ਹਦਵਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia moved page ਤਰਬੂਜ to ਹਦਵਾਣਾ over redirect
ਛੋ ਲੇਖ ਵਧਾਇਆ ਹੈ
ਲਾਈਨ 16:
|range_map_caption = 2005 ਵਿੱਚ ਤਰਬੂਜ ਦੀ ਪੈਦਾਵਾਰ
|}}
 
'''ਹਦਵਾਣਾ''' ਜਾਂ '''ਤਰਬੂਜ''' ਜਾਂ '''ਮਤੀਰਾ''' ('''''Citrullus lanatus''''', ਕੁੱਲ: Cucurbitaceae) ਇੱਕ ਵੇਲ ਵਰਗਾ ਫੁੱਲਦਾਈ ਪੌਦਾ ਹੈ ਜੋ ਮੂਲ ਤੌਰ 'ਤੇ ਦੱਖਣੀ [[ਅਫਰੀਕਾ]] ਤੋਂ ਉਪਜਿਆ ਹੈ। ਇਸਦਾ ਫਲ ਜਿਸਨੂੰ ''ਤਰਬੂਜ'' ਹੀ ਕਿਹਾ ਜਾਂਦਾ ਹੈ, ਇੱਕ ਵਿਸ਼ੇਸ਼ ਪ੍ਰਕਾਰ ਹੈ ਜਿਸਨੂੰ ਜੀਵ ਵਿਗਿਆਨੀ ਪੇਪੋ, ਉਹ ਬੇਰ ਜਿਸਦਾ ਛਿੱਲੜ ਮੋਟਾ ਅਤੇ ਅੰਦਰਲਾ ਗੁੱਦੇਦਾਰ ਹੁੰਦਾ ਹੈ, ਕਹਿੰਦੇ ਹਨ। ਪੇਪੋ ਇੱਕ ਛੋਟੀ ਅੰਡਕੋਸ਼ ਤੋਂ ਪੈਦਾ ਹੁੰਦੇ ਹਨ ਜੋ ਕੁਕੁਰਬੀਤਾਸੀਏ ਦੀ ਵਿਸ਼ੇਸ਼ਤਾ ਹੈ। ਤਰਬੂਜ, ਜਿਸਨੂੰ ਢਿੱਲੇ ਰੂਪ ਵਿੱਚ ਖਰਬੂਜੇ ਦੀ ਇੱਕ ਪਰਕਾਰ ਕਿਹਾ ਜਾਂਦਾ ਹੈ - ਭਾਵੇਂ ਇਹ ਕੁਕੁਮਿਸ ਵੰਸ਼ ਵਿੱਚ ਨਹੀਂ ਹੈ - ਦਾ ਇੱਕ ਮੁਲਾਇਮ ਬਾਹਰੀ ਛਿੱਲੜ (ਹਰਾ, ਪੀਲਾ ਅਤੇ ਕਈ ਵਾਰ ਚਿੱਟਾ) ਅਤੇ ਰਸਦਾਰ, ਮਿੱਠਾ ਅੰਦਰੂਨੀ ਗੁੱਦਾ (ਆਮ ਤੌਰ 'ਤੇ ਲਾਲ ਜਾਂ ਗੁਲਾਬੀ ਪਰ ਕੁਝ ਵਾਰ ਸੰਗਤਰੀ, ਪੀਲਾ ਜਾਂ ਹਰਾ ਵੀ ਜੇਕਰ ਪੱਕਿਆ ਨਾ ਹੋਵੇ) ਹੁੰਦਾ ਹੈ।
==ਇਤਿਹਾਸ==
 
ਖੇਤੀ ਮਾਹਿਰਾਂ ਅਨੁਸਾਰ ਇਸ ਦੀ ਸਭ ਤੋਂ ਪਹਿਲਾਂ ਪੈਦਾਵਾਰ ਪੂਰਬ ਵਿਚ [[ਨੀਲ ਘਾਟੀ]] 'ਚ ਕੀਤੀ ਗਈ |<ref>Candolle, ''Origin of Cultivated Plants'' (1882) pp 262ff, ''s.v.'' "Water-melon".</ref> ਉਸ ਤੋਂ ਬਾਅਦ ਹੌਲੀ-ਹੌਲੀ ਕਈ ਦੇਸ਼ਾਂ ਵਿਚ ਇਸ ਦੀ ਖੇਤੀ ਹੋਣੀ ਸ਼ੁਰੂ ਹੋ ਗਈ | [[ਚੀਨ]] ਵਿਚ ਇਸ ਦੀ ਪੈਦਾਵਾਰ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ |<ref>Wehner, Todd C. [http://cuke.hort.ncsu.edu/cucurbit/wmelon/wmhndbk/wmbiogeography.html Watermelon Crop Information]. North Carolina State University</ref> ਇਹ ਹੀ ਨਹੀਂ ਇਸ ਤੋਂ ਬਾਅਦ ਇਸ ਦੀ ਪੈਦਾਵਾਰ ਯੂਰਪੀਨ ਮੁਲਕਾਂ ਵਿਚ ਵੀ ਹੋਣੀ ਸ਼ੁਰੂ ਹੋ ਗਈ | [[ਜਾਪਾਨ]] ਦੇ ਕਿਸਾਨਾਂ ਨੇ ਹਦਵਾਣੇ ਨੂੰ ਕਈ ਤਰ੍ਹਾਂ ਦੇ ਆਕਾਰ ਜਿਵੇਂ ਚੋਰਸ, ਲੰਬੇ, ਆਦਿ ਦੇਣੇ ਸ਼ੁਰੂ ਕੀਤੇ | ਇਸ ਦੀਆਂ ਦੁਨੀਆ ਭਰ ਵਿਚ ਕਈ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ | ਉਥੇ ਇਸ ਦੇ ਸਵਾਦ ਵਿਚ ਅੰਤਰ ਦੇਖਣ ਨੂੰ ਮਿਲਦਾ ਹੈ |
{{ਅਧਾਰ}}
==ਖੁਰਾਕੀ ਤੱਤ==
 
ਹਦਵਾਣੇ ਵਿਚ ਕੁਦਰਤ ਨੇ ਖੁਰਾਕੀ ਤੱਤ ਵੀ ਪਾਏ ਹਨ, ਇਸ ਲਈ ਸ਼ਾਇਦ ਇਸ ਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਹਨ | ਗਰਮੀ ਦੇ ਮੌਸਮ ਵਿਚ ਇਹ ਪਿਆਸ ਬੁਝਾਉਣ ਵਾਲਾ, ਚੁਸਤੀ-ਫੁਰਤੀ ਪੈਦਾ ਕਰਨ ਵਾਲਾ ਤੇ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ | ਇਸ ਵਿਚ ਪਾਣੀ ਦੀ ਭਰਪੂਰ ਮਾਤਰਾ ਤੋਂ ਇਲਾਵਾ ਕਾਫ਼ੀ ਸਾਰੇ [[ਵਿਟਾਮਿਨ]] ਤੇ ਸਰੀਰ ਲਈ ਹੋਰ ਲੋੜੀਂਦੇ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਕਈ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ | ਇਸ ਦਾ ਸੇਵਨ ਜਿਥੇ ਵੱਡਿਆਂ ਵਿਚ ਕੋਲੈਸਟ੍ਰੋਲ ਦੀ ਮਾਤਰਾ ਘੱਟ ਕਰਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ, ਉਥੇ ਅੱਖਾਂ ਦੀ ਰੌਸ਼ਨੀ ਨੂੰ ਵੀ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ | ਤਾਜ਼ਾ ਹਦਵਾਣਾ ਹੀ ਖਰੀਦਿਆ ਤੇ ਖਾਧਾ ਜਾਵੇ ਕਿਉਂਕਿ ਕੁਝ ਦਿਨ ਪਏ ਰਹਿਣ ਨਾਲ ਇਸ ਵਿਚਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ |
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਫਲ]]