ਚੰਦਰ ਸ਼ੇਖਰ ਆਜ਼ਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 18:
'''ਚੰਦਰ ਸ਼ੇਖਰ ਆਜ਼ਾਦ ''' {{audio|Chadra shekar Azad.ogg|ਉਚਾਰਨ}} ({{date|23 ਜੁਲਾਈ 1906}} – {{date|27 ਫਰਵਰੀ 1931}}), '''ਆਜ਼ਾਦ''' ਵਜੋਂ ਮਸ਼ਹੂਰ [[ਭਾਰਤ]]ੀ ਇਨਕਲਾਬੀ ਸਨ ਜਿਨ੍ਹਾਂ ਨੇ [[ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ]] ਨੂੰ ਇਸਦੇ ਬਾਨੀ [[ਰਾਮ ਪਰਸ਼ਾਦ ਬਿਸਮਿਲ]] ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, [[ਰੋਸ਼ਨ ਸਿੰਘ]], [[ਰਾਜਿੰਦਰ ਨਾਥ ਲਾਹਿਰੀ]] ਅਤੇ [[ਅਸ਼ਫਾਕਉਲਾ ਖਾਨ]] ਦੀ ਮੌਤ ਦੇ ਬਾਅਦ ਨਵੇਂ ਨਾਮ [[ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ]] (HSRA) ਹੇਠ ਪੁਨਰਗਠਿਤ ਕੀਤਾ।
==ਜੀਵਨੀ==
ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ, 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਰਿਆਸਤ ਦੇ ਪਿੰਡ ਭਾਵਰਾ ਵਿਚ ਸ੍ਰੀਮਤੀ ਜਗਰਾਣੀ ਦੇਵੀ ਦੀ ਕੁੱਖੋਂ ਹੋਇਆ। ਉਹ ਪੰਡਤ ਸੀਤਾ ਰਾਮ ਦੇ ਪੰਜਾਂ ਪੁੱਤਰਾਂ ‘ਚੋਂ ਛੋਟੀ ਸੰਤਾਨ ਸਨ। ਬਚਪਨ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਪੜ੍ਹਨ-ਲਿਖਣ ਵਿਚ ਘੱਟ ਅਤੇ ਤੀਰ-ਕਮਾਨ ਜਾਂ ਬੰਦੂਕ ਚਲਾਉਣ ਵਿਚ ਵਧੇਰੇ ਸੀ। ਘਰਦਿਆਂ ਨੇ ਉਨ੍ਹਾਂ ਨੂੰ ਸਕੂਲੇ ਪੜ੍ਹਨੇ ਪਾਇਆ ਪਰ ਉਨ੍ਹਾਂ ਦੀਆਂ ਰੁਚੀਆਂ ਤੇ ਆਦਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਾਂ-ਪਿਓ ਨੇ ਆਜ਼ਾਦ ਨੂੰ ਕਿਸੇ ਕੰਮ-ਕਾਰ ਲਾਉਣ ਦੀ ਸੋਚੀ ਅਤੇ ਸਕੂਲੋਂ ਉਨ੍ਹਾਂ ਦਾ ਨਾਂ ਕਟਵਾ ਦਿੱਤਾ। ਸ਼ੁਰੂ ਵਿਚ ਉਨ੍ਹਾਂ ਨੂੰ ਤਹਿਸੀਲ ਵਿਚ ਨੌਕਰੀ ਮਿਲ ਗਈ। ਪਰ ਆਜ਼ਾਦ ਬਿਰਤੀ ਵਾਲਾ ਚੰਦਰ ਸ਼ੇਖਰ ਇਨ੍ਹਾਂ ਬੰਦਸ਼ਾਂ ਵਿਚ ਰਹਿਣ ਵਾਲਾ ਨਹੀਂ ਸੀ। ਉਹ ਨੌਕਰੀ ਛੱਡ ਬੰਬਈ ਚਲਾ ਗਿਆ। ਉਥੇ ਉਨ੍ਹਾਂ ਨੂੰ ਜਹਾਜ਼ਾਂ ਨੂੰ ਰੰਗਣ ਵਾਲੇ ਰੰਗਸਾਜਾਂ ਦੇ ਸਹਾਇਕ ਵਜੋਂ ਕੰਮ ਮਿਲ ਗਿਆ। ਪਰ ਬੰਬਈ ਦੀ ਮਸ਼ੀਨੀ ਜ਼ਿੰਦਗੀ ਉਨ੍ਹਾਂ ਨੂੰ ਰਾਸ ਨਾ ਆਈ। ਬੇਚੈਨੀ ਦੀ ਇਸ ਅਵਸਥਾ ‘ਚ ਉਨ੍ਹਾਂ ਬੰਬਈ ਛੱਡ ਦਿੱਤੀ।
ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮਾਤਾ ਜਗਰਾਨੀ ਅਤੇ ਪਿਤਾ ਸੀਤਾਰਾਮ ਤਿਵਾੜੀ ਦੇ ਘਰ ਪਿੰਡ ਭਾਵਰਾ (ਵਰਤਮਾਨ ਅਲੀਰਾਜਪੁਰ ਜਿਲਾ) ਵਿਖੇ ਹੋਇਆ। ਉਨ੍ਹਾਂ ਦੇ ਪੂਰਵਜ ਬਦਰਕਾ (ਵਰਤਮਾਨ ਉਂਨਾਵ ਜਿਲਾ) ਦੇ ਸਨ। ਆਜ਼ਾਦ ਦੇ ਪਿਤਾ ਪੰਡਤ ਸੀਤਾਰਾਮ ਸੰਵਤ 1956 ਦੇ ਅਕਾਲ ਦੇ ਸਮੇਂ ਆਪਣੇ ਜੱਦੀ ਨਿਵਾਸ ਬਦਰਕਾ ਛੱਡ ਕੇ ਪਹਿਲਾਂ ਕੁੱਝ ਦਿਨ ਮੱਧ ਪ੍ਰਦੇਸ਼ ਅਲੀਰਾਜਪੁਰ ਰਿਆਸਤ ਵਿੱਚ ਨੌਕਰੀ ਕਰਦੇ ਰਹੇ ਫਿਰ ਜਾਕੇ ਭਾਵਰਾ ਪਿੰਡ ਵਿੱਚ ਬਸ ਗਏ। ਇੱਥੇ ਬਾਲਕ ਚੰਦਰਸ਼ੇਖਰ ਦਾ ਬਚਪਨ ਗੁਜ਼ਰਿਆ। ਇਥੇ ਬਚਪਨ ਵਿੱਚ ਆਜ਼ਾਦ ਨੇ ਭੀਲ ਬੱਚਿਆਂ ਦੇ ਨਾਲ ਖੂਬ ਧਨੁਸ਼ ਤੀਰ ਚਲਾਏ। ਇਸ ਪ੍ਰਕਾਰ ਉਨ੍ਹਾਂ ਨੇ ਨਿਸ਼ਾਨੇਬਾਜੀ ਬਚਪਨ ਵਿੱਚ ਹੀ ਸਿਖ ਲਈ ਸੀ। ਚੰਦਰ ਸ਼ੇਖਰ ਦਾ ਮਨ ਸਕੂਲ ਦੀ ਸਿੱਖਿਆ ਵਿੱਚ ਨਾ ਲੱਗਿਆ ਅਤੇ ਉਹ ਸੰਸਕ੍ਰਿਤ ਪੜ੍ਹਣ ਲਈ ਵਾਰਾਨਸੀ ਆ ਗਏ। ਉਸ ਸਮੇਂ ਵਾਰਾਨਸੀ ਕਰਾਂਤੀਕਾਰੀਆਂ ਦਾ ਗੜ ਸੀ। ਉਹ ਮਨਮਥਨਾਥ ਗੁਪਤ ਅਤੇ ਪ੍ਰਣਵੇਸ਼ ਚੈਟਰਜੀ ਦੇ ਸੰਪਰਕ ਵਿੱਚ ਆਏ ਅਤੇ ਕਰਾਂਤੀਕਾਰੀ ਦਲ [[ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ]] ਦੇ ਮੈਂਬਰ ਬਣ ਗਏ।
ਉਹ ਬਨਾਰਸ ਚਲੇ ਗਏ। ਉਥੇ ਇਕ ਮਦਦਗਾਰ ਦੀ ਮਦਦ ਨਾਲ ਸੰਸਕ੍ਰਿਤ ਸਕੂਲ ‘ਚ ਮੁੜ ਪੜ੍ਹਨੇ ਪੈ ਗਏ। ਉਨੀਂ ਦਿਨੀਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ-ਮਿਲਵਰਤਨ ਅੰਦੋਲਨ ਸ਼ੁਰੂ ਹੋ ਗਿਆ ਸੀ। ਚੰਦਰ ਸ਼ੇਖਰ ਦੇ ਕੋਮਲ ਤੇ ਕੋਰੇ ਮਨ ‘ਤੇ ਵੀ ਇਸ ਅੰਦੋਲਨ ਦਾ ਅਸਰ ਪਿਆ। ਉਹ ਇਸ ਵਿਚ ਸ਼ਾਮਲ ਹੋ ਗਏ। ਸੰਸਕ੍ਰਿਤ ਕਾਲਜ ਬਨਾਰਸ ਧਰਨੇ ਮੌਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ 1921 ਦੀ ਹੈ। ਉਨ੍ਹਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ। ਅਦਾਲਤ ਵਿਚ ਪੇਸ਼ੀ ਮੌਕੇ ਜੋ ਸਵਾਲ ਮੈਜਿਸਟਰੇਟ ਨੇ ਉਨ੍ਹਾਂ ਨੂੰ ਪੁੱਛੇ ਉਹ ਖਾਸ ਜ਼ਿਕਰਯੋਗ ਹਨ:
”ਤੇਰਾ ਨਾਂ ਕੀ ਹੈ?”
”ਆਜ਼ਾਦ।”
”ਪਿਉ ਦਾ ਨਾਂ?”
”ਆਜ਼ਾਦੀ।”
”ਘਰ?”
”ਜੇਲ੍ਹ।”
ਇਨ੍ਹਾਂ ਜਵਾਬਾਂ ਤੋਂ ਚਿੜ੍ਹ ਕੇ ਮੈਜਿਸਟਰੇਟ ਨੇ ਉਨ੍ਹਾਂ ਨੂੰ 15 ਬੈਂਤਾਂ ਦੀ ਸਜ਼ਾ ਦਿੱਤੀ।
ਤੰਦਰੁਸਤ ਹੋ ਜਾਣ ਉਪਰੰਤ ਉਹ ਕਾਂਸ਼ੀ ਵਿਦਿਆਪੀਠ ਵਿਚ ਦਾਖਲ ਹੋ ਗਏ। ਇੱਥੇ ਉਨ੍ਹਾਂ ਦਾ ਮੇਲ ਇਨਕਲਾਬੀ ਦਲ ਦੇ ਦੋ ਮੈਂਬਰਾਂ ਮਨਮਥਾ ਨਾਥ ਗੁਪਤ ਅਤੇ ਪ੍ਰਣਵੇਸ਼ ਚੈਟਰਜੀ ਨਾਲ ਹੋਇਆ। ਇਨ੍ਹਾਂ ਦੋਹਾਂ ਇਨਕਲਾਬੀਆਂ ਦਾ ਪ੍ਰਭਾਵ ਕਬੂਲਣ ਬਾਅਦ ਸੰਨ 1922 ਵਿਚ ਚੰਦਰ ਸ਼ੇਖਰ ਵੀ ਇਨਕਲਾਬੀ ਦਲ ਦੇ ਮੈਂਬਰ ਬਣ ਗਏ। ਉਸ ਘੜੀ ਤੋਂ ਜ਼ਿੰਦਗੀ ਦੇ ਅੰਤਲੇ ਪਲਾਂ ਤਕ ਹਥਿਆਰਬੰਦ ਇਨਕਲਾਬ ਦੇ ਰਾਹ ‘ਤੇ ਉਹ ਲਗਾਤਾਰ ਅੱਗੇ ਵਧਦੇ ਰਹੇ ।
ਕਾਕੋਰੀ ਘਟਨਾ (9 ਅਗਸਤ, 1924) ਮਗਰੋਂ ਉਹ ਗੁਪਤਵਾਸ ਹੋ ਗਏ। ਫਰਾਰ ਜੀਵਨ ਮੌਕੇ ਗੁਪਤ ਰਹਿਣ ਦੀ ਉਨ੍ਹਾਂ ਵਿਚ ਇਕ ਖਾਸ ਮੁਹਾਰਤ ਤੇ ਸੋਝੀ ਸੀ। 17 ਦਸੰਬਰ, 1928 ਜਦੋਂ ਅੰਗਰੇਜ਼ ਪੁਲੀਸ ਅਫਸਰ ਸਾਂਡਰਸ ਗੋਲੀਆਂ ਨਾਲ ਫੁੰਡ ਸੁੱਟਿਆ, ਉਸ ਮੌਕੇ ਲਾਹੌਰ ਵਿਚ ਚਿੜੀ ਵੀ ਬਾਹਰ ਨਹੀਂ ਸੀ ਨਿਕਲ ਸਕਦੀ, ਉਦੋਂ ਚੰਦਰ ਸ਼ੇਖਰ ਆਜ਼ਾਦ ਹੀ ਸਨ ਜਿਹੜੇ ਸਭ ਤੋਂ ਸੌਖੇ ਤਰੀਕੇ ਨਾਲ ਲਾਹੌਰੋਂ ਨਿਕਲ ਗਏ ਸਨ।
ਪੜ੍ਹਨ-ਲਿਖਣ ਦੇ ਮਾਮਲੇ ਵਿਚ ਭਾਵੇਂ ਉਨ੍ਹਾਂ ਦਾ ਹੱਥ ਜਰਾ ਤੰਗ ਸੀ, ਪਰ ਉਹ ਦੂਸਰੇ ਸਾਥੀਆਂ ਨੂੰ ਪੜ੍ਹਨ ਲਈ ਪ੍ਰੇਰਨਾ ਅਕਸਰ ਦਿੰਦੇ ਰਹਿੰਦੇ। ਉਨ੍ਹਾਂ ਸਮਿਆਂ ‘ਚ ਸਮਾਜਵਾਦ ਨਾਲ ਸਬੰਧਤ ਕਿਤਾਬਾਂ ਉਹ ਵੀ ਅੰਗਰੇਜ਼ੀ ਵਿਚ ਘੱਟ ਉਪਲਬਧ ਹੁੰਦੀਆਂ ਸਨ। ਉਹ ਸਿਧਾਂਤਕ ਕਿਤਾਬਾਂ ਦੂਸਰੇ ਸਾਥੀਆਂ ਤੋਂ ਪੜ੍ਹਾਉਂਦੇ ਤੇ ਹਿੰਦੀ ਵਿਚ ਅਰਥ ਕਰਵਾ ਕੇ ਸਮਝਣ ਦੀ ਕੋਸ਼ਿਸ਼ ਕਰਦੇ।
ਆਜ਼ਾਦ ਦਾ ਸਮਾਜਵਾਦੀ ਵਿਚਾਰਾਂ ਵੱਲ ਖਿੱਚੇ ਜਾਣ ਦਾ ਵੱਡਾ ਕਾਰਨ ਸੀ ਉਨ੍ਹਾਂ ਦਾ ਗਰੀਬ ਘਰ ਵਿਚ ਪੈਦਾ ਹੋਣ ਕਰਕੇ ਗਰੀਬੀ ਦਾ ਡੂੰਘਾ ਅਹਿਸਾਸ ਅਤੇ ਬੰਬਈ ਜਾ ਕੇ ਮਜ਼ਦੂਰਾਂ ਦੀ ਨਰਕ ਭਰੀ ਜ਼ਿੰਦਗੀ ਜਿਸ ਨੂੰ ਉਹ ਖੁਦ ਹੱਡੀਂ ਹੰਡਾ ਚੁੱਕੇ ਸਨ।
8-9 ਸਤੰਬਰ, 1928 ਨੂੰ ਦਿੱਲੀ ਵਿਖੇ ਫਿਰੋਜ਼ਸ਼ਾਹ ਕੋਟਲਾ ਦੇ ਖੰਡਰਾਂ ਦੀ ਮੀਟਿੰਗ ਵਿਚ ਹਿੰਦੋਸਤਾਨ ਰਿਪਬਲੀਕਨ ਆਰਮੀ ਦਾ ਨਾਂ ਬਦਲ ਕੇ ਹਿੰਦੋਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਰੱਖਿਆ ਗਿਆ। ਆਜ਼ਾਦ ਇਸ ਦੇ ਸੈਨਾਪਤੀ ਸਨ। ਉਹ ਹਰ ਸਾਥੀ ਦੀਆਂ ਜ਼ਰੂਰਤਾਂ ਦਾ ਪੂਰਾ-ਪੂਰਾ ਖਿਆਲ ਰੱਖਦੇ।
27 ਫਰਵਰੀ, 1931 ਇਲਾਹਾਬਾਦ ਦੇ ਏਲਫਰਡ ਪਾਰਕ ਨੂੰ ਅੰਗਰੇਜ਼ ਪੁਲੀਸ ਨੇ ਚਾਰ-ਚੁਫੇਰਿਓਂ ਘੇਰ ਲਿਆ। ਚੰਦਰ ਸ਼ੇਖਰ ਆਜ਼ਾਦ ਹੁਰਾਂ ਵੱਡੇ ਦਰੱਖਤ ਦੀ ਓਟ ਲਈ। ਮਾਊਜ਼ਰ ਨੂੰ ਪਲੋਸਿਆ ਤੇ ਮੁਕਾਬਲਾ ਸ਼ੁਰੂ ਕਰ ਦਿੱਤਾ। ਇਸ ਬੇਜੋੜ ਮੁਕਾਬਲੇ ਵਿਚ ਚੰਦਰ ਸ਼ੇਖਰ ਆਜ਼ਾਦ ਸ਼ਹੀਦ ਹੋ ਗਏ। ਆਖਿਰ, ਆਪਣੇ ਬੋਲਾਂ ਨੂੰ ਅਮਰ ਕਰ ਗਏ।
{{ਅੰਤਕਾ}}
{{ਅਜ਼ਾਦੀ ਘੁਲਾਟੀਏ}}