ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ The file Image:WritingSystemsoftheWorld4.png has been replaced by Image:WritingSystemsoftheWorld.png by administrator commons:User:Ymblanter: ''File renamed: numbers refer to versions; should be in file history, not na...
ਛੋ clean up, replaced: ਇਕ → ਇੱਕ , ਵਿਚ → ਵਿੱਚ (16) using AWB
ਲਾਈਨ 1:
[[ਤਸਵੀਰ:WritingSystemsoftheWorld.png|thumb|right|400px|ਦੁਨੀਆਂ ਦੀਆਂ ਲਿਪੀਆਂ]]
 
'''ਲਿਪੀ''' (ਜਾਂ '''ਲਿੱਪੀ''') ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ।<ref name="as">{{cite web | url=http://www.ancientscripts.com/ws.html | title=Writing Systems | publisher=[http://www.ancientscripts.com AncientScripts.com] | accessdate=ਅਗਸਤ ੨੬, ੨੦੧੨}}</ref> ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿਚਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
 
== ਲਿਪੀ ਦੇ ਪੁਰਾਣੇ ਰੂਪ ==
 
ਪਹਿਲਾਂ ਮਨੁੱਖ ਨੇ ਆਪਣੇ ਭਾਵਾਂ ’ਤੇ ਸੁਨੇਹਿਆਂ ਨੂੰ ਦੂਰ ਬੈਠੇ ਮਿੱਤਰਾਂ-ਰਿਸ਼ਤੇਦਾਰਾਂ ਤੀਕ ਪਹੁੰਚਾਉਣ ਲਈ ਸੂਤਰਾਂ/ਧਾਗਿਆਂ ਨੂੰ ਵੱਖ-ਵੱਖ ਰੰਗ ਦੇ ਕੇ ਜਾਂ ਘੋਗੇ, ਸਿੱਪੀਆਂ ਅਤੇ ਮਣਕੇ ਬੰਨ੍ਹ ਕੇ ਕੰਮ ਲੈਣਾ ਸ਼ੁਰੂ ਕੀਤਾ। ਇਹ ਇਕਇੱਕ ਕਿਸਮ ਦਿ ਲਿਪੀ ਹੀ ਸੀ, ਜਿਸ ਨੂੰ ‘ਸੂਤਰ ਲਿਪੀ’ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਰੱਸੀਆ, ਧਾਗਿਆਂ ਅਤੇ ਦਰਖ਼ਤਾਂ ਦੀਆਂ ਛਿੱਲਾਂ ਨੂੰ ਗੰਢਾਂ ਦੇ ਕੇ ਵੀ ਇਹ ਕੰਮ ਲਿਆ ਗਿਆ। ਇਸਨੂੰ ‘ਗੰਢ ਲਿਪੀ’ ਕਿਹਾ ਗਿਆ।
 
ਸਹੀ ਮਾਅਨਿਆਂ ਵਿਚਵਿੱਚ ਲਿਪੀ ਦਾ ਮੁੱਢਲਾ ਰੂਪ ਚਿਤਰਾਂ ਤੋਂ ਸ਼ੁਰੂ ਹੋਇਆ। ਇਨਸਾਨ ਕਿਸੇ ਚੀਜ਼ ਦੀ ਤਸਵੀਰ ਬਣਾ ਕੇ ਉਸ ਦਾ ਗਿਆਨ ਕਰਾਉਣ ਲੱਗਾ। ਇਸਨੂੰ ‘ਚਿਤਰ ਲਿਪੀ’ ਕਿਹਾ ਜਾਂਦਾ ਹੈ। ਮਗਰੋਂ ਬੁੱਧੀ ਦੇ ਵਿਕਾਸ ਨਾਲ਼ ਮਨੁੱਖ ਨੇ ਇਸ ਦੀ ਥਾਂ ‘ਭਾਵ ਲਿਪੀ’ ਦੀ ਕਾਢ ਕੱਢੀ, ਜਿਸ ਵਿਚਵਿੱਚ ਚਿਤਰਾਂ ਦੀ ਥਾਂ ਸੰਕੇਤ-ਚਿੰਨ੍ਹਾਂ ਨੇ ਲੈ ਲਈ। ਫਿਰ ਇਨਸਾਨ ਨੇ ‘ਭਾਵ ਲਿਪੀ’ ਤੋਂ ‘ਧੁਨੀ ਲਿਪੀ’ ਈਜਾਦ ਕੀਤੀ। ‘ਚਿਤਰ ਲਿਪੀ’ ਅਤੇ ‘ਭਾਵ ਲਿਪੀ’ ਵਿਚਵਿੱਚ ਕਿਸੇ ਚੀਜ਼ ਦਾ ਹੀ ਗਿਆਨ ਹੁੰਦਾ ਸੀ, ਪਰ ‘ਧੁਨੀ ਲਿਪੀ’ ਵਿਚਵਿੱਚ ਬੋਲੀ ਦੇ ਉਚਾਰਣ ਦਾ ਗਿਆਨ ਹੋਣ ਲੱਗਾ। ਅੱਜ-ਕੱਲ੍ਹ ਦੁਨੀਆਂ ਭਰ ਵਿਚਵਿੱਚ ‘ਧੁਨੀ’ ਲਿਪੀਆਂ ਦਾ ਹੀ ਬੋਲਬਾਲਾ ਹੈ।
 
== ਦੱਖਣੀ ਏਸ਼ੀਆ ਦੀਆਂ ਲਿਪੀਆਂ ==
 
ਦੱਖਣੀ ਏਸ਼ੀਆ ਵਿਚਵਿੱਚ ਤੀਜੀ ਸਦੀ ਬੀ.ਸੀ.ਈ. ਵਿਚਵਿੱਚ ਖ਼ਰੋਸ਼ਠੀ ਅਤੇ ਬ੍ਰਹਮੀ ਲਿਪੀਆਂ ਹੋਂਦ ਵਿਚਵਿੱਚ ਆਈਆਂ।<ref name="as2">{{cite web | url=http://www.ancientscripts.com/sa_ws.html | title=South Asian Writing Systems | publisher=AncientScripts.com | accessdate=ਅਗਸਤ ੨੬, ੨੦੧੨}}</ref> [[ਭਾਰਤ]] ਵਿਚਵਿੱਚ ਪੰਜ ਕੁ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦ ਹੈ। ਬ੍ਰਹਮੀ ਲਿਪੀ ਵਿਚਵਿੱਚ ਸੈਂਕੜੇ ਸ਼ਿਲਾਲੇਖ ਮਿਲ਼ੇ ਹਨ, ਜੋ ਤਕਰੀਬਨ ਢਾਈ ਹਜ਼ਾਰ ਸਾਲ ਪੁਰਾਣੇ ਹਨ। ਹੜੱਪਾ ’ਤੇ ਮੋਹਿੰਜੋਦੜੋ ਦੀਆਂ ਥੇਹਾਂ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਚਿਤਰਾਂ ਦੇ ਰੂਪ ’ਚ ਸਿੰਧੂ ਲਿਪੀ ਦੇ ਨਮੂਨੇ ਮਿਲ਼ੇ ਹਨ, ਜੋ ਕਿ ਹਾਲੇ ਤੀਕ ਪੂਰੀ ਤਰ੍ਹਾਂ ਪੜ੍ਹੇ ਨਹੀਂ ਜਾ ਸਕੇ। ਤੀਜੀ ਸਦੀ ਪੂਰਵ-ਈਸਵੀ ਵਿਚਵਿੱਚ ਸਮਰਾਟ ਅਸ਼ੋਕ ਦੁਆਰਾ ਬ੍ਰਹਮੀ ਅਤੇ ਖ਼ਰੋਸ਼ਠੀ ਲਿਪੀਆਂ ਵਿਚਵਿੱਚ ਆਪਣੇ ਸ਼ਿਲਾਲੇਖ ਲਿਖਵਾਏ ਗਏ। ਬ੍ਰਹਮੀ ਲਿਪੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ, ਜੋ ਕਿ [[ਗੁਰਮੁਖੀ]] ਵਾਂਗ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਹੈ, ਜਦਕਿ ਖ਼ਰੋਸ਼ਠੀ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ। ਖ਼ਰੋਸ਼ਠੀ ਲਿਪੀ ਤੀਜੀ ਸਦੀ ਈਸਵੀ ਵਿਚਵਿੱਚ ਖ਼ਤਮ ਹੋ ਗਈ, ਪਰ ਬ੍ਰਹਮੀ ਵਿਕਾਸ ਕਰਦੀ ਰਹੀ।<ref name=as2/>
 
== ਮੌਜੂਦਾ ਭਾਰਤੀ ਲਿਪੀਆਂ ==
 
ਬ੍ਰਹਮੀ ਲਿਪੀ ਤੋਂ ਉੱਤਰੀ ਸ਼ੈਲੀ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ।<ref name=as2/> ਉੱਤਰੀ ਸ਼ੈਲੀ ਤੋਂ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ [[ਗੁਰਮੁਖੀ]] ਦੀ ਪੈਦਾਇਸ਼ ਹੋਈ। ਇਸ ਤਰ੍ਹਾਂ ਬ੍ਰਹਮੀ ਤੋਂ ਵੱਖ-ਵੱਖ ਪੜਾ ਪਾਰ ਕਰ ਕੇ ਭਾਰਤ ਦੀਆਂ ਮੌਜੂਦਾ ਲਿਪੀਆਂ- ਦੇਵਨਗਰੀ, ਬੰਗਲਾ, ਕੈਥੀ, [[ਗੁਰਮੁਖੀ]], ਮੋੜੀ, ਗੁਜਰਾਤੀ, ਤੈਲਗੂ ਅਤੇ ਕੰਨੜ ਆਦਿ ਦਾ ਜਨਮ ਹੋਇਆ।<ref name=as2/> [[ਪੰਜਾਬ]] ਵਿਚਵਿੱਚ ਸ਼ਾਰਦਾ ਅਤੇ ਗੁਰਮੁਖੀ ਤੋਂ ਬਿਨਾਂ ਟਾਕਰੀ, ਲੰਡੇ, ਭੱਟ ਅੱਛਰੀ, ਸਰਾਫ਼ੀ, ਅਰਧ-ਨਾਗਰੀ, ਸਿੱਧ-ਮਾਤ੍ਰਿਕਾ ਆਦਿ ਲਿਪੀਆਂ ਦਾ ਵਿਕਾਸ ਹੋਇਆ ਪਰ ਇਹਨਾਂ ਵਿਚੋਂ ਹੁਣ ਪੰਜਾਬ ਵਿਚਵਿੱਚ ਸਿਰਫ਼ [[ਗੁਰਮੁਖੀ]] ਹੀ ਬਚੀ ਹੈ, ਜੋ ਬਹੁਤ ਹਰਮਨ-ਪਿਆਰੀ ਬਣ ਚੁੱਕੀ ਐ ਇਸਨੂੰ ਸਰਕਾਰੀ ਦਰਜਾ ਵੀ ਹਾਸਲ ਐ ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਲਿਖਣ ਲਈ ਰਾਖਵੀਂ ਲਿਪੀ ਵੀ ਇਹੀ ਹੈ।
 
== ਬਰੇਲ ਲਿਪੀ ==