ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 176:
 
destructions de la guerre de Vendée'', La Roche-sur-Yon, Centre vendéen de recherches historiques, 2007</ref>
 
ਵਿਦੇਸ਼ੀ ਫ਼ੌਜਾਂ ਅਤੇ ਫ਼ਰਾਂਸੀਸੀ ਇਨਕਲਾਬ-ਵਿਰੋਧੀਆਂ ਨੂੰ ਦਰੜ ਦਿੱਤਾ ਗਿਆ ਅਤੇ ਫ਼ਰਾਂਸੀਸੀ ਗਣਰਾਜ ਦੀ ਹੋਂਦ ਬਰਕਰਾਰ ਰਹੀ। ਸਗੋਂ ਗਣਰਾਜ ਦੀਆਂ ਸਰਹੱਦਾਂ ਹੋਰ ਅਗਾਂਹ ਵਧ ਗਈਆਂ ਅਤੇ ਨਾਲ਼-ਲੱਗਦੇ ਦੇਸ਼ਾਂ ਵਿੱਚ ਸੰਗੀ ਗਣਰਾਜ ਥਾਪ ਦਿੱਤੇ ਗਏ। ਜਿਵੇਂ-ਜਿਵੇਂ ਵਿਦੇਸ਼ੀ ਹਮਲੇ ਦਾ ਡਰ ਚੁੱਕਿਆ ਗਿਆ ਅਤੇ ਫ਼ਰਾਂਸ ਸ਼ਾਂਤ ਹੁੰਦਾ ਗਿਆ, ਉਸੇ ਵੇਲੇ [[ਥਰਮੀਡੋਰੀ ਕਿਰਿਆ]] ਨੇ ਰੋਬਸਪੀਅਰ ਦੇ ਰਾਜ ਅਤੇ ਮਾੜ-ਧਾੜ ਨੂੰ ਠੱਲ੍ਹ ਪਾ ਦਿੱਤੀ। ਇਸ ਇਨਕਲਾਬ ਦੇ ਗਰਮਦਲੀ ਪੜਾਅ ਮੌਕੇ ਉਲੀਕੇ ਗਏ ਗ਼ੁਲਾਮੀ ਦੇ ਖ਼ਾਤਮੇ ਅਤੇ ਮਰਦਾਂ ਨੂੰ ਵੋਟ ਪਾਉਣ ਲਈ ਮਿਲੇ ਮੁਕੰਮਲ ਹੱਕਾਂ ਨੂੰ ਬਾਅਦ ਦੀਆਂ ਸਰਕਾਰਾਂ ਨੇ ਰੱਦ ਕਰ ਦਿੱਤਾ।
 
ਥੁੜ੍ਹਚਿਰੀ ਸਰਕਾਰੀ ਸਕੀਮ ਤੋਂ ਬਾਅਦ, [[ਨਪੋਲੀਅਨ ਬੋਨਾਪਾਰਟ]] ਨੇ ੧੭੯੯ ਵਿੱਚ ਗਣਰਾਜ ਦੀ ਵਾਗਡੋਰ ਆਪਣੇ ਹੱਥ ਕਰ ਲਈ ਜਿਸ ਕਰਕੇ ਉਹ ਪਹਿਲਾ ਤਾਂ [[ਪਹਿਲੀ ਫ਼ਰਾਂਸੀਸੀ ਸਲਤਨਤ|ਫ਼ਰਾਂਸੀਸੀ ਸਲਤਨਤ]] (੧੮੦੪-੧੮੧੪/੧੮੧੫) ਦਾ ਕਾਂਸਲ ਅਤੇ ਫੇਰ ਸੁਲਤਾਨ ਬਣ ਗਿਆ। ਯੂਰਪੀ ਤਾਕਤਾਂ ਦੀਆਂ ਫ਼ਰਾਂਸੀਸੀ ਗਣਰਾਜਾਂ ਖ਼ਿਲਾਫ਼ ਚੱਲਦੀਆਂ ਜੰਗਾਂ ਨੂੰ ਜਾਰੀ ਰੱਖਦੇ ਹੋ ਬਦਲਵੇਂ ਯੂਰਪੀ ਮੇਲਾਂ ਨੇ ਨਪੋਲੀਅਨ ਦੀ ਸਲਤਨਤ ਉੱਤੇ ਜੰਗ ਦਾ ਐਲਾਨ ਕਰ ਦਿੱਤਾ। ਨਪੋਲੀਅਨ ਦੀ ਫ਼ੌਜ ਨੇ ਅੰਦਰੂਨੀ ਯੂਰਪ ਦੇ ਚੋਖੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਜਦਕਿ ਬੋਨਾਪਾਰਟ ਘਰਾਨੇ ਦੇ ਕਈ ਜੀਆਂ ਨੂੰ ਨਵੀਆਂ ਥਾਪੀਆਂ ਬਾਦਸ਼ਾਹੀਆਂ ਵਿੱਚ ਗੱਦੀਆਂ ਦੇ ਦਿੱਤੀਆਂ ਗਈਆਂ।<ref name="Blanning">{{cite news | title = Napoleon and German identity | first = Tim | last = Blanning | url = http://www.questia.com/googleScholar.qst?docId=5001329960 | newspaper=History Today | location = London | date = April 1998 | volume = 48}}</ref>
 
ਇਹਨਾਂ ਜਿੱਤਾਂ ਨੇ [[ਦਸਮੀ ਪ੍ਰਬੰਧ]], [[ਨਪੋਲੀਅਨੀ ਕੋਡ]] ਅਤੇ ਮਨੁੱਖੀ ਹੱਕਾਂ ਦੇ ਐਲਾਨ ਵਰਗੇ ਫ਼ਰਾਂਸੀਸੀ ਇਨਕਲਾਬੀ ਖ਼ਿਆਲਾਂ ਅਤੇ ਸੁਧਾਰਾਂ ਨੂੰ ਦੁਨੀਆਂ-ਭਰ ਵਿੱਚ ਫੈਲਾ ਦਿੱਤਾ। ਤਬਾਹਕਾਰੀ [[ਰੂਸ ਉੱਤੇ ਫ਼ਰਾਂਸੀਸੀ ਹੱਲਾ|ਰੂਸੀ ਮੁਹਿੰਮ]] ਤੋਂ ਬਾਅਦ ਨਪੋਲੀਅਨ ਨੂੰ ਹਰਾ ਦਿੱਤਾ ਗਿਆ ਅਤੇ ਬੂਰਬੋਂ ਬਾਦਸ਼ਾਹੀ ਮੁੜ ਥਾਪੀ ਗਈ। ਨਪੋਲੀਅਨੀ ਲੜਾਈਆਂ ਵਿੱਚ ਤਕਰੀਬਨ ਦਸ ਲੱਖ ਫ਼ਰਾਂਸੀਸੀ ਲੋਕ ਮਾਰੇ ਗਏ ਸਨ।<ref name="Blanning"/>
 
[[File:French Empire evolution.gif|thumb|[[ਫ਼ਰਾਂਸੀਸੀ ਬਸਤੀਵਾਦੀ ਸਾਮਰਾਜ]] ਦੇ ਵਧਾਅ ਅਤੇ ਘਟਾਅ ਦਾ ਤਸਵੀਰੀ ਨਕਸ਼ਾ।]]
ਦੇਸ਼-ਨਿਕਾਲੇ ਤੋਂ ਬਾਅਦ ਦੀ [[ਸੌ ਦਿਨ|ਥੁੜ੍ਹਚਿਰੀ ਵਾਪਸੀ]] ਮਗਰੋਂ ਅੰਤ ਵਿੱਚ ਨਪੋਲੀਅਨ ਨੂੰ ੧੮੧੫ ਵਿੱਚ [[ਵਾਟਰਲੂ ਸੀ ਲੜਾਈ]] ਵਿੱਚ ਹਾਰ ਖਾਣੀ ਪਈ। ਨਵੀਆਂ ਸੰਵਿਧਾਨਕ ਹੱਦਾਂ ਦੇ ਅਧੀਨ ਬੂਰਬੋਂ ਬਾਦਸ਼ਾਹੀ ਨੂੰ ਦੂਜੀ ਵਾਰ ਮੁੜ ਥਾਪਿਆ ਗਿਆ। ੧੮੩੦ ਦੇ [[ਜੁਲਾਈ ਇਨਕਲਾਬ]] ਰਾਹੀਂ ਬੇਇਤਬਾਰੀ ਬੂਰਬੋਂ ਘਰਾਨੇ ਦਾ ਤਖ਼ਤਾ ਪਲਟ ਦਿੱਤਾ ਗਿਆ ਅਤੇ [[ਜੁਲਾਈ ਬਾਦਸ਼ਾਹੀ]] ਥਾਪ ਦਿੱਤੀ ਗਈ ਜੋ ੧੮੪੮ ਤੱਕ ਚੱਲੀ। ਇਸ ਮਗਰੋਂ ਯੂਰਪ ਦੇ [[੧੮੪੮ ਦੇ ਇਨਕਲਾਬ|੧੮੪੮ ਦੇ ਇਨਕਲਾਬਾਂ]] ਦੇ ਮੱਦੇਨਜ਼ਰ [[ਦੂਜਾ ਫ਼ਰਾਂਸੀਸੀ ਗਣਰਾਜ|ਦੂਜੇ ਗਣਰਾਜ]] ਦਾ ਐਲਾਨ ਕੀਤਾ ਗਿਆ। ਫ਼ਰਾਂਸੀਸੀ ਇਨਕਲਾਬ ਵੇਲੇ ਥੋੜ੍ਹੇ ਚਿਰ ਵਾਸਤੇ ਹੋਂਦ ;ਚ ਆਏ ਗ਼ੁਲਾਮੀ ਦੇ ਖ਼ਾਤਮੇ ਅਤੇ ਮੁਕੰਮਲ ਵੋਟ-ਅਧਿਕਾਰ ਨੂੰ ੧੮੪੮ ਵਿੱਚ ਮੁੜ-ਉਲੀਕਿਆ ਗਿਆ।
 
੧੮੫੨ ਵਿੱਚ ਫ਼ਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ [[ਨਪੋਲੀਅਨ ਤੀਜਾ|ਲੂਈ-ਨਪੋਲੀਅਨ ਬੋਨਾਪਾਰਟ]] ਜੋ ਪਹਿਲੇ ਨਪੋਲੀਅਨ ਦਾ ਭਤੀਜਾ ਸੀ, ਨੂੰ ਨਪੋਲੀਅਨ ਤੀਜੇ ਵਜੋਂ [[ਦੂਜੀ ਫ਼ਰਾਂਸੀਸੀ ਸਲਤਨਤ|ਦੂਜੀ ਸਲਤਨਤ]] ਦਾ ਸੁਲਤਾਨ ਐਲਾਨ ਦਿੱਤਾ ਗਿਆ।
[[ਚੌਥਾ ਫ਼ਰਾਂਸੀਸੀ ਗਣਰਾਜ|ਚੌਥੇ ਗਣਰਾਜ]] ਦੀ ਸਥਾਪਨਾ ਦੂਜੀ ਸੰਸਾਰ ਜੰਗ ਮਗਰੋਂ ਹੋਈ ਜਿਸ ਦੌਰਾਨ ਸ਼ਾਨਦਾਰ ਆਰਥਿਕ ਵਿਕਾਸ (''ਲੇ [[ਟਰੌਂਟ ਗਲੋਰੀਅਜ਼]]'') ਹੋਇਆ। ੧੯੪੪ ਵਿੱਚ ਵੋਟਾਂ ਪਾਉਣ ਦਾ ਹੱਕ ਇਸਤਰੀਆਂ ਨੂੰ ਵੀ ਦੇ ਦਿੱਤਾ ਗਿਆ। ਫ਼ਰਾਂਸ [[ਨਾਟੋ]] (੧੯੪੯) ਦੇ ਬਾਨੀ ਮੈਂਬਰਾਂ 'ਚੋਂ ਇੱਕ ਸੀ। ਫ਼ਰਾਂਸ ਨੇ [[ਪਹਿਲੀ ਇੰਡੋਚੀਨ ਜੰਗ|ਇੰਡੋਚੀਨ ਉੱਤੇ ਮੁੜ ਕਬਜ਼ਾ]] ਕਰਨਾ ਚਾਹਿਆ ਪਰ ੧੯੫੪ ਵਿੱਚ [[ਵੀਅਤ ਮਿਨ]] ਵੱਲੋਂ ਹਾਰ ਖਾਣੀ ਪਈ। ਬੱਸ ਕੁਝ ਕੁ ਮਹੀਨਿਆਂ ਮਗਰੋਂ ਫ਼ਰਾਂਸ ਨੂੰ ਅਲਜੀਰੀਆ ਵਿੱਚ ਇੱਕ ਹੋਰ [[ਬਸਤੀਵਾਦ-ਵਿਰੋਧੀ]] [[ਅਲਜੀਰੀਆਈ ਜੰਗ|ਟਾਕਰੇ]] ਦਾ ਸਾਮ੍ਹਣਾ ਕਰਨਾ ਪਿਆ। [[ਫ਼ਰਾਂਸੀਸੀ ਅਲਜੀਰੀਆ|ਅਲਜੀਰੀਆ]], ਜਿਸ ਵਿੱਚ ਉਸ ਵੇਲੇ ਦਸ ਲੱਖ ਤੋਂ ਵੱਧ ਯੂਰਪੀ ਅਬਾਦਕਾਰ ਰਹਿੰਦੇ ਸਨ, ਉੱਤੇ ਕਬਜ਼ਾ ਬਰਕਰਾਰ ਰੱਖਿਆ ਜਾਵੇ ਜਾਂ ਨਾ, ਦੀ ਬਹਿਸ ਨੇ<ref>{{cite news
| title = In France, a War of Memories Over Memories of War
| first = Michael
| last = Kimmelman
| url = http://www.nytimes.com/2009/03/05/arts/design/05abroad.html?_r=1
| newspaper=The New York Times
| date = 4 March 2009
}}</ref> ਦੇਸ਼ ਨੂੰ ਬਰਬਾਦ ਕਰ ਦਿੱਤਾ ਅਤੇ ਤਕਰੀਬਨ-ਤਕਰੀਬਨ ਖ਼ਾਨਾਜੰਗੀ ਸ਼ੁਰੂ ਹੋ ਗਈ ਸੀ।
[[Image:Big european flag at Strasbourg (France) - Europe Day 2009.jpg|thumb|left|[[ਯੂਰਪ ਦਿਹਾੜਾ|ਯੂਰਪ ਦਿਹਾੜੇ]] ਮੌਕੇ [[ਸਟਰਾਸਬੁਰਗ]] ਵਿਖੇ ਤੈਨਾਤ [[ਯੂਰਪੀ ਸੰਘ]] ਦਾ ਝੰਡਾ।]]
੧੯੫੮ ਵਿੱਚ ਕਮਜ਼ੋਰ ਅਤੇ ਡਾਂਵੇਂ-ਡੋਲ ਚੌਥੇ ਗਣਰਾਜ ਮਗਰੋਂ [[ਪੰਜਵਾਂ ਫ਼ਰਾਂਸੀਸੀ ਗਣਰਾਜ|ਪੰਜਵਾਂ ਗਣਰਾਜ]] ਆਇਆ ਜਿਸ ਵਿੱਚ ਇੱਕ ਮਜ਼ਬੂਤ ਰਾਸ਼ਟਰਪਤੀ ਦਾ ਪ੍ਰਬੰਧ ਸੀ।<ref>[http://seacoast.sunderland.ac.uk/~os0tmc/contem/fifth.htm From Fourth to Fifth Republic] – [[University of Sunderland]]</ref> ਰਾਸ਼ਟਰਪਤੀ ਅਹੁਦੇ ਨੂੰ ਮਜ਼ਬੂਤ ਕਰਨ ਵੇਲੇ ਸ਼ਾਰਲ ਡ ਗੋਲ ਜੰਗ ਨੂੰ ਖ਼ਤਮ ਕਰਨ ਲਈ ਚੁੱਕੇ ਕਦਮਾਂ ਦੇ ਨਾਲ਼-ਨਾਲ਼ ਦੇਸ਼ ਨੂੰ ਵੀ ਇਕੱਠਿਆਂ ਰੱਖਣ ਵਿੱਚ ਸਫ਼ਲ ਰਿਹਾ। ਅਲਜੀਰੀ ਜੰਗ ਦਾ ਅੰਤ ੧੯੬੨ ਵਿੱਚ [[ਏਵੀਆਂ ਇਕਰਾਰਨਾਮਾ|ਏਵੀਆਂ ਇਕਰਾਰਨਾਮੇ]] ਨਾਲ਼ ਹੋਇਆ ਜਿਸ ਸਦਕਾ ਅਲਜੀਰੀਆ ਨੂੰ ਅਜ਼ਾਦੀ ਪ੍ਰਾਪਤ ਹੋ ਗਈ। ਫ਼ਰਾਂਸ ਨੇ ਆਪਣੀਆਂ ਬਸਤੀਆਂ ਨੂੰ ਸਿਲਸਿਲੇਵਾਰ ਰੂਪ ਵਿੱਚ ਅਜ਼ਾਦੀ ਦਿੱਤੀ। ਫ਼ਰਾਂਸ ਦੇ ਅਜੋਕੇ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਇਸ ਬਸਤੀਵਾਦੀ ਸਾਮਰਾਜ ਦੀ ਰਹਿੰਦ-ਖੂੰਹਦ ਹਨ।
 
੧੯੬੮ ਦੇ ਮੁਜ਼ਾਹਰਿਆਂ ਦੀ ਲੜੀ ਦੀ ਗੂੰਜ ਸਦਕਾ ਮਈ ੧੯੬੮ ਦੀ ਬਗ਼ਾਵਤ ਦਾ ਡਾਢਾ ਸਮਾਜਕ ਅਸਰ ਪਿਆ। ਫ਼ਰਾਂਸ ਵਿੱਚ ਇਸਨੂੰ ਇੱਕ ਅਹਿਮ ਪਲ ਗਿਣਿਆ ਜਾਂਦਾ ਹੈ ਜਦੋਂ ਇੱਕ ਰੂੜ੍ਹੀਵਾਦੀ ਨੈਤਿਕ ਆਦਰਸ਼ (ਧਰਮ, ਵਤਨਪ੍ਰਸਤੀ, ਅਹੁਦਿਆਂ ਦਾ ਆਦਰ) ਦੀ ਥਾਂ ਵਧੇਰੇ ਅਜ਼ਾਦ-ਖ਼ਿਆਲੀ ਸਦਾਚਾਰੀ ਆਦਰਸ਼ ਨੇ ਲੈ ਲਈ।
 
ਫ਼ਰਾਂਸ ਯੂਰਪੀ ਸੰਘ ਦੇ ਉਹਨਾਂ ਜੀਆਂ 'ਚੋਂ ਮੋਹਰੀ ਹੈ ਜੋ ਮਾਲੀ ਏਕਤਾ ਦੀ ਤਾਕਤ ਦਾ ਲਾਭ ਚੁੱਕਦਿਆਂ ਹੋਇਆਂ ਯੂਰਪੀ ਸੰਘ ਦੇ ਸਿਆਸੀ ਅਤੇ ਸੁਰੱਖਿਅਕ ਢਾਂਚੇ ਨੂੰ ਵਧੇਰੇ ਇੱਕਰੂਪੀ ਅਤੇ ਯੋਗ ਬਣਾਉਣਾ ਲੋਚਦੇ ਹਨ।<ref>{{cite web|url=http://www.elysee.fr/elysee/anglais/speeches_and_documents/2004/declaration_by_the_franco-german_defence_and_security_council.1096.html|archiveurl=https://web.archive.org/web/20051025215249/http://www.elysee.fr/elysee/anglais/speeches_and_documents/2004/declaration_by_the_franco-german_defence_and_security_council.1096.html|archivedate=25 October 2005|title=Declaration by the Franco-German Defense and Security Council |publisher=Elysee.fr |accessdate=21 July 2011}}</ref>
 
== ਭੂਗੋਲ ==