ਮੀਆਂ ਮੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[Image:Dara Shikoh With Mian Mir And Mulla Shah.jpg|thumb|right|200px|[[ਦਾਰਾ ਸਿਕੋਹ]] (ਮੀਆਂ ਮੀਰ ਅਤੇ ਮੁੱਲਾ ਸ਼ਾਹ ਬਦਖਸ਼ੀ ਨਾਲ), ਅੰਦਾਜ਼ਨ 1635]]
''' ਸਾਈਂ ਮੀਆਂ ਮੀਰ ਮੁਹੰਮਦ ਸਾਹਿਬ''' (ਅੰਦਾਜ਼ਨ 1550 – 11 ਅਗਸਤ 1635), '''ਮੀਆਂ ਮੀਰ''' ਵਜੋ ਪ੍ਰਸਿੱਧ ਸੂਫੀ ਸੰਤ '''ਸਨ। ਉਹ [[ਲਾਹੌਰ]], ਖਾਸ ''ਧਰਮਪੁਰਾ'' (ਅੱਜ [[ਪਾਕਿਸਤਾਨ ]] ) ਵਿੱਚ ਰਹਿੰਦੇ ਸਨ। ਉਹ [[ਖਲੀਫ਼ਾ]] [[ਉਮਰ ਇਬਨ ਅਲ-ਖੱਤਾਬ]] ਦੇ ਸਿਧੇ ਉੱਤਰ-ਅਧਿਕਾਰੀ ਸਨ। ਉਹ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ।<ref>[http://punjabitribuneonline.com/2012/05/%E0%A8%B8%E0%A8%B0%E0%A8%AC-%E0%A8%B8%E0%A8%BE%E0%A8%82%E0%A8%9D%E0%A9%80%E0%A8%B5%E0%A8%BE%E0%A8%B2%E0%A8%A4%E0%A8%BE-%E0%A8%A6%E0%A8%BE-%E0%A8%95%E0%A9%87%E0%A8%82%E0%A8%A6%E0%A8%B0-%E0%A8%AE/ਸਰਬ ਸਾਂਝੀਵਾਲਤਾ ਦਾ ਕੇਂਦਰ ਮਜ਼ਾਰ ਸਾਈਂ ਮੀਆਂ ਮੀਰ (ਲਾਹੌਰ)]</ref> ਉਹ ਮੁਗਲ ਬਾਦਸ਼ਾਹ [[ਸ਼ਾਹ ਜਹਾਨ]] ਦੇ ਸਭ ਤੋਂ ਵੱਡੇ ਪੁੱਤਰ, [[ਦਾਰਾ ਸਿਕੋਹ]] ਦੇ ਮੁਰਸਦ ਹੋਣ ਨਾਤੇ ਬਹੁਤ ਮਸ਼ਹੂਰ ਸਨ।
== ਮੀਆਂ ਮੀਰ ਅਤੇ ਬਾਦਸ਼ਾਹ ਜਹਾਂਗੀਰ ==
 
 
[[ਖ਼ਾਸ:ਯੋਗਦਾਨ/117.205.77.175|117.205.77.175]] ੧੭:੫੩, ੨੯ ਅਕਤੂਬਰ ੨੦੧੩ (UTC)ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ। ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਉਹ ਇਕ ਪਹੁੰਚੇ ਹੋਏ ਦਰਵੇਸ਼ ਸਨ। ਇਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਉਹ ਇਕ ਉ¤ਚਕੋਟੀ ਦੇ ਇਨਸਾਨੀਅਤਪ੍ਰਸਤ ਵੀ ਸਨ। ਉਹ ਰੱਬੀ ਸ਼ਕਤੀਆਂ ਨਾਲ ਵਰੋਸਾਏ ਹੋਏ ਇਨਸਾਨੀਅਤ ਦੇ ਮੁਦਈ ਸਨ। ਉਨ੍ਹਾਂ ਦੀ ਇਸ ਖੂਬੀ ਦੇ ਕਾਰਨ ਹੀ ਉਨ੍ਹਾਂ ਦਾ ਰਾਜੇ-ਰੰਕ, ਮੁਸਲਮਾਨ ਅਤੇ ਹਿੰਦੂ ਇਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਨਿਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਣ ਦਿੰਦਿਆਂ ਡਾ: ਇਕਬਾਲ ‘ਅਸਰਾਰਏ-ਖੁਦੀ’ ਵਿਚ ਲਿਖਦੇ ਹਨ ਕਿ ਇਕ ਵਾਰੀ ਸ਼ਹਿਨਸ਼ਾਹ ਸ਼ਾਹਜਹਾਨ, ਮੀਆਂ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ ਅਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿਚ ਗੋਲਕੁੰਡਾ ਅਤੇ ਬੀਜਾਪੁਰ ਦੀਆਂ ਮੁਹਿੰਮਾਂ ਦੀ ਫਤਹਿ ਲਈ ਦੁਆ ਕਰਨ।
ਏਨੇ ਨੂੰ ਇਕ ਨਿਰਧਨ ਜਿਹਾ ਸ਼ਰਧਾਲੂ ਮੀਆਂ ਜੀ ਦੇ ਹਜ਼ੂਰ ਵਿਚ ਹਾਜ਼ਰ ਹੋਇਆ ਅਤੇ ਇਕ ਚਾਂਦੀ ਦਾ ਸਿੱਕਾ ਚਰਨੀਂ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸ ਸਿੱਕੇ ਨੂੰ ਕਬੂਲ ਕਰ ਲੈਣ, ਕਿਉਂਕਿ ਉਹ ਸਿੱਕਾ ਉਸ ਦੀ ਹਲਾਲ ਦੀ ਕਮਾਈ ਦਾ ਹੈ। ਮੀਆਂ ਮੀਰ ਨੇ ਉਸ ਗਰੀਬ ਸ਼ਰਧਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ-ਹਲਾਲ ਦੀ ਕਮਾਈ ਇਥੇ ਬੈਠੇ ਸ਼ਹਿਨਸ਼ਾਹ ਨੂੰ ਭੇਟ ਕਰ ਦੇਵੇ, ਕਿਉਂਕਿ ਉਸ ਨੂੰ ਇਸ ਸਿੱਕੇ ਦੀ ਵਧੇਰੇ ਲੋੜ ਹੈ। ਸ਼ਹਿਨਸ਼ਾਹ ਕੋਲ ਪੂਰੇ ਦੇਸ਼ ਦਾ ਖਜ਼ਾਨਾ ਹੈ, ਫਿਰ ਵੀ ਉਹ ਅੱਲਾਹ ਦੇ ਬੰਦਿਆਂ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ। ਸ਼ਾਹਜਹਾਨ ਨੇ ਆਪਣੀ ਸਵੈ-ਜੀਵਨੀ ‘ਸ਼ਾਹਜਹਾਨ ਨਾਮਾ’ ਵਿਚ ਸਾਈਂ ਮੀਆਂ ਮੀਰ ਨੂੰ ਇਕ ਪ੍ਰਤਿਸ਼ਠ ਬ੍ਰਹਮ-ਗਿਆਨੀ ਦੱਸਿਆ ਹੈ। ਇਹ ਗੱਲ ਬਾਦਸ਼ਾਹ ਨੇ ਆਪਣੀ ਆਤਮਕਥਾ ਵਿਚ ਮੰਨੀ ਹੈ ਕਿ ਸਾਈਂ ਜੀ ਨੇ ਸ਼ਾਹਜਹਾਨ ਨੂੰ ਮਸ਼ਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿਚ ਅਮਨ, ਸ਼ਾਂਤੀ ਅਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਲੋਕ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਵੇ, ਲੋਕਾਂ ਨਾਲ ਨਿਆਂ ਕਰੇ ਅਤੇ ਲੋਕਾਂ ਦਾ ਬਣ ਕੇ ਰਹੇ।
ਮੇਰੇ ਦਿਲ ਵਿਚ ਸੂਫੀ ਪੀਰ ਸਾਈਂ ਮੀਆਂ ਮੀਰ ਪ੍ਰਤੀ ਡੂੰਘੀ ਸ਼ਰਧਾ ਹੈ। ਇਸ ਦੇ ਕਈ ਕਾਰਨ ਹਨ : ਪਹਿਲਾ ਤਾਂ ਇਹ ਹੈ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਸੰਨ 1588 ਵਿਚ ਸਾਈਂ ਮੀਆਂ ਮੀਰ ਪਾਸੋਂ ਰਖਵਾਇਆ ਸੀ।
ਦੂਜਾ ਕਾਰਨ ਇਹ ਹੈ ਕਿ ਜਿਸ ਸਮੇਂ ਲਾਹੌਰ ਵਿਚ ਸ਼ਾਹੀ ਹੁਕਮਾਂ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸਹਿ ਤੇ ਘੋਰ ਤਸੀਹੇ ਦਿੱਤੇ ਜਾ ਰਹੇ ਸਨ, ਉਸ ਵੇਲੇ ਵੀ ਇਕੋ-ਇਕ ਮੁਸਲਮਾਨ ਸੂਫੀ ਪੀਰ ਸਾਈਂ ਮੀਆਂ ਮੀਰ ਜੀ ਨੇ ਉਸ ਅਮਾਨਵੀ ਅਤੇ ਘਿਨਾਉਣੇ ਦੁਸ਼ਟ-ਕਰਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਸੀ। ਤੀਜੀ ਵਜ੍ਹਾ ਇਹ ਹੈ ਕਿ ਸਾਈਂ ਮੀਆਂ ਮੀਰ ਹੁਰਾਂ ਨੇ ਕਈ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਦਦ ਵੀ ਕੀਤੀ ਸੀ। ਮੀਆਂ ਮੀਰ ਦੇ ਸਮਝਾਉਣ ‘ਤੇ ਹੀ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕੀਤਾ ਸੀ। ਉਸ ਸਮੇਂ ਕਿਲ੍ਹੇ ਵਿਚ ਹੋਰ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ। ਉਹ ਸਭ ਰਾਜੇ ਗੁਰੂ ਜੀ ਦੀ ਸ਼ਰਨ ਵਿਚ ਆ ਚੁੱਕੇ ਸਨ। ਜਦ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦੀ ਸੂਚਨਾ ਮਿਲੀ, ਤਦੋਂ ਉਨ੍ਹਾਂ ਰਾਜਿਆਂ ਵਿਚ ਨਿਰਾਸ਼ਾ ਪੈਦਾ ਹੋ ਗਈ ਸੀ, ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾਂ ਕਿਲ੍ਹੇ ਵਿਚੋਂ ਇਕੱਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਜਹਾਂਗੀਰ ਨੂੰ ਮਜਬੂਰ ਹੋ ਕੇ ਉਨ੍ਹਾਂ ਰਾਜਿਆਂ ਦੀ ਰਿਹਾਈ ਦੇ ਫ਼ਰਮਾਨ ਵੀ ਜਾਰੀ ਕਰਨੇ ਪਏ ਸਨ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ 51 ਰਾਜਿਆਂ ਸਮੇਤ ਅਕਤੂਬਰ 1621 ਈ: ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਪਧਾਰੇ ਸਨ।
ਚੌਥਾ ਕਾਰਨ ਇਹ ਹੈ ਕਿ ਸਾਈਂ ਮੀਆਂ ਮੀਰ ਹੁਰੀਂ ਇਕ ਰੱਬੀ ਪੀਰ ਸਨ, ਜਿਨ੍ਹਾਂ ਨੇ ਉਸ ਸਮੇਂ ਦੌਰਾਨ ਪ੍ਰਚੱਲਿਤ ਸੂਫੀ ਪੀਰਾਂ ਦੀ ਧਾਰਨਾ ਨੂੰ ਤਜ ਕੇ ਸ਼ਰਹ ਦੀ ਤਬਲੀਗ ਦਾ ਕੰਮ ਛੱਡ ਦਿੱਤਾ ਸੀ। ਇਸ ਨੁਕਤੇ ਦੀ ਵਿਆਖਿਆ ਇੰਜ ਵੀ ਕੀਤੀ ਜਾ ਸਕਦੀ ਹੈ ਕਿ ਉ¤ਤਰੀ ਭਾਰਤ ਉ¤ਪਰ ਜਦੋਂ ਮੁਸਲਮਾਨ ਸ਼ਾਸਕਾਂ ਨੇ ਕਬਜ਼ਾ ਜਮਾ ਲਿਆ ਸੀ, ਉਦੋਂ ਸੂਫੀ ਦਰਵੇਸ਼ ਵੀ ਭਾਰਤ ਵਿਚ ਆਉਣੇ ਸ਼ੁਰੂ ਹੋ ਗਏ ਸਨ। ਮੁਸਲਮਾਨ ਹੁਕਮਰਾਨ ਤਲਵਾਰ ਦੇ ਜ਼ੋਰ ਨਾਲ ਇਥੋਂ ਦੀ ਹਿੰਦੂ ਵਸੋਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ। ਉਸ ਵੇਲੇ ਸੂਫੀ ਪੀਰ ਅਕਸਰ ਵੇਲੇ ਦੇ ਹੁਕਮਰਾਨਾਂ ਨਾਲ ਮਿਲ ਕੇ ਪਰਜਾ ਵਿਚ ਉਨ੍ਹਾਂ ਦੀ ਪੈਂਠ ਜਮਾਉਣ ਲਈ ਤਤਪਰ ਰਹਿੰਦੇ ਸਨ। ਇੰਜ ਉਹ ਇਥੋਂ ਦੀ ਵਸੋਂ ਨੂੰ ਮੁਸਲਮਾਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਸਨ। ਸੂਫੀਆਂ ਦੇ ਇਸ ਕਾਫਲੇ ਵਿਚ ਬਾਬਾ ਫ਼ਰੀਦ ਗੰਜ-ਏ-ਸ਼ਕਰ ਵੀ ਸ਼ਾਮਿਲ ਦੱਸੇ ਜਾਂਦੇ ਹਨ। ਪਰ ਬਾਅਦ ਵਿਚ ਕੁਝ ਸੂਫ਼ੀ ਪੀਰਾਂ ਨੇ ਤਬਲੀਗ ਦਾ ਕੰਮ ਛੱਡ ਦਿੱਤਾ ਸੀ ਅਤੇ ਆਪਣੇ-ਆਪ ਨੂੰ ਇਸ ਦੇਸ਼ ਦੇ ਮੁਖਤਲਿਫ਼ ਮਜ਼੍ਹਬਾਂ ਦੇ ਫਲਸਫੇ ਨੂੰ ਘੋਖਣ ਲਈ ਵਕਫ ਕਰ ਦਿੱਤਾ ਸੀ। ਮੀਆਂ ਮੀਰ, ਅਬੁੱਲ ਫ਼ਜ਼ਲ, ਅਬੁੱਲ ਫੈਜ਼ੀ ਆਦਿ ਇਹੋ ਜਿਹੀ ਧਾਰਾ ਦੇ ਸੂਫ਼ੀ ਸਨ (ਪੰਜਾਬੀ ਦੇ ਸੂਫ਼ੀ ਸ਼ਾਇਰ ਲੇਖਿਕਾ ਡਾ: ਲਾਜਵੰਤੀ ਰਾਮ ਕ੍ਰਿਸ਼ਨ, ਪਹਿਲੀ ਪ੍ਰਕਾਸ਼ਨਾ ਸੰਨ 1935) ਪ੍ਰਸਿੱਧ ਇਤਿਹਾਸਕਾਰ ਲਤੀਫ਼ ਨੇ ਆਪਣੀ ਪੁਸਤਕ ਹਿਸਟਰੀ ਆਫ ਲਾਹੌਰ ਦੇ ਪੰਨਾ 256 ਉ¤ਪਰ ਪੀਰ ਸਾਈਂ ਮੀਆਂ ਮੀਰ ਬਾਰੇ ਇਕ ਹੋਰ ਮਹੱਤਵਪੂਰਨ ਘਟਨਾ ਅੰਕਿਤ ਕੀਤੀ ਹੋਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਲਾਹੌਰ ਦੇ ਇਕ ਕਾਜ਼ੀ ਦੀ ਰਿਸ਼ਤੇਦਾਰ ਇਕ ਔਰਤ ਗੁਰੂ ਜੀ ਦੀ ਸਿੱਖਿਆ ਅਤੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਕਬੂਲ ਕਰਨਾ ਚਾਹੁੰਦੀ ਸੀ। ਉਹ ਔਰਤ ਸਾਈਂ ਮੀਆਂ ਮੀਰ ਪਾਸ ਹਾਜ਼ਰ ਹੋਈ ਅਤੇ ਆਪਣੇ ਮਨ ਦੀ ਗੱਲ ਉਨ੍ਹਾਂ ਨੂੰ ਦੱਸੀ। ਸਾਰੀ ਗੱਲ ਸੁਣ ਕੇ ਸਾਈਂ ਜੀ ਨੇ ਉਸ ਇਸਤਰੀ ਨੂੰ ਗੁਰੂ ਜੀ ਪਾਸ ਘੱਲ ਦਿੱਤਾ ਸੀ ਤਾਂ ਜੋ ਉਸ ਦੀ ਦਿਲੀ ਇੱਛਾ ਪੂਰੀ ਹੋ ਸਕੇ। ਸਿੱਖ ਧਾਰਮਿਕ ਕਹਾਣੀਆਂ ਵਿਚ ਇਹ ਸ਼ਰਧਾਲੂ ਇਸਤਰੀ ਮਾਤਾ ਕੌਲਾਂ ਜੀ ਕਰਕੇ ਜਾਣੀ ਜਾਂਦੀ ਹੈ।
ਮੇਰੀ ਅਟੁੱਟ ਸ਼ਰਧਾ ਦਾ ਇਕ ਹੋਰ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਸਾਈਂ ਮੀਆਂ ਮੀਰ ਜੀ ਇਕ ਉ¤ਚ ਦਰਜੇ ਦੇ ਮਾਨਵ ਅਤੇ ਮਾਨਵਤਾ-ਪੱਖੀ ਪੀਰ ਸਨ।
ਅਸੀਂ ਸਾਈਂ ਮੀਆਂ ਮੀਰ ਜੀ ਦੇ ਪਾਵਨ ਦਰਬਾਰ ਵਿਚ ਪੁੱਜ ਕੇ ਸਜਦਾ ਕੀਤਾ, ਡੰਡੋਤ ਕੀਤੀ ਸੀ। ਇਸ ਅਵਸਰ ‘ਤੇ ਸਾਈਂ ਮੀਆਂ ਮੀਰ ਸੁਸਾਇਟੀ ਵੱਲੋਂ ਪੀਰ ਜੀ ਦੀ ਮਜ਼ਾਰ ਉ¤ਪਰ ਚਾਦਰ ਵੀ ਚੜ੍ਹਾਈ ਗਈ ਸੀ। ਦਰਗਾਹ ਦੇ ਪ੍ਰਬੰਧਕਾਂ ਨੇ ਸਾਈਂ ਜੀ ਦੇ ਆਸ਼ੀਰਵਾਦ ਵਜੋਂ ਸਾਡੇ ਸਾਰਿਆਂ ਦੇ ਗਲਾਂ ਵਿਚ ਪੀਲੇ ਰੰਗ ਦੇ ਫੁੱਲਾਂ ਦਾ ਇਕ-ਇਕ ਹਾਰ ਪਾ ਦਿੱਤਾ ਸੀ। ਪ੍ਰਸਾਦ ਵੰਡਿਆ ਗਿਆ ਸੀ। ਉਨ੍ਹਾਂ ਫੁੱਲਾਂ ਦੀ ਅਲੋਕਾਰੀ ਸ਼ਕਤੀ ਦੀ ਮਨਮੋਹਣੀ ਮਹਿਕ ਦਾ ਆਭਾਸ ਮੈਂ ਅੱਜ ਵੀ ਮਹਿਸੂਸ ਕਰ ਰਿਹਾ ਹਾਂ।
ਹਾਂ, ਇਕ ਹੋਰ ਜ਼ਰੂਰੀ ਗੱਲ ਰਹਿ ਹੀ ਗਈ ਸੀ। ਔਰਤਾਂ ਨੂੰ ਇਸ ਦਰਗਾਹ ਦੇ ਉਪਾਸਨਾ ਗ੍ਰਹਿ ਵਿਚ ਜਾਣ ਦੀ ਆਗਿਆ ਨਹੀਂ ਹੈ ਪਰ ਉਹ ਦਰਗਾਹ ਦੇ ਮੁੱਖ ਦੁਆਰ ਵਿਚ ਖਲੋ ਜਾਂ ਦਰਗਾਹ ਦੀਆਂ ਤਸਵੀਰਾਂ ਵਿਚ ਜੜੀਆਂ ਜਾਲੀਆਂ ਰਾਹੀਂ ਆਪਣੀ ਸ਼ਰਧਾ ਦੇ ਫੁੱਲ ਸਾਈਂ ਜੀ ਨੂੰ ਭੇਟ ਕਰਦੀਆਂ ਰਹਿੰਦੀਆਂ ਹਨ।
 
written by ਸਿਰੀ ਰਾਮ ਅਰਸ਼....................................................upload by ਅਮੋਲਕpreet
 
== ਮੀਆਂ ਮੀਰ ਅਤੇ ਬਾਦਸ਼ਾਹ ਜਹਾਂਗੀਰ ==
[[Image:Mian-Mir-Mausoleum.jpg|thumb|right|ਮੀਆਂ ਮੀਰ ਦਾ ਮਕਬਰਾ]]