ਸਵਾਮੀ ਵਿਵੇਕਾਨੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 25:
==ਜੀਵਨ==
ਵਿਵੇਕਾਨੰਦ ਦਾ ਜਨਮ [[ਕੋਲਕਾਤਾ]] ([[ਪੱਛਮੀ ਬੰਗਾਲ]]) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿੱਚ 12 ਜਨਵਰੀ 1863 ਨੂੰ ਹੋਇਆ ਸੀ। [[ਬੰਗਾਲੀ]] ਕੈਲੰਡਰ ਅਨੁਸਾਰ ਉਸ ਦਿਨ 'ਮਾਘੀ' (ਮਕਰ ਸੰਕ੍ਰਾਂਤੀ) ਦਾ ਤਿਉਹਾਰ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਅਤੇ ਮਾਤਾ ਸ਼੍ਰੀਮਤੀ ਭੁਵਨੇਸ਼ਵਰੀ ਦੇਵੀ ਨੇ ਆਪਣੇ ਪੁੱਤਰ ਦਾ ਨਾਂ ਨਰੇਂਦਰ ਨਾਥ ਦੱਤ ਧਰਿਆ ਸੀ। ਉਨ੍ਹਾਂ ਦੇ ਪਿਤਾ ਉਥੇ ਹਾਈਕੋਰਟ ਵਿਖੇ ਸਰਕਾਰੀ ਵਕੀਲ ਸਨ।
 
==ਅਧਿਆਤਮਕ ਰੁਝਾਨ==
ਨਰੇਂਦ੍ਰ ਜੀ ਨੂੰ ਅਧਿਆਤਮਕ ਰੁਝਾਨ ਪਿਤਾ-ਪੁਰਖੀ ਦਾਤ ਸੀ। ਉਨ੍ਹਾਂ ਦੇ ਦਾਦਾ ਸ਼੍ਰੀ ਦੁਰਗਾ ਚਰਨ ਦੱਤ 25 ਵਰ੍ਹਿਆਂ ਦੀ ਉਮਰ ਹੋਣ 'ਤੇ ਘਰ-ਬਾਰ ਛੱਡ ਕੇ ਸੰਨਿਆਸੀ ਬਣ ਗਏ ਸਨ। ਪੇਸ਼ੇ ਤੋਂ ਵਕੀਲ ਹੋਣ ਦੇ ਬਾਵਜੂਦ ਨਰੇਂਦ੍ਰ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਧਾਰਮਿਕ ਅਤੇ ਸਮਾਜਿਕ ਮਾਮਲਿਆਂ ਵਿੱਚ ਉਦਾਰ ਭਾਵਨਾਵਾਂ ਰੱਖਦੇ ਸਨ। ਆਤਮ-ਸੰਜਮ ਦੀ ਸਿੱਖਿਆ ਉਨ੍ਹਾਂ ਨੂੰ ਆਪਣੀ ਮਾਤਾ ਭੁਵਨੇਸ਼ਵਰੀ ਦੇਵੀ ਜੀ ਤੋਂ ਪ੍ਰਾਪਤ ਹੋਈ ਸੀ। ਕਾਲਜ ਦੀ ਪੜ੍ਹਾਈ ਵੇਲੇ ਉਨ੍ਹਾਂ ਨੇ ਪੱਛਮੀ ਤਰਕ ਸ਼ਾਸਤਰ ਅਤੇ ਦਰਸ਼ਨ ਅਤੇ ਯੂਰਪ ਦਾ ਇਤਿਹਾਸ ਵਿਸ਼ੇ ਲਏ ਸਨ। ਮਾਤਾ-ਪਿਤਾ ਵਾਂਗ ਉਨ੍ਹਾਂ ਦੀ ਰੁਚੀ [[ਵੇਦਾਂ]], [[ਉਪਨਿਸ਼ਦਾਂ]], [[ਸ਼੍ਰੀਮਦ ਭਗਵਤ ਗੀਤਾ]], [[ਵਾਲਮੀਕਿ ਰਾਮਾਇਣ]] ਅਤੇ [[ਪੁਰਾਣਾਂ]] ਵਿੱਚ ਸੀ। ਉਹ ਅਜਿਹੀਆਂ ਪੁਸਤਕਾਂ ਆਪਣੇ ਕਾਲਜ ਦੀ ਲਾਇਬ੍ਰੇਰੀ ਤੋਂ ਘਰ ਲਿਆ ਕੇ ਪੜ੍ਹਿਆ ਕਰਦੇ ਸਨ।