ਧਰਤੀ ਦਾ ਇਤਿਹਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
ਧਰਤੀ [[ਸੂਰਜੀ ਧੁੰਦ]] ਦੇ ਵਾਧੇ ਸਦਕਾ ਤਕਰੀਬਨ ੪.੫੪ ਬਿਲੀਅਨ ({{val|4.54|e=9}}) ਵਰ੍ਹੇ ਪਹਿਲਾਂ ਹੋਂਦ ਵਿੱਚ ਆਈ। ਜਵਾਲਾਮੁਖੀਆਂ 'ਚੋਂ ਨਿੱਕਲਦੀਆਂ ਗੈਸਾਂ ਕਰਕੇ ਸ਼ਾਇਦ ਸ਼ੁਰੂਆਤੀ ਹਵਾ-ਮੰਡਲ ਬਣ ਗਿਆ ਪਰ ਇਸ ਵਿੱਚ ਕੋਈ [[ਆਕਸੀਜਨ]] ਨਹੀਂ ਸੀ ਅਤੇ ਇਹ ਮਨੁੱਖਾਂ ਅਤੇ ਬਹੁਤੇ ਅਜੋਕੇ ਜੀਵਨ ਵਾਸਤੇ ਜ਼ਹਿਰੀਲਾ ਹੁੰਦਾ। ਅਨੇਕਾਂ ਜਵਾਲਾਮੁਖੀਆਂ ਫਟਣ ਕਰਕੇ ਅਤੇ ਹੋਰ ਕਈ ਤਰਾਂ ਦੇ ਪਿੰਡਾਂ ਨਾਲ਼ ਹੁੰਦੀਆਂ ਟੱਕਰਾਂ ਕਰਕੇ ਧਰਤੀ ਦਾ ਡਾਢਾ ਹਿੱਸਾ ਪਿਘਲਿਆ ਹੋਇਆ ਸੀ। ਇੱਕ ਬਹੁਤ ਹੀ ਜ਼ਬਰਦਸਤ ਟੱਕਰ ਦਾ ਨਤੀਜਾ ਧਰਤੀ ਦਾ ਇੱਕ ਕੋਣ 'ਤੇ ਟੇਢਾ ਹੋਣਾ ਅਤੇ [[ਚੰਨ]] ਦੀ ਉਪਜ ਹੋਣਾ ਮੰਨਿਆ ਜਾਂਦਾ ਹੈ। ਸਮਾਂ ਪੈਣ 'ਤੇ ਧਰਤੀ ਠੰਢੀ ਹੋਣ ਲੱਗੀ ਅਤੇ ਇੱਕ ਠੋਸ [[ਪੇਪੜੀ]] ਬਣ ਗਈ ਜਿਸ ਸਦਕਾ ਧਰਤੀ ਦੇ ਤਲ ਉੱਤੇ ਤਰਲ ਪਾਣੀ ਦੇ ਇਕੱਠੇ ਹੋਣ ਦਾ ਸਬੱਬ ਬਣਿਆ।
 
ਜ਼ਿੰਦਗੀ ਦੇ ਸਭ ਤੋਂ ਪਹਿਲੇ ਰੂਪ ੩.੮ ਤੋਂ ੩.੫ ਅਰਬ ਸਾਲ ਪਹਿਲਾਂ ਹੋਂਦ ਵਿੱਚ ਆਏ। [[ਧਰਤੀ ਉੱਤੇ ਜੀਵਨ]] ਦੇ ਸਭ ਤੋਂ ਪੁਰਾਣੇ ਸਬੂਤ, [[ਪੱਛਮੀ ਗਰੀਨਲੈਂਡ]] ਦੇ ੩.੭ ਅਰਬ ਸਾਲ ਪੁਰਾਣੇ ਗਾਦ-ਭਰੇ ਪੱਥਰਾਂ ਵਿੱਚ ਮਿਲਿਆ ਜੀਵ-ਉਪਜਾਊ [[ਸਿੱਕਾ (ਕਾਰਬਨੀ ਰੂਪ)|ਸਿੱਕਾ]]<ref name="NG-20131208">{{cite web |url =http://www.nature.com/ngeo/journal/vaop/ncurrent/full/ngeo2025.html|authors= Yoko Ohtomo, Takeshi Kakegawa, Akizumi Ishida, Toshiro Nagase, Minik T. Rosing| title =Evidence for biogenic graphite in early Archaean Isua metasedimentary rocks |publisher =''[[Nature Geoscience]]''|doi=10.1038/ngeo2025|date=8 December 2013| accessdate =9 Dec 2013 }}</ref> ਅਤੇ [[ਪੱਛਮੀ ਆਸਟਰੇਲੀਆ]] ਵਿੱਚ ੩.੪੮ ਸਾਲ ਪੁਰਾਣੇ [[ਰੇਤ-ਪੱਥਰ]] ਵਿੱਚ ਮਿਲੇ ਜੀਵਾਣੂਆਂ ਦੇ ਪਥਰਾਟ ਹਨ।<ref name="AP-20131113">{{cite news |last=Borenstein |first=Seth |title=Oldest fossil found: Meet your microbial mom |url=http://apnews.excite.com/article/20131113/DAA1VSC01.html |date=13 November 2013 |work=[[AP News]] |accessdate=15 November 2013 }}</ref><ref name="AST-20131108">{{cite journal |last1=Noffke |first1=Nora|last2=Christian |first2=Daniel |last3=Wacey |first3=David |last4=Hazen |first4=Robert M. |title=Microbially Induced Sedimentary Structures Recording an Ancient Ecosystem in the ca. 3.48 Billion-Year-Old Dresser Formation, Pilbara, Western Australia |url=http://online.liebertpub.com/doi/abs/10.1089/ast.2013.1030 |date=8 November 2013 |journal=[[Astrobiology (journal)]] |doi=10.1089/ast.2013.1030 |accessdate=15 November 2013 |bibcode=2013AsBio..13.1103N}}</ref> [[ਪ੍ਰਕਾਸ਼ ਸੰਸਲੇਸ਼ਣ]] ਕਰਨ ਵਾਲ਼ੇ ਪ੍ਰਾਣੀ ਲਗਭਗ ੨ ਅਰਬ ਵਰ੍ਹੇ ਪਹਿਲਾਂ ਹੋਂਦ ਵੋੱਚ ਆਏ ਜਿਹਨਾਂ ਨੇ ਹਵਾ-ਮੰਡਲ ਨੂੰ ਆਕਸੀਜਨ ਨਾਲ਼ ਲੈਸ ਕਰ ਦਿੱਤਾ। ੫੮ ਕਰੋੜ ਸਾਲ ਪਹਿਲਾਂ ਤੱਕ ਜੰਤੂ ਬਹੁਤਾ ਕਰਕੇ ਨਿੱਕੇ-ਨਿੱਕੇ ਅਤੇ ਸੂਖ਼ਮ ਸਨ ਜਿਸ ਮਗਰੋਂ ਗੁੰਝਲਦਾਰ ਬਹੁ-ਕੋਸ਼ੀ ਜੀਵਨ ਦੀ ਉਪਜ ਹੋਈ। [[ਕੈਂਬਰੀਆਈ]] ਕਾਲ ਵੇਲੇ ਇਸ ਜੀਵਨ ਦਾ ਅਜੋਕੀਆਂ ਮੁੱਖ ਜਾਤੀਆਂ ਵਿੱਚ ਵੰਨ-ਸੁਵੰਨੀਕਰਨ ਹੋਇਆ।
 
ਇਸ ਗ੍ਰਹਿ 'ਤੇ ਜਨਮ ਤੋਂ ਹੀ ਭੂ-ਵਿਗਿਆਨਕ ਤਬਦੀਲੀਆਂ ਅਤੇ ਪਹਿਲੀ ਜ਼ਿੰਦਗੀ ਦੇ ਹੋਂਦ ਤੋਂ ਹੀ ਜੀਵ-ਵਿਗਿਆਨਕ ਤਬਦੀਲੀਆਂ ਲਗਾਤਾਰ ਵਾਪਰਦੀਆਂ ਆ ਰਹੀਆਂ ਹਨ। ਜਾਤੀਆਂ ਦਾ ਅਟੁੱਟ ਵਿਕਾਸ ਹੁੰਦਾ ਹੈ, ਨਵੇਂ ਰੂਪ ਲੈਂਦੀਆਂ ਹਨ, ਅਗਲੀ ਪੀੜ੍ਹੀ 'ਚ ਵੰਡੀਆਂ ਜਾਂਦੀਆਂ ਹਨ ਜਾਂ ਇਸ ਲਗਾਤਾਰ ਬਦਲਦੇ ਗ੍ਰਹਿ ਸਦਕਾ ਗੁੰਮ ਹੋ ਜਾਂਦੀਆਂ ਹਨ। [[ਪਲੇਟ ਨਿਰਮਾਣਕੀ]] ਨੇ ਧਰਤੀ ਦੇ ਸਮੁੰਦਰਾਂ ਅਤੇ ਮਹਾਂਦੀਪਾਂ ਨੂੰ ਅਤੇ ਇਹਨਾਂ ਉਤਲੇ ਜੀਵਨ ਨੂੰ ਘੜ੍ਹਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। [[ਜੀਵ-ਮੰਡਲ]] ਦਾ ਹਵਾ-ਮੰਡਲ ਅਤੇ ਹੋਰ ਅਜੀਵੀ ਹਾਲਤਾਂ ਉੱਤੇ ਡਾਢਾ ਅਸਰ ਪਿਆ ਹੈ, ਜਿਵੇਂ ਕਿ [[ਓਜ਼ੋਨ ਪਰਤ]], ਆਕਸੀਜਨ ਦਾ ਵਾਧਾ ਅਤੇ ਮਿੱਟੀ ਦੀ ਪੈਦਾਵਾਰ।
[[File:Geologic Clock with events and periods.svg|thumb|350px|ਇੱਕ ਤਸਵੀਰ 'ਚ ਇਕੱਠਾ ਕੀਤਾ ਭੂ-ਵਿਗਿਆਨਕ ਸਮਾਂ ਜੋ ਕਿ ਧਰਤੀ ਦੇ ਇਤਿਹਾਸ ਦੇ ਯੁੱਗਾਂ ਦੀ ਤੁਲਨਾਤਮਕ ਲੰਬਾਈ ਦਰਸਾ ਰਿਹਾ ਹੈ|500px]]
 
[[File:Geologic Clock with events and periods.svg|thumb|350px|ਇੱਕ ਤਸਵੀਰ 'ਚ ਇਕੱਠਾ ਕੀਤਾ ਭੂ-ਵਿਗਿਆਨਕ ਸਮਾਂ ਜੋ ਕਿ ਧਰਤੀ ਦੇ ਇਤਿਹਾਸ ਦੇਵਿਚਲੇ ਯੁੱਗਾਂਜੁੱਗਾਂ ਦੀ ਤੁਲਨਾਤਮਕ ਲੰਬਾਈ ਦਰਸਾ ਰਿਹਾ ਹੈ|500px]]
 
{{ਹਵਾਲੇ}}