ਯੋਹਾਨ ਵੁਲਫਗੰਗ ਫਾਨ ਗੇਟੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 24:
| ਮੁੱਖ_ਕੰਮ =
}}
'''ਯੋਹਾਨ ਵੁਲਫਗੈਂਗ ਵਾਨ ਗੇਟੇ''' (28 ਅਗਸਤ 1749 – 22 ਮਾਰਚ 1832) ਇੱਕ [[ਜਰਮਨ]] [[ਲੇਖਕ]], [[ਕਲਾਕਾਰ]] ਅਤੇ [[ਸਿਆਸਤਦਾਨ]] ਸੀ। ਉਨ੍ਹਾਂਉਸ ਨੇ ਕਵਿਤਾ, ਡਰਾਮਾ, ਧਰਮ, ਮਨੁੱਖਤਾ ਅਤੇ ਵਿਗਿਆਨ ਵਰਗੇ ਵਿਵਿਧ ਖੇਤਰਾਂ ਵਿੱਚ ਕਾਰਜ ਕੀਤਾ। ਉਨ੍ਹਾਂਉਸ ਦਾ ਲਿਖਿਆ ਡਰਾਮਾ ਫਾਉਸਟ (Faust) ਸੰਸਾਰ ਸਾਹਿਤ ਵਿੱਚ ਉੱਚ ਸਥਾਨ ਰੱਖਦਾ ਹੈ। ਗੇਟੇ ਦੀਆਂ ਦੂਜੀਆਂ ਰਚਨਾਵਾਂ ਵਿੱਚ 'ਸਾਰੋ ਆਫ ਯੰਗ ਵਰਦਰ' ਸ਼ਾਮਿਲ ਹਨ। ਗੇਟੇ ਜਰਮਨੀ ਦੀਆਂ ਸਭ ਤੋਂ ਮਹਾਨ ਸਾਹਿਤਕ ਹਸਤੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨਹੈ, ਜਿਨ੍ਹਾਂਜਿਸ ਨੇ ਅਠਾਰਹਵੀਂਅਠਾਰਵੀਂ ਅਤੇ ਉਂਨੀਵੀਂ ਸਦੀ ਵਿੱਚ ਵੇਮਰ ਕਲਾਸਿਸਿਜਮ (Weimar Classicism) ਨਾਮ ਨਾਲ ਪ੍ਰਸਿੱਧ ਅੰਦੋਲਨ ਦੀ ਸ਼ੁਰੁਆਤ ਕੀਤੀ। ਵੇਮਰ ਅੰਦੋਲਨ ਬੋਧ, ਸੰਵੇਦਨਾ ਅਤੇ [[ਰੋਮਾਂਸਵਾਦ]] ਦਾ ਰਲਿਆ-ਮਿਲਿਆ ਰੂਪ ਹੈ।
==ਜੀਵਨੀ==
ਗੋਇਟੇ ਦਾ ਜਨਮ 28 ਅਗਸਤ 1749 ਵਿੱਚ ਫ਼ਰੈਂਕਫਰਟ ਵਿੱਚ ਹੋਇਆ। ਉਸ ਦਾ ਬਾਪ ਜੋਹਾਨ ਕੀਸਪਰ ਗੋਇਟੇ (1710-1782) ਇੱਕ ਵਕੀਲ ਸੀ ਲੇਕਿਨ ਗੋਇਟੇ ਦੀ ਜਨਮ ਦੇ ਵਕ਼ਤ ਉਹ ਆਪਣੇ ਚਾਰ ਮੰਜ਼ਿਲਾ ਮਕਾਨ ਵਿੱਚ ਰਿਟਾਇਰਡ ਜਿੰਦਗੀ ਗੁਜ਼ਾਰ ਰਿਹਾ ਸੀ। ਉਸ ਦੀ ਆਪਣੀ ਲਾਇਬਰੇਰੀ ਬਹੁਤ ਵੱਡੀ ਸੀ ਅਤੇ ਚਿੱਤਰਕਾਰੀ ਦੇ ਬਹੁਤ ਸਾਰੇ ਨਮੂਨੇ ਵੀ ਉਸ ਦੇ ਕੋਲ ਸਨ। ਮਜ਼ਾਜਨ, ਸਖ਼ਤ, ਮਗ਼ਰੂਰ ਅਤੇ ਸਨਕੀ ਕਿਤਾਬਾਂ ਦੀ ਰਸੀਆ ਗੋਇਟੇ ਦੀ ਮਾਂ ਕੈਥਰੀਨ ਅਲਿਜ਼ਬੇਥ (1731-1808) ਫ਼ਰੈਂਕਫਰਟ ਦੇ ਮੇਅਰ ਦੀ ਧੀ ਸੀ। ਖੁਸ਼ਮਿਜ਼ਾਜ, ਹਸਮੁੱਖ, ਨੇਕ ਸੀਰਤ, ਸ਼ਾਇਰੀ ਅਤੇ ਥੀਏਟਰ ਦੀ ਰਸੀਆ। ਇਸ ਨੇ ਇੱਕ ਛੋਟਾ ਜਿਹਾ ਥੀਏਟਰ ਵੀ ਆਪਣੇ ਘਰ ਵਿੱਚ ਬਣਾ ਰੱਖਿਆ ਸੀ। ਆਪਣੇ ਬਚਪਨ ਦਾ ਜਿਕਰ ਗੋਇਟੇ ਨੇ ਬਹੁਤ ਪਿਆਰ ਨਾਲ ਕੀਤਾ ਹੈ। ਗੇਟੇ ਨੇ ਮੁਢਲੀ ਸਿਖਿਆ ਆਪਣੇ ਬਾਪ ਕੋਲੋਂ ਅਤੇ ਸਮੇਂ ਦੇ ਗਿਆਨ ਦੀਆਂ ਸਭਨਾਂ ਅਹਿਮ ਸਾਖਾਵਾਂ ਦੀ ਸਿਖਿਆ ਘਰ ਹੀ ਆਉਣ ਵਾਲੇ ਟਿਊਟਰਾਂ ਕੋਲੋਂ ਹਾਸਲ ਕੀਤੀ। ਗੋਇਟੇ ਲਾਤੀਨੀ, ਯੂਨਾਨੀ ਅਤੇ ਅੰਗਰੇਜ਼ੀ ਪੜ੍ਹ ਸਕਦਾ ਸੀ। ਇਬਰਾਨੀ ਤੋਂ ਵੀ ਸ਼ਦੀਦ ਸੀ। ਫ਼ਰਾਂਸੀਸੀ ਅਤੇ ਇਤਾਲਵੀ ਰਵਾਨੀ ਨਾਲ ਬੋਲ ਸਕਦਾ ਸੀ। ਵਾਇਲਨ ਵਜਾਉਣਾ, ਸਕੈਚ ਬਣਾਉਣਾ, ਚਿੱਤਰਕਾਰੀ ਕਰਨਾ, ਘੋੜ ਸਵਾਰੀ, ਨਾਚ ਅਤੇ ਤੈਰਾਕੀ ਉਸ ਨੇ ਉਸੇ ਜ਼ਮਾਨੇ ਵਿੱਚ ਸਿੱਖੇ।<ref name=Grimm36>[[Herman Grimm]]: Goethe. Vorlesungen gehalten an der Königlichen Universität zu Berlin. Vol. 1. ''[[J.G. Cotta'sche Buchhandlung|J.&nbsp;G.&nbsp;Cotta'sche Buchhandlung]] Nachfolger'', Stuttgart / Berlin 1923, p.&nbsp;36</ref> 1765 ਵਿੱਚ ਉਹ ਕਨੂੰਨ ਦੀ ਪੜ੍ਹਾਈ ਲਈ ਲੀਇਪਜ਼ਗ ਗਿਆ। 1768 ਵਿੱਚ ਉਹ ਬੀਮਾਰ ਪੈ ਗਿਆ ਅਤੇ ਫ਼ਰੈਂਕਫ਼ਰਟ ਵਾਪਸ ਆ ਗਿਆ। ਛੇ ਭੈਣਾਂ ਭਰਾਵਾਂ ਵਿੱਚੋਂ ਸਿਰਫ ਗੋਇਟੇ ਅਤੇ ਉਸ ਦੀ ਇੱਕ ਭੈਣ ਹੀ ਬਚੇ ਸਨ ਇਸ ਲਈ ਉਨ੍ਹਾਂ ਦੀ ਪੜ੍ਹਾਈ ਅਤੇ ਤਰਬੀਅਤ ਉੱਤੇ ਮਾਂ-ਪਿਉ ਨੇ ਪੂਰੀ ਤਵੱਜੋ ਦਿੱਤੀ। 1771 ਵਿੱਚ ਸਟਰਾਸਬਰਗ ਵਿੱਚ ਉਸ ਨੇ ਕਨੂੰਨ ਦੀ ਪੜ੍ਹਾਈ ਮੁਕੰਮਲ ਕੀਤੀ। ਉਥੇ ਹੀ ਉਸ ਦੀ ਮੁਲਾਕ਼ਾਤ ਹਰਡਰ ਨਾਲ ਹੋਈ। ਉਹ ਗੋਇਟੇ ਤੋਂ ਪੰਜ ਸਾਲ ਵੱਡਾ ਸੀ। ਇੱਥੇ ਉਸ ਦੀ ਮੁਲਾਕ਼ਾਤ ਉਨ੍ਹਾਂ ਨੌਜਵਾਨਾਂ ਨਾਲ ਵੀ ਹੋਈ ਜੋ ਦਰਬਾਰਾਂ ਦੀ ਦਿਖਾਵਾ ਪਸੰਦੀ, ਪ੍ਰਚਾਰਕਾਂ ਦੇ ਫੋਕੇ ਲਫਜਾਂ ਅਤੇ ਵਪਾਰੀਆਂ ਦੁਆਰਾ ਲੁੱਟਖਸੁੱਟ ਦੇ ਖਿਲਾਫ ਸਨ ਅਤੇ ਇਸ ਗੱਲੋਂ ਦੁਖੀ ਅਤੇ ਮਾਯੂਸ ਸਨ ਕਿ ਨੌਜਵਾਨਾਂ ਨੂੰ ਜਰਮਨ ਸਮਾਜ ਵਿੱਚ ਉਹ ਮੁਕਾਮ ਨਹੀਂ ਮਿਲ ਰਿਹਾ ਹੈ ਜਿਸ ਦੇ ਉਹ ਆਪਣੀ ਯੋਗਤਾ ਅਤੇ ਵਸੀਲਿਆਂ ਦੇ ਲਿਹਾਜ਼ ਨਾਲ, ਹੱਕਦਾਰ ਸਨ। ਮਹਰੂਮੀ ਦਾ ਅਹਿਸਾਸ ਉਨ੍ਹਾਂ ਉੱਤੇ ਛਾਇਆ ਹੋਇਆ ਸੀ। ਉਹ ਵਿਚਾਰਾਂ ਦੇ ਪ੍ਰਗਟਾ ਦੀ ਅਜ਼ਾਦੀ ਦੇ ਹਾਮੀ ਅਤੇ ਸਾਰੇ ਸਮਾਜ ਵਿੱਚ ਜ਼ਹਨੀ ਬੇਦਾਰੀ ਪੈਦਾ ਕਰਨ ਦੇ ਖ਼ਾਹਿਸ਼ਮੰਦ ਸਨ। ਨੌਜਵਾਨਾਂ ਦੀ ਇਸ ਤਹਿਰੀਕ ਦਾ ਨਾਮ ਸਟਰਮ ਅੰਡ ਡਰਾਂਗ (Sturm Und Drang) ਸੀ। ਇਸ ਤਹਿਰੀਕ ਤੋਂ ਪ੍ਰਭਾਵਿਤ ਹੋ ਕੇ ਗੋਇਟੇ ਨੇ ਲੰਮੀਆਂ ਨਜ਼ਮਾਂ ਲਿਖੀਆਂ। ਇਸੇ ਜ਼ਮਾਨੇ ਵਿੱਚ ਗੋਇਟੇ ਰੋਮਾਂ ਅਤੇ ਸਪਿਨੋਜ਼ਾ ਤੋਂ ਵੀ ਪ੍ਰਭਾਵਿਤ ਹੋਇਆ। ਇਸ ਦੌਰ ਵਿੱਚ ਉਸਨੂੰ ਜਾਨਵਰਾਂ ਅਤੇ ਪੌਦਿਆਂ ਦੇ ਅਧਿਅਨ ਦਾ ਸ਼ੌਕ ਵੀ ਪੈਦਾ ਹੋਇਆ, ਜੋ ਸਾਰੀ ਉਮਰ ਜਾਰੀ ਰਿਹਾ ਅਤੇ ਇਸ ਨੇ ਜੀਵ-ਵਿਗਿਆਨ ਦੀ ਵੀ ਅਹਿਮ ਖਿਦਮਤ ਕੀਤੀ। 1772 ਵਿੱਚ ਉਸ ਨੇ ਵਕਾਲਤ ਸ਼ੁਰੂ ਕੀਤੀ। ਉਸ ਵਕ਼ਤ ਗੋਇਟੇ ਦੀ ਉਮਰ ਸਿਰਫ 23 ਸਾਲ ਸੀ। ਖ਼ੂਬਸੂਰਤ ਨੌਜਵਾਨ, ਚੌੜਾ ਮਥਾ, ਵੱਡੀਆਂ ਵੱਡੀਆਂ ਚਮਕਦੀਆਂ ਅੱਖਾਂ, ਆਸ਼ਿਕ ਸੁਭਾ ਅਤੇ ਜਜ਼ਬਾਤੀ। ਇਸ ਦੇ ਬਾਰੇ ਵਿੱਚ ਇਹ ਖਿਆਲ ਆਮ ਸੀ ਕਿ ਇਸ ਸ਼ਖਸ ਦੇ ਦਿਮਾਗ਼ ਦੇ ਕੁੱਝ ਪੇਚ ਢਿੱਲੇ ਹਨ।
 
==ਹਵਾਲੇ==
{{ਛੋਟਾ}}
{{ਹਵਾਲੇ}}
 
[[ਸ਼੍ਰੇਣੀ: ਲੋਕ]]