨ ਨੇ ਵਿਸ਼ਵ-ਪੱਧਰ ਉੱਤੇ ਬਾਇਓ-ਫਿਊਲ ਦਾ ਉਤਪਾਦਨ ਅਤੇ ਵਰਤੋਂ ਵਧਾਉਣ ਲਈ ਇੰਟਰਨੈਸ਼ਨਲ ਬਾਇਓਫਿਊਲਜ਼ ਫੋਰਮ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਇਸ ਸਮੇਂ ਹਿੰਦੁਸਤਾਨ ਦੁਨੀਆ ਵਿੱਚ ਐਥਨੌਲ ਪੈਦਾ ਕਰਨ ਵਾਲੇ ਦੇਸਾੰਂ ਵਿੱਚੋਂ ਚੌਥੇ ਨੰਬਰ ਉੱਤੇ ਆਉਂਦਾ ਹੈ ਅਤੇ ਹਿੰਦੁਸਤਾਨ ਸਰਕਾਰ ਦੀ ਨੇੜ ਭਵਿੱਖ ਵਿੱਚ ਆਪਣੀ ਇਸ ਸਮਰੱਥਾ ਨੂੰ ਵਧਾਉਣ ਦੀ ਯੋਜਨਾ ਹੈ।
 
 
====ਬਾਇਓ ਡੀਜ਼ਲ====
 
ਬਾਇਓਡੀਜ਼ਲਬਾਇਓ ਡੀਜ਼ਲ ਪੈਦਾ ਕਰਨ ਵਾਲਾ ਪੌਦਾ ਜੈਟ੍ਰੋਫ਼ਾ
ਲੱਖਾਂ ਸਾਲ ਪਹਿਲਾਂ ਧਰਤੀ ਦੇ ਗਰਭ ਵਿਚ ਸਮਾਏ ਹੋਏ ਜੰਗਲ, ਜੀਤ-ਜੰਤੂ, ਜੋ ਹੁਣ ਪਥਰਾਟ ਦਾ ਰੂਪ ਧਾਰਨ ਕਰ ਚੁੱਕੇ ਹਨ-ਉਨ੍ਹਾਂ ਵਿਚੋਂ ਪ੍ਰਮੁੱਖ ਹੈ ਡੀਜ਼ਲ ਅਤੇ ਪੈਟਰੋਲ। ਆਦਿ-ਮਾਨਵ ਤੋਂ ਲੈ ਕੇ ਆਧੁਨਿਕ ਮਨੁੱਖ ਤੱਕ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਜੰਗਲਾਂ ਵਿਚ ਪੱਥਰ ਨਾਲ ਪੱਥਰ ਰਗੜ ਕੇ ਅੱਗ ਬਾਲਣ ਤੋਂ ਲੈ ਕੇ ਅੱਜ ਦੇ ਇਲੈਕਟ੍ਰੋਨਿਕ ਯੁੱਗ ਤੱਕ ਮਨੁੱਖ ਨੇ ਬਹੁਤ ਸਾਰੀਆਂ ਨਵੀਆਂ ਤਕਨੀਕਾਂ, ਨਵੇਂ ਉਪਕਰਣਾਂ ਦੀ ਖੋਜ ਕੀਤੀ ਹੈ, ਜਿਸ ਕਾਰਨ ਮਨੁੱਖ ਅੱਜ ਧਰਤੀ ਦਾ ਬਾਦਸ਼ਾਹ ਬਣ ਬੈਠਾ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਗੱਡਿਆਂ ਤੋਂ ਲੈ ਕੇ ਹੁਣ ਅਤਿ-ਆਧੁਨਿਕ ਅਰਾਮਦਾਇਕ ਇਕ ਤੋਂ ਇਕ ਵਧੀਆ ਕਿਸਮਾਂ ਦੇ ਵਾਹਨ ਤਿਆਰ ਹਨ, ਬਸ ਲੋੜ ਹੈ ਉਨ੍ਹਾਂ ਦੇ ਇੰਜਣ ਦੀ ਟੈਂਕੀ ਪੈਟਰੋਲ ਜਾਂ ਡੀਜ਼ਲ ਨਾਲ ਭਰਨ ਦੀ। ਇਸ ਤਰੱਕੀ ਦੀ ਦੌੜ ਵਿਚ ਵਿਗਿਆਨੀਆਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਕਦੇ ਨਾ ਕਦੇ ਤਾਂ ਇਹ ਪਥਰਾਟ ਰੂਪੀ ਊਰਜਾ, ਜੋ ਅੱਜ ਅਸੀਂ ਡੀਜ਼ਲ ਤੇ ਪੈਟਰੋਲ ਦੇ ਰੂਪ ਵਿਚ ਵਰਤ ਰਹੇ ਹਾਂ, ਖ਼ਤਮ ਹੋ ਜਾਵੇਗੀ ਤਾਂ ਇਸਦਾ ਬਦਲ ਕੀ ਹੋਵੇਗਾ? ਆਪਣੀ ਮਿਹਨਤ ਦੇ ਸਦਕੇ ਸਾਇੰਸਦਾਨਾਂ ਨੇ ਕੁਝ ਅਜਿਹੀਆਂ ਨਵੀਆਂ ਵਿਧੀਆਂ ਵਿਕਸਤ ਕੀਤੀਆਂ ਹਨ, ਜਿਨ੍ਹਾਂ ਵਿਚ ਕੁਝ ਖਾਸ ਪੌਦਿਆਂ ਨੂੰ ਵਰਤ ਕੇ ਬਾਇਓਡੀਜ਼ਲ ਭਾਵ ਪੌਦਿਆਂ ਤੋਂ ਡੀਜ਼ਲ ਤਿਆਰ ਕੀਤਾ ਜਾ ਸਕੇਗਾ।