ਇਤਿਹਾਸਕਾਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"'''ਇਤਹਾਸਕਾਰੀ''' (ਅੰਗਰੇਜ਼ੀ: Historiography) ਸਰਲ ਅਰਥਾਂ ਵਿੱਚ ਇਤਹਾਸ ਦਾ ਸਿ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[ਤਸਵੀਰ:Herodotus Massimo Inv124478.jpg|thumb|right|220px|[[ਹੇਰੋਡੋਟਸ]]]]
[[ਤਸਵੀਰ:Shiji.jpg|upright|thumb|right| [[ਸ਼ੀਜੀ]] ਯਾਨੀ ਇਤਹਾਸਕ ਰਿਕਾਰਡਾਂ ਦੇ ਖਰੜਿਆਂ ਦਾ ਪਹਿਲਾ ਪੰਨਾ]]
'''ਇਤਹਾਸਕਾਰੀ''' ([[ਅੰਗਰੇਜ਼ੀ]]: Historiography) ਸਰਲ ਅਰਥਾਂ ਵਿੱਚ ਇਤਹਾਸ ਦਾ ਸਿਧਾਂਤ ਹੁੰਦਾ ਹੈ। ਸ਼ਬਦ ਦੇ ਸੌੜੇ ਅਰਥਾਂ ਵਿੱਚ ਕਿਸੇ ਖਾਸ ਵਿਸ਼ੇ ਜਾਂ ਇਤਿਹਾਸਿਕ ਦੌਰ (ਜਿਵੇਂ, [[ਭਾਰਤ ਦਾ ਆਜ਼ਾਦੀ ਸੰਗਰਾਮ]]) ਲਈ ਸਮਰਪਤ ਇਤਹਾਸ ਦੇ ਖੇਤਰ ਵਿੱਚ ਖੋਜ ਦਾ ਸੰਗ੍ਰਿਹ ਹੁੰਦਾ ਹੈ। ਜਿਵੇਂ ਕਿ ਵਿਦਵਾਨ ਕੈਥੋਲਿਕ ਸੰਪ੍ਰਦਾਏ ਬਾਰੇ ਲਿਖੇ ਇਤਹਾਸ, ਮੁਢਲੇ ਇਸਲਾਮ ਦਾ ਇਤਹਾਸ, ਜਾਂ ਚੀਨ ਦੇ ਇਤਹਾਸ ਦੇ ਅਧਿਅਨਾਂ ਵਜੋਂ ਵਿਸ਼ੇ ਮੁੱਖ ਰੱਖ ਕੇ ਅਤੇ ਇਹਦੇ ਨਾਲੋ ਨਾਲ ਰਾਜਨੀਤਕ ਇਤਹਾਸ ਅਤੇ ਸਾਮਾਜਕ ਇਤਹਾਸ ਵਜੋਂ ਵਿਸ਼ੇਸ਼ ਦ੍ਰਿਸ਼ਟੀਕੋਣਾਂ ਅਤੇ ਸ਼ੈਲੀਆਂ
ਦੇ ਰੂਪ ਵਿੱਚ ਵੀ ਚਰਚਾ ਕਰਦੇ ਹਨ। 19ਵੀਂ ਸਦੀ ਵਿੱਚ ਸ਼ੁਰੂ ਹੋਏ ਅਕਾਦਮਿਕ ਇਤਹਾਸ ਦੇ ਬੋਲਬਾਲੇ ਨਾਲ, ਹਿਸਟੀਰੀਓਗਰਾਫਿਕ ਸਾਹਿਤ ਦਾ ਵੱਡਾ ਕੋਸ਼ ਵਿਕਸਿਤ ਹੋ ਗਿਆ। ਆਪਣੇ ਸਮੂਹਾਂ ਅਤੇ ਆਪਣੇ ਆਪਣੇ ਰਾਸ਼ਟਰ ਰਾਜ ਨਾਲ ਵਫਾਦਾਰੀਆਂ ਤੋਂ ਇਤਹਾਸਕਾਰ ਕਿੰਨਾ ਕੁ ਪ੍ਰਭਾਵਿਤ ਹੁੰਦੇ ਹਨ ਇੱਕ ਵੱਡੀ ਬਹਿਸ ਦਾ ਸਵਾਲ ਹੈ।<ref>Marc Ferro, ''The Use and Abuse of History: Or How the Past Is Taught to Children'' (2003) </ref>
 
 
ਇਤਹਾਸ ਦਾ ਅਧਿਅਨ ਕਰਨ ਵਾਲੇ ਇੱਕ ਵਿਸ਼ੇਸ਼ ਇਤਹਾਸਕ ਅਨੁਸ਼ਾਸਨ ਵਜੋਂ ਇਤਹਾਸ ਦੇ ਵਿਗਿਆਨ ਵਜੋਂ - ਇਤਹਾਸਕਾਰੀ ਸ਼ਬਦ ਦਾ ਵਿਆਪਕ ਅਰਥਾਂ ਵਿੱਚ - ਪ੍ਰਯੋਗ ਹੁੰਦਾ ਹੈ। ਹਿਸਟੀਰੀਓਗਰਾਫਰ, ਇਤਹਾਸ ਦੇ ਸਰੋਤਾਂ, ਵਿਆਖਿਆਵਾਂ ਤੋਂ ਵੱਖ ਤਥਾਂ ਦੇ ਨਾਲ ਨਾਲ ਸ਼ੈਲੀ, ਲੇਖਕ ਦੀਆਂ ਧਾਰਨਾਵਾਂ ਬਾਰੇ ਧਿਆਨ ਕੇਂਦਰਿਤ ਕਰਦਾ ਹੈ। ਉਹੀ ਇਤਹਾਸਕ ਕੰਮ ਸੱਚ ਦੇ ਨਜਦੀਕ ਹੁੰਦਾ ਹੈ ਜਿਸ ਵਿੱਚ ਵਿਗਿਆਨਕ ਢੰਗ ਦਾ ਇਸਤੇਮਾਲ ਕੀਤਾ ਗਿਆ ਹੋਵੇ।
 
ਇਤਹਾਸਕਾਰੀ ਦਾ ਆਰੰਭ ਹੇਰਾਕਲੀਟਸ ਅਤੇ ਹੇਰੋਡੋਟਸ ਦੇ ਨਾਲ ਗਰੀਸ ਵਿੱਚ ਸ਼ੁਰੂ ਹੁੰਦਾ ਹੈ। ਹੇਰੋਡੋਟਸ ਦੱਸਦਾ ਹੈ ਕਿ ਉਸਨੇ ਲੋਕਾਂ ਦੇ ਵੀਰ ਕਰਮਾਂ ਦੀ ਕਹਾਣੀ ਲਿਖਣ ਦੀ ਮੁਸੀਬਤ ਕਿਉਂ ਮੁੱਲ ਲਈ। ਉਸਦਾ ਉੱਤਰ ਹੈ ਕਿ ਕਿਤੇ ਇਨ੍ਹਾਂ ਕਾਰਨਾਮਿਆਂ ਦੀ ਸਿਮਰਤੀ ਸਮੇਂ ਦੇ ਧੁੰਦ ਗੁਬਾਰ ਵਿੱਚ ਖੋਹ ਨਾ ਜਾਵੇ - ਇਸ ਲਈ ਉਹ ਇਹ ਸਿਮਰਤੀ ਕਾਇਮ ਰੱਖਣਾ ਚਾਹੁੰਦਾ ਸੀ।
 
 
==ਹਵਾਲੇ==