ਖ਼ਾਲਸਾ ਕਾਲਜ, ਅੰਮ੍ਰਿਤਸਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ 'ਚ ਵਾਧਾ ਕੀਤਾ
ਛੋ clean up using AWB
ਲਾਈਨ 21:
:ਸੰਨ 1877 ਈ. ਨੂੰ ਨਾਮਵਰ ਸਿੱਖਾਂ ਨੇ ਅੰਮ੍ਰਿਤਸਰ ਖ਼ਾਲਸਾ ਕਾਲਜ ਦਾ ਮਤਾ ਪਾਸ ਕੀਤਾ ਅਤੇ 13 ਸਾਲ ਬਾਅਦ [[ਖ਼ਾਲਸਾ ਦੀਵਾਨ]] ਨੇ [[ਲਾਹੌਰ]] ਵਿੱਚ ਬੈਠਕ ਕਰਕੇ ਇਸ ਦੀ ਸਥਾਪਨਾ ਲਈ ਖ਼ਾਲਸਾ ਕਾਲਜ ਕਮੇਟੀ ਨਿਯੁਕਤ ਕੀਤੀ। ਡਬਲਿਊ. ਆਰ. ਐਮ. ਹਾਲੀ ਗਾਈਡ ਨੂੰ ਪ੍ਰਧਾਨ ਨਿਯੁਕਤ ਕੀਤਾ। ਗਵਰਨਰ ਨੂੰ 48694 ਦਸਤਖਤਾਂ ਵਾਲਾ ਮੰਗ ਪੱਤਰ ਦੇ ਕੇ ਇਸ ਨੂੰ ਅੰਮ੍ਰਿਤਸਰ ਵਿੱਚ ਖੋਲ੍ਹਣ ਲਈ ਕਿਹਾ ਗਿਆ। ਸਭ ਤੋਂ ਨੇੜਲੇ ਪਿੰਡ [[ਕੋਟ ਸਈਦ]] (ਕੋਟ ਖਾਲਸਾ) ਨੇ ਆਪਣੀ ਜਾਇਦਾਦ ਵਿੱਚੋਂ 364 ਏਕੜ ਜ਼ਮੀਨ ਦਾਨ ਦੇ ਕੇ ਮੁੱਢ ਬੰਨ੍ਹਿਆ ਅਤੇ 5 ਮਾਰਚ 1892 ਨੂੰ ਸਰ. ਜੇਮਜ਼ ਕੋਲੋਂ ਨੀਂਹ ਪੱਥਰ ਰਖਵਾ ਕੇ 1899 ਨੂੰ ਪੂਰਾ ਡਿਗਰੀ ਕਾਲਜ ਬਣ ਕੇ ਸਿੱਖ ਪੰਥ ਦੀ ਵਿਰਾਸਤ ਬਣ ਗਿਆ। ਜਦੋਂ ਕਾਲਜ ਆਪਣੀ ਉਸਾਰੀ ਵੱਲ ਵਧ ਰਿਹਾ ਸੀ ਤਾਂ ਸਿੱਖ ਲੀਡਰਾਂ ਦੀ ਅਪੀਲ ’ਤੇ ਹਰ ਕਿਸਾਨ ਪਰਿਵਾਰ ਨੇ ਦੋ ਆਨੇ ਫ਼ੀ-ਏਕੜ ਸੈੱਸ ਦਿੱਤਾ। ਇਸ ਸੈੱਸ ਦਾ ਕਿਸੇ ਵੀ ਸਿੱਖ ਵੱਲੋਂ ਵਿਰੋਧ ਨਾ ਕੀਤਾ ਗਿਆ। ਗ਼ਰੀਬ ਸਿੱਖਾਂ ਵੱਲ ਵੇਖ ਕੇ ਰਿਆਸਤਾਂ ([[ਨਾਭਾ]], [[ਪਟਿਆਲਾ]], [[ਕਪੂਰਥਲਾ]] [[ਜੀਂਦ]] ਤੇ [[ਫ਼ਰੀਦਕੋਟ]] ਦੇ ਰਾਜੇ ਮਹਾਰਾਜੇ ਤੇ ਧਨਾਢਾਂ) ਅਤੇ ਇੱਥੋਂ ਤੱਕ ਕਿ ਪ੍ਰਿੰਸ ਅਤੇ ਪ੍ਰਿੰਸਸ ਆਫ਼ ਵੇਲਜ਼ ਜਾਰਜ ਪੰਜਵੇਂ ਨੇ ਕਾਲਜ ਆ ਕੇ ਦੋ ਲੱਖ ਰੁਪਏ ਦਾਨ ਵਿੱਚ ਜਮ੍ਹਾਂ ਕਰਵਾਏ।
==ਨੀਂਹ ਪੱਥਰ ਅਤੇ ਵਿਦਿਆਰਥੀ==
ਖ਼ਾਲਸਾ ਕਾਲਜ ਦੀ ਵਿਰਾਸਤ ਦਾ ਨੀਂਹ ਪੱਥਰ '''ਸਰ ਚਾਰਲਸ ਕੇ.ਸੀ.ਐਸ.ਆਈ. ਲੈਫ਼ਟੀਨੈਂਟ ਗਵਰਨਰ ਪੰਜਾਬ''' ਨੇ 17 ਨਵੰਬਰ 1904 ਨੂੰ ਰੱਖਿਆ। ਖ਼ਾਲਸਾ ਕਾਲਜ ਨੇ ਆਪਣੇ ਇਤਿਹਾਸ ਵਿੱਚ ਬਹੁਤ ਸਾਰੇ [[ਆਈ.ਏ.ਐਸ.]], [[ਆਈ.ਪੀ.ਐਸ.]], ਖਿਡਾਰੀ ਅਤੇ ਨਾਮਵਰ ਹਸਤੀਆਂ ਪੈਦਾ ਕੀਤੀਆਂ ਜਿਨ੍ਹਾਂ ਵਿੱਚ [[ਭਾਈ ਜੋਧ ਸਿੰਘ]], ਸ੍ਰੀ [[ਬਿਸ਼ਨ ਸਿੰਘ ਸਮੁੰਦਰੀ]], ਸ੍ਰੀ [[ਅਮਰੀਕ ਸਿੰਘ]], ਸ੍ਰੀ [[ਸਦਾਨੰਦ ਆਈ.ਏ.ਐਸ.]], ਡਾ. [[ਖੇਮ ਸਿੰਘ ਗਿੱਲ]], ਸ੍ਰੀ [[ਮਨੋਹਰ ਸਿੰਘ ਗਿੱਲ]], ਪਦਮਸ੍ਰੀ [[ਕਰਤਾਰ ਸਿੰਘ]] ਪਹਿਲਵਾਨ, ਸ੍ਰੀ [[ਬਿਸ਼ਨ ਸਿੰਘ ਬੇਦੀ]], [[ਪ੍ਰਵੀਨ ਕੁਮਾਰ]], ਡਿਫੈਂਸ ਵਿੱਚ ਏਅਰ ਮਾਰਸ਼ਲ [[ਅਰਜਨ ਸਿੰਘ]], ਜਨਰਲ [[ਰਜਿੰਦਰ ਸਿੰਘ ਸਪੈਰੋ]], ਬ੍ਰਿਗੇਡੀਅਰ [[ਐਨ.ਐਸ. ਸੰਧੂ]], ਮੇਜਰ ਜਨਰਲ [[ਗੁਰਬਖ਼ਸ ਸਿੰਘ]] ਅਤੇ [[ਜਨਰਲ ਜਗਜੀਤ ਸਿੰਘ ਅਰੋੜਾ]] ਸ਼ਾਮਲ ਹਨ।
 
:ਖ਼ਾਲਸਾ ਕਾਲਜ ਦੇ ਅੰਦਰ ਝਾਤੀ ਮਾਰੀ ਜਾਵੇ ਤਾਂ ਪ੍ਰਿੰਸੀਪਲ ਅਤੇ ਆਨਰੇਰੀ ਸਕੱਤਰ ਦੇ ਦਫ਼ਤਰਾਂ ਵਿੱਚ ਲੱਗੀਆਂ ਤਸਵੀਰਾਂ ਆਪ ਮੁਹਾਰੇ ਵਿਰਾਸਤ ਨੂੰ ਉਜਾਗਰ ਕਰਦੀਆਂ ਹਨ। ਹਰ ਮੋਰਚੇ ਵਿੱਚ ਇੱਥੋਂ ਦੇ ਵਿਦਿਆਰਥੀ ਮੋਹਰੀ ਹੁੰਦੇ ਸਨ। ਸੰਨ 1998 ਵਿੱਚ ਕਾਰ ਸੇਵਾ ਵਾਲੇ ਬਾਬਾ ਲਾਭ ਸਿੰਘ ਨੇ ਆਪਣੇ ਸੇਵਕ ਬਾਬਾ ਹਰਭਜਨ ਸਿੰਘ ਰਾਹੀਂ ਕਾਲਜ ਦੀ ਇਮਾਰਤ ਉੱਤੇ ਕਰੋੜਾਂ ਰੁਪਏ ਲਗਾ ਕੇ ਸੇਵਾ ਕਰਵਾਈ। ਕਾਲਜ ਦੀ ਤਾਜ਼ਾ ਸਥਿਤੀ ਮੁਤਾਬਕ 85 ਅਧਿਆਪਕ 95 ਫ਼ੀਸਦੀ ਗਰਾਂਟ ਵਾਲੇ, 18 ਅਧਿਆਪਕ ਐਡਹਾਕ, 75 ਮੁਲਾਜ਼ਮ 95 ਫ਼ੀਸਦੀ ਨਾਨ ਟੀਚਿੰਗ, 21 ਮੁਲਾਜ਼ਮ ਨਾਨ ਟੀਚਿੰਗ ਅਨ-ਏਡਿਡ ਤੇ 100 ਦਿਹਾੜੀਦਾਰ ਕਾਮੇ ਹਨ।
ਲਾਈਨ 49:
{{ਅੰਤਕਾ}}
{{ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ}}
 
[[ਸ਼੍ਰੇਣੀ:ਪੰਜਾਬ, ਭਾਰਤ]]
[[ਸ਼੍ਰੇਣੀ:ਸਿੱਖਿਆ ਅਦਾਰੇ]]