ਦਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾੲਿਅਾ
ਛੋ ਲੇਖ ਵਧਾੲਿਅਾ
ਲਾਈਨ 15:
ਸਰੀਰ ਦੀਆਂ ਵਾਯੂ-ਗ੍ਰਥੀਆਂ ਵਿਚ ਕਮਜ਼ੋਰੀ ਆ ਜਾਣ ਨਾਲ ਫੇਫੜੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਇਸ ਦੀਆਂ ਨਾੜੀਆਂ ਵਿਚ ਲੋੜ ਦੇ ਅਨੁਸਾਰ ਫੈਲਾਅ ਨਹੀਂ ਹੁੰਦਾ। ਅੰਦਰ ਤੋਂ ਬਾਹਰ ਨਿਕਲਣ ਵਾਲੀ ਦੂਸ਼ਿਤ ਹਵਾ ਕਫ਼ ਦੇ ਨਾਲ ਮਿਲ ਕੇ ਸਾਹ ਕਿਰਿਆ ਵਿਚ ਰੁਕਾਵਟ ਪੈਦਾ ਕਰਦੀ ਹੈ। ਨਤੀਜੇ ਵਜੋਂ ਮਿਹਦੇ ਅੰਦਰ ਜ਼ਹਿਰੀਲੀ ਗੈਸ ਪੈਦਾ ਹੋਣ ਲਗਦੀ ਹੈ।
ਜ਼ਹਿਰੀਲੀ ਗੈਸ ਦੇ ਪ੍ਰਕੋਪ ਨਾਲ ਜੋ ਕੀਟਾਣੂ ਪੈਦਾ ਹੁੰਦੇ ਹਨ, ਉਹ ਖੂਨ ਨੂੰ ਦੂਸ਼ਿਤ ਕਰਕੇ ਸਰੀਰ ਦੇ ਸੰਪੂਰਨ ਪ੍ਰਬੰਧ ਦੀ ਕਾਰਜ ਸਮਰੱਥਾ ਵਿਚ ਅਸੰਤੁਲਨ ਪੈਦਾ ਕਰ ਦਿੰਦੇ ਹਨ, ਜਿਸ ਕਾਰਨ ਕਈ ਰੋਗ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਦਮੇ ਦਾ ਪ੍ਰਕੋਪ ਅਕਸਰ ਰਾਤ ਨੂੰ ਹੁੰਦਾ ਹੈ, ਉਹ ਵੀ ਰਾਤ ਦੇ ਦੂਜੇ ਤਾਂ ਤੀਜੇ ਪਹਿਰ। ਦਮੇ ਦਾ ਰੋਗੀ ਰਾਤ ਭਰ ਸੌਂ ਨਹੀਂ ਸਕਦਾ ਅਤੇ ਉਹ ਬੇਚੈਨੀ ਮਹਿਸੂਸ ਕਰਦਾ ਹੈ। ਕਈ ਵਾਰ ਸਾਹ ਛੱਡਣ ਵਿਚ ਮੁਸ਼ਕਿਲ ਹੁੰਦੀ ਹੈ। ਸਾਹ ਘੁਟਦਾ ਮਹਿਸੂਸ ਹੁੰਦਾ ਹੈ। ਇਸ ਨਾਲ ਦਿਮਾਗ ਪ੍ਰੇਸ਼ਾਨ ਹੋ ਉਠਦਾ ਹੈ। ਨੀਂਦ ਪੂਰੀ ਨਾ ਹੋਣ ਕਾਰਨ ਮਨ ਆਲਸੀ ਹੁੰਦਾ ਹੈ। ਕਹਾਵਤ ਹੈ ‘ਦਮਾ ਦਮ ਦੇ ਨਾਲ ਹੀ ਜਾਂਦਾ ਹੈ’ ਪਰ ਆਹਾਰ-ਵਿਹਾਰ ਅਤੇ ਯੋਗ ਅਭਿਆਸ ਨਾਲ ਇਸ ਬਿਮਾਰੀ ’ਤੇ ਕਾਬੂ ਪਾਉਣਾ ਸੰਭਵ ਹੈ।
==ਪ੍ਰਹੇਜ਼==
*ਦਮਾ ਰੋਗੀਆਂ ਨੂੰ ਯੋਗ ਦਾ ਅਭਿਆਸ ਕਰਦੇ ਹੋਏ ਦੁੱਧ ਤੋਂ ਬਣੀਆਂ ਵਸਤੂਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।
*ਚੀਨੀ, ਡਬਲਰੋਟੀ, ਬਿਸਕੁਟ, ਸੋਡਾ ਵਾਟਰ, ਕੌਫੀ, ਤਲੀਆਂ ਹੋਈਆਂ ਵਸਤੂਆਂ, ਸਿਗਰਟਨੋਸ਼ੀ, ਸ਼ਰਾਬ ਦਾ ਤਿਆਗ ਕਰ ਲੈਣਾ ਚਾਹੀਦਾ ਹੈ।
*ਗਾਜਰ, ਗੋਭੀ ਅਤੇ ਬੀਟ ਦਾ ਰਸ ਮਿਲਾ ਕੇ ਪੀਣਾ ਚੰਗਾ ਹੁੰਦਾ ਹੈ।
*ਸਬਜ਼ੀਆਂ ਦਾ ਰਸ ਜਾਂ ਆਲੂ ਸੇਬ ਦਾ ਮਿਸ਼ਰਤ ਰਸ ਮਿਲਾ ਕੇ ਪੀਓ ਅਤੇ ਉਸ ਦੇ ਬਾਆਦ ਲਸਣ, ਪਪੀਤੇ ਦਾ ਰਸ ਵੀ ਮਿਲਾ ਕੇ ਪੀਤਾ ਜਾ ਸਕਦਾ ਹੈ।
*ਦਮੇ ਰੋਗੀਆਂ ਨੂੰ ਸ਼ਹਿਦ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ।
*ਬਾਸੀ ਪਾਣੀ ਨਾਲ ਇਸ਼ਨਾਨ ਕਰਨਾ, ਬਾਸੀ ਪਾਣੀ ਪੀਣਾ, ਬਾਸੀ ਭੋਜਨ ਅਤਿਅੰਤ ਹਾਨੀਕਾਰਕ ਹੁੰਦਾ ਹੈ।
*ਨਦੀ-ਤਲਾਬ ਜਾਂ ਖੂਹ ਦੇ ਪਾਣੀ ਨਾਲ ਇਸਨਾਨ ਕਰਨਾ ਵੀ ਹਾਨੀਕਾਰਕ ਹੁੰਦਾ ਹੈ।
*ਇਨ੍ਹਾਂ ਸਭ ਤੋਂ ਪ੍ਰਹੇਜ਼ ਕਰਨਾ ਵੀ ਜ਼ਰੂਰੀ ਹੈ।
{{ਅੰਤਕਾ}}
{{ਅਧਾਰ}}
[[ਸ਼੍ਰੇਣੀ:ਬਿਮਾਰੀਆਂ]]
[[ਸ਼੍ਰੇਣੀ:ਸਾਹ ਪ੍ਰਣਾਲੀ ਦੇ ਰੋਗ]]