ਕਿਸ਼ੋਰ ਕੁਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 26:
'''ਕਿਸ਼ੋਰ ਕੁਮਾਰ''' (4 ਅਗਸਤ 1929- – 13 ਅਕਤੂਬਰ 1987) ਇੱਕ ਭਾਰਤੀ ਫਿਲਮ ਪਲੇਅਬੈਕ ਗਾਇਕ, ਅਭਿਨੇਤਾ, ਗੀਤਕਾਰ, ਸੰਗੀਤਕਾਰ, ਨਿਰਮਾਤਾ, ਨਿਰਦੇਸ਼ਕ, ਲੇਖਕ ਅਤੇ ਸਕ੍ਰੀਨਪਲੇ ਲੇਖਕ ਸਨ। ਉਸ ਨੂੰ ਹਿੰਦੀ ਫਿਲਮ ਉਦਯੋਗ ਦਾ ਸਭ ਸਫਲ ਪਲੇਅਬੈਕ ਗਾਇਕਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਸ ਨੇ ਬੰਗਾਲੀ, ਹਿੰਦੀ, ਮਰਾਠੀ, ਆਸਾਮੀ, ਗੁਜਰਾਤੀ, ਕੰਨੜ, ਭੋਜਪੁਰੀ, ਮਲਿਆਲਮ, ਓੜੀਆ, ਅਤੇ ਉਰਦੂ ਸਮੇਤ ਅਨੇਕ ਭਾਰਤੀ ਭਾਸ਼ਾਵਾਂ ਵਿਚ ਗਾਇਆ।
==ਮੁਢਲਾ ਜੀਵਨ==
ਕਿਸ਼ੋਰ ਕੁਮਾਰ ਦਾ ਜਨਮ ਖੰਡਵਾ ([[ਮੱਧ ਪ੍ਰਦੇਸ਼]]) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਜੀ ਇੱਕ ਵਕੀਲ ਸਨ। ਕਿਸ਼ੋਰ ਦੇ ਦੋ ਭਰਾ ਸਨ - [[ਅਸ਼ੋਕ ਕੁਮਾਰ]] ਅਤੇ [[ਅਨੂਪ ਕੁਮਾਰ]]। [[ਅਸ਼ੋਕ ਕੁਮਾਰ]] ਉਨ੍ਹਾਂ ਤੋਂ 20 ਸਾਲ ਵਡੇ ਸਨ ਅਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਨ। ਕਿਸ਼ੋਰ ਕੁਮਾਰ ਦਾ ਅਸਲ ਨਾਂ ‘ਆਭਾਸ ਕੁਮਾਰ ਗਾਂਗੁਲੀ’ ਸੀ।<ref name="KK">{{cite web | last = | first = hore Kumar Insisted on a Bullockcart Ride | journal = | publisher = The Indian Express | date = 13 Oct 2010 | url = http://www.indianexpress.com/news/when-kishore-kumar-insisted-on-bullockcart-ride/696711/ | accessdate = 2010-10-13}}</ref>
==ਸਭਾਅ==
ਕਿਸ਼ੋਰ ਕੁਮਾਰ <ref>http://punjabnewsusa.com/wp/ਅਲਬੇਲਾ-ਫ਼ਨਕਾਰ-ਸੀ-ਕਿਸ਼ੋਰ-ਕ/</ref> ਬੇਹੱਦ ਮਸਤਮੌਲਾ, ਮਜ਼ਾਕੀਆ ਅਤੇ ਮਨਮੌਜੀ ਫ਼ਨਕਾਰ ਦਾ ਨਾਂ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਿੰਦੀ ਸਿਨੇਮਾ ਦੇ ਚੋਟੀ ਦੇ ਗਾਇਕਾਂ ਅਤੇ ਬਿਹਤਰੀਨ ਹਾਸ-ਕਲਾਕਾਰਾਂ ਵਿੱਚ ਗਿਣਿਆ ਜਾਂਦਾ ਸੀ। ਉਸ ਦੀ ਆਵਾਜ਼ ਵਿੱਚ ਸੁਰੀਲਾਪਨ ਵੀ ਸੀ ਤੇ ਸ਼ਰਾਰਤ ਵੀ। ਸੰਜੀਦਾ ਗੀਤਾਂ ਵਿੱਚ ਉਸ ਦੀ ਸੋਜ਼ ਭਰੀ ਆਵਾਜ਼ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਸੀ ਤੇ ਕਲਾਸੀਕਲ ਸੰਗੀਤ ਦੀ ਛੋਹ ਵਾਲੇ ਗੀਤਾਂ ਵਿੱਚ ਵੀ ਉਹ ਕਮਾਲ ਕਰ ਦਿੰਦਾ ਸੀ।
==ਪਿੱਠਵਰਤੀ ਗਾਇਕ ਦਾ ਸਫਰ==
ਕਿਸ਼ੋਰ ਕੁਮਾਰ<ref>https://en.wikipedia.org/wiki/Kishor_Kumar</ref> ਦਾ ਅਸਲ ਨਾਂ ‘ਆਭਾਸ ਕੁਮਾਰ ਗਾਂਗੁਲੀ’ ਸੀ। ਬਚਪਨ ਤੋਂ ਹੀ ਚੰਚਲ ਸੁਭਾਅ ਦੇ ਮਾਲਕ ਕਿਸ਼ੋਰ ਨੇ ਆਪਣੇ ਅਦਾਕਾਰ ਭਰਾਵਾਂ ਦੇ ਉਲਟ ਗਾਇਕ ਬਣਨ ਦੀ ਸੋਚੀ ਤੇ ਬਾਲੀਵੁੱਡ ’ਚ ਆਣ ਪੈਰ ਧਰਿਆ। ਪੰਡਿਤ ਖੇਮ ਚੰਦ ਪ੍ਰਕਾਸ਼ ਦੇ ਸੰਗੀਤ ਨਿਰਦੇਸ਼ਨ ਹੇਠ ਉਸ ਨੇ ਆਪਣਾ ਪਹਿਲਾ ਗੀਤ-‘ਯੇ ਕੌਨ ਆਇਆ ਰੇ’, ਫ਼ਿਲਮ ‘ਜ਼ਿੱਦੀ’ ਲਈ ਰਿਕਾਰਡ ਕਰਵਾਇਆ ਤੇ ਫਿਰ ਕਦਮ-ਦਰ-ਕਦਮ ਨਵੇਂ ਮੁਕਾਮ ਹਾਸਲ ਕਰਦਾ ਗਿਆ। [[ਦੇਵ ਅਨੰਦ]], [[ਅਮਿਤਾਭ ਬੱਚਨ]], [[ਜਤਿੰਦਰ]] ਅਤੇ [[ਰਾਜੇਸ਼ ਖੰਨਾ]] ਲਈ ਉਸ ਨੇ ਸੈਂਕੜੇ ਹੀ ਯਾਦਗਾਰੀ ਗੀਤ ਗਾਏ ਜੋ ਅੱਜ ਵੀ ਸਰੋਤਿਆਂ ਦੇ ਚੇਤਿਆਂ ਵਿੱਚ ਸਾਂਭੇ ਪਏ ਹਨ।
==ਕੰਮ ਅਤੇ ਸਨਮਾਨ==
ਸੰਨ 1980 ਤੋਂ 1987 ਤਕ ਅੱਠ ਵਾਰ ‘ਸਰਵੋਤਮ ਗਾਇਕ’ ਦਾ ‘ਫ਼ਿਲਮ ਫੇਅਰ ਐਵਾਰਡ’ ਹਾਸਲ ਕਰਨ ਵਾਲੇ ਕਿਸ਼ੋਰ ਕੁਮਾਰ<ref>http://kishore-kumar.com/?page_id=2</ref> ਨੇ ਜਿੱਥੇ ਪੰਜ ਹਜ਼ਾਰ ਤੋਂ ਵੱਧ ਗੀਤ ਗਾਏ ਸਨ, ਉੱਥੇ 24 ਗੀਤ ਲਿਖੇ ਵੀ ਸਨ ਅਤੇ 16 ਫ਼ਿਲਮਾਂ ਲਈ ਸੰਗੀਤ ਨਿਰਦੇਸ਼ਨ ਵੀ ਦਿੱਤਾ। ਸੰਗੀਤਕਾਰ [[ਆਰ.ਡੀ. ਬਰਮਨ]] ਦਾ ਤਾਂ ਉਹ ਸਭ ਤੋਂ ਚਹੇਤਾ ਗਾਇਕ ਸੀ। ਕਿਸ਼ੋਰ ਕੁਮਾਰ ਦੇ ਗਾਏ ਅਨੇਕਾਂ ਸਦਾਬਹਾਰ ਨਗ਼ਮਿਆਂ ਵਿੱਚ ਹਨ: