ਚਾਂਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਤੇ ਹਵਾਲਾ
ਛੋ →‎ਚਾਂਦੀ ਦਾ ਇਤਿਹਾਸ: clean up, replaced: ਇਕ → ਇੱਕ (3) using AWB
ਲਾਈਨ 5:
==ਚਾਂਦੀ ਦਾ ਇਤਿਹਾਸ==
ਚਾਂਦੀ ਦੀ ਖੁਦਾਈ ਕੋਈ 5000 ਸਾਲ ਪਹਿਲਾਂ ਅਨਾਤੋਲੀਆ (ਮੌਜੂਦਾ ਤੁਰਕੀ) ਵਿੱਚ ਸ਼ੁਰੂ ਹੋਈ ਅਤੇ ਜਲਦ ਹੀ ਇਹ ਆਸਪਾਸ ਦੇ ਇਲਾਕਿਆਂ (ਯੂਨਾਨ, ਕਰੇਟ, ਪੂਰਬੀ ਨੇੜ) ਵਿੱਚ ਤਜਾਰਤ ਲਈ ਬਤੌਰ ਕਰੰਸੀ ਇਸਤੇਮਾਲ ਹੋਣ ਲੱਗੀ। ਸ਼ੁਰੂ ਸ਼ੁਰੂ ਵਿੱਚ ਚਾਂਦੀ ਦੇ ਧੇਲੇ ਇਸਤੇਮਾਲ ਹੋਏ ਜਿਨ੍ਹਾਂ ਤੇ ਬਾਦ ਵਿੱਚ ਮੁਹਰ ਲੱਗਾ ਕੇ ਸਿੱਕੇ ਬਣਾਏ ਗਏ।
3200 ਸਾਲ ਪਹਿਲਾਂ ਯੂਨਾਨ ਦੀਆਂ ਖਾਣਾਂ (483 ਈ ਪੂ ਦੌਰਾਨ ਲੌਰੇਇਓਨ ਵਿੱਚ ਖਾਣਾਂ ਸ਼ੁਰੂ ਹੋਈਆਂ)<ref>Amemiya, T. (2007) [http://books.google.com/books?id=DcTj4AUFemAC&printsec=frontcover Economy and Economics of Ancient Greece], Taylor & Francis, p. 7, ISBN 0203799313.</ref>ਤੋਂ ਚਾਂਦੀ ਦੀ ਕਸੀਰ ਮਿਕਦਾਰ ਬਰਾਮਦ ਹੋਣ ਲੱਗੀ ਜਿਸ ਤੋਂ ਯੂਨਾਨ ਦੀ ਸੱਤਾ ਵਿੱਚ ਬੜਾ ਵਾਧਾ ਹੋਇਆ ਅਤੇ [[ਸਕੰਦਰ-ਮਹਾਨ]] ਇਕਇੱਕ ਅਜ਼ੀਮ ਫ਼ੌਜ ਤਿਆਰ ਕਰ ਸਕਿਆ।
1900 ਸਾਲ ਪਹਿਲਾਂ ਸਪੇਨ ਚਾਂਦੀ ਦੀ ਪੈਦਾਵਾਰ ਦਾ ਬੜਾ ਕੇਂਦਰ ਬਣ ਗਿਆ। ਉਥੋਂ ਦੀ ਚਾਂਦੀ ਇਸਤੇਮਾਲ ਕਰਦੇ ਹੋਏ ਰੂਮੀਆਂ ਨੇ ਅਪਣਾ ਸਤਾ ਦਾ ਦਾਇਰਾ ਵਧਾਇਆ । ਏਸ਼ੀਆ ਤੋਂ ਤਜਾਰਤ ਅਤੇ ਮਸਾਲਿਆਂ ਦੀ ਦਰਾਮਦ ਲਈ ਚਾਂਦੀ ਹੀ ਇਸਤੇਮਾਲ ਕੀਤੀ ਜਾਂਦੀ ਸੀ। ਇਕਇੱਕ ਅੰਦਾਜ਼ੇ ਦੇ ਮੁਤਾਬਿਕ ਦੂਸਰੀ ਸਦੀ ਈਸਵੀ ਵਿੱਚ ਰੋਮ ਦੇ ਖਜਾਨੇ ਵਿੱਚ ਦਸ ਹਜ਼ਾਰ ਟਨ ਯਾਨੀ 86 ਕਰੋੜ ਤੋਲੇ ਚਾਂਦੀ ਮੌਜੂਦ ਸੀ। ਰੂਮੀ ਹਕੂਮਤ ਦੇ ਮਾਲੀ ਅਹਿਲਕਾਰ ਇਸ ਗੱਲੋਂ ਪ੍ਰੇਸ਼ਾਨ ਹੁੰਦੇ ਸਨ ਕਿ ਚੀਨ ਤੋਂ ਰੇਸ਼ਮੀ ਕੱਪੜੇ ਦੀ ਦਰਾਮਦ ਕਰਨ ਉਨ੍ਹਾਂ ਦੇ ਮੁਲਕ ਦੀ ਚਾਂਦੀ ਘਟਦੀ ਜਾ ਰਹੀ ਹੈ।
ਸੰਨ 750 ਤੋਂ 1200 ਤੱਕ ਚਾਂਦੀ ਦੀ ਖੁਦਾਈ ਮਧ ਯੂਰਪ ਤੱਕ ਫੈਲ ਗਈ ਅਤੇ ਜਰਮਨੀ ਤੇ ਪੂਰਬੀ ਯੂਰਪ ਵਿੱਚ ਚਾਂਦੀ ਦੀਆਂ ਕਈ ਖਾਣਾਂ ਲੱਭੀਆਂ। ਸੰਨ 1500 ਤੱਕ ਖੁਦਾਈ ਅਤੇ ਕੱਚੀ ਧਾਤ ਤੋਂ ਖ਼ਾਲਸ ਚਾਂਦੀ ਹਾਸਲ ਕਰਨ ਦੀ ਤਕਨਾਲੋਜੀ ਵਿੱਚ ਖ਼ਾਸਾ ਵਾਧਾ ਹੋਇਆ।
1492 ਵਿੱਚ ਕੋਲੰਬਸ ਨੇ ਅਮਰੀਕਾ ਲਭਿਆ ਅਤੇ ਇਸਦੇ ਬਾਦ ਉਥੇ ਚਾਂਦੀ ਦੀਆਂ ਬੇਸ਼ੁਮਾਰ ਖਾਣਾਂ ਲੱਭੀਆਂ। 1500 ਤੋਂ 1800 ਤੱਕ ਬੋਲੀਵੀਆ, ਪੇਰੂ ਅਤੇ ਮੈਕਸੀਕੋ ਦੁਨੀਆ ਭਰ ਦੀ ਚਾਂਦੀ ਦੀ ਪੈਦਾਵਾਰ ਦਾ 85 ਫ਼ੀਸਦੀ ਮੁਹਈਆ ਕਰਦੇ ਸਨ।
ਇਸਦੇ ਬਾਦ ਦੂਸਰੇ ਮੁਲਕਾਂ ਵਿੱਚ ਵੀ ਚਾਂਦੀ ਦੀ ਪੈਦਾਵਾਰ ਵਧਦੀ ਚਲੀ ਗਈ। ਉੱਤਰੀ ਅਮਰੀਕਾ ਦੀ ਨੀਵੀਡਾ ਦੀ ਖਾਨ ਕੋਮਸਟੋਕ ਇਕਇੱਕ ਬੜੀ ਲਭਤ ਸੀ। 1870 ਤੱਕ ਚਾਂਦੀ ਦੀ ਸਾਲਾਨਾ ਪੈਦਾਵਾਰ 40 ਮੇਲਿਨ ਤੋਂ ਵਧ ਕੇ 80 ਮੇਲਿਨ ਔਂਸ ਤੱਕ ਜਾ ਪਹੁੰਚੀ ਸੀ।
1876 ਤੋਂ 1920 ਤੱਕ ਦਾ ਅਰਸਾ ਇਸ ਲਿਹਾਜ਼ ਤੋਂ ਬਹੁਤ ਅਹਿਮ ਹੈ ਕਿ ਉਸ ਦੌਰਾਨ ਤਕਨਾਲੋਜੀ ਵਿੱਚ ਬੇਸ਼ੁਮਾਰ ਖੋਜਾਂ ਹੋਈਆਂ ਅਤੇ ਨਵੇਂ ਇਲਾਕੀਆਂ ਦੀ ਛਾਣ ਬੀਣ ਕੀਤੀ ਗਈ। ਸੰਨ 1800 ਤੋਂ 1875 ਤੱਕ ਔਸਤ ਸਾਲਾਨਾ ਪੈਦਾਵਾਰ 30 ਮੇਲਿਨ ਔਂਸ ਸੀ ਲੇਕਿਨ 1900 ਤੱਕ ਚਾਰ ਗੁਣਾ ਵਧ ਕੇ 120 ਮੇਲਿਨ ਔਂਸ ਸਾਲਾਨਾ ਤੱਕ ਪਹੁੰਚ ਚੁੱਕੀ ਸੀ।