ਉਸੈਨ ਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ (3) using AWB
ਛੋ clean up using AWB
ਲਾਈਨ 1:
{{ਗਿਆਨਸੰਦੂਕ ਜੀਵਨੀ
| ਨਾਮ = [[ਉਸੈਨ ਬੋਲਟ]]
| ਚਿੱਤਰ = Usain Bolt 2012 Olympics 1.jpg
| ਚਿੱਤਰ_ਸੁਰਖੀ =
| ਚਿੱਤਰ_ਅਕਾਰ =
| ਪੂਰਾ_ਨਾਮ =[[ਉਸੈਨ ਬੋਲਟ]]
| ਜਨਮ_ਤਾਰੀਖ =[[21 ਅਗਸਤ]] [[1986]]
| ਜਨਮ_ਸਥਾਨ =[[ਜਮਾਇਕਾ]]
ਲਾਈਨ 24:
}}
 
<big><big>'''[[ਉਸੈਨ ਬੋਲਟ]]'''</big></big> ਦਾ ਜਨਮ 21 ਅਗਸਤ 1986 ਨੂੰ [[ਜਮਾਇਕਾ]] ਵਿਖੇ ਹੋਇਆ। ਉਸ ਦਾ ਕੱਦ 6 ਫੁੱਟ 5 ਇੰਚ ਅਤੇ ਭਾਰ 94 ਕਿਲੋਗ੍ਰਾਮ ਹੈ। ਉਸ ਨੇ ਅਥਲੈਟਿਕਸ ਦੇ ਈਵੈਂਟਸ 100 ਮੀਟਰ, 200 ਮੀਟਰ ਅਤੇ 400 ਮੀਟਰ ਨੂੰ ਅਪਣਾਇਆ।
==ਓਲੰਪਿਕ ਖੇਡਾਂ ਪਹਿਲਾ==
[[ਉਸੈਨ ਬੋਲਟ]]<ref>http://usainbolt.com/</ref> ਦੇ ਆਪਣੇ ਕਰੀਅਰ ਦੌਰਾਨ ਦੋ ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਅਤੇ ਛੇ ਸੋਨੇ ਦੇ ਤਗਮੇ ਜਿੱਤੇ। ਪਹਿਲੀ ਵਾਰ ਉਸ ਨੇ 2008 ਦੀਆਂ [[ਪੇਇਚਿੰਗ ਓਲੰਪਿਕ ਖੇਡਾਂ]] <ref>http://en.beijing2008.cn/</ref> ਵਿੱਚ ਭਾਗ ਲਿਆ ਜਿਸ ਵਿੱਚ ਉਸ ਨੇ 100 ਮੀਟਰ, 200 ਮੀਟਰ ਅਤੇ 4&100 ਮੀਟਰ ਰਿਲੇਅ ਵਿੱਚ ਭਾਗ ਲਿਆ ਅਤੇ ਤਿੰਨਾਂ ਈਵੈਂਟਸ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ। 100 ਮੀਟਰ ਫਰਾਟਾ ਦੌੜ ਉਸ ਨੇ 9.69 ਸਕਿੰਟ, 200 ਮੀਟਰ ਦੌੜ ਉਸ ਨੇ 19.30 ਸਕਿੰਟ ਅਤੇ 4&100 ਮੀਟਰ ਰਿਲੇਅ ਵਿੱਚ ਉਸ ਨੇ 37.10 ਸਕਿੰਟ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਤਿੰਨ ਸੋਨੇ ਦਾ ਤਗਮੇ ਜਿੱਤੇ।
==ਓਲੰਪਿਕ ਖੇਡਾਂ ਦੁਜੀ==
ਦੂਸਰੀ ਵਾਰ [[ਉਸੈਨ ਬੋਲਟ]] ਨੇ 2012 ਦੀਆਂ [[ਲੰਡਨ ਓਲੰਪਿਕ ਖੇਡਾਂ]]<ref>http://www.london2012.com/athlete/bolt-usain-1020434/</ref> ਵਿੱਚ 100 ਮੀਟਰ ਦੌੜ ਉਸ ਨੇ 9.63 ਸਕਿੰਟ ’ਚ 200 ਮੀਟਰ ਦੌੜ ਉਸ ਨੇ 19.32 ਸਕਿੰਟ ਅਤੇ 4&100 ਮੀਟਰ ਰਿਲੇਅ ਵਿੱਚੋਂ ਉਸ ਨੇ 36.84 ਸਕਿੰਟ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਸੋਨੇ ਦੇ ਤਗਮੇ ਜਿੱਤੇ।
==ਪਹਿਲਾ ਵਿਸ਼ਵ ਅਥਲੈਟਿਕਸ==
[[ਉਸੈਨ ਬੋਲਟ]] ਨੇ ਤਿੰਨ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਨਵੇਂ ਰਿਕਾਰਡਾਂ ਦੇ ਨਾਲ ਸੱਤ ਤਗਮੇ ਜਿੱਤੇ, ਜਿਨ੍ਹਾਂ ਵਿੱਚ ਪੰਜ ਸੋਨੇ ਦੇ ਅਤੇ ਦੋ ਚਾਂਦੀ ਦੇ ਮੈਡਲ ਹਨ। ਪਹਿਲੀ ਵਾਰ ਉਸ ਨੇ 2007 ਦੀ [[ਓਸਾਕਾ]] ([[ਜਾਪਾਨ]]) [[ਵਿਸ਼ਵ ਚੈਂਪੀਅਨਸ਼ਿਪ]]<ref>http://en.wikipedia.org/wiki/2007_World_Championships_in_Athletics</ref> ਵਿੱਚ ਭਾਗ ਲਿਆ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ। ਪਹਿਲਾ ਤਗਮਾ ਉਸ ਨੇ 200 ਮੀਟਰ ਦੌੜ ਵਿੱਚੋਂ 19.91 ਸਕਿੰਟ ਦੇ ਸਮੇਂ ਨਾਲ ਜਿੱਤਿਆ ਅਤੇ ਦੂਸਰਾ ਤਗਮਾ 4&100 ਮੀਟਰ ਰਿਲੇਅ ਵਿੱਚੋ 37.89 ਸਕਿੰਟ ਦੇ ਸਮੇਂ ਨਾਲ ਜਿੱਤਿਆ।
==ਦੁਜੀ ਵਿਸ਼ਵ ਅਥਲੈਟਿਕਸ==
ਦੂਸਰੀ ਵਾਰ [[ਉਸੈਨ ਬੋਲਟ]] ਨੇ 2009 ਦੀ [[ਬਰਲਿਨ]] ([[ਜਰਮਨੀ]]) [[ਵਿਸ਼ਵ ਚੈਂਪੀਅਨਸ਼ਿਪ]]<ref>http://en.wikipedia.org/wiki/2009_World_Championships_in_Athletics</ref> ਵਿੱਚ ਭਾਗ ਲਿਆ ਅਤੇ ਨਵੇਂ ਰਿਕਾਰਡਾਂ ਨਾਲ ਤਿੰਨ ਸੋਨੇ ਤਗਮੇ ਜਿੱਤੇ। ਇਹ ਦੌੜ ਉਸ ਨੇ 9.58 ਸਕਿੰਟ ਵਿੱਚ ਪੂਰੀ ਕੀਤੀ ਅਤੇ ਵਿਸ਼ਵ ਰਿਕਾਰਡ ਨਾਲ ਸੋਨੇ ਦਾ ਤਗਮਾ ਜਿੱਤਿਆ। 200 ਮੀਟਰ ਦੌੜ ਵੀ ਉਸ ਨੇ ਸਿਰਫ 19.19 ਸਕਿੰਟ ਸਮਾਂ ਲਿਆ ਅਤੇ ਸੋਨ ਤਗਮੇ ਨਾਲ ਨਵਾਂ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ ਅਤੇ 4&100 ਮੀਟਰ ਰਿਲੇਅ ਉਸ ਨੇ 37.31 ਸਕਿੰਟ ਦੇ ਸਮੇਂ ਨਾਲ ਨਵੇਂ ਰਿਕਾਰਡ ਨਾਲ ਸੋਨੇ ਦਾ ਤਗਮਾ ਜਿੱਤਿਆ।
==ਤੀਜੀ ਵਿਸ਼ਵ ਅਥਲੈਟਿਕਸ==
ਤੀਸਰੀ ਵਾਰ [[ਉਸੈਨ ਬੋਲਟ]] ਨੇ 2011 ਦੀ [[ਡਿਐਗੂ]] ([[ਦੱਖਣੀ ਕੋਰੀਆ]]) [[ਵਿਸ਼ਵ ਚੈਂਪੀਅਨਸ਼ਿਪ]]<ref>http://en.wikipedia.org/wiki/2011_World_Championships_in_Athletics</ref> ਵਿੱਚ ਭਾਗ ਲਿਆ ਅਤੇ ਦੋ ਸੋਨੇ ਦੇ ਤਗਮੇ ਜਿੱਤੇ। ਪਹਿਲਾ ਤਗਮਾ ਉਸ ਨੇ 200 ਮੀਟਰ ਦੌੜ ਵਿੱਚੋਂ 19.40 ਸਕਿੰਟ ਦਾ ਸਮਾਂ ਕੱਢ ਕੇ ਜਿੱਤਿਆ ਅਤੇ ਦੂਸਰਾ ਤਗਮਾ 4&100 ਮੀਟਰ ਰਿਲੇਅ ਵਿੱਚੋਂ 37.04 ਸਕਿੰਟ ਦੇ ਸਮੇਂ ਨਾਲ ਜਿੱਤਿਆ ਅਤੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਚੈਂਪੀਅਨਸ਼ਿਪ ਵਿੱਚੋਂ ਉਹ 100 ਮੀਟਰ ਦੌੜ ਵਿੱਚੋਂ ਤਗਮਾ ਨਹੀਂ ਜਿੱਤ ਸਕਿਆ, ਕਿਉਂਕਿ ਉਹ 100 ਮੀਟਰ ਦੇ ਫਾਈਨਲ ਵਿੱਚ ਫਾਊਲ ਸਟਾਰਟ ਹੋ ਜਾਣ ਕਰਕੇ ਦੌੜ ਵਿੱਚੋਂ ਬਾਹਰ ਹੋ ਗਿਆ ਸੀ।
==ਹੋਰ ਮੁਕਾਬਲੇ==
[[ਓਲੰਪਿਕ ਖੇਡਾਂ]] ਅਤੇ ਵਿਸ਼ਵ ਚੈਂਪੀਅਨਸ਼ਿਪ ਤੋਂ ਬਿਨਾਂ ਬੋਲਟ ਨੇ ਹੋਰ ਵੀ ਕਈ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਤਗਮੇ ਜਿੱਤੇ ਹਨ। ਉਸ ਨੇ 2009 ਵਿਸ਼ਵ ਅਥਲੈਟਿਕਸ ਫਾਈਨਲ ਵਿੱਚੋਂ ਵੀ ਇੱਕ ਸੋਨੇ ਦਾ ਤਗਮਾ ਜਿੱਤਿਆ। ਇਹ ਤਗਮਾ ਉਸ ਨੇ 200 ਮੀਟਰ ਦੌੜ 19.68 ਸਕਿੰਟ ਵਿੱਚ ਪੂਰੀ ਕਰਕੇ ਜਿੱਤਿਆ। ਸੈਂਟਰਲ ਅਮਰੀਕਨ ਅਤੇ ਕੈਰੀਬੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ ਉਸ ਨੇ 2005 ਵਿੱਚ ਇੱਕ ਸੋਨੇ ਦਾ ਤਗਮਾ ਜਿੱਤਿਆ। ਇਹ ਤਗਮਾ ਉਸ ਨੇ 200 ਮੀਟਰ ਦੌੜ 20.03 ਸਕਿੰਟ ਵਿੱਚ ਪੂਰੀ ਕਰਕੇ ਜਿੱਤਿਆ। ਅਥਲੈਟਿਕਸ ਵਰਲਡ ਕੱਪ 2006 ਵਿੱਚੋਂ ਉਸ ਨੇ 200 ਮੀਟਰ ਦੌੜ 19.96 ਸਕਿੰਟ ਵਿੱਚ ਪੂਰੀ ਕਰਕੇ ਚਾਂਦੀ ਦਾ ਤਗਮਾ ਜਿੱਤਿਆ।
==ਅੰਡਰ-20==
[[ਉਸੈਨ ਬੋਲਟ]] ਨੇ ਅੰਤਰ-ਰਾਸ਼ਟਰੀ ਪੱਧਰ ਦੇ ਜੂਨੀਅਰ (ਅੰਡਰ-20) ਅਤੇ ਯੂਥ (ਅੰਡਰ-17) ਮੁਕਾਬਲਿਆਂ ਵਿੱਚੋਂ ਕੁੱਲ 22 ਤਗਮੇ ਜਿੱਤੇ ਹਨ ਜਿਨ੍ਹਾਂ ਵਿੱਚੋਂ 17 ਸੋਨੇ ਦੇ ਅਤੇ 5 ਚਾਂਦੀ ਦੇ ਹਨ। ਜੂਨੀਅਰ (ਅੰਡਰ-20) ਵਰਗ ਦੇ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਉਸ ਨੇ 100 ਮੀਟਰ, 200 ਮੀਟਰ, 400 ਮੀਟਰ, 4&100 ਮੀਟਰ ਰਿਲੇਅ ਅਤੇ 4&400 ਮੀਟਰ ਰਿਲੇਅ ਵਿੱਚ ਭਾਗ ਲਿਆ ਅਤੇ ਕੁੱਲ 12 ਤਗਮੇ ਜਿੱਤੇ। ਜਿਨ੍ਹਾਂ ਵਿੱਚੋਂ 9 ਸੋਨੇ ਦੇ ਅਤੇ 3 ਚਾਂਦੀ ਦੇ ਹਨ। ਜਮਾਇਕਾ ਦੇ ਸ਼ਹਿਰ ਕਿੰਗਸਟਨ ਵਿਖੇ 2002 ਨੂੰ ਹੋਈ ਜੂਨੀਅਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ ਉਸ ਨੇ ਇੱਕ ਸੋਨੇ ਦਾ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ। ਸੋਨੇ ਦਾ ਤਗਮਾ ਉਸ ਨੇ 200 ਮੀਟਰ ਦੌੜ 20.61 ਸਕਿੰਟ ਵਿੱਚ ਪੂਰੀ ਕਰਕੇ ਜਿੱਤਿਆ। ਦੋ ਚਾਂਦੀ ਦੇ ਤਗਮੇ ਉਸ ਨੇ 4&100 ਮੀਟਰ ਰਿਲੇਅ 39.15 ਸਕਿੰਟ ਵਿੱਚ ਪੂਰੀ ਕਰਕੇ ਅਤੇ 4&400 ਮੀਟਰ ਰਿਲੇਅ 3:04:06 ਮਿੰਟ ਵਿੱਚ ਪੂਰੀ ਕਰਕੇ ਜਿੱਤੇ। ਪੈਨ ਅਮਰੀਕਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ 2003 ਵਿੱਚ ਉਸ ਨੇ ਦੋ ਤਗਮੇ ਜਿੱਤੇ। 200 ਮੀਟਰ ਦੌੜ ਉਸ ਨੇ 20.13 ਸਕਿੰਟ ਵਿੱਚ ਪੂਰੀ ਕਰਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਕਾਇਮ ਕੀਤਾ। 4&100 ਮੀਟਰ ਰਿਲੇਅ ਉਸ ਨੇ 39.40 ਸਕਿੰਟ ਵਿੱਚ ਪੂਰੀ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਜੂਨੀਅਰ ਕੈਰੀਫਟਾ ਗੇਮਜ਼ ਵਿੱਚ ਉਸ ਨੇ 2003 ਅਤੇ 2004 ਵਿੱਚ ਭਾਗ ਲਿਆ ਅਤੇ ਸੱਤ ਸੋਨੇ ਦੇ ਤਗਮੇ ਜਿੱਤੇ। 2003 ਦੀਆਂ ਜੂਨੀਅਰ ਕੈਰੀਫਟਾ ਗੇਮਜ਼ ਵਿੱਚ ਉਸ ਨੇ 200 ਮੀਟਰ 20.43 ਸਕਿੰੰਟ ਵਿੱਚ, 400 ਮੀਟਰ 46.35 ਸਕਿੰਟ, ਵਿੱਚ 4&100 ਮੀਟਰ ਰਿਲੇਅ 39.43 ਸਕਿੰਟ ਵਿੱਚ ਅਤੇ 4&400 ਮੀਟਰ ਰਿਲੇਅ 3:09:70 ਮਿੰਟ ਵਿੱਚ ਪੂਰੀ ਕਰਕੇ ਚਾਰ ਸੋਨੇ ਦੇ ਤਗਮੇ ਜਿੱਤੇ। ਉਸ ਨੇ 200 ਮੀਟਰ, 400 ਮੀਟਰ, ਅਤੇ 4&100 ਮੀਟਰ ਰਿਲੇਅ ਵਿੱਚ ਤਿੰਨ ਨਵੇਂ ਚੈਂਪੀਅਨਸ਼ਿਪ ਰਿਕਾਰਡ ਕਾਇਮ ਕੀਤੇ। 2004 ਦੀਆਂ ਜੂਨੀਅਰ ਕੈਰੀਫਟਾ ਗੇਮਜ਼ ਵਿੱਚ ਉਸ ਨੇ 200 ਮੀਟਰ 19.93 ਸਕਿੰਟ ਵਿੱਚ ਪੂਰੀ ਕਰਕੇ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਕਾਇਮ ਕਰਕੇ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ 4&100 ਮੀਟਰ ਰਿਲੇਅ 39.48 ਸਕਿੰਟ ਵਿੱਚ ਅਤੇ 4&400 ਮੀਟਰ ਰੀਲੇਅ 3:12:00 ਮਿੰਟ ਵਿੱਚ ਪੂਰੀ ਕਰਕੇ ਦੋ ਹੋਰ ਸੋਨੇ ਦੇ ਤਗਮੇ ਜਿੱਤੇ।
==ਸਨਮਾਨ==
ਇੰਟਰਨੈਸ਼ਨਲ ਅਥਲੈਟਿਕਸ ਫੈਡਰੇਸ਼ਨ ਦੁਆਰਾ 2008, 2009, 2011 ਅਤੇ 2012 ਵਿੱਚ ਉਹ“[[ਅਥਲੀਟ ਆਫ ਦੀ ਈਅਰ]] ਐਵਾਰਡਾਂ ਨਾਲ ਸਨਮਾਨਤ ਹੋ ਚੁੱਕਾ ਹੈ। ਹੁਣ ਉਸ ਦੀਆਂ ਨਜ਼ਰਾਂ ਇਸ ਸਾਲ [[ਰੂਸ]] ਦੇ ਸ਼ਹਿਰ [[ਮਾਸਕੋ]] ਵਿਖੇ ਅਗਸਤ ਮਹੀਨੇ ਹੋਣ ਜਾ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਅਤੇ [[ਬਰਾਜ਼ੀਲ]] ਓਲੰਪਿਕ ਉੱਪਰ ਹਨ।
ਲਾਈਨ 94:
|}
 
[[ਸ਼੍ਰੇਣੀ:ਓਲੰਪਿਕ ਖਿਡਾਰੀ]]
[[ਸ਼੍ਰੇਣੀ:ਅਮਰੀਕੀ ਖਿਡਾਰੀ]]
==ਹਵਾਲੇ==
 
{{ਹਵਾਲੇ}}
 
[[ਸ਼੍ਰੇਣੀ:ਓਲੰਪਿਕ ਖਿਡਾਰੀ]]
[[ਸ਼੍ਰੇਣੀ:ਅਮਰੀਕੀ ਖਿਡਾਰੀ]]