ਬਾਬਾ ਜਵਾਲਾ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 37:
| colours =ਲਾਲ, ਕੇਸ਼ਰੀ ਅਤੇ ਹਰਾ
}}
'''ਬਾਬਾ ਜਵਾਲਾ ਸਿੰਘ''' (1866-9 ਮਈ, 1938) ਦਾ ਜਨਮ [[ਅੰਮ੍ਰਿਤਸਰ]] ਜ਼ਿਲ੍ਹੇ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਸ: ਕਨ੍ਹਈਆ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਨੂੰ [[ਗ਼ਦਰ ਪਾਰਟੀ|ਗ਼ਦਰ ਲਹਿਰ]] ਦੇ ਪ੍ਰਮੁੱਖ ਆਗੂ ਅਤੇ ਇਸ ਲਹਿਰ ਦਾ ਦਿਮਾਗ ਸਮਝੇ ਜਾਂਦਾ ਸੀ।
==ਵਿਦੇਸ਼ ਦੀ ਯਾਤਰਾ==
ਤੰਗੀਆਂ-ਤੁਰਸ਼ੀਆਂ ਵਾਲੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਅਤੇ ਕਿਸਮਤ ਜਾਗਣ ਦੇ ਸੁਪਨੇ ਲੈ ਕੇ ਲਗਭਗ 40 ਸਾਲ ਦੀ ਉਮਰ ਵਿਚ ਘਰੋਂ ਵਿਦੇਸ਼ ਵੱਲ ਨੂੰ ਚੱਲ ਪਿਆ। [[ਚੀਨ]], [[ਪਨਾਮਾ]] ਅਤੇ [[ਮੈਕਸੀਕੋ]] ਹੁੰਦਾ ਹੋਇਆ 1908 ਈ: ਵਿਚ [[ਕੈਲੇਫੋਰਨੀਆਕੈਲੀਫ਼ੋਰਨੀਆ]] ([[ਅਮਰੀਕਾ]]) ਪਹੁੰਚ ਗਿਆ।
==ਗ਼ਦਰ ਲਹਿਰ==
[[File:Hindustan Ghadar article detailing arrest of Lala Hardayal (March 24, 1914).jpg|thumb|right|ਗ਼ਦਰ ਅਖਵਾਰ 24 ਮਾਰਚ, 1914 ਦਾ ਪਹਿਲਾ ਪੰਨਾ]]
ਜਦੋਂ [[ਪਹਿਲਾ ਵਿਸ਼ਵ ਯੁੱਧ]] ਸ਼ੁਰੂ ਹੋਇਆ ਤਾਂ '''ਬਾਬਾ ਜਵਾਲਾ ਸਿੰਘ''' ਨੇ ਆਪਣੇ ਸਾਥੀਆਂ [[ਬਾਬਾ [[ਸੋਹਣ ਸਿੰਘ ਭਕਨਾ]]<ref>http://haikuplus.wordpress.com/ਗਦਰ-ਸ਼ਤਾਬਦੀ-ਪੇਜ਼-2/ਬਾਬਾ-ਸੋਹਣ-ਸਿੰਘ-ਭਕਨਾ/</ref>, [[ਲਾਲਾ ਹਰਦਿਆਲ]] <ref>http://www.amritsartimes.com/2011/08/25/7611</ref>ਨਾਲ ਜੁੜ ਕੇ ਪੈਸੇਫਿਕ ਤੱਟ 'ਤੇ ਵਸਣ ਵਾਲੇ ਪ੍ਰਵਾਸੀ ਭਰਾਵਾਂ ਨਾਲ ਅੰਗਰੇਜ਼ ਹਕੂਮਤ ਤੋਂ ਆਪਣਾ ਦੇਸ਼ ਆਜ਼ਾਦ ਕਰਵਾਉਣ ਲਈ ਹੱਲਾਸ਼ੇਰੀ ਦੇਣ ਲਈ ਦੌਰਾ ਕੀਤਾ। ਸ਼ਸਤਰਬੱਧ ਕ੍ਰਾਂਤੀ ਲਈ [[ਗ਼ਦਰ ਪਾਰਟੀ]] <ref>http://punjabipedia.org/topic.aspx?txt=ਗ਼ਦਰ+ਲਹਿਰ&imageField.x=11&imageField.y=13</ref>ਦੀ ਸਥਾਪਨਾ ਕੀਤੀ। 'ਗ਼ਦਰ' ਨਾਂਅ ਦਾ ਮੈਗਜ਼ੀਨ ਅੰਗਰੇਜ਼ੀ, ਪੰਜਾਬੀ ਤੋਂ ਇਲਾਵਾ ਹੋਰ ਦੇਸੀ ਭਾਸ਼ਾਵਾਂ ਵਿਚ ਛਾਪਣਾ ਸ਼ੁਰੂ ਕੀਤਾ। ਇਹੋ ਮੈਗਜ਼ੀਨ ਹੀ ਸੀ, ਜਿਸ ਨੇ ਗ਼ਦਰ ਪਾਰਟੀ ਦੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕੀਤਾ। '''ਬਾਬਾ ਜਵਾਲਾ ਸਿੰਘ''' ਆਪਣੇ [[ਗ਼ਦਰ ਪਾਰਟੀ]] ਦੇ ਸਾਥੀਆਂ ਨਾਲ ਮਿਲ ਕੇ 29 ਅਗਸਤ, 1914 ਈ: ਨੂੰ [[ਸਾਨਫਰਾਂਸਿਸਕੋ]] ਤੋਂ [[ਹਿੰਦੁਸਤਾਨ]] ਨੂੰ ਇਕ ਗਰੁੱਪ ਬਣਾ ਕੇ ਚੱਲੇ। ਯੋਕੋਹਾਮਾ ([[ਜਾਪਾਨ]]) ਪਹੁੰਚੇ ਤਾਂ ਇਥੋਂ ਜਾਪਾਨੀਆਂ ਤੋਂ ਕੁਝ ਪਿਸਤੌਲ ਖਰੀਦੇ ਅਤੇ ਪਿੱਛੋਂ [[ਹਾਂਗਕਾਂਗ]] ਪਹੁੰਚ ਕੇ ਉਥੇ ਗੁਰਦੁਆਰਾ ਸਾਹਿਬ ਵਿਚ ਕ੍ਰਾਂਤੀਕਾਰੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ।
==ਗ੍ਰਿਫਤਾਰੀ ਅਤੇ ਸਜ਼ਾ==
ਇਥੋਂ ਚੱਲ ਕੇ ਜਦੋਂ '''ਬਾਬਾ ਜਵਾਲਾ ਸਿੰਘ''' 29 ਅਕਤੂਬਰ 1914 ਈ: ਨੂੰ [[ਕੋਲਕਾਤਾ|ਕਲਕੱਤੇ]] ਉਤਰਿਆ ਤਾਂ ਭਾਰਤੀ ਅੰਗਰੇਜ਼ੀ ਹਕੂਮਤ ਨੇ ਉਤਰਦਿਆਂ ਹੀ ਬਾਕੀ ਗ਼ਦਰੀ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਪਹਿਲੇ [[ਲਾਹੌਰ ਸਾਜ਼ਿਸ਼ ਕੇਸ]] ਅਧੀਨ ਮੁਕੱਦਮਾ ਚਲਾਇਆ ਗਿਆ। 13 ਸਤੰਬਰ 1915 ਈ: ਨੂੰ ਜੀਵਨ ਭਰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ ਗਈ, ਨਾਲ ਹੀ ਜਾਇਦਾਦ ਵੀ ਜ਼ਬਤ ਕਰ ਲਈ ਗਈ।
==ਕਿਸਾਨ ਅੰਦੋਲਨ ਅਤੇ ਮੌਤ==
1935 ਈ: ਵਿਚ ਕਿਸਾਨ ਅੰਦੋਲਨ ਦੇ ਸੰਘਰਸ਼ ਦੌਰਾਨ ਅੰਗਰੇਜ਼ ਹਕੂਮਤ ਨੇ ਮੁੜ ਗ੍ਰਿਫਤਾਰ ਕਰਕੇ ਇਕ ਸਾਲ ਦੀ ਕੈਦ ਦੀ ਸਜ਼ਾ ਦਿੱਤੀ। 9 ਮਈ, 1938 ਈ: ਨੂੰ ਜਦੋਂ ਇਹ ਮਹਾਨ ਸੰਘਰਸ਼ਸ਼ੀਲ ਆਗੂ ਸਰਬ ਹਿੰਦ ਕਿਸਾਨ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਬੰਗਾਲ ਜਾ ਰਿਹਾ ਸੀ ਤਾਂ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸੇ ਗੰਭੀਰ ਹਾਦਸੇ ਕਾਰਨ ਦੇਸ਼ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ।
==ਹੋਰ ਦੇਖੋ==
*[[ਗ਼ਦਰ ਪਾਰਟੀ]]
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਗ਼ਦਰ ਲਹਿਰ]]
[[ਸ਼੍ਰੇਣੀ:ਅਜਾਦੀ ਘੁਲਾਟੀਏ]]
[[ਸ਼੍ਰੇਣੀ:ਜਨਮ 1866]]