ਨਾਨਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ added Category:ਮੌਤ 1971 using HotCat
ਛੋ clean up using AWB
ਲਾਈਨ 1:
{{ਗਿਆਨਸੰਦੂਕ ਜੀਵਨੀ
| ਨਾਮ = '''''[[ਨਾਨਕ ਸਿੰਘ]]'''''
| ਚਿੱਤਰ = Nanak Singh.jpg
| ਚਿੱਤਰ_ਸੁਰਖੀ = '''''[[ਨਾਨਕ ਸਿੰਘ]]'''''
| ਚਿੱਤਰ_ਅਕਾਰ =
| ਪੂਰਾ_ਨਾਮ ='''''[[ਨਾਨਕ ਸਿੰਘ]] ''''' ਜਾਂ '''ਹੰਸ ਰਾਜ'''
| ਜਨਮ_ਤਾਰੀਖ =4 ਜੁਲਾਈ 1897
| ਜਨਮ_ਸਥਾਨ =ਚੱਕ ਹਮੀਦ, [[ਜਿਹਲਮ ਜ਼ਿਲਾ|ਜ਼ਿਲਾ ਜਿਹਲਮ]] (ਹੁਣ [[ਪਾਕਿਸਤਾਨ]])
ਲਾਈਨ 24:
}}
 
'''''[[ਨਾਨਕ ਸਿੰਘ]]''''' (4 ਜੁਲਾਈ 1897<ref>http://www.evi.com/q/biography_of_nanak_singh</ref> –28 ਦਸੰਬਰ 1971<ref>http://punjabitribuneonline.com/2011/12/%E0%A8%A8%E0%A8%BE%E0%A8%B5%E0%A8%B2%E0%A8%95%E0%A8%BE%E0%A8%B0-%E0%A8%A8%E0%A8%BE%E0%A8%A8%E0%A8%95-%E0%A8%B8%E0%A8%BF%E0%A9%B0%E0%A8%98/</ref>) [[ਪੰਜਾਬੀ ਭਾਸ਼ਾ|ਪੰਜਾਬੀ]] ਦੇ ਉੱਘੇ ਨਾਵਲਕਾਰ ਅਤੇ ਲੇਖਕ ਸਨ। 1911 ਵਿੱਚ ਛਪਿਆ ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ''ਸੀਹਰਫ਼ੀ ਹੰਸ ਰਾਜ'', ਬਹੁਤ ਹਰਮਨ ਪਿਆਰਾ ਹੋਇਆ।
 
<p>1922 ਨੂੰ ਗੁਰੂ ਕਾ ਬਾਗ ਮੋਰਚੇ ਸਮੇਂ ਓਹ ਜੇਲ੍ਹ ਗਏ ਤਾਂ [[ਪ੍ਰੇਮਚੰਦ|ਮੁਨਸ਼ੀ ਪ੍ਰੇਮ ਚੰਦ]] ਤੋਂ ਮੁਤਾਸਰ ਹੋ ਜੇਲ੍ਹ ਵਿੱਚ ਹੀ ਓਹਨਾਂ ਆਪਣਾ ਪਹਿਲਾ ਨਾਵਲ ''ਅੱਧ ਖਿੜੀ ਕਲੀ'' ਲਿਖਿਆ, ਜੋ ਬਾਅਦ ਵਿੱਚ ''ਅੱਧ ਖਿੜਿਆ ਫੁੱਲ'' ਨਾਂ ਹੇਠ ਛਪਿਆ। ਗਲਪ (ਕਹਾਣੀ ਅਤੇ ਨਾਵਲ) ਨੂੰ ਆਪਣੀ ਲੇਖਣੀ ਦੀ ਮੁੱਖ ਵਿਧਾ ਦੇ ਤੌਰ ਤੇ ਅਪਣਾਉਣ ਵਾਲ਼ੇ ਸਿੰਘ ਨੇ ਨਾਵਲ ਤੋਂ ਬਿਨਾਂ ਕਹਾਣੀਆਂ, ਸਵੈਜੀਵਨੀ, ਤਰਜਮੇ, ਲੇਖ ਅਤੇ ਨਾਟਕਾਂ ਸਮੇਤ 50 ਤੋਂ ਵਧ ਪੁਸਤਕਾਂ ਲਿਖੀਆਂ। ਫ਼ਰਵਰੀ 2012 ਵਿੱਚ ਓਹਨਾਂ ਦੇ ਪੋਤਰੇ ਨਵਦੀਪ ਸੂਰੀ ਵੱਲੋਂ ਕੀਤਾ ਨਾਵਲ ''ਅੱਧ ਖਿੜਿਆ ਫੁੱਲ'' ਦਾ [[ਅੰਗਰੇਜ਼ੀ]] ਤਰਜਮਾ ''[[ਏ ਲਾਈਫ਼ ਇਨਕੰਪਲੀਟ]]'' ਰਿਲੀਜ਼ ਹੋਇਆ।<ref>[http://punjabitribuneonline.com/2012/02/%E0%A8%A8%E0%A8%BE%E0%A8%A8%E0%A8%95-%E0%A8%B8%E0%A8%BF%E0%A9%B0%E0%A8%98-%E0%A8%A6%E0%A9%87-%E0%A8%A8%E0%A8%BE%E0%A8%B5%E0%A8%B2-%E2%80%98%E0%A8%85%E0%A9%B1%E0%A8%A7-%E0%A8%96%E0%A8%BF%E0%A9%9C/ ਨਾਨਕ ਸਿੰਘ ਦੇ ਨਾਵਲ ‘ਅੱਧ ਖਿੜਿਆ ਫੁੱਲ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼]</ref> ਇਸ ਤੋਂ ਪਹਿਲਾਂ 2003 ਵਿੱਚ ਉਸਨੇ ''ਪਵਿੱਤਰ ਪਾਪੀ'' ਦਾ ਅੰਗਰੇਜ਼ੀ ਅਨੁਵਾਦ ''[[ਸੇਂਟਲੀ ਸਿੰਨਰ]]'' ਨਾਮ ਹੇਠ ਕੀਤਾ ਸੀ।<ref>[http://www.bbc.co.uk/hindi/entertainment/story/2003/10/031018_nanak_singh.shtml 'पवित्तर पापी' अब अँग्रेज़ी में भी ]</ref>
 
==ਮੁੱਢਲੀ ਜ਼ਿੰਦਗੀ==
 
ਸਿੰਘ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, [[ਜਿਹਲਮ ਜ਼ਿਲਾ|ਜ਼ਿਲਾ ਜਿਹਲਮ]] (ਹੁਣ [[ਪਾਕਿਸਤਾਨ]]) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ। ਉਹ [[ਪਿਸ਼ਾਵਰ]] ਦੇ [[ਗੁਰਦੁਆਰਾ|ਗੁਰਦੁਆਰੇ]] ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਸਿਰ ’ਤੇ ਨਾ ਰਿਹਾ ਅਤੇ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਨ੍ਹਾਂ ਹਲਵਾਈ ਦੀ ਦੁਕਾਨ 'ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ।
 
<p>ਇਹਨਾਂ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ [[ਵਿਸਾਖੀ]] ਦੇ ਦਿਨ [[ਅੰਮ੍ਰਿਤਸਰ]] ਦੇ [[ਜਲਿਆਂਵਾਲਾ ਬਾਗ]] ਦੀ ਘਟਨਾ ਨੂੰ ਉਨ੍ਹਾਂ ਨੇ ਅੱਖੀਂ ਵੇਖਿਆ, ਜਿਸਦਾ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਨ੍ਹਾਂ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਨ੍ਹਾਂ ਨੇ [[ਬ੍ਰਿਟਿਸ਼ ਰਾਜ|ਬ੍ਰਿਟਿਸ਼ ਹਕੂਮਤ]] ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ''ਖ਼ੂਨੀ ਵਿਸਾਖੀ'' ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ।
 
1921 ਵਿੱਚ ਇਹਨਾਂ ਦਾ ਵਿਆਹ ਰਾਜ ਕੌਰ ਨਾਲ਼ ਹੋਇਆ।
Line 38 ⟶ 39:
1911 ਵਿੱਚ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। ਕੁਝ ਧਾਰਮਿਕ ਗੀਤ ਵੀ ਲਿਖੇ ਜਿਹੜੇ ''ਸਤਿਗੁਰ ਮਹਿਮਾ'' <ref>http://www.hcsingh.com/poems-and-political-phi/nanaksingh/</ref> ਨਾਂਅ ਹੇਠ ਛਪੇ। 1922 ਵਿੱਚ ਇਹ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਗਏ। ਇਸ ਸਮੇਂ ਉਨ੍ਹਾਂ ਨੇ ਆਪਣੀ ਦੂਸਰੀ ਕਾਵਿ ਪੁਸਤਕ ''ਜ਼ਖਮੀ ਦਿਲ'' ਲਿਖੀ ਜੋ 1923 ਵਿੱਚ ਛਪੀ ਤੇ ਜਿਸ ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ। ਜੇਲ੍ਹ ਵਿੱਚ ਹੀ ਉਨ੍ਹਾਂ ਨੇ [[ਮੁਨਸ਼ੀ ਪ੍ਰੇਮ ਚੰਦ]] ਦੇ ਨਾਵਲ ਪੜ੍ਹੇ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ''ਅੱਧ ਖਿੜੀ ਕਲੀ'' ਲਿਖਿਆ, ਜੋ ਬਾਅਦ ਵਿੱਚ ''ਅੱਧ ਖਿੜਿਆ ਫੁੱਲ'' ਨਾਂਅ ਹੇਠ ਛਪਿਆ। ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ।
 
<p>ਇਹਨਾਂ ਦੇ ਨਾਵਲਾਂ ਵਿੱਚ ਇਹਨਾਂ ਨੇ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਆਪਣੀਆਂ ਕਹਾਣੀਆਂ ਉਹਨਾਂ ਸਮਾਜਿਕ ਜੀਵਨ ਵਿਚੋਂ ਲਈਆਂ। ਉਹਨਾਂ ਦੀ ਕਹਾਣੀ ਆਪਣੀ ਰੌਚਕਤਾ, ਰਸ ਅਤੇ ਉਤਸੁਕਤਾ ਕਾਰਨ ਨਦੀ ਦੀ ਤੇਜ਼ੀ ਵਾਂਗ ਰੁੜ੍ਹੀ ਜਾਂਦੀ ਹੈ।</p>
 
==ਰਚਨਾਵਾਂ==
==ਕਾਵਿ ਰਚਨਾਵਾਂ==
Line 125 ⟶ 127:
== ਯਾਦਗਾਰਾਂ ==
 
[[ਪ੍ਰੀਤ ਨਗਰ]] ਵਿੱਚ ਉਨ੍ਹਾਂ ਦੇ ਨਾਂ ’ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਅਤੇ ਪ੍ਰੀਤ ਭਵਨ ਓਪਨ ਏਅਰ ਥੀਏਟਰ ਹਨ। ਉਨ੍ਹਾਂ ਦੇ ਸਮਾਧ ਵਾਲ਼ੇ ਸਥਾਨ ’ਤੇ ਸ਼ਾਨਦਾਰ ਪਾਰਕ ਹੈ।
 
<p>17 ਜਨਵਰੀ 2004 ਨੂੰ ਓਹਨਾਂ ਦੀ ਪਤਨੀ ਮਾਤਾ ਰਾਜ ਕੌਰ ਦੀ, 96 ਵਰ੍ਹਿਆਂ ਦੀ ਲੰਮੀ ਉਮਰ ਭੋਗਣ ਪਿਛੋਂ, ਮੌਤ ਹੋ ਗਈ।
 
<p>17 ਜਨਵਰੀ 2004 ਨੂੰ ਓਹਨਾਂ ਦੀ ਪਤਨੀ ਮਾਤਾ ਰਾਜ ਕੌਰ ਦੀ, 96 ਵਰ੍ਹਿਆਂ ਦੀ ਲੰਮੀ ਉਮਰ ਭੋਗਣ ਪਿਛੋਂ, ਮੌਤ ਹੋ ਗਈ।
 
{{ਅੰਤਕਾ}}
 
{{ਪੰਜਾਬੀ ਲੇਖਕ}}
{{ਸਾਹਿਤ ਅਕਾਦਮੀ ਪੁਰਸਕਾਰ ਜੇਤੂ}}
 
[[ਸ਼੍ਰੇਣੀ:ਪੰਜਾਬੀ ਲੇਖਕ]]
Line 138 ⟶ 142:
[[ਸ਼੍ਰੇਣੀ:ਜਨਮ 1897]]
[[ਸ਼੍ਰੇਣੀ:ਮੌਤ 1971]]
{{ਪੰਜਾਬੀ ਲੇਖਕ}}
{{ਸਾਹਿਤ ਅਕਾਦਮੀ ਪੁਰਸਕਾਰ ਜੇਤੂ}}