ਈਰਾਨੀ ਭਾਸ਼ਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਈਰਾਨੀ ਭਾਸ਼ਾਵਾਂ''' ਹਿੰਦ-ਈਰਾਨੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
'''ਈਰਾਨੀ ਭਾਸ਼ਾਵਾਂ''' [[ਹਿੰਦ-ਈਰਾਨੀ ਭਾਸ਼ਾ ਪਰਵਾਰ]] ਦੀ ਇੱਕ ਉਪਸ਼ਾਖਾ ਹਨ। ਧਿਆਨ ਰਹੇ ਕਿ ਹਿੰਦ-ਈਰਾਨੀ ਭਾਸ਼ਾਵਾਂ ਆਪ ਹਿੰਦ-ਯੂਰਪੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਆਧੁਨਿਕ ਯੁੱਗ ਵਿੱਚ ਸੰਸਾਰ ਵਿੱਚ ਲੱਗਭੱਗ 15-20 ਕਰੋੜ ਲੋਕ ਕਿਸੇ ਨਾ ਕਿਸੇ ਈਰਾਨੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ ਅਤੇ ਏਥਨਾਲਾਗ ਭਾਸ਼ਾਕੋਸ਼ ਵਿੱਚ 2011 ਤੱਕ 87 ਈਰਾਨੀ ਭਾਸ਼ਾਵਾਂ ਦਰਜ ਸਨ। ਇਹਨਾਂ ਵਿਚੋਂ ਫਾਰਸੀ ਦੇ 7.5 ਕਰੋੜ, ਪਸ਼ਤੋ ਦੇ 5-6 ਕਰੋੜ, ਕੁਰਦੀ ਭਾਸ਼ਾ ਦੇ 3.2 ਕਰੋੜ, ਬਲੋਚੀ ਭਾਸ਼ਾ ਦੇ 2.5 ਕਰੋੜ ਅਤੇ ਲੂਰੀ ਭਾਸ਼ਾ ਦੇ 23 ਲੱਖ ਬੋਲਣ ਵਾਲੇ ਸਨ। ਈਰਾਨੀ ਭਾਸ਼ਾਵਾਂ ਈਰਾਨ, ਅਫਗਾਨਿਸਤਾਨ, ਤਾਜਿਕਿਸਤਾਨ, ਪਾਕਿਸਤਾਨ (ਬਲੋਚਿਸਤਾਨ ਅਤੇ ਖੈਬਰ-ਪਖਤੂਨਖਵਾ ਪ੍ਰਾਂਤ), ਤੁਰਕੀ (ਪੂਰਬ ਵਿੱਚ ਕੁਰਦੀ ਇਲਾਕ਼ੇ) ਅਤੇ ਇਰਾਕ (ਉੱਤਰ ਵਿੱਚ ਕੁਰਦੀ ਇਲਾਕ਼ੇ) ਵਿੱਚ ਬੋਲੀਆਂ ਜਾਂਦੀਆਂ ਹਨ। ਪਾਰਸੀ ਧਰਮ ਦੀ ਧਾਰਮਿਕ ਭਾਸ਼ਾ, ਜਿਸਨੂੰ [[ਅਵੇਸਤਾ]] ਕਹਿੰਦੇ ਹਨ, ਵੀ ਇੱਕ ਪ੍ਰਾਚੀਨ ਈਰਾਨੀ ਭਾਸ਼ਾ ਹੈ।
 
[[ਸ਼੍ਰੇਣੀ:ਭਾਸ਼ਾਵਾਂ]]