ਪਟਿਆਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 77:
| footnotes = The city of Patiala comprises as a Princely State and a Heritage City

'''ਪਟਿਆਲਾ''' ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ, ਰੂਪਨਗਰ ਅਤੇ ਚੰਡੀਗੜ ਨਾਲ, ਪੱਛਮ ਵਿੱਚ ਸੰਗਰੂਰ ਜਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ ।
ਇਹ ਸ਼ਹਿਰ ਰਵਾਇਤੀ ਪੱਗ,ਪਰਾਂਦੇ,ਨਾਲੇ,ਪਟਿਆਲਾ ਸ਼ਾਹੀ ਸਲਵਾਰ,ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ।
==ਪੁਲਾੜ ਯਾਤਰੀ==
ਲਾਈਨ 92:
[[Image:RajindraKothi.jpg|thumb|right|thumb|upright=1.10|ਰਾਜਿੰਦਰਾ ਕੋਠੀ ਪਟਿਆਲਾ ਜੋ ਬਾਰਾਂਦਰੀ 'ਚ ਸਥਿਤ ਹੈ ਜੋ ਕਿ ਹੈਰੀਟੇਜ ਹੋਟਲ ਹੈ]]
==ਕਿਲਾ ਮੁਬਾਰਕ==
ਵੰਡੇ ਗਏ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ [[ਲਾਹੌਰ]] ਤੇ [[ਅੰਮ੍ਰਿਤਸਰ]] ਮਗਰੋਂ ਕੇਵਲ [[ਪਟਿਆਲਾ]] ਹੀ ਅਜਿਹਾ ਹੈ ਜਿਸ ਦੀ ਵਿਰਾਸਤ ਅਨੋਖੀ ਤੇ ਅਮੀਰ ਦਿੱਖ ਵਾਲੀ ਹੈ। ਇਸ ਸ਼ਹਿਰ ਦੇ ਬਾਨੀ [[ਬਾਬਾ ਆਲਾ ਸਿੰਘ]] ਨੇ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਸੀ। ਸ਼ਹਿਰ ਦਾ ਮੁੱਢ ਬੰਨਣ ਵਾਲੇ ਦਿਹਾੜੇ ਨੂੰ ਅੱਜ ਕਿਸੇ ਨੇ ਯਾਦ ਨਹੀਂ ਰੱਖਿਆ। [[ਪਟਿਆਲਾ]],ਜਿਹੜਾ ਵਿਕਾਸ ਤੇ ਸੁੰਦਰਤਾ ਦੀਆਂ ਕਈ ਪੁਲਾਂਘਾਂ ਮਗਰੋਂ ਅੱਜ ਵਿਰਾਸਤੀ ਦਿਖ ਦੀ ਮਿਸਾਲ ਹੈ, ਪਿੱਛੇ ਪਟਿਆਲਾ ਰਿਆਸਤ ਦਾ ਹੀ ਵੱਡਮੁਲਾ ਰੋਲ ਰਿਹਾ ਹੈ। [[ਬਾਬਾ ਆਲਾ ਸਿੰਘ]] ਦੀ ਦੂਰਅੰਦੇਸ਼ੀ ਦੀ ਬਦੌਲਤ [[ਪਟਿਆਲਾ]] ਸ਼ਹਿਰ ‘ਪਟਿਆਲਾ ਰਿਆਸਤ’ ਦੀ ਸੰਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਨ੍ਹਾਂ ਨੇ ਇਥੇ 1757 ‘ਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲਾ ਮੁਬਾਰਕ ਦੀ ਨੀਂਹ ਰੱਖੀ। ਪੱਟੀ ਦੇ ਆਲੇ ਦੀ ‘ਅੱਲ’ ਮਗਰੋਂ ਇਹ ਸ਼ਹਿਰ [[ਪਟਿਆਲਾ]] ਦੇ ਨਾਂ ’ਤੇ ਪ੍ਰਸਿੱਧ ਹੋਇਆ। ਪਹਿਲਾਂ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਕੁਝ ਚਿਰ [[ਬਰਨਾਲੇ]] ਵੀ ਰੱਖੀ, ਪਰ ਬਾਅਦ ’ਚ ਇਹ [[ਪਟਿਆਲਾ]] ਲੈ ਆਂਦੀ ਗਈ। ਦੇਸ਼ ਦੀਆਂ ਪ੍ਰਮੱਖ ਰਿਆਸਤਾਂ ’ਚੋਂ [[ਪਟਿਆਲਾ]] ਹੀ ਅਜਿਹੀ ਇਕੱਲੀ ਅਹਿਮ ਰਿਆਸਤ ਰਹੀ ਹੈ, ਜਿਸ ਦੇ ਕੌਮਾਂਤਰੀ ਪੱਧਰ ’ਤੇ ਬਾਕੀ ਰਿਆਸਤਾਂ ਨਾਲੋਂ ਵੱਧ ਤੇ ਮਿਆਰੀ ਸਬੰਧ ਰਹੇ ਹਨ। ਅੰਦਰੂਨੀ ਕਿਲ੍ਹੇ ਅੰਦਰ ਵੱਡ ਆਕਾਰੀ ਇਮਾਰਤਾਂ, ਜਿਹੜੀਆਂ ਭਵਨ ਉਸਾਰੀ ਦਾ ਕਮਾਲ ਸਨ। ਕਿਲ੍ਹਾ ਅੰਦਰੂਨ ’ਚ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰ ਹਨ। ਕਿਲੇ ’ਚ ਸਥਾਪਤ ਅਜਾਇਬਘਰ ਜਿੱਥੇ ਹਥਿਆਰਾਂ ਦੀ ਗੈਲਰੀ ਹੈ, ਦੇ ਵਿਲੱਖਣ ਮੀਨਾਕਾਰੀ ਨਾਲ ਲਬਰੇਜ਼ ਛੱਤ ਹੈ।
==ਵਿਰਾਸਤ ਸਮਾਨ==
ਇਸ ਅਜਾਇਬਘਰ, ਜਿਹੜਾ ਆਮ ਲੋਕਾਂ ਲਈ ਪੁਰਾਤਵ ਤੇ ਸੱਭਿਆਚਾਰਕ ਵਿਭਾਗ ਪੰਜਾਬ ਨੇ ਹਾਲ ਦੀ ਘੜੀ ਖੋਲ੍ਹਿਆ ਹੈ, ਵਿੱਚ ਪੁਰਾਣੀਆਂ ਇਤਿਹਾਸਕ ਬੰਦੂਕਾਂ, ਪਿਸਤੌਲ, ਭਾਲੇ, ਟੋਪ, ਢਾਲਾਂ, ਨੇਜੇ ਤੇ ਤਲਵਾਰਾਂ ਪ੍ਰਦਰਸ਼ਿਤ ਹਨ। ਇਸ ਵਿੱਚ ਬਾਦਸ਼ਾਹ [[ਨਾਦਰਸ਼ਾਹ]] ਦੀ ਤਲਵਾਰ ‘ਸ਼ਿਕਾਰਗਾਹ’ ਤੇ ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਦੀ ਤਲਵਾਰ ਵੀ ਸ਼ਾਮਲ ਹੈ। [[ਗੁਰੂ ਗੋਬਿੰਦ ਸਿੰਘ]] ਦੀ ਤਲਵਾਰ ਸਮੇਤ ਹੋਰ ਹਥਿਆਰਾਂ ਦੀਆਂ ਦੁਰਲੱਭ ਨਿਸ਼ਾਨੀਆਂ ਇੱਥੇ ਹਨ। ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਦੇ ਕਾਰਜਕਾਲ ਦੌਰਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਸੰਸਾਰ ’ਚੋਂ ਕਈ ਹੋਰ ਅਹਿਮ ਸ਼ਾਸਕ ਤੇ ਸ਼ਖਸੀਅਤਾਂ ਵੀ ਇਸ ਕਿਲ੍ਹੇ ‘ਚ ਆਈਆਂ ਦੱਸੀਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਕਿਲੇ ਅੰਦਰ ਸਥਾਪਿਤ ਤੇ ਖਸਤਾ ਹਾਲ ਦੇ ਸ਼ਿਕਾਰ ‘ਬੁਰਜ ਬਾਬਾ ਆਲਾ ਸਿੰਘ’ ਵਿਖੇ ਸਦੀਆਂ ਤੋਂ ਨਿਰੰਤਰ ਬਲ ਰਹੀ ਜੋਤ ਅੱਜ ਵੀ ਬਲ ਰਹੀ ਹੈ। ਇਹ ਜੋਤ ਕਿਲ੍ਹੇ ਦੀ ਉਸਾਰੀ ਤੋਂ ਪਹਿਲਾਂ ਹੀ ਇਥੇ ਟਿੱਬੇ ਦੀ ਬਣੀ ਇੱਕ ਝਿੜੀ ਅੰਦਰ ਬਲਦੀ ਸੀ। ਬਾਬਾ ਆਲਾ ਸਿੰਘ ਨੇ ਇਸ ਜੋਤ ਕੋਲ ਲੰਮੀ ਤਪੱਸਿਆ ਵੀ ਕੀਤੀ ਸੀ। ਇਥੇ ਉਨ੍ਹਾਂ ਦਾ ਤਪੱਸਵੀ ਥੜਾ ਵੀ ਮੌਜੂਦ ਹੈ।
==ਪਟਿਆਲਾ ਦੇ ਰਾਜੇ==
#[[ਰਾਜਾ ਆਲਾ ਸਿੰਘ]] (1743-1765)

#[[ਰਾਜਾ ਅਮਰ ਸਿੰਘ]] (1765-1781)

#[[ਰਾਜਾ ਸਾਹਿਬ ਸਿੰਘ]] (1781-1813)

#[[ਮਹਾਰਾਜਾ ਕਰਮ ਸਿੰਘ]] (1813-1845)

#[[ਮਹਾਰਾਜਾ ਨਰਿੰਦਰ ਸਿੰਘ]] (1845-1862)

#[[ਮਹਾਰਾਜਾ ਮਹਿੰਦਰ ਸਿੰਘ]] (1862-1876)

#[[ਮਹਾਰਾਜਾ ਰਜਿੰਦਰ ਸਿੰਘ]] (1876-1900)

#[[ਮਹਾਰਾਜਾ ਭੂਪਿੰਦਰ ਸਿੰਘ]] (1900-1938)

#[[ਮਹਾਰਾਜਾ ਯਾਦਵਿੰਦਰ ਸਿੰਘ]] (1938-1974)

#[[ਅਮਰਿੰਦਰ ਸਿੰਘ]] (ਜਨਮ 1942) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|

ਲਾਈਨ 116:
*[http://www.coolnsmart.com/about.php Mohindra College Patiala at cool and smart site]
*[http://eurindia.pc.unicatt.it/english/psa.html Punjab State Archives]
*[http://www.nsnis.org/ National Institute of Sports, Patiala]

{{ਪੰਜਾਬ (ਭਾਰਤ)}}
{{ਅੰਤਕਾ}}

[[ਸ਼੍ਰੇਣੀ:ਪੰਜਾਬ (ਭਾਰਤ) ਦੇ ਸ਼ਹਿਰ ਅਤੇ ਪਿੰਡ]]