ਸਿੰਘਪੁਰੀਆ ਮਿਸਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ TariButtar moved page ਸਿੰਘਪੁਰੀਆਂ ਦੀ ਮਿਸਲ to ਸਿੰਘਪੁਰੀਆ ਮਿਸਲ: ਬਿਹਤਰ ਅਤੇ ਸਹੀ
ਛੋ clean up using AWB
ਲਾਈਨ 10:
ਨਵਾਬ ਕਪੂਰ ਸਿੰਘ ਦੀ 1755 ਵਿੱਚ ਮੌਤ ਹੋ ਗਈ। ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਉਸ ਦਾ ਭਤੀਜਾ ਖ਼ੁਸ਼ਹਾਲ ਸਿੰਘ ਸਿੰਘਪੁਰੀਆ ਮਿਸਲ ਦਾ ਸਰਦਾਰ ਬਣਿਆਂ। ਖ਼ੁਸ਼ਹਾਲ ਸਿੰਘ ਨੇ 1759 ਵਿੱਚ ਉਥੋਂ ਦੇ ਹਾਕਮ ਸ਼ੇਖ ਨਿਜ਼ਾਮੂਦੀਨ ਨੂੰ ਹਰਾ ਕੇ ਜਲੰਧਰ ਫ਼ਤਿਹ ਕਰ ਲਿਆ ਅਤੇ ਇਸ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਣਾਇਆ। ਇਸ ਉਪਰੰਤ ਉਸ ਨੇ ਹੈਬਤਪੁਰ ਅਤੇ ਪੱਟੀ ਦੇ ਪਰਗਨੇ ਕਸੂਰ ਦੇ ਪਠਾਨ ਸਰਦਾਰ ਕੋਲੋਂ ਖੋਹ ਲਏ। ਸਿੱਖਾਂ ਨੇ 1764 ਵਿੱਚ ਸਰਹਿੰਦ ਨੂੰ ਫ਼ਤਿਹ ਕਰ ਲਿਆ। ਖ਼ੁਸ਼ਹਾਲ ਸਿੰਘ ਦੇ ਹਿੱਸੇ ਭਰਤਗੜ੍ਹ, ਮਛੌਲੀ, ਘਨੌਲੀ, ਮਨੌਲੀ ਅਤੇ ਕਈ ਹੋਰ ਪਿੰਡ ਆਏ। ਸਿੰਘਪੁਰੀਆ ਮਿਸਲ ਨੂੰ ਬਾਰੀ ਦੋਆਬ ਵਿੱਚੋਂ ਸਾਲਾਨਾ ਦੋ ਲੱਖ ਰੁਪਏ, ਜਲੰਧਰ ਦੋਆਬ ਤੋਂ ਇੱਕ ਲੱਖ ਰੁਪਏ ਅਤੇ ਸਰਹਿੰਦ ਸੂਬੇ ਤੋਂ 50,000 ਰੁਪਏ ਸਾਲਾਨਾ ਆਮਦਨ ਸੀ। ਖ਼ੁਸ਼ਹਾਲ ਸਿੰਘ ਦੀ 1795 ਵਿੱਚ ਮੌਤ ਹੋ ਗਈ ਅਤੇ ਉਸ ਦਾ ਸਪੁੱਤਰ ਬੁੱਧ ਸਿੰਘ ਮਿਸਲ ਦਾ ਸਰਦਾਰ ਬਣਿਆਂ। ਪਰ ਹੋਰ ਸਿੱਖ ਸਰਦਾਰਾਂ ਵਾਂਗ ਉਸ ਦੇ ਬਾਰੀ ਦੋਆਬ ਅਤੇ ਜਲੰਧਰ ਦੋਆਬ ਵਿੱਚਲੇ ਇਲਾਕਿਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਿਆ। ਮਹਾਰਾਜੇ ਨੇ ਸਤਲੁੱਜ ਪਾਰ ਦੇ ਇਲਾਕੇ ਜਾਗੀਰ ਵਜੋਂ ਬੁੱਧ ਸਿੰਘ ਕੋਲ ਹੀ ਰਹਿਣ ਦਿੱਤੇ। ਉਸ ਸਮੇਂ ਮਹਾਰਾਜਾ ਚੜ੍ਹਦਾ ਸੂਰਜ ਸੀ।
ਬੁੱਧ ਸਿੰਘ 1816 ਤੱਕ ਜਿਊਂਦਾ ਰਿਹਾ। ਉਸ ਦੇ ਸੱਤ ਪੁੱਤਰ ਸਨ। ਸਤਲੁੱਜ ਪਾਰ ਦੇ ਇਲਾਕਿਆਂ ਨੂੰ ਉਸ ਦੇ ਸੱਤ ਪੁੱਤਰਾਂ ਵਿੱਚ ਵੰਡ ਦਿੱਤਾ ਗਿਆ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਬਰਤਾਨਵੀਂ ਹਕੂਮਤ ਵਿੱਚ ਸ਼ਾਮਲ ਕਰ ਲਿਆ।
 
 
ਮਨੌਲੀ ਦਾ ਕਿਲ੍ਹਾ ਜੋ ਕਿ ਮੋਹਾਲੀ ਤੋਂ ਸਿਰਫ਼ 7 ਕਿਲੋਮੀਟਰ ਦੇ ਫ਼ਾਸਲੇ 'ਤੇ ਹੈ, ਨੂੰ ਨਵਾਬ ਕਪੂਰ ਸਿੰਘ ਨੇ ਮੁਗ਼ਲਾਂ ਤੋਂ ਫ਼ਤਿਹ ਕੀਤਾ ਸੀ। ਪੰਜਾਬ ਦੀਆਂ ਸਰਕਾਰਾਂ ਦੇ ਅਵੇਸਲੇਪਨ ਕਾਰਨ ਅੱਜ ਕਲ੍ਹ ਇਹ ਬੜੀ ਖ਼ਸਤਾ ਹਾਲਤ ਵਿੱਚ ਹੈ। ਜੇ ਪੰਜਾਬ ਦੀ ਕੋਈ ਸਰਕਾਰ ਵੀ ਇਸ ਦੀ ਸਾਂਭ-ਸੰਭਾਲ ਵੱਲ ਧਿਆਨ ਦਿੰਦੀ ਤਾਂ ਅੱਜ ਇਹ ਇੱਕ ਮਹਾਨ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਦੀ ਮਹਾਨ ਯਾਦਗਾਰ ਵੀ ਹੁੰਦਾ ਤੇ ਲੋਕਾਂ ਲਈ ਇੱਕ ਟੂਰਿਸਟ ਸਥਾਨ ਵੀ।
 
 
[[ਸ਼੍ਰੇਣੀ:ਸਿੱਖ ਮਿਸਲਾਂ]]