ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 151:
=== ਸ਼ੁਰੂਆਤੀ ਅਤੀਤ ===
[[File:Lascaux2.jpg|thumb|left|ਇਹ ਇੱਕ [[ਲਾਸਕੋ]] ਤਸਵੀਰ ਹੈ ਜੋ ਇੱਕ ਘੋੜੇ ਨੂੰ ਦਰਸਾਉਂਦੀ ਹੈ ([[ਦੋਰਦੋਨੀ]], ਲਗਭਗ ੧੮,੦੦੦ ਈ.ਪੂ.]]
ਅਜੋਕੇ ਫ਼ਰਾਂਸ ਵਿੱਚ ਮਨੁੱਖੀ ਜੀਵਨ ([[ਹੋਮੋ]]) ਦੇ ਸਭ ਤੋਂ ਪੁਰਾਣੇ ਖ਼ੁਰਾ-ਖੋਜ ਲਗਭਗ ੧੮ ਲੱਖ ਸਾਲ ਪੁਰਾਣੇ ਹਨ।<ref name="Jean Carpentier 1987 p.17">Jean Carpentier (dir.), François Lebrun (dir.), Alain Tranoy, Élisabeth Carpentier et Jean-Marie Mayeur (préface de Jacques Le Goff), Histoire de France, Points Seuil, coll. « Histoire », Paris, 2000 (1re éd. 1987), p. 17 ISBN 2-02-010879-8</ref> ਉਸ ਸਮੇਂ ਮਨੁੱਖ ਨੂੰ ਸਖ਼ਤ ਅਤੇ ਬਦਲਵੇਂ ਮੌਸਮ ਦਾ ਸਾਮ੍ਹਣਾ ਕਰਨਾ ਪੈਂਦਾ ਸੀ ਜਿਸ ਵਿੱਚ ਕਈ ਗਲੇਸ਼ੀਆਈ ਕਾਲ ਸ਼ਾਮਲ ਸਨ ਜਿਸ ਕਰਕੇ ਮਨੁੱਖਾਂ ਨੂੰ ਸ਼ਿਕਾਰ ਕਰਕੇ ਅਤੇ ਖ਼ੁਰਾਕ ਬਟੋਰ ਕੇ ਟੱਪਰੀਵਾਸਾਂ ਦੀ ਜ਼ਿੰਦਗੀ ਜਿਊਣੀ ਪੈਂਦੀ ਸੀ।<ref name="Jean Carpentier 1987 p.17"/> ਫ਼ਰਾਂਸ ਵਿੱਚ [[ਮੂਹਰਲਾ ਪੁਰਾਪੱਥਰੀ ਕਾਲ|ਮੂਹਰਲੇ ਪੁਰਾਪੱਥਰੀ ਕਾਲ]] ਦੀਆਂ ਕਈ ਸਜੀਆਂ ਹੋਈਆਂ ਗੁਫ਼ਾਵਾਂ ਹਨ ਜਿਹਨਾਂ 'ਚੋਂ ਸਭ ਤੋਂ ਪ੍ਰਸਿੱਧ ਅਤੇ ਵੱਧ ਸਾਂਭੀ ਹੋਈ [[ਲਾਸਕੋ]]<ref name="Jean Carpentier 1987 p.17"/> (ਲਗਭਗ ੧੮,੦੦੦ ਈ.ਪੂ.) ਹੈ।
 
[[ਆਖ਼ਰੀ ਗਲੇਸ਼ੀਅਰ ਕਾਲ]] ਦੇ ਅੰਤ ਕੋਲ਼ (੧੦,੦੦੦ ਈ.ਪੂ.) ਅਬੋ-ਹਵਾ ਨਰਮ ਹੋ ਗਈ<ref name="Jean Carpentier 1987 p.17"/> ਅਤੇ ਤਕਰੀਬਨ ੭,੦੦੦ ਈ.ਪੂ. ਤੋਂ ਪੱਛਮੀ ਯੂਰਪ ਦਾ ਇਹ ਹਿੱਸਾ [[ਨਵਪੱਥਰੀ]] ਕਾਲ ਵਿੱਚ ਦਾਖ਼ਲ ਹੋ ਗਿਆ ਅਤੇ ਇਹਦੇ ਵਸਨੀਕ ਟਿਕਾਊ ਜੀਵਨ ਬਤੀਤ ਕਰਨ ਲੱਗੇ। ਚੌਥੀ ਅਤੇ ਤੀਜੀ ਹਜ਼ਾਰ-ਸਾਲੀ ਵਾਲ਼ੇ ਅਬਾਦੀ ਅਤੇ ਖੇਤੀਬਾੜੀ ਦੇ ਕਰੜੇ ਵਿਕਾਸ ਮਗਰੋਂ ਤੀਜੀ ਹਜ਼ਾਰ-ਸਾਲੀ ਦੇ ਅੰਤ ਵਿੱਚ ਧਾਤ ਦਾ ਕੰਮ ਸ਼ੁਰੂ ਹੋ ਗਿਆ: ਪਹਿਲਾਂ ਸੋਨਾ, ਤਾਂਬਾ ਅਤੇ ਕਾਂਸੀ ਅਤੇ ਫੇਰ ਲੋਹਾ।<ref>Carpentier et al 2000, pp. 20–24</ref> ਫ਼ਰਾਂਸ ਵਿੱਚ ਨਵਪੱਥਰੀ ਕਾਲ ਦੇ ਕਈ [[ਵੱਡਪੱਥਰੀ]] ਟਿਕਾਣੇ ਹਨ ਜਿਹਨਾਂ ਵਿੱਚ ਲਗਭਗ ੩,੩੦੦ ਈ.ਪੂ. ਦਾ ਖ਼ਾਸਾ ਸੰਘਣਾ [[ਕਾਰਨਕ ਪੱਥਰ]] ਟਿਕਾਣਾ ਵੀ ਸ਼ਾਮਲ ਹੈ।
 
=== ਗਣਰਾਜ ਅਤੇ ਸਾਮਰਾਜ (੧੭੯੨–) ===
[[File:Prise de la Bastille.jpg|thumb|੧੪ ਜੁਲਾਈ ੧੭੮੯ ਨੂੰ ਹੋਈ [[ਬੈਸਟੀਲ ਦੀ ਚੜ੍ਹਾਈ]] ਨੇ [[ਫ਼ਰਾਂਸੀਸੀ ਇਨਕਲਾਬ]] ਦਾ ਅਰੰਭ ਮਿੱਥਿਆ ਸੀ।]]
 
੧੪ ਜੁਲਾਈ ੧੭੮੯ ਨੂੰ ਹੋਈ [[ਬੈਸਟੀਲ ਦੀ ਚੜ੍ਹਾਈ]] ਮਗਰੋਂ [[ਨਿਰੋਲ ਬਾਦਸ਼ਾਹੀ]] ਦਾ ਖ਼ਾਤਮਾ ਹੋ ਗਿਆ ਅਤੇ ਫ਼ਰਾਂਸ ਇੱਕ [[ਫ਼ਰਾਂਸ ਦੀ ਬਾਦਸ਼ਾਹੀ (੧੭੯੧-੧੭੯੨)|ਸੰਵਿਧਾਨਕ ਬਾਦਸ਼ਾਹੀ]] ਬਣ ਗਿਆ। [[ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦਾ ਐਲਾਨ|ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ]] ਰਾਹੀਂ ਫ਼ਰਾਂਸ ਦੇ ਨਾਗਰਿਕਾਂ (ਉਸ ਵੇਲੇ ਸਿਰਫ਼ ਮਰਦ ਹੀ ਨਾਗਰਿਕ ਹੁੰਦੇ ਸਨ) ਵਾਸਤੇ ਮੂਲ ਹੱਕਾਂ ਦੀ ਸਥਾਪਨਾ ਕੀਤੀ ਗਈ। ਇਸ ਐਲਾਨ ਵਿੱਚ ਮਨੁੱਖ ਦੇ ਕੁਦਰਤੀ ਹੱਕ "ਖ਼ਲਾਸੀ, ਜਾਇਦਾਦ, ਸੁਰੱਖਿਆ ਅਤੇ ਜਬਰ ਦਾ ਟਾਕਰਾ" ਦੱਸੇ ਗਏ। ਇਸ ਐਲਾਨ ਵਿੱਚ ਕੁਲੀਨਰਾਜੀ ਰਿਆਇਤਾਂ ਦਾ ਖ਼ਾਤਮਾ ਕਰਨ ਲਈ ਆਖਿਆ ਗਿਆ। ਇਹਦੇ ਨਾਲ਼-ਨਾਲ਼ ਸਾਰੇ ਇਨਸਾਨਾਂ ਵਾਸਤੇ ਅਜ਼ਾਦੀ ਅਤੇ ਬਰਾਬਰ ਹੱਕ ਅਤੇ ਸਰਕਾਰੀ ਦਫ਼ਤਰਾਂ ਤੱਕ ਪਹੁੰਚ ਦਾ ਅਧਾਰ ਜਨਮ ਦੀ ਬਜਾਏ ਯੋਗਤਾ ਮਿੱਥਣ ਦਾ ਐਲਾਨ ਕੀਤਾ ਗਿਆ।
 
ਬਾਦਸ਼ਾਹੀ ਉੱਤੇ ਬੰਧੇਜ ਕਰ ਦਿੱਤੀ ਗਈ ਅਤੇ ਸਾਰੇ ਨਾਗਰਿਕਾਂ ਨੂੰ ਵਿਧਾਨਕ ਕਾਰਵਾਈ ਵਿੱਚ ਹਿੱਸਾ ਪਾਉਣ ਦਾ ਹੱਕ ਦਿੱਤਾ ਗਿਆ। ਕਥਨੀ ਅਤੇ ਛਾਪੇ ਦੀ ਖੁੱਲ੍ਹ ਦੇ ਦਿੱਤੀ ਗਈ ਅਤੇ ਮਨ-ਮੰਨੀਆਂ ਗਿਰਫ਼ਤਾਰੀਆਂ ਨੂੰ ਗੈਰ-ਕਨੂੰਨੀ ਕਰਾਰ ਦਿੱਤਾ ਗਿਆ। ਇਸ ਐਲਾਨ ਨੇ ਜਨਤਕ ਖ਼ੁਦਮੁਖ਼ਤਿਆਰੀ ਦੇ ਅਸੂਲਾਂ ਦਾ ਵੀ ਦਾਅਵਾ ਕੀਤਾ ਜੋ ਫ਼ਰਾਂਸੀਸੀ ਬਾਦਸ਼ਾਹ ਦੇ ਰੱਬੀ ਹੱਕਾਂ ਵਾਲ਼ੇ ਅਸੂਲਾਂ ਦੇ ਉਲਟ ਸੀ। ਇਹਦੇ ਤੋਂ ਇਲਾਵਾ ਨਾਗਰਿਕ ਬਰਾਬਰੀ ਦਾ ਦਾਅਵਾ ਹੋਇਆ ਜਿਸ ਨਾਲ਼ ਕੁਲੀਨ ਵਰਗ ਅਤੇ ਪਾਦਰੀ ਵਰਗ ਨੂੰ ਮਿਲੀਆਂ ਰਿਆਇਤਾਂ ਦਾ ਅੰਤ ਹੋ ਗਿਆ।
 
ਭਾਵੇਂ ਸੰਵਿਧਾਨਕ ਬਾਦਸ਼ਾਹ ਵਜੋਂ ਲੂਈ ਸੋਲ੍ਹਵਾਂ ਲੋਕਾਂ ਵਿੱਚ ਪ੍ਰਸਿੱਧ ਸੀ ਪਰ ਉਹਦੀ ਮੰਦਭਾਗੀ [[ਵਾਰੈੱਨ ਦੀ ਉਡਾਰੀ]] ਨੇ ਉਹਨਾਂ ਅਫ਼ਵਾਹਾਂ ਨੂੰ ਤੂਲ ਦੇ ਦਿੱਤੀ ਜਿਹਨਾਂ ਮੁਤਾਬਕ ਬਾਦਸ਼ਾਹ ਨੇ ਆਪਣੇ ਸਿਆਸੀ ਨਿਸਤਾਰੇ ਦੀ ਉਮੀਦ ਵਿਦੇਸ਼ੀ ਹਮਲੇ ਨਾਲ਼ ਬੰਨ੍ਹੀ ਹੋਈ ਸੀ। ਉਹਦੀ ਸ਼ਾਖ਼ ਨੂੰ ਇੰਨੀ ਡੂੰਘੀ ਸੱਟ ਵੱਜੀ ਕਿ ਬਾਦਸ਼ਾਹੀ ਦਾ ਖ਼ਾਤਮਾ ਅਤੇ ਗਣਰਾਜ ਦੀ ਸਥਾਪਨਾ ਦੀ ਸੰਭਵਤਾ ਹੋਰ ਵਧ ਗਈ।
 
ਯੂਰਪੀ [[ਪਿਲਨਿਟਸ ਦਾ ਐਲਾਨ|ਬਾਦਸ਼ਾਹੀਆਂ]] ਨਿਰੋਲ ਫ਼ਰਾਂਸੀਸੀ ਬਾਦਸ਼ਾਹੀ ਥਾਪਣ ਦੇ ਇਰਾਦੇ ਨਾਲ਼ ਨਵੇਂ ਰਾਜ-ਪ੍ਰਬੰਧ ਖਿਲਾਫ਼ ਨਿੱਤਰ ਆਈਆਂ। ਇਸ ਵਿਦੇਸ਼ੀ ਡਰਾਵੇ ਨੇ ਫ਼ਰਾਂਸ ਦੇ ਸਿਆਸੀ ਰੌਲ਼ੇ-ਗੌਲ਼ੇ ਨੂੰ ਹੋਰ ਭੜਕਾ ਦਿੱਤਾ ਅਤੇ ਨਤੀਜੇ ਵਜੋਂ ੨੦ ਅਪ੍ਰੈਲ ੧੭੯੨ ਨੂੰ [[ਪਹਿਲੇ ਮੇਲ ਦੀ ਜੰਗ|ਆਸਟਰੀਆ ਵਿਰੁੱਧ ਜੰਗ ਦਾ ਐਲਾਨ]] ਕਰ ਦਿੱਤਾ ਗਿਆ। [[੧੦ ਅਗਸਤ (ਫ਼ਰਾਂਸੀਸੀ ਇਨਕਲਾਬ)|੧੦ ਅਗਸਤ ੧੭੯੨ ਦੀ ਬਗ਼ਾਵਤ]]<ref>Censer, Jack R. and Hunt, Lynn. ''Liberty, Equality, Fraternity: Exploring the French Revolution.'' University Park, Pennsylvania: Pennsylvania State University Press, 2004.</ref> ਮੌਕੇ ਅਤੇ [[ਸਤੰਬਰ ਕਤਲੇਆਮ|ਅਗਲੇ ਮਹੀਨੇ]]<ref>Doyle, William. ''The Oxford History of The French Revolution.'' Oxford: Oxford University Press, 1989. pp 191–192.</ref> ਵਿੱਚ ਅਵਾਮੀ ਹਿੰਸਾ ਅਤੇ ਵਧੀਕੀਆਂ ਵਾਪਰੀਆਂ। ਇਸ ਖ਼ੂਨ-ਖ਼ਰਾਬੇ ਅਤੇ ਸੰਵਿਧਾਨਕ ਬਾਦਸ਼ਾਹੀ ਦੀ ਸਿਆਸੀ ਅਸਥਿਰਤਾ ਦੇ ਨਤੀਜੇ ਵਜੋਂ ੨੨ ਸਤੰਬਰ ੧੭੯੨ ਨੂੰ [[ਪਹਿਲਾ ਫ਼ਰਾਂਸੀਸੀ ਗਣਰਾਜ|ਗਣਰਾਜ ਦਾ ਐਲਾਨ]] ਕਰ ਦਿੱਤਾ ਗਿਆ।
 
[[File:Napoleon in 1806.PNG|thumb|left|upright|[[ਨਪੋਲੀਅਨ]], [[ਫ਼ਰਾਂਸ ਦਾ ਸਮਰਾਟ]], ਅਤੇ ਉਹਦੀ ''[[ਮਹਾਨ ਫ਼ੌਜ]]'' ਨੇ ਯੂਰਪ ਵਿੱਚ ਇੱਕ ਵਿਸ਼ਾਲ ਸਾਮਰਾਜ ਕਾਇਮ ਕੀਤਾ। ਉਹਨੇ ਫ਼ਰਾਂਸੀਸੀ ਇਨਕਲਾਬੀ ਖ਼ਿਆਲਾਂ ਨੂੰ ਫੈਲਾਉਣ ਵਿੱਚ ਮਦਦ ਕੀਤੀ ਅਤੇ ਉਹਦੇ ਕਨੂੰਨੀ ਸੁਧਾਰਾਂ ਦਾ ਪੂਰੀ ਦੁਨੀਆਂ ਉੱਤੇ ਅਸਰ ਪਿਆ।]]
੧੭੯੩ ਵਿੱਚ [[ਫ਼ਰਾਂਸ ਦਾ ਲੂਈ ਸੋਲ੍ਹਵਾਂ|ਲੂਈ ਸੋਲ੍ਹਵੇਂ]] ਨੂੰ ਗੱਦਾਰੀ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਉਹਦਾ ਸਿਰ ਕਲਮ ਕਰ ਦਿੱਤਾ ਗਿਆ। ਯੂਰਪੀ ਬਾਦਸ਼ਾਹੀਆਂ, ਅੰਦਰੂਨੀ ਛਾਪੇਮਾਰ ਲੜਾਈਆਂ ਅਤੇ ਇਨਕਲਾਬਾਂ ਖਿਲਾਫ਼ ਹੋਏ ਇਨਕਲਾਬਾਂ (ਜਿਵੇਂ ਕਿ [[ਵੌਂਡੇ ਦੀ ਜੰਗ]] ਜਾਂ [[ਸ਼ੂਆਨਰੀ]]) ਨੇ ਇਸ [[ਕੌਮੀ ਸੰਮੇਲਨ|ਨਵੇਂ ਬਣੇ ਗਣਰਾਜ]] ਨੂੰ [[ਮਾਰ ਧਾੜ ਦਾ ਸ਼ਾਸਨ|ਮਾਰ ਧਾੜ ਦੇ ਸ਼ਾਸਨ]] ਵੱਲ ਧੱਕ ਦਿੱਤਾ। ੧੭੯੩ ਤੋਂ ੧੭੯੪ ਵਿਚਕਾਰ ਲਗਭਗ ੧੬,੦੦੦ ਤੋਂ ੪੦,੦੦੦ ਲੋਕ ਫਾਂਸੀ ਚੜ੍ਹਾ ਦਿੱਤੇ ਗਏ। ਪੱਛਮੀ ਫ਼ਰਾਂਸ ਵਿੱਚ ੧੭੯੩ ਤੋਂ ਲੈ ਕੇ ੧੭੯੬ ਤੱਕ ''ਬਲਅ'' ("ਨੀਲੇ", ਜੋ ਇਨਕਲਾਬ ਦੇ ਹਿਮਾਇਤੀ ਸਨ) ਅਤੇ ''ਬਲੌਂ'' ("ਚਿੱਟੇ", ਜੋ ਬਾਦਸ਼ਾਹੀ ਦੇ ਹਿਮਾਇਤੀ ਸਨ) ਵਿਚਕਾਰ ਚੱਲੀ ਖ਼ਾਨਾਜੰਗੀ ਵਿੱਚ ਤਕਰੀਬਨ ੨ ਤੋਂ ਸਾਢੇ ੪ ਲੱਖ ਜਾਨਾਂ ਚਲੀਆਂ ਗਈਆਂ।<ref>{{cite news
| title = The Terror in the French Revolution
| first = Marisa
| last = Dr Linton
| url = http://www.port.ac.uk/special/france1815to2003/chapter1/interviews/filetodownload,20545,en.pdf
| newspaper=Kingston University
}}</ref><ref name="hussenet">Jacques Hussenet (dir.), ''« Détruisez la Vendée ! » Regards croisés sur les victimes et
 
destructions de la guerre de Vendée'', La Roche-sur-Yon, Centre vendéen de recherches historiques, 2007</ref>
 
== ਭੂਗੋਲ ==