ਨਾਵਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
==ਜਾਣ ਪਛਾਣ==
 
ਨਾਵਲ ਸ਼ਬਦ ਅੰਗਰੇਜ਼ੀ ਸ਼ਬਦ Novel ਤੋਂ ਸਿਧਾ ਪੰਜਾਬੀ ਵਿੱਚ ਆਇਆ ਹੈ। <ref>{{cite book | title=ਸਾਹਿੱਤ ਦੇ ਰੂਪ | publisher=ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ | author=ਡਾ. ਰਤਨ ਸਿੰਘ ਜੱਗੀ | pages=11 | isbn=81-7380-484-2}}</ref> ਅਰਨੈਸਟ ਏ ਬੇਕਰ ਨੇ ਨਾਵਲ ਦੀ ਪਰਿਭਾਸ਼ਾ ਦਿੰਦੇ ਹੋਏ ਉਸਨੂੰ ਗਦਬੱਧ ਕਥਾਨਕ ਦੇ ਮਾਧਿਅਮ ਦੁਆਰਾ ਜੀਵਨ ਅਤੇ ਸਮਾਜ ਦੀ ਵਿਆਖਿਆ ਦਾ ਸਰਬੋਤਮ ਸਾਧਨ ਦੱਸਿਆ ਹੈ। ਇੰਜ ਤਾਂ ਵਿਸ਼ਵ ਸਾਹਿਤ ਦਾ ਅਰੰਭ ਹੀ ਸ਼ਾਇਦ ਕਹਾਣੀਆਂ ਨਾਲ ਹੋਇਆ ਅਤੇ ਉਹ ਮਹਾਂਕਾਵਾਂ ਦੇ ਯੁੱਗ ਤੋਂ ਅੱਜ ਤੱਕ ਦੇ ਸਾਹਿਤ ਦੀ ਰੀੜ ਰਹੀਆਂ ਹਨ, ਫਿਰ ਵੀ ਨਾਵਲ ਨੂੰ ਆਧੁਨਿਕ ਯੁੱਗ ਦੀ ਦੇਣ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਸਾਹਿਤ ਵਿੱਚ ਗਦ ਦਾ ਪ੍ਰਯੋਗ ਜੀਵਨ ਦੇ ਯਥਾਰਥ ਚਿਤਰਣ ਦਾ ਲਖਾਇਕ ਹੈ। ਸਧਾਰਣ ਬੋਲ-ਚਾਲ ਦੀ ਭਾਸ਼ਾ ਦੁਆਰਾ ਲੇਖਕ ਲਈ ਆਪਣੇ ਪਾਤਰਾਂ, ਉਨ੍ਹਾਂ ਦੀਆਂ ਸਮਸਿਆਵਾਂ ਅਤੇ ਉਨ੍ਹਾਂ ਦੇ ਜੀਵਨ ਦੀ ਵਿਆਪਕ ਪਿੱਠਭੂਮੀ ਨਾਲ ਪ੍ਰਤੱਖ ਸੰਬੰਧ ਸਥਾਪਤ ਕਰਨਾ ਆਸਾਨ ਹੋ ਗਿਆ ਹੈ।
ਯਥਾਰਥ ਤੇ ਜੋਰ ਦਾ ਇੱਕ ਹੋਰ ਨਤੀਜਾ ਇਹ ਹੋਇਆ ਕਿ ਕਥਾ ਸਾਹਿਤ ਦੇ ਪਰਾਪ੍ਰਕਿਰਤਕ ਅਤੇ ਅਲੌਕਿਕ ਤੱਤ, ਜੋ ਪ੍ਰਾਚੀਨ ਮਹਾਂਕਾਵਾਂ ਦਾ ਵਿਸ਼ੇਸ਼ ਅੰਗ ਸਨ, ਪੂਰੀ ਤਰ੍ਹਾਂ ਲੁਪਤ ਹੋ ਗਏ। ਕਥਾਕਾਰ ਦੀ ਕਲਪਨਾ ਹੁਣ ਮੂਲੋਂ ਮੁਕਤ ਨਾ ਰਹਿ ਗਈ। ਮਨਚਾਹੀਆਂ ਉਡਾਰੀਆਂ ਲੈਣਾ ਕਲਪਨਾ ਲਈ ਅਸੰਭਵ ਹੋ ਗਿਆ। ਨਾਵਲ ਦਾ ਉਦਭਵ ਅਤੇ ਵਿਕਾਸ ਵਿਗਿਆਨ ਦੀ ਤਰੱਕੀ ਦੇ ਨਾਲ ਹੋਇਆ। ਇੱਕ ਤਰਫ ਜਿੱਥੇ ਵਿਗਿਆਨ ਨੇ ਵਿਅਕਤੀ ਅਤੇ ਸਮਾਜ ਨੂੰ ਆਮ ਧਰਾਤਲ ਤੋਂ ਦੇਖਣ ਅਤੇ ਚਿਤਰਣ ਲਈ ਪਰੇਰਿਆ ਉਥੇ ਹੀ ਦੂਜੇ ਪਾਸੇ ਉਸਨੇ ਜੀਵਨ ਦੀਆਂ ਸਮਸਿਆਵਾਂ ਦੇ ਪ੍ਰਤੀ ਇੱਕ ਨਵੇਂ ਦ੍ਰਿਸ਼ਟੀਕੋਣ ਵੱਲ ਵੀ ਸੰਕੇਤ ਕੀਤਾ। ਇਹ ਦ੍ਰਿਸ਼ਟੀਕੋਣ ਮੁੱਖ ਤੌਰ ਤੇ ਬੌਧਿਕ ਸੀ। ਨਾਵਲਕਾਰ ਦੇ ਉੱਤੇ ਕੁੱਝ ਨਵੀਆਂ ਜ਼ਿੰਮੇਵਾਰੀਆਂ ਆ ਪਈਆਂ ਸਨ। ਹੁਣ ਉਸਦੀ ਸਾਧਨਾ ਕਲਾ ਦੀਆਂ ਸਮਸਿਆਵਾਂ ਤੱਕ ਹੀ ਸੀਮਿਤ ਨਾ ਰਹਿਕੇ ਵਿਆਪਕ ਸਾਮਾਜਕ ਚੇਤਨਾ ਦੀ ਆਸ਼ਾ ਰੱਖਦੀ ਸੀ। ਸਚਮੁਚ ਆਧੁਨਿਕ ਨਾਵਲ ਸਾਮਾਜਕ ਚੇਤਨਾ ਦੇ ਵਿਕਾਸ ਦਾ ਕਲਾਤਮਕ ਪਰਕਾਸ਼ਨ ਹੈ। ਜੀਵਨ ਦਾ ਜਿਨ੍ਹਾਂ ਵਿਆਪਕ ਅਤੇ ਸਰਬੰਗੀ ਚਿੱਤਰ ਨਾਵਲ ਵਿੱਚ ਮਿਲਦਾ ਹੈ ਓਨਾ ਸਾਹਿਤ ਦੇ ਹੋਰ ਕਿਸੇ ਵੀ ਰੂਪ ਵਿੱਚ ਨਹੀਂ।
 
 
==ਬਾਹਰੀ ਕੜੀਆਂ==
*[http://www.youtube.com/watch?v=k3cPmxf8ntk&feature=youtu.be Bharatiya Upanyas ki Abdharana ]