ਲੋਕ ਮੱਤ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up, replaced: ਇਕ → ਇੱਕ (4), ਵਿਚ → ਵਿੱਚ (25) using AWB
ਛੋ clean up using AWB
ਲਾਈਨ 5:
=== ਲੋਕ ਵਿਸ਼ਵਾਸ ਦੀ ਪਰਿਭਾਸ਼ਾ ===
ਵਿਸ਼ਵਾਸ ਇੱਕ ਅਜਿਹੇ ਭਾਵ ਦਾ ਨਾਮ ਹੈ, ਜਿਸਨੂੰ ਆਧਾਰ ਬਣਾ ਕੇ ਮਨੁੱਖ ਨੇ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਬੇ-ਮਿਸਾਲ ਤਰੱਕੀ ਕੀਤੀ ਹੈ। ਮਨੁੱਖੀ ਦਾ ਸਾਰਾ ਸਮਾਜਿਕ, ਧਾਰਮਿਕ, ਅਤੇ ਸਾਸਕ੍ਰਿਤਿਕ ਵਿਕਾਸ ਵਿਭਿੰਨ ਕਿਸਮਾਂ ਦੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ।

“ਮਨੁੱਖ ਪ੍ਰਕ੍ਰਿਤੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਆਪਣੀ ਪ੍ਰਤੱਖਣ ਸ਼ਕਤੀ ਰਾਹੀਂ ਜੋ ਪ੍ਰਭਾਵ ਗ੍ਰਹਿਣ ਕਰਦਾ ਸੀ ਉਹ ਹੀ ਲੋਕ ਵਿਸ਼ਵਾਸ਼ਾਂ ਦਾ ਆਧਾਰ ਬਣਦੇ ਹਨ। ਪ੍ਰਕ੍ਰਿਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਗਿਆ। ਉਸਨੇ ਇੱਕ ਘਟਨਾ ਨੂੰ ਦੂਸਰੀ ਦਾ ਕਾਰਨ ਮੰਨ ਲਿਆ। ਪ੍ਰਕ੍ਰਿਤੀ ਨਾਲ ਅੰਤਰ ਕਿਰਿਆ ਵਿੱਚ ਆਉਣ ਨਾਲ ਉਹ ਵਿਸ਼ਵਾਸ ਬਣਨੇ ਸ਼ੁਰੂ ਹੋਏ ਅਤੇ ਜਿਉ-ਜਿਉ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ ਇੰਨ੍ਹਾਂ ਵਿਸ਼ਵਾਸਾਂ ਦਾ ਦਾਇਰਾ ਵੀ ਫੈਲਦਾ ਗਿਆ।”

ਇੱਕ ਵਿਅਕਤੀ ਦੀ ਵਿਸ਼ਵਾਸ ਕਰਨ ਦੀ ਰੁਚੀ ਅਤੇ ਵਿਸ਼ਵਾਸ ਭੰਡਾਰ ਦੂਸਰੇ ਵਿਅਕਤੀ ਤੋਂ ਭਿੰਨ ਹੁੰਦਾ ਹੈ। ਲੋਕ ਵਿਸ਼ਵਾਸ ਸਮੇਂ ਤੇ ਸਥਾਨ ਦੇ ਬਦਲਣ ਨਾਲ ਬਦਲਦੇ ਰਹਿੰਦੇ ਹਨ ਉਦਾਹਰਣ ਵਜੋਂ ਜਿਵੇਂ ਕਿ ਭਾਰਤ ਵਿੱਚ ਸੱਪ ਦੀ ਨਾਗ ਦੇਵਤਾ ਸਮਝ ਕੇ ਪੂਜਾ ਕੀਤੀ ਜਾਂਦੀ ਹੈ ਪਰ ਇਸਾਈ ਧਰਮ ਵਿੱਚ ਇਸਨੂੰ ਸ਼ੈਤਾਨ ਸਮਝਿਆ ਜਾਂਦਾ ਹੈ।

“ਵਿਸ਼ਵਾਸ ਅਨੁਭਵ ਉੱਪਰ ਆਧਾਰਿਤ ਹੁੰਦਾ ਹੈ, ਪਰ ਜਦੋਂ ਇਸ ਅਨੁਭਵ ਪਿੱਛੇ ਕਾਰਜਸ਼ੀਲ ਕਾਰਨ ਕਾਰਜ ਸੰਬੰਧਾਂ ਦਾ ਨਿਰੀਖਣ ਕਰਕੇ ਇਸਦੇ ਸਥਾਈ ਸੰਬੰਧਾਂ ਦਾ ਨਿਰੀਖਣ ਕਰਕੇ ਇਸਦੇ ਸਥਾਈ ਸੰਬੰਧਾਂ ਨੂੰ ਜਾਣ ਲਿਆ ਜਾਂਦਾ ਹੈ ਤਾ ਇਹ ਸਾਡੇ ਗਿਆਨ ਦਾ ਅਨੁਭਵ ਬਣ ਜਾਂਦਾ ਹੈ। ਗਿਆਨ ਸਰਬਵਿਆਪੀ ਸਮਾਨ ਅਸਲ ਹੈ ਅਰਥਾਤ ਗਿਆਨ ਵਸਤੁ-ਨਿਸ਼ਠ ਹੁੰਦਾ ਹੈ। ਵਿਸ਼ਵਾਸ ਵਿਅਕਤੀਪਰਕ ਹੁੰਦਾ ਹੈ ਅਤੇ ਇੱਕ ਹੀ ਵਸਤੂ ਜਾਂ ਪ੍ਰਕਿਰਤਿਕ ਵਰਤਾਰੇ ਨਾਲ ਸੰਬੰਧਿਤ ਵਿਸ਼ਵਾਸ ਵੱਖ-ਵੱਖ ਸੱਭਿਆਚਾਰਾਂ ਵਿੱਚ ਵੱਖੋਂ-ਵੱਖਰੇ ਹੋ ਜਾਂਦੇ ਹਨ। ਧਰਤੀ ਤੋਂ ਸੁੱਟੀ ਗਈ ਵਸਤੂ ਫਿਰ ਧਰਤੀ ਉੱਪਰ ਆ ਡਿੱਗਦੀ ਹੈ, ਆਦਿ ਨਿਯਮ ਸਰਬ ਪ੍ਰਣਾਵਿਤ ਅਤੇ ਹਰ ਥਾਂ ਇਕੋਂ ਜਿਹੇ ਅਮਲ ਵਾਲੇ ਹਨ ਦੂਜੇ ਪਾਸੇ ਇਹ ਲੋਕ ਵਿਸ਼ਵਾੋਸ ਹੈ ਕਿ ਧਰਤੀ ਦੀ ਉਤਪਤੀ ਆਦਮ ਤੇ ਹਵਾ ਹੋ ਹੋਈ ਹੈ, ਜਦਕਿ ਦੂਸਰਾ ਲੋਕ ਵਿਸ਼ਵਾਸ ਇਹ ਹੈ ਕਿ ‘ਕੁੰਨ’ ਕਹਿਣ ਤੇ ਇਹ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਹੈ।”

“ਲੋਕ ਜੀਵਨ ਵਿੱਚ ਬਿਮਾਰੀਆਂ ਦੇ ਇਲਾਜ ਲਈ ਪਵਿੱਤਰ ਸਰੋਵਰਾਂ, ਖੂਹਾਂ, ਚਸ਼ਮਿਆਂ ਜਾਂ ਝਰਨਿਆਂ ਦੇ ਪਾਣੀ ਨੂੰ ਵੀ ਗੁਣਕਾਰੀ ਮੰਨਿਆ ਜਾਂਦਾ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਜਿਹੇ ਅਨੇਕਾਂ ਪਵਿੱਤਰ ਸਰੋਵਰ ਜਾਂ ਚਸ਼ਮੇ ਵਿੱਚ ਅਜਿਹੇ ਅਨੇਕਾਂ ਪਵਿੱਤਰ ਸਰੋਵਰ ਜਾਂ ਚਸ਼ਮੇ ਚਿਕਿਤਸਕ ਗੁਣਾਂ ਲਈ ਮਸ਼ਹੂਰ ਰਹੇ ਹਨ। ਲੋਕ ਵਿਸ਼ਵਾਸ ਰਿਹਾ ਹੈ ਕਿ ਇਹਨਾਂ ਵਿੱਚ ਇਸਨਾਨ ਕਰਨ ਨਾਲ ਪਾਣੀ ਨੂੰ ਦਵਾਈ ਦੇ ਰੂ ਵਿੱਚ ਪੀਣ ਨਾਲ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਇਹਨਾਂ ਪਾਣੀਆਂ ਦੇ ਚਿਕਿਤਸਕ ਗੁਣਾਂ ਪਿੱਛੇ ਕੁਝ ਵਿਗਿਆਨਕ ਆਧਾਰ ਵੀ ਵੇਖੇ ਜਾ ਸਕਦੇ ਹਨ। ਜਦੋਂ ਰੋਗੀ ਇਸਨੂੰ ਵਰਤਦਾ ਹੈ ਤਾ ਉਸਦਾ ਰੋਗ ਜੇਕਰ ਠੀਕ ਹੋ ਜਾਂਦਾ ਹੈ ਤਾਂ ਉਸਦਾ ਇੱਕ ਕਾਰਨ ਇਸ ਪਾਣੀ ਦੀ ਚਿਕਿਤਸਕ ਸ਼ਕਤੀ ਵਿੱਚ ਦਾ ਵਿਸ਼ਵਾਸ ਹੈ ਤੇ ਦੂਸਰਾ ਉਹਨਾਂ ਧਾਤਾਂ ਅਤੇ ਖਣਿਜਾਂ ਦਾ ਪਾਣੀ ਵਿੱਚ ਮੌਜੂਦ ਹੋਣਾ ਹੈ ਜਿਹੜੇ ਰੋਗ ਦੂਰ ਕਰਨ ਦੀ ਸ਼ਕਤੀ ਰੱਖਦੇ ਹਨ।”

=== ਲੋਕ ਵਿਸ਼ਵਾਸਾਂ ਦਾ ਵਰਗੀਕਰਨ ===
“ਲੋਕ ਵਿਸ਼ਵਾਸਾ ਨੂੰ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਜਨਮ, ਵਿਆਹ ਅਤੇ ਮੌਤ ਸੰਬੰਧੀ, ਬਾਤਰਾ ਸੰਬੰਧੀ, ਦਿਸ਼ਾ ਅਤੇ ਨਛੱਤਰ ਸੰਬੰਧੀ, ਰੂਹਾਂ, ਬਦਰੂਹਾਂ ਸੰਬੰਧੀ, ਨਜ਼ਰ ਲੱਗਣ ਸੰਬੰਧੀ, ਨਿੱਛ ਸੰਬੰਧੀ।”

ਲੋਕ ਵਿਸ਼ਵਾਸ ਭਾਵੇਂ ਕਿ ਸਮੇਂ ਅਤੇ ਸਥਾਨ ਦੇ ਕਾਰਨ ਲਗਾਤਾਰ ਬਦਲ ਰਹੇ ਹਨ। 21ਵੀਂ ਸਦੀ ਜਿਸਨੂੰ ਕਿ ਵਿਗਿਆਨਿਕ ਸਦੀ ਦਾ ਨਾਮ ਦਿੱਤਾ ਗਿਆ ਹੈ। ਇਸ ਸਦੀ ਵਿੱਚ ਮਨੁੱਖ ਜਿੱਥੇ ਚੰਦਰਮਾ ਉੱਪਰ ਪਹੁੰਚ ਗਿਆ, ਉੱਥੇ ਲੋਕ ਅੱਜ ਵੀ ਵਹਿਮਾ ਵਿੱਚ ਫਸੇ ਹੋਏ ਹਨ ਇਸਦਾ ਪ੍ਰਤੱਖ ਪ੍ਰਮਾਣ ਅੱਜ ਟੀ.ਵੀ. ਚੈਨਲਾਂ ਦੇ ਰਾਹੀਂ ਵੇਖਿਆ ਜਾ ਸਕਦਾ ਹੈ। ਕੋਈ ਵੀ ਅਜਿਹਾ ਟੀ.ਵੀ. ਚੈਨਲ ਨਹੀਂ ਹੋਵੇਗਾ ਜੋ ਹਰ ਰੋਜ਼ ਸਵੇਰੇ ਰਾਸ਼ੀਫਲ ਨਾ ਦੱਸਦਾ ਹੋਵੇ। ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਰਾਸ਼ੀਫਲ ਸੁਣਦੇ ਹਾਂ। ਰਾਸ਼ੀ ਨਾਲ ਸੰਬੰਧਿਤ ਨਗ ਪਾਉਂਦੇ ਹਾਂ। ਨਜ਼ਰ ਤੋਂ ਬਚਣ ਲਈ ਗੁੱਟ ਨਾਲ ਤਵੀਤ ਬੰਨ੍ਹੇ ਜਾਂਦੇ ਹਨ।

=== ਲੋਕ ਵਿਸ਼ਵਾਸਾਂ ਦੀ ਸਾਰਥਕਤਾ ===
ਲੋਕ ਵਿਸ਼ਵਾਸ ਪੰਜਾਬੀ ਸਭਿਆਚਾਰ ਵਿੱਚ ਆਪਣੀ ਇੱਕ ਵਿਸ਼ੇਸ਼ ਥਾਂ ਰੱਖਦੇ ਹਨ। ਲੋਕ ਵਿਸ਼ਵਾਸ ਜਿੰਨ੍ਹਾਂ ਦੀ ਉਤਪਤੀ ਡਰ ਵਿੱਚ ਹੁੰਦੀ ਹੈ, ਆਪਣੇ ਡਰ ਉੱਪਰ ਕਾਬੂ ਪਾਉਣ ਲਈ ਮਨੁੱਖ ਅਜਿਹੇ ਵਿਸ਼ਵਾਸਾਂ ਉੱਪਰ ਵਿਸ਼ਵਾਸ ਕਰਨ ਲੱਗਦਾ ਹੈ। ਇਸ ਵਿਸ਼ਵਾਸ ਦੀ ਬਦੌਲਤ ਮਨੁੱਖ ਨੂੰ ਇੱਕ ਤਰ੍ਹਾਂ ਦਾ ਭਾਵਨਾਤਮਿਕ ਉਤਸ਼ਾਹ ਮਿਲਦਾ ਹੈ। ਪੁਰਾਣੇ ਸਮਿਆਂ ਵਿੱਚ ਡੇਰਾਵਾਦ ਜੋ ਇੱਕ ਪੰਜਬੀ ਜੀਵਨ ਵਿੱਚ ਅਹਿਮ ਥਾਂ ਰੱਖਦਾ ਸੀ, ਚੌਕੀਆਂ ਦੀ ਰੀਤ, ਡੇਰੇ ਦੇ ਸੰਤਾਂ ਤੋਂ ਫ਼ਲ ਪਵਾਉਣਾ। ਇਹ ਭਾਵਨਾਤਮਿਕ ਤੌਰ ਤੇ ਟੁੱਟ ਚੁੱਕੇ ਲੋਕਾਂ ਵਿੱਚ ਇੱਕ ਨਵੀਂ ਆਸ ਭਰਦਾ ਸੀ।

ਕਈ ਲੋਕ ਵਿਸ਼ਵਾਸ ਮਨੁੱਖ ਦੁਆਰਾ ਵਿਅਕਤੀਗਤ ਤੌਰ ਤੇ ਪਾਲੇ ਜਾਂਦੇ ਹਨ, ਜਿੰਨ੍ਹਾ ਨੂੰ ਊਹ ਦੂਸਰਿਆਂ ਨਾਲ ਸਾਂਝੇ ਕਰਨ ਤੋਂ ਵੀ ਡਰਦਾ ਹੈ, ਕਿਉਂਕਿ ਉਸਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਕਿੱਧਰੇ ਉਸਦਾ ਕੰਮ ਬਣਦਾ ਬਣਦਾ ਹੀ ਨਾ ਰਹਿ ਜਾਵੇ। ਲੋਕ ਵਿਸ਼ਵਾਸ ਜਿੱਥੇ ਇੱਕ ਪਾਸੇ ਮਨੁੱਖ ਨੂੰ ਮਨੋਵਿਗਿਆਨਿਕ ਤੌਰ ਤੇ ਠੀਕ ਕਰਦੇ ਹਨ, ਉੱਥੇ ਪਰੇਸ਼ਾਨੀਆਂ ਨੂੰ ਹੱਲ ਕਰਨ ਦੀ ਰਾਹ ਲੱਭਣ ਦੀ ਪ੍ਰੇਰਨਾ ਵੀ ਦਿੰਦੇ ਹਨ, ਜਾਦੂ ਟੂਣਾ, ਜੋਤਿਸ਼, ਤਵੀਤ, ਇਹੋ ਕੰਮ ਕਰਦੇ ਹਨ।

=== ਲੋਕ ਵਿਸ਼ਵਾਸ ਦੀਆਂ ਮੁੱਖ ਵੰਨਗੀਆਂ ===
ਲਾਈਨ 34:

“ਜਾਦੂ ਟੂਣਾ ਇੱਕ ਕਿਰਿਆ ਹੈ ਜਿਸ ਦੁਆਰਾ ਕੋਈ ਵਸਤੂ ਸਪਰਸ਼ ਦੁਆਰਾ ਜਾਂ ਨਕਲ ਦੁਆਰਾ ਦੂਸਰੀ
ਵਸਤੂ ਨੂੰ ਪ੍ਰਭਾਵਿਤ ਕਰਦੀ ਹੈ। ਸਪਰਸ਼ ਦਾ ਮਾਧਿਅਮ ਕੋਈ ਵੀ ਹੋ ਸਕਦਾ ਹੈ : ਪ੍ਰਛਾਵਾ, ਧੋਖਾ, ਨਜਰ, ਉਲਾਘ, ਪਾਣੀ ਤੀਰਥ, ਅਗਨੀ, ਭਿੱਟ ਆਦਿ` ਨਕਲ ਜਾਦੂ ਵਿੱਚ ਪੁਤਲੇ ਸਾੜਨਾ, ਰੀਤਾਂ, ਰਸਮਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਨਹਾਉਣਾ, ਹਥੋਲਾ ਕਰਾਉਣਾ, ਫੋੜੇ ਝਾੜਨਾ, ਮਤਾੜ ਝਾੜਨਾ, ਤਵੀਜ ਅਤੇ ਜੰਤਰ, ਚੌਰਸਤੇ ਵਿੱਚ ਟੂਣਾ ਕਰਨਾ, ਭੂਤ ਪ੍ਰੇਤ ਦਾ ਸਾਇਆ ਦੂਰ ਕਰਨਾ, ਉਤਾਰਾ, ਝਾੜਾ, ਫਾਕਾ ਆਦਿ ਜਾਦੂ ਟੂਣੇ ਨਾਲ ਸੰਬੰਧਿਤ ਲੋਕ ਵਿਸ਼ਵਾਸ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ।

ਲੋਕ-ਵਿਸ਼ਵਾਸਾਂ ਦੀ ਇੱਕ ਵੱਡੀ ਵੰਨਗੀ ਇਸ ਭਾਗ ਵਿੱਚ ਆ ਜਾਂਦੀ ਹੈ।"3 ਇਹ ਵਿਸ਼ਵਾਸ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਤਕ ਅਜੇ ਚਲੇ ਆ ਰਹੇ ਹਨ ਇਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਆਦਮੀ `ਤੇ ਨਿਰਭਰ ਕਰਦਾ ਹੈ।
ਲਾਈਨ 59:

=== ਹਵਾਲੇ ਤੇ ਪੁਸਤਕਾ ===
1. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਅਤੇ ਸਭਿਆਚਾਰ, ਪੇਪਸੂ ਬੁੱਕ ਡਿਪੂ, ਪਟਿਆਲਾ, 1986 ਪੰਨਾ 99

2. ਕਰਨੈਲ ਸਿੰਘ ਥਿੰਦ, ਲੋਕ ਮੱਧਕਾਲਿਨ ਪੰਜਾਬੀ ਸਾਹਿਤ, ਪੰਨਾ 192-93, ਉਦਰਿਤ ਜੋਗਿੰਦਰ ਸਿੰਘ ਕੈਰੋਂ ਪੰਜਾਬੀ ਸਹਿਤ ਦਾ ਲੋਕਧਾਰਾਈ ਪਿਛੋਕੜ, ਪੰਜਾਬੀ ਅਕਾਦਮੀ, ਦਿੱਲੀ, 2006, 187

3. ਸੰਤ੍ਰਿਪਤ ਕੋਰ ਲੋਕਧਾਰਾ ਆਧਾਰ ਤੇ ਪਾਸਾਰ, ਮਦਾਨ ਪਬਲੀਕੇਸ਼ਨ, ਪਟਿਆਲਾ, 2008, ਪੰਨਾ 194

4. ਡਾ. ਜੀਤ ਸਿੰਘ ਜੋਸ਼ੀ ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੋਰ ਬੁੱਕ ਸ਼ਾਪ, ਲੁਧਿਆਣਾ, 2010, ਪੰਨਾ 293-94

5. ਬਲਵੀਰ ਸਿੰਘ ਪੂੰਨੀ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਵਾਰਿਸ਼ ਸ਼ਾਹ ਫ਼ਾਉਂਡੈਸ਼ਨ, ਅੰਮ੍ਰਿਤਸਰ, ਪੰਨਾ 124-25

6. ਭੂਪਿੰਦਰ ਸਿੰਘ ਖਹਿਰਾ ਲੋਕਧਾਰਾ ਅਤੇ ਸਭਿਆਚਾਰ, ਪੇਪਸੂ ਬੁੱਕ ਡਿਪੂ, ਪਟਿਆਲਾ, 1986, ਪੰਨਾ 104

7. ਉਹੀ, ਪੰਨਾ 108

8. ਸੰਤ੍ਰਿਪਤ ਕੌਰ ਲੋਕਧਾਰਾ ਆਧਾਰ ਤੇ ਪਾਸਾਰ, ਮਦਾਨ ਪਬਲੀਕੇਸ਼ਨ, ਪਟਿਆਲਾ, 2008, ਪੰਨਾ 196

ਡਾ.ਗੁਰਮੀਤ ਸਿੰਘ, ਲੋਕਧਾਰਾ ਦੇ ਕੁਝ ਪੱਖ, ਪੰਜਾਬੀ ਰਾਈਟਰਜ਼ ਕੋਆਪਰੇਟਿਵ, ਅੰਮ੍ਰਿਤਸਰ, ਪੰਨਾ 64-65