ਗਿਰਝ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 18:
ਬਹੁਤੀਆਂ ਗਿੱਧਾਂ ਦੀ ਇੱਕ ਆਮ ਵਿਸ਼ੇਸ਼ਤਾ ਆਮ ਖੰਭਾਂ ਤੋਂ ਰਹਿਤ ਗੰਜਾ ਸਿਰ ਹੈ। ਇਸ ਨਾਲ ਮਾਸ ਖਾਂਦੇ ਵਕਤ ਸਿਰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ। ਰਿਸਰਚ ਤੋਂ ਪਤਾ ਚਲਦਾ ਹੈ ਕਿ ਨੰਗੀ ਤਵਚਾ ਤਾਪਮਾਨ ਰੈਗੁਲੇਸ਼ਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ। <ref>{{cite journal|title=Why do vultures have bald heads? The role of postural adjustment and bare skin areas in thermoregulation|journal=Journal of Thermal Biology|doi=10.1016/j.jtherbio.2008.01.002|author=Ward, J.; McCafferty, D.J.; Houston, D.C.; Ruxton, G.D. |volume=33 |issue=3 |date=April 2008 |pages=168–173 |url=http://www.sciencedirect.com/science/article/pii/S0306456508000107}}</ref>
==ਹੋਰ ਜਾਣਕਾਰੀ==
ਗਿੱਧ ਨੂੰ ਪੰਜਾਬੀ ਵਿੱਚ ਜਿਆਦਾਤਰ ਗਿਰਝ ਕਿਹਾ ਜਾਂਦਾ ਹੈ। ਇਹ ਕੱਥਈ ਅਤੇ ਕਾਲੇ ਰੰਗ ਦੇ ਭਾਰੀ ਕੱਦ ਦੇ ਪੰਛੀ ਹਨ, ਜਿਨ੍ਹਾਂ ਦੀ ਨਜ਼ਰ ਬਹੁਤ ਤੇਜ ਹੁੰਦੀ ਹੈ। ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇਹਨਾਂ ਦੀ ਚੁੰਜ ਵੀ ਮੁੜੀ ਹੋਈ ਅਤੇ ਮਜਬੂਤ ਹੁੰਦੀ ਹੈ, ਲੇਕਿਨ ਇਨ੍ਹਾਂ ਦੇ ਪੰਜੇ ਅਤੇ ਨਹੁੰ ਉਨ੍ਹਾਂ ਵਰਗੇ ਤੇਜ ਅਤੇ ਮਜਬੂਤ ਨਹੀਂ ਹੁੰਦੇ। ਇਹ ਝੁੰਡਾਂ ਵਿੱਚ ਰਹਿਣ ਵਾਲੇ ਮੁਰਦਾਖੋਰ ਪੰਛੀ ਹਨ। ਇਹ ਕੋਈ ਵੀ ਗੰਦੀ ਅਤੇ ਘਿਨਾਉਣੀ ਚੀਜ ਖਾ ਲੈਂਦੇ ਹਨ। ਇਹ ਮੁਰਦਾ ਲਾਸਾਂ ਦੀ ਸਫਾਈ ਕਰਕੇ ਰੋਗ ਨਹੀਂ ਫੈਲਣ ਦਿੰਦੇ।
 
ਇਹ ਕਿਸੇ ਉੱਚੇ ਦਰਖਤ ਉੱਤੇ ਆਪਣਾ ਭੱਦਾ ਜਿਹਾ ਆਲ੍ਹਣਾ ਬਣਾਉਂਦੇ ਹਨ, ਜਿਸ ਵਿੱਚ ਮਾਦਾ ਇੱਕ ਜਾਂ ਦੋ ਸਫ਼ੈਦ ਆਂਡੇ ਦਿੰਦੀ ਹੈ। [[ਭਾਰਤ]] ਵਿੱਚ ਗਿੱਧ ਦੀ ਚਾਰ ਪ੍ਰਜਾਤੀਆਂ ਮਿਲਦੀਆਂ ਹਨ, ਭਾਰਤੀ ਗਿੱਧ (Gyps indicus), ਲੰਮੀ ਚੁੰਜ ਵਾਲੀ ਗਿੱਧ (Gyps tenuirostris) , ਲਾਲ ਸਿਰ ਵਾਲੀ ਗਿੱਧ (Sarcogyps calvus) ਅਤੇ ਬੰਗਾਲ ਦਾ ਗਿੱਧ (Gyps bengalensis)