ਸੂਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਵਧਾਇਆ
ਛੋ clean up using AWB
ਲਾਈਨ 1:
[[ਤਸਵੀਰ:Sun in X-Ray.png|thumb|'''ਸੂਰਜ''']]
[[ਸੂਰਜ]] ਨੂੰ ਇੱਕ ਤਾਰੇ ਵਾਂਗ ਮੰਨਿਆ ਜਾ ਸਕਦਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ ਅਤੇ ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ। ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ ਅਤੇ ਵਰਣ-ਪੱਟ ਆਇਨੀਕ੍ਰਿਤ ਅਤੇ ਨਿਊਟਰਲ ਧਾਤਾਂ ਅਤੇ ਹਲਕੀਆਂ ਹਾਈਡਰੋਜਨ ਰੇਖਾਵਾਂ ਰੱਖਦਾ ਹੈ। <ref>http://www.astro.uiuc.edu/~kaler/sow/spectra.html#classes</ref> ਅਤੇ V ਹੋਰ ਤਾਰਿਆਂ ਵਾਂਗ ਵੇਖਾਉਦਾ ਹੈ ਕਿ ਇਹ ਆਮ ਤਾਰਿਆਂ ਵਾਂਗ ਹੀ ਮੁੱਖ ਤਾਰਾ ਹੈ।<ref>http://www.physics.uq.edu.au/people/ross/phys2080/spec/analyz.htm</ref>
 
[[ਸ਼੍ਰੇਣੀ:ਸੂਰਜ ਮੰਡਲ]]
==ਬਣਤਰ==
ਸੂਰਜ ਜੋ ਸਾਡੀ [[ਆਕਾਸ਼ਗੰਗਾ]] ਦੇ ਸੌ ਅਰਬ ਤੋਂ ਵੱਧ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ [[ਤਾਰਾ]] ਹੈ। ਉਸ ਆਕਾਸ਼ਗੰਗਾ ਵਿੱਚੋਂ ਇੱਕ ਮਾਮੂਲੀ ਜਿਹਾ ਤਾਰਾ ਜਿਸ ਜਿਹੀਆਂ ਬਹੁਤੀਆਂ ਨਹੀਂ ਤਾਂ ਘੱਟੋ-ਘੱਟ ਸੌ ਅਰਬ ਤਾਂ ਹੋਰ ਹਨ। ਸੂਰਜ ਸਾਡੀ [[ਧਰਤੀ]] ਲਈ ਰੌਸ਼ਨੀ, ਸੇਕ, ਊਰਜਾ ਤੇ ਜੀਵਨ ਦਾ ਸੋਮਾ ਹੈ। ਸਫੈਦ ਦਿੱਸਦਾ ਇਹ ਨਿੱਕਾ ਜਿਹਾ ਥਾਲ ਧਰਤੀ ਨਾਲੋਂ ਤੇਰਾਂ ਲੱਖ ਗੁਣਾ ਵਡੇਰੇ ਆਇਤਨ ਅਤੇ ਸਵਾ ਤਿੰਨ ਲੱਖ ਗੁਣਾ ਵੱਧ ਭਾਰ ਦਾ ਮਾਲਕ ਹੈ। ਇਸ ਦੀ ਨਾਭੀ ਵਿੱਚ ਗੈਸਾਂ ਦਾ ਦਬਾਅ ਧਰਤੀ ਉਤਲੇ [[ਵਾਯੂਮੰਡਲ]] ਦੇ [[ਦਬਾਅ]] ਨਾਲੋਂ ਦੋ ਸੌ ਅਰਬ ਗੁਣਾ, ਘਣਤਾ ਪਾਣੀ ਤੋਂ ਡੇਢ ਸੌ ਗੁਣਾ ਅਤੇ ਤਾਪਮਾਨ ਪੰਜਾਹ ਲੱਖ ਦਰਜੇ [[ਕੈਲਵਿਨ]] ਹੁੰਦਾ ਹੈ। [[ਪਲਾਜ਼ਮਾ]] ਬਣੀ [[ਹਾਈਡਰੋਜਨ]] ਇਸ ਤਾਪਮਾਨ ਉੱਤੇ [[ਹੀਲੀਅਮ]] ਵਿੱਚ ਵਟਦੀ ਹੈ। ਇਸ [[ਸੰਯੋਜਨ ਕਿਰਿਆ|ਫਿਊਜ਼ਨ ਕਿਰਿਆ]] ਸਮੇਂ ਕੁਝ ਮਾਤਰਾ ਵਿੱਚ ਪਦਾਰਥ ਊਰਜਾ ਵਿੱਚ ਤਬਦੀਲ ਹੁੰਦਾ ਹੈ। ਇਸ ਨਾਲ ਇੱਕ ਸਕਿੰਟ ਵਿੱਚ ਹੀ ਇੰਨੀ ਊਰਜਾ ਪੈਦਾ ਹੁੰਦੀ ਹੈ ਜਿੰਨੀ ਸਭਿਅਤਾ ਦੇ ਉਦੈ ਹੋਣ ਤੋਂ ਲੈ ਕੇ ਤਮਾਮ ਮਨੁੱਖ ਜਾਤੀ ਨੇ ਹੁਣ ਤਕ ਵੀ ਨਹੀਂ ਵਰਤੀ। ਸੂਰਜ ਉੱਤੇ ਅਜਿਹਾ ਸਿਰਫ ਇੱਕ ਸਕਿੰਟ ਲਈ ਜਾਂ ਇੱਕ ਵਾਰ ਨਹੀਂ ਸਗੋਂ ਨਿਰੰਤਰ ਹੁੰਦਾ ਹੈ। ਪਿਛਲੇ ਸਾਢੇ ਚਾਰ ਅਰਬ ਸਾਲ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਅਗਾਂਹ ਇੰਨੇ ਕੁ ਸਮੇਂ ਲਈ ਹੋਰ ਇੰਜ ਹੀ ਹੁੰਦਾ ਰਹੇਗਾ।
ਲਾਈਨ 27:
*ਭਾਰਤ ਵਿੱਚ ਉਦੇਪੁਰ, ਕੋਡਾਈਕਨਾਲ ਦੇ ਆਪਟੀਕਲ ਟੈਲੀਸਕੋਪ ਅਤੇ ਪੁਣੇ ਦਾ ਰੇਡੀਓ ਟੈਲੀਸਕੋਪ ਵੀ ਸੂਰਜ ਉੱਤੇ ਨਿਗ੍ਹਾ ਰੱਖਦੇ ਹਨ।
{{ਅੰਤਕਾ}}
 
[[ਸ਼੍ਰੇਣੀ:ਸੂਰਜ ਮੰਡਲ]]
[[ਸ਼੍ਰੇਣੀ:ਪੁਲਾੜ ਵਿਗਿਆਨ]]