ਅਮਿਤੋਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
ਉਸਦਾ ਜਨਮ ਜਲੰਧਰ-ਅਮ੍ਰਿਤਸਰ ਸੜਕ ‘ਤੇ ਭੁਲੱਥ ਦੇ ਨੇੜੇ ਪਿੰਡ ਅਖਾੜੇ ਦੇ ਤਕੜੇ ਜ਼ਿਮੀਦਾਰਾਂ ਦੇ ਘਰ ਹੋਇਆ। ਉਸਦਾ ਕਪੂਰਥਲੇ ਸਰਕਾਰੀ ਕਾਲਜ ਵਿਚ ਪੜ੍ਹਦਿਆਂ 1962 ਵਿਚ ਹੋਣਹਾਰ ਕਵੀ ਸੁਰਜੀਤ ਪਾਤਰ ਨਾਲ਼ ਮੇਲ਼ ਹੋਇਆ। ਉਸਨੇ ਜੀਵਨ ਬੀਮੇ ਦੀ ਨੌਕਰੀ ਕਰਦਿਆਂ ਈਵਨਿੰਗ ਕਾਲਜ ਵਿਚ ਪੜ੍ਹਾਈ ਕੀਤੀ ਅਤੇ ਅਖ਼ਬਾਰ [[ਨਵਾਂ ਜ਼ਮਾਨਾ]] ਵਿਚ ਡੇੜ੍ਹ ਸਾਲ ਪੱਤਰਕਾਰੀ ਦਾ ਕੰਮ ਕੀਤਾ। ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐੱਮ ਏ ਅਤੇ ਪੀ ਐੱਚ ਡੀ ਕੀਤੀ। 1980ਵਿਆਂ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ [[ਕੱਚ ਦੀਆਂ ਮੁੰਦਰਾਂ]] ਵਿੱਚ ਆਪਣੀ ਸਾਹਿਤਕ ਸ਼ੈਲੀ ਕਰਕੇ ਵੀ ਜਾਣੇ ਜਾਂਦੇ ਹਨ।
 
ਉਸਦੀਆਂ ਕਵਿਤਾਵਾਂ ਦੀ ਇੱਕੋ-ਇਕ ਕਿਤਾਬ ''ਖ਼ਾਲੀ ਤਰਕਸ਼'' (ਓਪੀਨੀਅਨ ਮੇਕਰਜ਼, ਲੁਧਿਆਣਾ, 1998) [[ਸੁਰਜੀਤ ਪਾਤਰ]] ਦੀ ਪਹਿਲਕਦਮੀ ਤੇ ਛਪੀ ਸੀ ਅਤੇ ਬਹੁਤ ਸਾਰੀਆਂ ਰਚਨਾਵਾਂ ਅਜੇ ਪ੍ਰਕਾਸ਼ਿਤ ਨਹੀਂ ਹੋਈਆਂ। ਉਸਦਾ ਨਾਮ ਅਮਿਤੋਜ ਪਾਤਰ ਨੇ ਹੀ ਰੱਖਿਆ ਸੀ।<ref>[http://www.seerat.ca/april2011/article01.php "ਅਮਿਤੋਜ ਤੇ ਮੈਂ ਇਕ ਦੂਜੇ ਨੂੰ 62-63 ਤੋਂ ਜਾਣਦੇ ਹਾਂ। ਉਦੋਂ ਅਜੇ ਉਹ ਅਮਿਤੋਜ ਵੀ ਨਹੀਂ ਹੁੰਦਾ ਸੀ। ਕਦੀ ਕ੍ਰਿਸ਼ਨ ਕੰਵਲ ਬਣ ਜਾਂਦਾ ਸੀ। ਕਦੀ ਕੰਵਲ ਸ਼ਮੀਮ। ਉਸ ਦਾ ਨਾਮ ਅਮਿਤੋਜ ਮੈਂ ਹੀ ਰੱਖਿਆ ਸੀ।" - [[ਸੁਰਜੀਤ ਪਾਤਰ]]]</ref>
==ਕਾਵਿ ਨਮੂਨਾ==
<poem>
ਕੰਧ ’ਤੇ ਟੰਗਿਆ ਖ਼ਾਲੀ ਤਰਕਸ਼ ਹੱਸ ਰਿਹਾ ਹੈ
ਕੰਧ ’ਤੇ ਟੰਗਿਆ ਖ਼ਾਲੀ ਤਰਕਸ਼ ਕੀ ਕੀ ਦੱਸ ਰਿਹਾ ਹੈ
 
ਪਹਿਲੀ ਕਾਨੀ ਮਾਂ ਨੇ ਭੰਨ੍ਹੀ ਘੋਲ਼ ਕੇ ਦੁੱਧ ਵਿਚ ਲੋਰੀ
ਦੂਜੀ ਕਾਨੀ ਬਣ ਗਈ ਬੁੱਢੇ ਬਾਪ ਲਈ ਡੰਗੋਰੀ
 
ਸੋਲ਼ਾਂ ਤੀਰ ਤੋੜੇ ਮਦਰੱਸੇ ਬਾਕੀ ਤੋੜੇ ਯਾਰਾਂ
ਸਾਹਿਬਾਂ ਦੇ ਹੱਥ ਇਕ ਨਾ ਆਇਆ ਮਿਰਜ਼ਾ ਕਰੇ ਵਿਚਾਰਾਂ
</poem>
==ਹਵਾਲੇ==
{{ਹਵਾਲੇ}}
{{ਅਧਾਰ}}
[[Category: ਪੰਜਾਬੀ ਕਵੀ]]