ਸੱਜਾਦ ਜ਼ਹੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਫਰਮਾ ਜੋੜਿਆ
ਵਾਧਾ
ਲਾਈਨ 29:
}}
'''ਸੱਯਦ ਸੱਜਾਦ ਜ਼ਹੀਰ''' (5 ਨਵੰਬਰ 1905 - 13 ਸਤੰਬਰ 1973) (ਉਰਦੂ: سید سجاد ظہیر), ਪ੍ਰ੍ਸਿੱਧ [[ਉਰਦੂ]] ਲੇਖਕ, [[ਮਾਰਕਸਵਾਦੀ]] ਚਿੰਤਕ ਅਤੇ [[ਇਨਕਲਾਬੀ]] ਆਗੂ ਸੀ।
==ਜ਼ਿੰਦਗੀ==
ਸੱਜਾਦ ਜ਼ਹੀਰ 5 ਨਵੰਬਰ 1905 ਨੂੰ ਰਿਆਸਤ ਅਵਧ ਦੇ ਚੀਫ਼ ਜਸਟਿਸ ਸਰ ਵਜ਼ੀਰ ਖ਼ਾਂ ਦੇ ਘਰ ਪੈਦਾ ਹੋਏ। ਲਖਨਊ ਯੂਨੀਵਰਸਿਟੀ ਤੋਂ ਸਾਹਿਤ ਪੜ੍ਹਨ ਦੇ ਬਾਅਦ ਆਪਣੇ ਵਾਲਿਦ ਦੇ ਨਕਸ਼-ਏ-ਕ਼ਦਮ ਪਰ ਚਲਦੇ ਹੋਏ ਉਨ੍ਹਾਂ ਨੇ ਬਰਤਾਨੀਆ ਜਾਕੇ [[ਆਕਸਫ਼ੋਰਡ ਯੂਨੀਵਰਸਿਟੀ]] ਵਿੱਚ ਕਾਨੂੰਨ ਦੀ ਪੜ੍ਹਾਏ ਕਰਨ ਲੱਗੇ ਅਤੇ ਬੈਰਿਸਟਰ ਬਣ ਕੇ ਵਾਪਸ ਆਏ। ਉਥੇ ਉਨ੍ਹਾਂ ਨੇ ਕਾਨੂੰਨ ਦੇ ਨਾਲ ਨਾਲ ਸਾਹਿਤ ਪੜ੍ਹਨਾ ਵੀ ਜਾਰੀ ਰੱਖਿਆ।
 
ਸੱਜਾਦ ਜ਼ਹੀਰ, [[ਭਾਰਤੀ ਕਮਿਊਨਿਸਟ ਪਾਰਟੀ|ਕਮਿਊਨਿਸਟ ਪਾਰਟੀ ਆਫ਼ ਇੰਡੀਆ]] ਦੇ ਬਾਨੀ ਮੈਂਬਰਾਂ ਵਿੱਚੋਂ ਸਨ। ਬਾਅਦ ਨੂੰ 1948 ਵਿੱਚ ਉਨ੍ਹਾਂ ਨੇ ਫ਼ੈਜ਼ ਅਹਿਮਦ ਫ਼ੈਜ਼ ਦੇ ਨਾਲ ਮਿਲ ਕੇ [[ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ]] ਦੀ ਬੁਨਿਆਦ ਰੱਖੀ। ਦੋਨੋਂ ਰਹਿਨੁਮਾ ਬਾਅਦ ਵਿੱਚ ਰਾਵਲਪਿੰਡੀ ਸਾਜ਼ਿਸ਼ ਕੇਸ ਤਹਿਤ ਗ੍ਰਿਫ਼ਤਾਰ ਕਰ ਲਏ ਗਏ। ਮੁਹੰਮਦ ਹੁਸੈਨ ਅਤਾ ਔਰ ਜ਼ਫ਼ਰਉੱਲਾ ਪਸ਼ਨੀ ਸਮੇਤ ਕਈ ਵਿਅਕਤੀ ਇਸ ਮੁਕੱਦਮੇ ਵਿੱਚ ਗ੍ਰਿਫ਼ਤਾਰ ਹੋਏ। ਮੇਜਰ ਜਨਰਲ ਅਕਬਰ ਖ਼ਾਨ ਇਸ ਸਾਜ਼ਿਸ਼ ਦੇ ਮਬੀਨਾ ਸਰਗ਼ਨਾ ਸਨ। 1954 ਵਿੱਚ ਉਨ੍ਹਾਂ ਨੂੰ ਭਾਰਤ ਜਲਾਵਤਨ ਕਰ ਦਿੱਤਾ ਗਿਆ। ਉਥੇ ਉਨ੍ਹਾਂ ਨੇ ਤਰੱਕੀ ਪਸੰਦ ਲਿਖਾਰੀ ਸਭਾ, [[ਇਪਟਾ|ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ]] ਅਤੇ ਐਫ਼ਰੋ ਏਸ਼ੀਅਨ ਰਾਇਟਰਜ਼ ਐਸੋਸੀਏਸ਼ਨ ਨਾਲ ਮਿਲ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਸੱਜਾਦ ਜ਼ਹੀਰ ਨਾ ਸਿਰਫ਼ ਇਨ੍ਹਾਂ ਤਿੰਨਾਂ ਸੰਗਠਨਾਂ ਦੇ ਰੂਹੇ ਰਵਾਂ ਸਨ ਬਲਕਿ ਇਨ੍ਹਾਂ ਦੇ ਬਾਨੀਆਂ ਵਿੱਚੋਂ ਵੀ ਸਨ।
 
{{ਅੰਤਕਾ}}