ਗੰਡੋਇਆ ਖਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 54 interwiki links, now provided by Wikidata on d:q124378 (translate me)
ਛੋ clean up using AWB
ਲਾਈਨ 2:
 
[[ਤਸਵੀਰ:Earthworm.JPG|thumb|right|੩੦੦px|ਗੰਡੋਇਆ]]
ਜਦੋਂ ਤੋਂ ਮਨੁੱਖ ਨੇ ਆਪਣੇ ਦਿਮਾਗ ਨਾਲ ਖੋਜ ਕਰਕੇ ਰਸਾਇਣਕ ਖੇਤੀ ਸ਼ੁਰੂ ਕੀਤੀ ਹੈ। ਰਸਾਇਣਕ ਖਾਦਾਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਖਾਦਾਂ ਦੀ ਅੰਧਾਧੁੰਦ ਵਰਤੋਂ ਨਾਲ ਗੰਡੋਆ ਅਤੇ ਸੂਖਮ ਜੀਵਾਣੂਆਂ ਦਾ ਬੀਜ ਨਾਸ ਹੋ ਰਿਹਾ ਹੈ, ਕੁਦਰਤ ਦੀ ਖੇਤੀ ਨੂੰ ਛਿੱਕੇ ਟੰਗ ਕੇ ਰਸਾਇਣਕ ਖੇਤੀ ਦੁਆਰਾ ਤਿਆਰ ਕੀਤੇ ਖਾਣ ਪਦਾਰਥ ਮਨੁੱਖ ਨੂੰ ਸਮੂਹਿਕ ਮੌਤ ਵੱਲ ਲੈ ਕੇ ਜਾ ਰਹੇ ਹਨ। ਗੰਡੋਇਆਂ ਦੀਆਂ ਦੁਨੀਆ ਭਰ ਵਿੱਚ ਕਰੀਬ 3000 ਜਾਤੀਆਂ ਹਨ। ਭਾਰਤ ਵਿੱਚ ਇਸ ਦੀਆਂ ਸੈਂਕੜੇ ਜਾਤੀਆਂ ਪਾਈਆਂ ਜਾਂਦੀਆਂ ਹਨ। ਗੰਡੋਆ ਦੋ ਲੱਛਣਾਂ ਵਿੱਚ ਪਾਇਆ ਜਾਂਦਾ ਹੈ-1. ਜੋ ਧਰਤੀ ਦੀ ਉਤਲੀ 5 ਇੰਚ ਸਤ੍ਹਾ ਵਿੱਚ ਰਹਿੰਦੇ ਹਨ, ਜਿਸ ਦਾ ਵਜ਼ਨ ਅੱਧਾ ਗ੍ਰਾਮ ਹੁੰਦਾ ਹੈ, 2. ਜ਼ਮੀਨ ਦੇ ਅੰਦਰ 5 ਤੋਂ 9 ਫੁੱਟ ਤੱਕ ਜਾ ਸਕਦੇ ਹਨ, ਜਿਸ ਦਾ ਵਜ਼ਨ 5 ਗ੍ਰਾਮ ਹੁੰਦਾ ਹੈ।
 
ਆਯੂਰਵੈਦ ਵਿੱਚ ਗੰਡੋਆ ‘ਗੰਡੂਪਾਦ’ ਅਤੇ ‘ਭੁਨਾਗ’ ਨਾਂਅ ਨਾਲ ਜਾਣਿਆ ਜਾਂਦਾ ਹੈ। ਚਾਰਲਿਸ ਡਾਰਬਿੰਨ ਵਿਗਿਆਨੀ ਨੇ ਚਾਲੀ ਸਾਲ ਖੋਜ ਕਰਕੇ ਗੰਡੋਇਆਂ ਉੱਤੇ 1681 ਸੰਨ ਵਿੱਚ ਇੱਕ ਕਿਤਾਬ ਲਿਖੀ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਮਨੁੱਖ ਤਾਂ ਕੀ, ਕੋਈ ਵੀ ਪਸ਼ੂ-ਪੰਛੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਉਹ ਕੰਮ ਨਹੀਂ ਕਰ ਸਕਦਾ ਜੋ ਗੰਡੋਇਆਂ ਦੁਆਰਾ ਕੀਤਾ ਜਾਂਦਾ ਹੈ। ਮਿਸਰ ਦੇਸ਼ ਦੀ ਰਾਣੀ ਨੇ ਆਪਣੇ ਦੇਸ਼ ਦੀ ਪਰਜਾ ਨੂੰ ਹੁਕਮ ਜਾਰੀ ਕੀਤੇ ਸਨ ਕਿ ਗੰਡੋਇਆ ਇੱਕ ਪਵਿੱਤਰ ਜੀਵ ਹੈ, ਇਸ ਦੀ ਸੁਰੱਖਿਆ ਕਰਨਾ ਸਾਡਾ ਜਾਤੀ ਅਤੇ ਇਖਲਾਕੀ ਫਰਜ਼ ਬਣਦਾ ਹੈ। ਕਿਸਾਨ ਦੇ ਇਸ ਸੱਚੇ ਦੋਸਤ ਦੀ ਹੱਤਿਆ ਕਰਨਾ ਇੱਕ ਨਿੰਦਣਯੋਗ ਕੰਮ ਹੈ। ਜ਼ਮੀਨ ਦੀ ਲਗਾਤਾਰ ਘਟ ਰਹੀ ਉਪਜਾਊ ਸ਼ਕਤੀ ਨੂੰ ਦੇਖਦੇ ਹੋਏ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸੋਚਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਇਸ ਵਡਮੁੱਲੇ ਜੀਵ ਦੀ ਉਤਪਤੀ ਕਿਸ ਤਰ੍ਹਾਂ ਵਧਾਈ ਜਾਵੇ। ਜਿਸ ਤਰ੍ਹਾਂ ਮਨੁੱਖ ਮੱਝਾਂ-ਗਾਵਾਂ, ਭੇਡਾਂ-ਬੱਕਰੀਆਂ ਆਦਿ ਪਾਲ ਕੇ ਉਨ੍ਹਾਂ ਦੀ ਉਤਪਤੀ ਵਧਾ ਰਿਹਾ ਹੈ। ਇਸੇ ਤਰ੍ਹਾਂ ਗੰਡੋਆ ਪਾਲਣ ਦਾ ਕੰਮ ਸ਼ੁਰੂ ਹੋਇਆ ਹੈ।
 
ਗੰਡੋਆ ਯੂਨਿਟ ਤਿਆਰ ਕਰਨਾ : ਝ 3 ਫੁੱਟ, 10 ਫੁੱਟ ਦੇ ਹਿਸਾਬ ਨਾਲ 40 ਬੈ¤ਡ ਬਣਾਓ। ਖਿਆਲ ਰਹੇ ਕਿ ਬੈ¤ਡਾਂ ਦੀਆਂ ਕਤਾਰਾਂ ਦੇ ਬਿਲਕੁਲ ਵਿਚਕਾਰ ਦੀ 5 ਫੁੱਟ ਰਸਤਾ ਰੱਖੋ। ਯੂਨਿਟ ਪੱਕਾ ਬਣਾਓ। ਇਸ ਉੱਪਰ ਸੀਮੈਂਟ ਦੀਆਂ ਚਾਦਰਾਂ ਪਾ ਕੇ ਸਾਈਡਾਂ ਤੋਂ ਇੱਟਾਂ ਜਾਂ ਜਾਲੀ ਨਾਲ ਕਵਰ ਕਰੋ ਤਾਂ ਜੋ ਪਸ਼ੂ, ਪੰਛੀ ਗੰਡੋਇਆਂ ਦਾ ਨੁਕਸਾਨ ਨਾ ਕਰਨ। ਅੰਦਰ ਜਾਣ ਵਾਲੇ ਰਸਤੇ ਨੂੰ ਵੀ ਜਾਲੀਦਾਰ ਜੋੜੀ ਲਗਾਓ। ਝ ਬੈ¤ਡ-ਸ਼ੈ¤ਡ ਤਿਆਰ ਹੋ ਜਾਣ ’ਤੇ ਬੈ¤ਡਾਂ ਵਿੱਚ ਸਭ ਤੋਂ ਪਹਿਲੀ ਸਤਹ ਵਿੱਚ ਕਚਰਾ, ਰਹਿੰਦ-ਖੂੰਹਦ, ਕੇਲੇ, ਕਮਾਦ, ਦਰੱਖਤਾਂ ਦੇ ਪੱਤੇ ਦੀ ਛੇ ਇੰਚੀ ਤਹਿ ਲਗਾ ਕੇ ਉਸ ਉੱਪਰ ਛਿੜਕਾਅ ਕਰੋ। ਇਸ ਉੱਤੇ ਠਾਰਿਆ ਹੋਇਆ ਗੋਬਰ ਜਾਂ ਬਾਇਓ ਗੈਸ ਦੀ ਸਜਰੀ ਇੱਕ ਫੁੱਟ ਤੱਕ ਪਾਓ ਅਤੇ ਇਸ ਵਿੱਚ ਗੰਡੋਏ ਛੱਡ ਦਿਓ। ਖਿਆਲ ਰਹੇ ਕਿ ਪੂਰਾ ਟਰੀਟਮੈਂਟ ਕਰਨ ਤੋਂ ਬਾਅਦ ਬੈ¤ਡਾਂ ਨੂੰ ਬੋਰਿਆਂ ਨਾਲ ਚੰਗੀ ਤਰ੍ਹਾਂ ਢਕ ਦਿਓ। ਗਰਮੀਆਂ ਵਿੱਚ ਰੋਜ਼ਾਨਾ ਅਤੇ ਸਿਆਲ ਵਿੱਚ ਦੂਜੇ-ਤੀਜੇ ਦਿਨ ਬੋਰੇ ਗਿੱਲੇ ਕਰਦੇ ਰਹੋ ਤਾਂ ਜੋ ਨਮੀ ਬਣੀ ਰਹੇ। ਤਕਰੀਬਨ ਪਹਿਲੀ ਵਾਰ 40 ਤੋਂ 45 ਦਿਨ ਵਿੱਚ ਤੁਹਾਡੀ ਗੰਡੋਆ ਖਾਦ ਤਿਆਰ ਹੋ ਜਾਵੇਗੀ।
 
ਖਾਦ ਤਿਆਰ ਕਰਦੇ ਸਮੇਂ ਧਿਆਨ ਰਹੇ ਕਿ ਨਮਕ ਅਤੇ ਮੂਤਰ ਨੂੰ ਗੰਡੋਆ ਯੂਨਿਟ ਤੋਂ ਦੂਰ ਰੱਖਣਾ ਹੈ ਅਤੇ ਗਰਮ ਗੋਬਰ ਗੰਡੋਇਆਂ ਉੱਪਰ ਨਹੀਂ ਪਾਉਣਾ। ਫਿਰ ਵੀ ਜੇ ਤੁਹਾਨੂੰ ਕੋਈ ਮੁਸ਼ਕਿਲ ਆਵੇ ਤਾਂ ਮਾਹਿਰਾਂ ਨਾਲ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਜਾਣਕਾਰੀ ਹੀ ਬਚਾਓ ਹੈ। ਰਸਾਇਣਕ ਖਾਦਾਂ ਅਤੇ ਵਧ ਰਹੀ ਮਸ਼ੀਨਰੀ ਦੇ ਪ੍ਰਦਰਸ਼ਨ ਕਾਰਨ ਦਿਨ-ਬ-ਦਿਨ ਧਰਤੀ ਉੱਪਰ ਮਨੁੱਖ ਦਾ ਜਿਊਣਾ ਦੁਸ਼ਵਾਰ ਹੋ ਰਿਹਾ ਹੈ। ਵਧ ਰਹੀ ਮਸ਼ੀਨਰੀ ਦੇ ਪ੍ਰਦੂਸ਼ਣ ਨਾਲੋਂ ਰਸਾਇਣਕ ਖਾਦਾਂ ਦਾ ਪ੍ਰਦੂਸ਼ਣ ਜ਼ਿਆਦਾ ਘਾਤਕ ਹੈ। ਇਸ ਨੂੰ ਰੋਕਣਾ ਅੱਜ ਦੇ ਸੂਝਵਾਨ ਮਨੁੱਖ ਦਾ ਪਹਿਲਾ ਕੰਮ ਹੈ। ਇਸ ਪ੍ਰਦੂਸ਼ਣ ਨੂੰ ਰੋਕ ਕੇ ਜਿਥੇ ਅਸੀਂ ਇੱਕ ਲੋਕ ਸੇਵਾ ਦੀ ਲਹਿਰ ਚਲਾਵਾਂਗੇ, ਉਥੇ ਨਾਲ ਹੀ ਸਾਡੀ ਆਮਦਨ ਵੀ ਵਧੇਗੀ।