ਰੋਮਾਂ ਰੋਲਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 35:
}}
'''ਰੋਮਾਂ ਰੋਲਾਂ''' (29 ਜਨਵਰੀ 1866 – 30 ਦਸੰਬਰ 1944) ਰੋਮਾਂ ਰੋਲਾਂ ਨੋਬੇਲ ਇਨਾਮ ਜੇਤੂ ਫਰਾਂਸੀਸੀ ਲੇਖਕ ਅਤੇ ਨਾਟਕਕਾਰ ਸਨ । ਉਨ੍ਹਾਂ ਦਾ ਜਨਮ ਕੇਂਦਰੀ ਫ਼ਰਾਂਸ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਪੈਰਸ ਅਤੇ ਰੋਮ ਵਿੱਚ ਪੜ੍ਹਾਈ ਕੀਤੀ ਸੀ। ਉਹ ਸੂਰਬਨ ਯੂਨੀਵਰਸਿਟੀ ਪੈਰਸ ਵਿੱਚ ਪ੍ਰੋਫੈਸਰ ਨਿਯੁਕਤ ਹੋਏ। ਉਨ੍ਹਾਂ ਨੇ [[ਲਿਓ ਤਾਲਸਤੋਏ]], [[ਮਹਾਤਮਾ ਗਾਂਧੀ]], [[ਮਾਇਕਲ ਏਂਜਲੋ]] , ਆਦਿ ਮਹੱਤਵਪੂਰਣ ਸ਼ਖਸ਼ੀਅਤਾਂ ਦੀਆਂ ਜੀਵਨੀਆਂ ਵੀ ਲਿਖੀਆਂ। ਉਹ ਸਮਾਜਵਾਦ ਦੇ ਸਮਰਥਕ ਸਨ। ਉਨ੍ਹਾਂ ਨੂੰ 1915 ਵਿੱਚ ਸਾਹਿਤ ਦੇ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।<ref>http://www.kirjasto.sci.fi/rolland.htm</ref>
==ਜੀਵਨੀ==
ਰੋਮਾਂ ਰੋਲਾਂ ਦਾ ਜਨਮ 29 ਜਨਵਰੀ 1866 ਨੂੰ ਕਲੇਮੇਂਸੀ ਵਿੱਚ ਹੋਇਆ ਸੀ। ਉਹ ਇੱਕ ਠੇਕੇਦਾਰ ਦਾ ਪੁੱਤਰ ਸੀ। ਛੇ ਸਾਲ ਬਾਅਦ ਉਸਦੀ ਭੈਣ ਮੈਡੇਲੀਨ ਦਾ ਜਨਮ ਹੋਇਆ ਜਿਸਨੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਦੇ ਕਾਰਨ ਰੋਲਾਂ ਅਤੇ ਉਸਦੇ ਭਾਰਤੀ ਦੋਸਤਾਂ ਦੇ ਵਿੱਚ ਦੁਭਾਸ਼ੀਆ ਦਾ ਕਾਰਜ ਸੰਪੰਨ ਕੀਤਾ। 1880 ਵਿੱਚ ਇਹ ਪਰਵਾਰ ਪੈਰਸ ਵਿੱਚ ਬਸ ਗਿਆ। ਇਕੋਲੇ ਨਾਰਮੇਲ ਸੁਪੀਰੀਅਰ ਵਿੱਚ 1886 ਤੋਂ 1889 ਤੱਕ ਦੇ ਵਿਦਿਆਰਥੀ ਜੀਵਨ ਵਿੱਚ ਰੋਲਾਂ ਨੇ ਇਤਹਾਸ ਦਾ ਅਧਿਅਨ ਕੀਤਾ ਅਤੇ ਭਗਵਤਗੀਤਾ ਅਤੇ ਉਪਨਿਸ਼ਦ ਪੜ੍ਹੇ ਜਿਨ੍ਹਾਂ ਨੂੰ ਉਸਨੇ ਪ੍ਰੇਰਣਾਦਾਇਕ ਦੱਸਿਆ। 1889 ਵਿੱਚ ਉਸਨੇ ਐਗਰੀਗੇਸ਼ਨ ਕੰਪੀਟੀਟਿਵ ਇਮਤਿਹਾਨ ਪਾਸ ਕੀਤਾ ਅਤੇ ਰੋਮ ਦੇ ਫਰੇਂਚ ਸਕੂਲ ਦਾ ਮੈਂਬਰ ਬਣ ਗਿਆ। ਇਟਲੀ ਦੇ ਪਰਵਾਸ ਵਿੱਚ ਉਸਨੇ ਆਪਣੇ ਨਾਵਲ ਜੀਨ ਕਰਿਸਟੋਫੇ ਦੀ ਅਰੰਭਕ ਰੂਪ ਰੇਖਾ ਬਣਾਈ।1895 ਵਿੱਚ ਫ਼ਰਾਂਸ ਆਕੇ ਆਪਣੀ ਡਾਕਟਰੇਟ ਦੀ ਡਿਗਰੀ ਲਈ। ਉਹਦਾ ਥੀਸਸ ਆਧੁਨਿਕ ਲਿਰਿਕ ਥੀਏਟਰ ਦੀਆਂ ਜੜ੍ਹਾਂ ਅਤੇ ਡੇਜੀਟੇਸ਼ਨ ਯੂਰਪ ਵਿੱਚ ਓਪੇਰਾ ਦੇ ਇਤਹਾਸ ਬਾਰੇ ਸੀ। 1897 ਵਿੱਚ ਰੋਲਾਂ ਨੇ ਨਾਟਕਕਾਰ ਵਜੋਂ ਆਪਣਾ ਕੈਰੀਅਰ ਅਰੰਭ ਕੀਤਾ । ਉਸਦਾ ਡਰਾਮਾ ਏਥਰਟ ਖੇਡਿਆ ਗਿਆ। ਉਸਦੇ ਬਾਅਦ‌ ਦ ਸਾਈਕਲ ਆਫ਼ ਰੈਵੋਲਿਊਸ਼ਨ ਦੇ ਕ੍ਰਮ ਦਾ ਪਹਿਲਾ ਡਰਾਮਾ ਦ ਵੋਲਵਸ (Wolves) ਅਤੇ ਫਿਰ ਦਾਂਤੋਂ (Doton) ਦਾ ਸ਼ੋ ਹੋਇਆ। ਉਸਨੇ ਆਪਣੇ ''ਲਾਈਫ ਆਫ਼ ਬੀਥੋਵੇਨ'' ਦਾ ਪ੍ਰਕਾਸ਼ਨ ਕੀਤਾ। 1903 ਤੋਂ 1912 ਤੱਕ ਦਾ ਸਮਾਂ ਇੱਕ ਕਾਲਪਨਿਕ ਸੰਗੀਤਕਾਰ ਦੀ ਕਥਾਵਸਤੂ ਉੱਤੇ ਆਧਾਰਿਤ ਆਪਣਾ ਮਹਾਨ‌ ਮਹਾਂਕਾਵਿ ਜੀਨ ਕਰਿਸਟੋਫੇ ਲਿਖਣ ਵਿੱਚ ਬਤੀਤ ਕੀਤਾ। ਇਹ ਦਸ ਭਾਗਾਂ ਵਿੱਚ ਪ੍ਰਕਾਸ਼ਿਤ ਹੋਇਆ। ਇਸ ਵਿੱਚ ਉਸਨੇ ਲਾਇਫ ਆਫ਼ ਮਾਇਕਲ ਏਂਜਿਲੋ (1906), ਹਾਏਨਡੇਲ (1910) ਅਤੇ ਲਾਇਫ ਆਫ਼ ਟਾਲਸਟਾਏ (1911) ਦੀ ਰਚਨਾ ਕੀਤੀ। ਉਸਨੇ ਸਵੀਟਜਰਲੈਂਡ ਦੀ ਯਾਤਰਾ ਦੀ ਅਤੇ ਕੋਲਾ ਬਰੂਗੋਂ ਨਾਮਕ ਨਾਵਲ ਲਿਖਿਆ।
{{ਅੰਤਕਾ}}