ਨਰਿੰਦਰ ਮੋਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 34:
==ਦੰਗੇ ਅਤੇ ਮੁੱਖ ਮੰਤਰੀ==
2001 ਵਿਚ ਉਹ ਅਜੇ ਭਾਜਪਾ ਦੇ ਦਿੱਲੀ ਦਫ਼ਤਰ ਨਾਲ ਹੀ ਕੰਮ ਕਰ ਰਹੇ ਸਨ, ਜਦੋਂ [[ਅਟਲ ਬਿਹਾਰੀ ਵਾਜਪਾਈ]] ਨੇ ਉਨ੍ਹਾਂ ਨੂੰ ਗੁਜਰਾਤ ਵਿਚ ਕੇਸ਼ੂਭਾਈ ਪਟੇਲ ਦੀ ਥਾਂ 'ਤੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ। ਐਲ. ਕੇ. ਅਡਵਾਨੀ ਦੇ ਕਹਿਣ ਤੇ ਉਨ੍ਹਾਂ ਨੇ ਜਾ ਕੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ। 2002 ਵਿਚ '''[[ਗੋਧਰਾ ਕਾਂਡ]]''' ਵਾਪਰ ਗਿਆ, ਜਿਥੇ ਰੇਲ ਗੱਡੀ ਦੇ ਇਕ ਡੱਬੇ ਵਿਚ ਦਰਜਨਾਂ ਕਾਰਸੇਵਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਸ ਤੋਂ ਬਾਅਦ ਗੁਜਰਾਤ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਫ਼ਿਰਕੂ ਫਸਾਦ ਸ਼ੁਰੂ ਹੋ ਗਏ ਅਤੇ ਜਿਸ ਵਿਚ ਇਕ ਹਜ਼ਾਰ ਦੇ ਲਗਭਗ ਲੋਕ ਮਾਰੇ ਗਏ। [[ਸੁਪਰੀਮ ਕੋਰਟ]] ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਦੀ ਇਨ੍ਹਾਂ ਦੰਗਿਆਂ ਵਿਚ ਸ਼ਮੂਲੀਅਤ ਦੇ ਦੋਸ਼ਾਂ ਨੂੰ ਤਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਲਗਾਤਾਰ ਗੁਜਰਾਤ ਦੇ ਵਿਕਾਸ ਲਈ ਕੰਮ ਕੀਤਾ। ਦੇਸ਼-ਵਿਦੇਸ਼ ਦੇ ਸਨਅਤਕਾਰਾਂ ਨੂੰ ਪੂੰਜੀ ਨਿਵੇਸ਼ ਲਈ ਉਤਸ਼ਾਹਿਤ ਕੀਤਾ। ਗੁਜਰਾਤ ਦੇ ਕਈ ਇਲਾਕਿਆਂ ਵਿਚ ਨਰਮਦਾ ਦਾ ਪਾਣੀ ਪਹੁੰਚਾਇਆ, ਜਿਸ ਨਾਲ ਖੇਤੀ ਦੀ ਵਿਕਾਸ ਦਰ ਵਿਚ ਵੀ ਕਾਫੀ ਵਾਧਾ ਹੋਇਆ। ਇਸ ਦੇ ਨਾਲ-ਨਾਲ ਗੁਜਰਾਤ ਵਿਚ ਭਾਜਪਾ ਦੀ ਤਾਕਤ ਵੀ ਲਗਾਤਾਰ ਵਧਦੀ ਗਈ। ਉਨ੍ਹਾਂ ਦੀ ਅਗਵਾਈ ਵਿਚ ਗੁਜਰਾਤ ਭਾਜਪਾ ਨੇ ਤਿੰਨ ਵਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਤੇ ਉਹ ਤੀਜੀ ਵਾਰ ਮੁੱਖ ਮੰਤਰੀ ਬਣੇ।
ਕ੍ਮ੍ਜਿਜ੯ਓਜ+
 
==ਪ੍ਰਧਾਨ ਮੰਤਰੀ ਦਾ ਉਮੀਦਵਾਰ==
ਸਤੰਬਰ 2013 ਵਿਚ ਉਨ੍ਹਾਂ ਨੂੰ 16ਵੀਂ ਲੋਕ ਸਭਾ ਦੀ ਚੋਣ ਲਈ ਭਾਜਪਾ ਵੱਲੋਂ ਆਪਣੀ ਚੋਣ ਮੁਹਿੰਮ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਅਤੇ ਇਸੇ ਸਾਲ ਦੇ ਅਖੀਰ ਤੱਕ ਉਹ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣ ਗਏ। ਪਿਛਲੇ ਇਕ ਸਾਲ ਤੋਂ ਉਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਲਈ ਭਾਜਪਾ ਨੂੰ ਤੇਜ਼ੀ ਨਾਲ ਤਿਆਰ ਕਰਨਾ ਆਰੰਭ ਕਰ ਦਿੱਤਾ ਸੀ। ਇਸ ਅਰਸੇ ਦੌਰਾਨ ਉਨ੍ਹਾਂ ਨੇ ਦੇਸ਼ ਭਰ ਵਿਚ ਲਗਭਗ 400 ਤੋਂ ਵੱਧ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ 3 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ। ਚੋਣਾਂ ਜਿੱਤਣ ਲਈ ਉਨ੍ਹਾਂ ਨੇ ਗੁਜਰਾਤ ਦੇ ਵਿਕਾਸ ਨੂੰ 'ਗੁਜਰਾਤ ਮਾਡਲ' ਵਜੋਂ ਦੇਸ਼ ਦੇ ਸਾਹਮਣੇ ਪੇਸ਼ ਕੀਤਾ ਅਤੇ ਦੇਸ਼ ਦੇ ਵਿਕਾਸ ਨੂੰ ਚੋਣਾਂ ਲਈ ਮੁੱਖ ਏਜੰਡਾ ਬਣਾਇਆ।