ਜੌਨ ਕੀਟਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
ਅਕਤੂਬਰ 1818 ਵਿੱਚ ਜਾਨ ਨੂੰ ਮਿਸ ਫ਼ੇਨੀ ਬਰਾਉਨਈ ਨਾਲ ਪਿਆਰ ਹੋ ਗਿਆ ਮਗਰ ਫ਼ੇਨੀ ਦੀ ਮਾਂ ਨੇ ਇਹ ਕਹਿ ਕੇ ਰਿਸ਼ਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸ਼ਾਇਰ ਲੋਕ ਹਮੇਸ਼ਾ ਭੁੱਖੇ ਮਰਦੇ ਹਨ।
ਬੀਮਾਰੀ ਅਤੇ ਵਿਆਹ ਤੋਂ ਮਿਲੇ ਇਨਕਾਰ ਨੇ ਉਸ ਦੀ ਸਿਰਜਨਾਤਮਿਕਤਾ ਵਿੱਚੋਂ ਉਹ ਸ਼ੇਅਰ ਕੱਢੇ ਕਿ ਜਾਨ ਕੀਟਸ ਦੀ ਪੰਝੀ ਸਾਲਾ ਜਿੰਦਗੀ ਅਮਰ ਹੋ ਗਈ। ਫਰਵਰੀ 1820 ਉਹ ਇੱਕ ਮਹੀਨਾ ਬਿਸਤਰਾ ਤੇ ਰਿਹਾ ਅਤੇ ਸਤੰਬਰ 1820 ਨੂੰ ਉਸਨੂੰ ਇੰਗਲਿਸਤਾਨ ਤੋਂ ਇਟਲੀ ਲੈ ਜਾਇਆ ਗਿਆ ਕਿਉਂਕਿ ਉਸ ਦੀ ਜ਼ਿੰਦਗੀ ਦੀ ਆਖ਼ਿਰੀ ਖਾਹਿਸ ਇਹ ਹੀ ਸੀ। ਮਗਰ 23 ਫਰਵਰੀ 1821 ਨੂੰ ਇਹ ਅਜ਼ੀਮ ਸ਼ਾਇਰ ਸਿਰਫ ਪੰਝੀ ਸਾਲ ਦੀ ਉਮਰ ਵਿੱਚ ਇਟਲੀ ਦੇ ਸ਼ਹਿਰ ਰੁਮ ਵਿੱਚ ਦਮ ਤੋੜ ਗਿਆ।
==ਕਾਵਿ ਨਮੂਨਾ==
''On the Grasshopper and Cricket'' (ਅਨੁਵਾਦ ਬਲਰਾਮ)
<poem>
ਧਰਤੀ ਦਾ ਗੀਤ ਕਦੇ ਨਹੀ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ;
 
ਭਖਿਆ ਸੂਰਜ ਤਪੀ ਦੁਪਹਿਰੀ,
ਜੀਆ ਜੰਤ ਕੁਮਲਾਇਆ,
ਨੀੜਾਂ ਵਿਚ ਜਾ ਛੁਪੇ ਪਖੇਰੂ,
ਵਣ ਤ੍ਰਿਣ ਸਭ ਤਿਹਾਇਆ;
 
ਟੱਪੇ ਕੁੱਦੇ ਭਰੇ ਚੁੰਘੀਆਂ,
ਲੂਹ ਦਾ ਜਸ਼ਨ ਮਨਾਵੇ,
ਘਾਹ ਦਾ ਸਬਜ਼ ਮੜਕ ਜਿਹਾ
ਟਿੱਡਾ, ਖੌਰੇ ਕੀ ਮਨ ਭਾਵੇ;
 
ਸੁੰਨਮ-ਸੁੰਨੀਆਂ ਸਭ ਚਰਗਾਹਾਂ,
ਬੰਦਾ ਨਾਹੀ ਪਰਿੰਦਾ ,
ਮੁੱਛਾਂ ਚਾੜ੍ਹੀਂ ਫ਼ਿਰੇ ਚੁਫ਼ੇਰੇ,
ਛਿਣ ਭਰ ਟਿਕ ਨਹੀ ਬਹਿਂਦਾ,
 
ਲਕ-ਲਕ ਖੁਭਿਆ ਵਿਚ ਮਸਤੀ ਦੇ,
ਚਾਵਾਂ ਵਿਚ ਥੱਕ ਚੂਰ ਹੋ ਗਿਆ,
ਘਾਹ ਦੀ ਕੁੱਛੜੇ ਜਾ ਚੜਿਆ ਹੁਣ
ਮਸਤ ਨੀਂਦਰੇ ਪਿਆ ਸੌਂ ਰਿਹਾ|
 
ਧਰਤੀ ਦਾ ਗੀਤ ਕਦੇ ਨਹੀ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ;
 
ਸਿਆਲਾਂ ਦੀ ਸੁੰਨੀ ਸ਼ਾਮ ਜਦੋਂ,
ਕੱਕਰ ਦੇ ਜਫੇ ਜਾ ਵੜਦੀ,
ਚੂੰ ਨਾ ਕਿਸੇ ਦੇ ਮੁੰਹੋਂ ਸਰਦੀ,
ਸੂਲੋਂ ਤਿਖੀ ਹੂਕ ਕੋਈ,
ਕਿਸੇ ਸਿੱਲ ਦੀ ਹਿੱਕੋਂ ਝੜਦੀ;
 
ਇਹ ਤੇ ਗੀਤ ਝੀਂਗਰ ਦਾ ਸਾਈਂ,
ਜਾਪੇ ਮੈਂ ਉਂਘਲਾਉਂਦਾ ਜਾਵਾਂ,
ਹੋਸ਼ ਤਾਂ ਜਾਏ ਕਿਰਦੀ,
ਘਾਹ ਦੇ ਕਿਸੇ ਅਣਦੇਖੇ ਟਿਲੇ,
ਜਿਉਂ ਟਿਡੀ ਧੁਸ ਵੜਦੀ|
 
ਧਰਤੀ ਦਾ ਗੀਤ ਕਦੇ ਨਹੀ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ
</poem>
{{ਅੰਤਕਾ}}