ਜੌਨ ਕੀਟਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 65:
ਕਲ਼-ਕਲ਼ ਜਾਏ ਵਗਦਾ
</poem>
==ਮੌਤ ==
[[File:John_Keats_Tombstone_in_Rome_01.jpg|thumb|'''ਰੋਮ ਵਿੱਚ ਕੀਟਸ ਦੀ ਕਬਰ''']]
ਕੀਟਸ ਦੇ ਪਿਛਲੇ ਸਾਲਾਂ ਦੀ ਕਹਾਣੀ ਉਦਾਸੀ ਭਰੀ ਗਾਥਾ ਹੈ। 1819 ਦੀ ਸਰਦੀ ਵਿਚ ਉਸ ਨੇ ਕਵਿਤਾ ਛੱਡ ਦੇਣ ਅਤੇ ਲੰਡਨ ਸਮੀਖਿਆ ਲਈ ਲਿਖਣ ਦਾ ਫੈਸਲਾ ਕਰੀਬ ਕਰੀਬ ਕਰ ਹੀ ਲਿਆ ਸੀ। ਉਸ ਅਕਸਰ ਉਲਝਣ ਵਿੱਚ ਅਤੇ ਨਿਰਾਸ਼ ਰਹਿੰਦਾ। ਪੈਸੇ ਦੀ ਚਿੰਤਾ ਅਤੇ ਫੈਨੀ ਬਰਾਨ ਨਾਲ ਵਿਆਹ ਕਰਨ ਦੇ ਅਸਮਰੱਥ ਹੋਣ ਦੀ ਪੀੜ ਉਸਨੂੰ ਨਪੀੜਦੀ ਰਹਿੰਦੀ ਸੀ।
1821 ਦੇ ਪਹਿਲੇ ਮਹੀਨੇ ਟੀਬੀ ਦੀ ਫਾਈਨਲ ਅਵਸਥਾ ਵਿੱਚ ਹੌਲੀ ਹੌਲੀ ਪਰ ਨਿਰੰਤਰ ਗਿਰਾਵਟ ਨਜ਼ਰ ਆਉਣ ਲੱਗ ਪਈ ਸੀ। ਕੀਟਸ ਨੂੰ ਖੰਘ ਵਿਚ ਖੂਨ ਆਉਂਦਾ ਸੀ ਅਤੇ ਉਹ ਮੁੜ੍ਹਕੇ ਨਾਲ ਗੜੁਚ ਰਹਿੰਦਾ ਸੀ।
23 ਫਰਵਰੀ 1821 ਦੀ ਰਾਤ ਨੂੰ ਸੇਵੇਰਨ ਦੀ ਗੋਦ ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਆਖਰੀ ਸ਼ਬਦ ਸੇਵੇਰਨ ਨੂੰ ਦਿਲਾਸਾ ਦੇਣ ਲਈ ਸਨ: "ਸੇਵੇਰਨ -ਚੁੱਕ ਲੈ ਮੈਨੂੰ -ਮੈਨੂੰ ਮਰਨ-ਮੈਂ ਮਰ ਰਿਹਾ ਹਾਂ-ਮਰ ਜਾਵਾਂਗਾ ਮੈਂ ਆਰਾਮ ਨਾਲ-ਦ੍ਰਿੜ ਹੋ ਤੂੰ-ਨਾ ਡਰ, ਅਤੇ ਆਖਰ ਆ ਗਈ ਹੈ ਇਹ ਪਰਮੇਸ਼ੁਰ ਦਾ ਧੰਨਵਾਦ ਕਰ!" ਉਹ ਪ੍ਰੋਟੈਸਟੈਂਟ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਸੀ। ਉਸ ਨੇ ਬੇਨਤੀ ਕੀਤੀ ਸੀ ਕਿ ਪੱਥਰ ਤੇ ਕੋਈ ਨਾਮ ਨਾ ਲਿਖਣਾ ਬੱਸ ਏਨਾ ਲਿਖਣਾ, "ਇੱਥੇ ਦਫ਼ਨ ਹੈ ਉਹ, ਜਿਸ ਦਾ ਨਾਮ ਲਿਖਿਆ ਸੀ ਪਾਣੀ ਤੇ।"
 
{{ਅੰਤਕਾ}}