ਦੁਰਵਾਸਾ ਰਿਸ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਪੰਨਾ
(ਕੋਈ ਫ਼ਰਕ ਨਹੀਂ)

16:11, 5 ਜਨਵਰੀ 2014 ਦਾ ਦੁਹਰਾਅ

ਹਿੰਦੂ ਧਰਮ ਵਿੱਚ, ਦੁਰਵਾਸਾ ਇੱਕ ਰਿਸ਼ੀ ਹਨ, ਜੋ ਅਤਰੀ ਅਤੇ ਅਨਸੁਈਆ ਦੀ ਸੰਤਾਨ ਸਨ। ਦੁਰਵਾਸਾ ਆਪਣੇ ਕ੍ਰੋਧ ਦੇ ਕਾਰਨ ਮਸ਼ਹੂਰ ਸਨ। ਉਨ੍ਹਾਂ ਨੇ ਆਪਣੇ ਸਰਾਪ ਨਾਲ ਕਈ ਲੋਕਾਂ ਦੀ ਜਿੰਦਗੀ ਤਬਾਹ ਕਰ ਦਿੱਤੀ। ਇਸ ਲਈ ਉਹ ਜਿੱਥੇ ਕਿਤੇ ਜਾਂਦੇ ਸਨ ਲੋਕ, ਰੱਬ ਦੀ ਤਰ੍ਹਾਂ ਉਨ੍ਹਾਂ ਦਾ ਆਦਰ ਕਰਦੇ ਸਨ। ਮਹਾਂਕਵੀ ਕਾਲੀਦਾਸ ਦੀ ਮਹਾਨ ਰਚਨਾ ਅਭਿਗਿਆਨਸ਼ਾਕੁੰਤਲਮ ਵਿੱਚ ਉਨ੍ਹਾਂ ਨੇ ਸ਼ਕੁੰਤਲਾ ਨੂੰ ਸਰਾਪ ਦਿੱਤਾ ਸੀ ਕਿ ਉਸਦਾ ਪ੍ਰੇਮੀ ਉਸਨੂੰ ਭੁੱਲ ਜਾਵੇਗਾ ਜੋ ਸੱਚ ਸਾਬਤ ਹੋਇਆ।