ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
" == ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ == ਲੋਕ ਸਾਹਿਤ ਕਿਸੇ ਵੀ ਸ..." ਨਾਲ਼ ਸਫ਼ਾ ਬਣਾਇਆ

ਛੋ clean up using AWB
ਲਾਈਨ 1:
== ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ==
ਲੋਕ ਸਾਹਿਤ ਕਿਸੇ ਵੀ ਸਮਾਜ ਜਾਂ ਕੌਮ ਦਾ ਸਭਿਆਚਾਰਕ ਦਰਪਣ ਹੁੰਦਾ ਹੈ। ਲੋਕ ਸਾਹਿਤ ਨੂੰ ਦੋ ਭਾਗਾ ਵਿਚ ਵੰਡਿਆ ਜਾ ਸਕਦਾ ਹੈ- ਲੋਕ ਕਾਵਿ ਅਤੇ ਕਾਵਿ ਅਤੇ ਕਹਾਣੀ, ਲੋਕ ਕਾਵਿ ਵਿਚ ਸੁਹਾਗ, ਸਿੱਠਣੀਆਂ, ਘੋੜੀਆਂ, ਟੱਪੇ, ਹੇਅਰਾ ਆਦਿ ਰੂਪ ਆ ਜਾਂਦੇ ਹਨ। ਜਦਕਿ ਲੋਕ ਕਥਾਵਾਂ ਵਿਚ ਸਿੱਧ ਕਥਾ, ਦੰਤ ਕਥਾ, ਨੀਤੀ ਕਥਾ, ਪਰੀ ਕਥਾ, ਪ੍ਰੇਤ ਕਥਾ, ਪਸ਼ੂ ਕਥਾ ਆਦਿ ਬਹੁਤ ਸਾਰੇ ਰੂਪਾਂ ਦਾ ਜ਼ਿਕਰ ਹੋਇਆ ਹੈ ਮੌਟੇ ਤੌਰ ਤੇ ਇਹਨਾਂ ਸਭ ਰੂਪਾਂ ਨੂੰ ਵਿਦਵਾਨਾ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ-ਮਿੱਥ, ਦੰਤ ਕਥਾ ਅਤੇ ਲੋਕ ਕਹਾਣੀ। ਇਥੇ ਅਸੀ ਲੋਕ ਕਥਾਵਾ ਦੀ ਪਰਿਭਾਸ਼ਾ ਅਤੇ ਪ੍ਰਮਕਾਰਜ ਬਾਰੇ ਚਰਚਾ ਕਰਾਂਗੇ।

‘ਪੰਜਾਬ ਦੇ ਪਿੰਡਾਂ ਵਿਚ ਲੋਕ ਕਹਾਣੀ ਲਈ ਬਾਤ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸਨੂੰ ਅੰਗਰੇਜ਼ੀ ਵਿਚ ‘ਫੋਕਟੇਲ’ ਹਿੰਦੀ ਵਿਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’

“ਪੰਜਾਬੀ ਵਿਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ---ਆਦਿਕ। ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੰੁਦਾ ਹੈ। ਡਾ. ਕਰਨੈਲ ਸਿੰਘ ਥਿੰਦ ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਆਂ ਦਾ ਵਰਗੀਕਰਣ ਕੀਤਾ ਹੈ।” ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿਚ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ
“ਬਾਤ ਲੋਕ ਮਨ ਦੀ ਬ੍ਰਿਤਾਂਤਕ ਅਭਿਵਿਅਕਤੀ ਹੈ। ਇਸਦਾ ਨਿਰਮਾਣ ਜਾਤੀ ਦੀ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿਚ ਵਿਚਰਦੀ ਉਸਦੀ ਪਰੰਪਰਾ ਬਣ ਜਾਂਦੀ ਹੈ।”2 ਸਟੈਂਡਰਡ ਡਿਕਸ਼ਨਰੀ ਵਿਚ ਇਸ ਗੱਲ ਦੀ ਪੋ੍ਰੜਤਾ ਹੁੰਦੀ ਹੈ ਕਿ, “ਇਹ ਪਰੰਪਰਾਗਤ ਹੁੰਦੀ ਹੈ ਤੇ ਇਸ ਵਿਚ ਮੌਲਿਕਤਾ ਦਾ ਭਾਵ ਹੁੰਦਾ ਹੈ।”3

ਡਾ. ਜਗਿੰਦਰ ਸਿੰਘ ਕੈਰੋ ਨੇ ਆਪਣੇ ਪੀ.ਐਚ.ਡੀ ਦੇ ਥੀਸਸ ਵਿਚ ਲੋਕ ਕਹਾਣੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ :-
“ਲੋਕ ਕਹਾਣੀ ਇਕ ਪਰੰਪਰਕ ਬਿਰਤਾਂਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਘਟਦੀ ਵਧਦੀ ਮੌਥਿਕ ਜਾਂ ਲਿਖਤੀ ਰੂਪ ਵਿਚ ਵਿਕਾਸ ਕਰਦੀ ਅਦਭੂਤ ਪਾਤਰਾਂ ਦੇ ਪਰਾਭੌਤਿਕ ਘਟਨਾਵਾਂ ਨਾਲ ਭਰਪੂਰ ਸਮਾਜਿਕ ਤੇ ਸਥਾਨਕ ਰੰਗਾਂ ਵਿਚ ਰੰਗੀ ਹੋਈ ਮਾਨਵੀ ਕਲਪਨਾ ਦੇ ਸਹਾਰੇ ਪ੍ਰਾਕਿਰਤਕ ਪਿੰਡਾਂ ਨੂੰ ਵਿਆਖਿਆਤ ਕਰਕੇ ਸਭਿਆਚਾਰ ਵਿਚ ਪ੍ਰਵੇਸ਼ ਕਰਦੀ, ਕਿਸੇ ਵਰਜਣ ਦੀ ਵਿਆਖਿਆ ਤੇ ਕਦੇ ਕਿਸੇ ਮੰਨਣ ਦੀ ਵਕਾਲਤ ਕਰਦੀ ਹੋਈ ਨੈਤਿਕ ਕਦਰਾਂ-ਕੀਮਤਾਂ ਨੂੰ ਦਿੜ੍ਹਾਉਂਦੀ ਕਦੀ ਅਰਧ-ਇਤਿਹਾਸਿਕ ਨਾਇਕ ਦੀ ਬੀਰਤਾ ਨੂੰ ਵਡਿਆਉਂਦੀ ਕਦੇ ਪਸ਼ੂ ਪੰਛੀਆਂ ਦੇ ਸੁਭਾਅ ਅਤੇ ਗੁਣਾਂ ਨੂੰ ਦਰਸਾਉਂਦੀ ਕਲਪਨਾ ਜਗਤ ਵਿਚ ਪ੍ਰਵੇਸ਼ ਕਰਕੇ ਲੋਕਾਂ ਦੀ ਵਿਦਿਆ ਅਤੇ ਮਨੋਰੰਜਨ ਦਾ ਸਾਧਨ ਬਣਦੀ ਹੈ।”4
ਇਸ ਤਰ੍ਹਾਂ ਇਹਨਾ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੋਕਮਨ ਦੀ ਮੁਢਲੀ ਅਭਿਵਿਅਕਤੀ ਲੋਕ ਕਹਾਣੀ ਦੇ ਰੂਪ ਵਿਚ ਹੁੰਦੀ ਹੈ। ਡਾ. ਬੇਦੀ ਇਸਦਾ ਨਿਰਮਾਣ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾ ਤੋਂ ਮੰਨਦਾ ਹੈ ਜੋ ਸਟੈਂਡਰਡ ਡਿਕਸ਼ਨਰੀ ਦੇ ਨਾਲ ਮਿਲਦੇ ਵਿਚਾਰ ਹਨ ਜਦਕਿ ਡਾ. ਕਰਨੈਲ ਸਿੰਘ ਥਿੰਦ ਲੋਕ ਸਮੂਹ ਦੀ ਉਹ ਪ੍ਰਵਾਨਗੀ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ ਨੂੰ ਲੋਕ ਕਹਾਣੀ ਮੰਨਦਾ ਹੈ। ਡਾ. ਕੈਰੋ ਲੋਕ ਕਹਾਣੀ ਨੂੱ ਪਰੰਪਰਕ ਮੰਨਦਾ ਹੋਇਆ ਇਸਨੂੰ ਵਿਦਿਆ ਤੇ ਮਨੋਰੰਜਨ ਦਾ ਸਾਧਨ ਵੀ ਮੰਨਦਾ ਹੈ।

ਪੰਜਾਬੀ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਲੋਕ ਕਹਾਣੀਆਂ ਹਨ। ਲੋਕ ਕਹਾਣੀਆਂ ਸੰਸਾਰ ਦਾ ਸਭ ਤੋਂ ਪੁਰਾਣਾ ਤੇ ਮੁੱਢਲਾ ਸਾਹਿਤਕ ਰੂਪ ਹੈ। ਲੋਕ ਕਹਾਣੀਆਂ ਲਈ ਸਾਡੇ ਕੋਲ ਪਹਿਲਾਂ ਇਕ ਸ਼ਬਦ ‘ਬਾਤ’ ਸੀ। ਇਥੇ ਬਾਤਾਂ ਬਾਰੇ ਇਕ ਹੋਰ ਪੱਖੋ ਵੀ ਚਰਚਾ ਕਰਨੀ ਜਰੂਰੀ ਬਣਦੀ ਹੈ ਕੀ ਬਾਤਾਂ ਦਾ ਉਦੇਸ਼ ਕੀ ਹੈ ? ਇਹ ਕਿਸ ਆਸ਼ੇ ਨਾਲ ਰਚੀਆਂ ਜਾਂਦੀਆਂ ਹਨ ? ਇਹਨਾਂ ਸਵਾਲਾ ਦਾ ਹੱਲ ਲਭਣ ਲਈ ਸਾਨੂੰ ਲੋਕ ਕਹਾਣੀਆ ਦੇ ਪ੍ਰਕਾਰਜ ਬਾਰੇ ਚਰਚਾ ਕਰਨੀ ਜਰੂਰੀ ਬਣਦੀ ਹੈ :-
ਬਾਤਾਂ ਦੇ ਪ੍ਰਕਾਰਜ ਬਾਰੇ ਗੱਲ ਕਰਦਿਆਂ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਇਹਨਾਂ ਨੂੰ ਮਨੋਰੰਜਨ ਦਾ ਸਾਧਨ ਦਸਦਾ ਹੋਇਆ ਇਸਦੀ ਵਿਸ਼ੇਸ਼ਤਾ ਵਲ ਧਿਆਨ ਦਵਾਉਂਦਾ ਹੈ।
“ਬਾਤਾਂ ਮਨੋਰੰਜਨ ਦਾ ਸਾਧਨ ਹਰ ਪਰ ਬਾਤਾਂ ਦੇ ਇਕ ਦੋ ਵਿਸ਼ੇਸ਼ ਰੂਪਾਂ ਜਾਂ ਕੁਝ ਕੁ ਕਹਾਣੀਆਂ ਲਈ ਤਾਂ ਇਹ ਗੱਲ ਠੀਕ ਹੈ ਢੁੱਕਦੀ ਹੈ ਪਰ ਸਭਨਾ ਨਹੀਂ। ਬਾਤਾਂ ਦੇ ਵਿਵਿਧ ਰੂਪਾਂ ਅਤੇ ਵੰਨਗੀਆਂ ਨੂੰ ਮੁੱਖ ਰਖਿਆ ਇਹ ਗੱਲ ਉਸੇਂ ਤਰ੍ਹਾਂ ਅਰਥਹੀਣ ਹੋ ਜਾਂਦੀ ਹੈ ਜਿਵੇਂ ਇਹ ਕਿਹਾ ਜਾਵੇ ਕਿ ਨਿੱਕੀ ਕਹਾਣੀ ਜਾਂ ਨਾਵਲ ਦਾ ਉਦੇਸ਼ ਮਨੋਰੰਜਨ ਹੈ ਸਾਹਿਤ ਦਾ ਮੂਲ ਉਦੇਸ਼ ਮਨੋਰੰਜਨ ਨਹੀਂ ਜੀਵਨ ਦੀਆਂ ਹਕੀਕਤਾਂ ਤੋਂ ਜਾਣੂ ਕਰਵਾ ਕੇ ਮਨੁੱਖ ਨੂੰ ਨਵੀਂ ਸੋਝੀ ਦੇਣਾ ਜਾਂ ਮਨੁੱਖ ਦੇ ਅੰਦਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਿਚ ਉਸਦੀ ਅਗਵਾਈ ਕਰਨਾ ਹੈ, ਇਹੋ ਮਨੋਰਥ ਬਾਤ ਦਾ ਹੈ।”5

ਇਸ ਤਰ੍ਹਾਂ ਡਾ. ਬੇਦੀ ਨੂੰ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਮੰਨਦਾ ਸਗੋਂ ਮਨੁੱਖ ਅੰਦਰ ਗਿਆਨ ਅਤੇ ਸੋਝੀ ਨੂੰ ਉਜਾਗਰ ਕਰਨਾ ਵੀ ਦਸਦਾ ਹੈ ਕੁਝ ਅਜਿਹੇ ਤਰ੍ਹਾਂ ਦੇ ਵਿਚਾਰ ਡਾ. ਕੈਰੋ ਲੋਕ ਕਹਾਣੀਆਂ ਬਾਰੇ ਦਸਦਾ ਹੈ-
ਲੋਕ ਕਹਾਣੀਆਂ ਦਾ ਸੁਭਾਅ ਘਰੇਲੂ ਹੁੰਦਾ ਹੈ ਉਹ ਪਰਿਵਾਰਕ ਉਲਝਣਾ ਅਤੇ ਸਮੱਸਿਆਵਾਂ ਵਿਚੋਂ ਪੈਦਾ ਹੁੰਦੀਆ ਹਨ। ਇਹਨਾਂ ਦੇ ਵਿਸ਼ੇ ਆਮ ਤੌਰ ਤੇ ਸਭਿਆਚਾਰਕ ਰੂੜ੍ਹੀਆਂ ਅਤੇ ਪਰਿਵਾਰਕ ਪਰਬੰਧ ਵਿਚ ਆਇਆ ਤੇ੍ਰੜਾਂ ਉਪਰ ਅਧਾਰਿਤ ਹੁੰਦੇ ਹਨ ਇਹਨਾਂ ਕਹਾਣੀਆਂ ਦੇ ਪਾਤਰ ਭਾਵੇਂ ਕੋਈ ਵੀ ਹੋਣ, ਮਨੁੱਖ ਪਸ਼ੂ ਪੰਛੀ ਜਾਂ ਦੂਜੇ ਜੰਗਲੀ ਜਾਨਵਰ, ਇਹਨਾ ਦਾ ਮੁਖ ਕਾਰਜ ਮਨੁੱਖੀ ਹਾਵਾ ਭਾਵਾਂ ਨੂੰ ਪ੍ਰਗਟਾਉਣਾ ਤੇ ਉਹਨਾਂ ਨੈਤਿਕ ਕਦਰਾਂ-ਕੀਮਤਾਂ ਨੂੰ ਦ੍ਰਿੜਾਉਣਾ ਹੁੰਦਾ ਹੈ ਜਿਹੜੀਆ ਸੰਬੰਧਿਤ ਸਭਿਆਚਾਰ ਵਿਚ ਸ੍ਵੀਕ੍ਰਿਤ ਹਨ।”6

ਇਥੇ ਡਾ. ਜਗਿੰਦਰ ਸਿੰਘ ਕੈਰੋ ਵੀ ਡਾ. ਬੇਦੀ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਲੋਕ ਕਹਾਣੀਆਂ ਦਾ ਮੁਖ ਪ੍ਰਕਾਰਜ ਮਨੋਰੰਜਨ ਦਸਦੇ ਹਨ ਪਰ ਉਹ ਨਾਲੋ-ਨਾਲ ਇਹਨਾਂ ਨੂੰ ਕਲਪਨਾ ਜਗਤ ਦਸਦੇ ਹਨ
“ਲੋਕ ਕਹਾਣੀ ਦੇ ਸਾਰੇ ਹੀ ਰੂਪ ਜੀਵਨ ਦੇ ਯਥਾਰਥ ਨਾਲੋਂ ਦੂਰ ਰਹਿੰਦੇ ਹਨ। ਇਹਨਾਂ ਦਾ ਆਪਣਾ ਸੰਸਾਰ ਹੁੰਦਾ ਹੈ। ਇਹਨਾਂ ਦਾ ਮੁਖ ਪ੍ਰਕਾਰਜ ਮਨੋਰੰਜਨ ਹੰੁਦਾ ਹੈ ਭਾਵੇਂ ਛੋਟੀ ਉਮਰ ਦੇ ਬੱਚਿਆ ਲਈ ਇਹ ਸਿੱਖਿਆ ਦਾ ਸਾਧਨ ਵੀ ਬਣਦੀਆਂ ਹਨ। ਇਹਨਾਂ ਨੂੰ ਆਮ ਤੌਰ ਤੇ ਝੂਠੀਆ ਅਤੇ ਬਨਾਵਟੀ ਮੰਨਿਆ ਜਾਂਦਾ ਹੈ। ਇਸੇ ਲਈ ਇਹ ਮੰਨਿਆ ਜਾਂਦਾ ਹੈ ਕਿ ਲੋਕ ਕਹਾਣੀਆਂ ਸਭਿਆਚਾਰਕ ਸੱਦਾਈਆਂ ਤੋਂ ਕਲਪਨਾ ਜਗਤ ਦਾ ਵਿਧਾਨ ਉਸਾਰਦੀਆਂ ਹਨ।”7

ਅਸਲ ਵਿਚ ਡਾ. ਜਗਿੰਦਰ ਸਿੰਘ ਕੈਰੋ ਲੋਕ ਕਹਾਣੀਆਂ ਨੂੰ ਸੱਚਾਈ ਤੋਂ ਪਰੇ ਮੰਨਦਾ ਹੈ ਪਰ ਇਥੇ ਇਕ ਹੋਰ ਵਿਦਵਾਨ ਡਾ. ਕਰਨੈਲ ਸਿੰਘ ਥਿੰਦ ਲੋਕ ਕਹਾਣੀਆਂ ਦਾ ਉਦੇਸ਼ ਸਹਿਜ ਸੁਆਦ ਦੇਣਾ ਅਤੇ ਨੈਤਿਕ ਕਦਰਾਂ ਕੀਮਤਾਂ ਉਜਾਗਰ ਕਰਨਾ ਮੰਨਦਾ ਹੈ ਅਤੇ ਨਾਲੋ-ਨਾਲ ਉਹ ਮਿਥਕ ਕਥਾਵਾ ਵੱਲ ਵਿਸ਼ੇਸ਼ ਧਿਆਨ ਦਿਵਾਉਂਦਾ ਕਹਿੰਦਾ ਹੈ-
“ਮਿਥਕ ਕਥਾਵਾਂ ਵਿਚ ਆਮ ਲੋਕਾਂ ਦੇ ਮਨ ਅੰਦਰ ਪਰਮਾਤਮਾ, ਮਨੁੱਖ, ਬ੍ਰਹਿਮੰਡ ਅਤੇ ਪ੍ਰਕਿਰਤੀ ਨਾਲ ਜੁੜੇ ਹੋਏ ਅਨੇਕਾਂ ਸ਼ੰਕਿਆਂ ਅਤੇ ਰਹੱਸ਼ਾਂ ਦਾ ਮਾਨਵੀ ਸਪਸ਼ਟੀਕਰਨ ਦਿਸ ਆਉਂਦਾ ਹੈ। ਬ੍ਰਹਿਮੰਡ ਰੂਪੀ ਪਸਾਰਾ ਕੀ ਹੈ ? ਇਹ ਦੁਨੀਆਂ ਕਿਵੇਂ ਬਣੀ ? ਲੋਕ ਪਰਲੋਕ, ਨਰਕ-ਸੁਰਗ, ਗ੍ਰਹਿ ਨੱਛਤਰ ਆਦਿ ਕੀ ਹੈ ? ਭੂਚਾਲ ਕਿਉਂ ਆਉਂਦਾ ਹੈ ? ਸੂਰਜ ਗ੍ਰਹਿਣ ਅਤੇ ਚੰਨ ਗ੍ਰਹਿਣ ਕਿਉਂ ਲਗਦੇ ਹਨ ? ਇਹ ਤੇ ਇਸਦੇ ਹੋਰ ਅਨੇਕਾਂ ਪ੍ਰਸ਼ਨਾਂ ਦਾ ਉੱਤਰ ਤੇ ਵਿਆਖਿਆ ਇਹਨਾਂ ਕਥਾਵਾ ਦਾ ਮੂਲ ਹੈ। ”8

ਉਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕ ਕਹਾਣੀਆਂ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਹੈ। ਇਸਦੀਆਂ ਅਨੇਕਾਂ ਵੰਨਗੀਆਂ ਹਨ। ਲੋਕ ਕਹਾਣੀ ਲੋਕਮਨ ਦੀ ਅਭਿਵਿਅਕਤੀ ਹੈ ਜੋ ਸਮੂਹ ਵਲੋਂ ਪ੍ਰਵਾਨ ਹੋ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਹੈ ਇਸਦੇ ਪ੍ਰਕਾਰਜ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਵਿਚਾਰ ਪੇਸ਼ ਕੀਤੇ ਹਨ।
ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਕਥਾਵਾਂ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਹਨ ਸਗੋਂ ਇਹ ਜੀਵਨ ਨੂੰ ਸਹੀ ਸੇਧ ਦਿੰਦੀਆ ਹਨ ਅਤੇ ਮਨੁੱਖੀ ਮਨ ਨੂੰ ਸਹਿਜ-ਸੁਆਦ ਪ੍ਰਦਾਨ ਕਰਨ ਦੇ ਨਾਲ-ਨਾਲ ਸਵਾਲਾ ਦਾ ਹਲ ਕਰਦੇ ਹੋਏ ਉਸਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀਆਂ ਹਨ।

ਹਵਾਲੇ ਤੇ ਪੁਸਤਕਾਂ
1. ਬ੍ਰਹਮ ਜਗਦੀਸ਼ ‘ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪਾਕਾਰ ਸਿਧਾਂਤ ਦੇ ਵਿਕਾਸ’ ਪ੍ਰਕਾਸ਼ਕ : ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਸਾਲ: 2010 ਪੰਨਾ : 17

2. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ,‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ ਦਿੱਲੀ, ਸਾਲ : 1994 ਪੰਨਾ : 1775

3. ਡਾ. ਤਜਿੰਦਰਪਾਲ ਕੌਰ,‘ਲੋਕ ਕਹਾਣੀਆਂ ਵਿਚ ਸਮਾਜ-ਸਭਿਆਚਾਰਕ ਜੀਵਨ ਦੇ ਪੈਟਰਨਾਂ ਦੀ ਪੇਸ਼ਕਾਰੀ: ਸਿਧਾਂਤਕ ਪਰਿਪੇਖ’ ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਸਾਲ : 2008, ਪੰਨਾ : 18

4. ਉਹੀ ਪੰਨਾ
5. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ,‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ, ਸਾਲ : 1994 ਪੰਨਾ : 1775

6. ਡਾ. ਜੋਗਿੰਦਰ ਸਿੰਘ ਕੈਰੋਂ ‘ਪੰਜਾਬੀ ਲੋਕ ਕਥਾਵਾਂ ਦਾ ਸੰਰਚਨਾਤਮਕ ਅਧਿਐਨ ਤੇ ਵਰਗੀਕਰਨ’ ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ ਪਜੰਾਬੀ ਯੂਨੀਵਰਸਿਟੀ, ਪਟਿਆਲਾ, ਸਾਲ : 1987 ਪੰਨਾ : 15

7. ਉਹੀ ਪੰਨਾ

8. ਡਾ.ਕਰਨੈਲ ਸਿੰਘ ਥਿੰਦ ‘ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ’ ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2002, ਪੰਨਾ :164