"ਪਟਿਆਲਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਸ਼ੀਸ਼ ਮਹਿਲ ਪਟਿਆਲੇ ਦੀਆਂ ਪ੍ਰਮੁੱਖ ਵਿਰਾਸਤੀ ਇਮਾਰਤਾਂ ਵਿਚੋਂ ਇੱਕ ਹੈ। ਇਥੇ ਬਣਿਆ ਲਛਮਣ ਝੂਲਾ ਸੈਲਾਨੀਆਂ ਨੂੰ ਇੱਕ ਵਾਰ ਹਰਿਦੁਆਰ ਦੀ ਯਾਦ ਦਿਵਾ ਦਿੰਦਾ ਹੈ। ਕਲਾ ਪ੍ਰੇਮੀ [[ਮਹਾਰਾਜਾ ਨਰਿੰਦਰ ਸਿੰਘ]] ਨੇ ਸ਼ੀਸ਼ ਮਹਿਲ ਦੇ ਲਈ [[ਕਸ਼ਮੀਰ]] ਅਤੇ [[ਰਾਜਸਥਾਨ]] ਤੋਂ ਪੇਂਟਰ ਬੁਲਵਾ ਕੇ ਸ਼ੀਸ਼ ਮਹਿਲ ਦੀਆਂ ਕੰਧਾਂ ਪੇਂਟ ਕਰਵਾਈਆਂ ਸਨ। ਇਥੇ ਇੱਕ ਮੈਡਲ ਗੈਲਰੀ ਬਣੀ ਹੋਈ ਹੈ, ਜਿਸ ਵਿਚ ਵਿਰਾਸਤ ਨਾਲ ਸਬੰਧਤ ਸੈਂਕੜੇ ਮੈਡਲਾਂ ਅਤੇ ਹੋਰ ਪੁਰਾਤਨ ਸਿੱਕਿਆਂ ਦੀ ਕੁਲੈਕਸ਼ਨ ਮੌਜੂਦ ਹੈ। ਸ਼ੀਸ਼ ਮਹਿਲ ਵਿਚ ਬਣੀ [[ਬਨਾਸਰ]] ਆਰਟ ਗੈਲਰੀ ਆਪਣੇ ਆਪ ਵਿਚ ਰਿਆਸਤ ਦੀ ਕਲਾ ਨੂੰ ਸੰਭਾਲ ਕੇ ਰੱਖਣ ਵਿਚ ਸਮਰੱਥ ਹੈ।
==ਮੋਤੀ ਬਾਗ ਪੈਲੇਸ==
ਆਪਣੇ ਜ਼ਮਾਨੇ ਦੀ ਖੂਬਸੂਰਤ ਕਲਾ ਦਾ ਨਮੂਨਾ ਮੋਤੀ ਬਾਗ ਪੈਲੇਸ ਵਿਖੇ ਅੱਜ ਏਸ਼ੀਆ ਦਾ ਸਭ ਤੋਂ ਵੱਡਾ ਖੇਡ ਸੰਸਥਾਨ [[ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ|ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ]] ਖੁਲਿ੍ਹਆਖੁੱਲਿਆ ਹੋਇਆ ਹੈ ਜਿਸ ਨਾਲ ਇਸ ਮਹਿਲ ਦਾ ਹੁਣ ਦੋਹਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇੱਕ ਤਾਂ ਮਹਿਲ ਦੀ ਖੂਬਸੂਰਤੀ ਅਤੇ ਸ਼ਾਹੀ ਘਰਾਣੇ ਦੇ ਰਹਿਣ ਸਹਿਣ ਅਤੇ ਸ਼ਾਹੀ ਠਾਠ ਬਾਠ ਦੀ ਜਿਊਂਦੀ ਜਾਗਦੀ ਮਿਸਾਲ ਮਿਲਦੀ ਹੈ, ਉਥੇ ਅੰਤਰਾਸ਼ਟਰੀ ਪੱਧਰ ਦੇ ਖੇਡਾਂ ਦੇ ਮੈਦਾਨ ਆਪਣਾ ਵੱਖਰਾ ਹੀ ਨਜ਼ਾਰਾ ਬੰਨ੍ਹਦੇ ਹਨ। ਇਥੇ ਖੁਲ੍ਹੀ ਸੰਸਥਾ ਜਿਥੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਪੈਦਾ ਕਰਦੀ ਹੈ, ਉੱਥੇ ਦੇਸ਼ਾਂ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਵੀ ਅਭਿਆਸ ਕਰਦੇ ਹਨ। ਮੋਤੀ ਬਾਗ ਪੈਲੇਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਸੰਨ 1847 ਵਿਚ ਬਣਾਵਾਇਆ। ਇਹ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ ‘ਤੇ ਬਣਾਇਆ ਗਿਆ ਸੀ।
 
==ਬਾਰਾਂਦਰੀ==
ਬਾਰਾਂਦਰੀ ਦੇ ਨਾਲ ਪਟਿਆਲਾ ਦੀ ਵੱਖਰੀ ਹੀ ਪਹਿਚਾਣ ਹੈ। ਸ਼ਾਹੀ ਘਰਾਣੇ ਵੱਲੋਂ ਦੁਨੀਆਂ ਦੇ ਕੋਨੇ ਕੋਨੇ ਤੋਂ ਲਿਆ ਕੇ ਲਾਏ ਗਏ ਰੁੱਖ ਬੂਟੇ ਆਪਣਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਸਵੇਰੇ ਅਤੇ ਸ਼ਾਮ ਇਥੇ ਸੈਰ ਕਰਨ ਵਾਲਿਆਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।