ਵਿਧੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਵਿਧੀ ਵਿਗਿਆਨ''' (Forensic Science) [[ਵਿਗਿਆਨ]] ਦੀ ਓਹਉਹ ਸ਼ਾਖਾ ਹੈ ਜਿਸ ਵਿੱਚ ਸਮੂਹ ਵਿਗਿਆਨਾਂ ਦੇ ਸਿਧਾਂਤਾਂ ਅਤੇ ਅਸੂਲਾਂ ਦਾ ਮੇਲ ਹੈ ਜਿੰਨ੍ਹਾ ਨੂੰ ਪੀੜਤ ਨੂੰ ਇਨਸਾਫ਼ ਦਵਾਉਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ। ਵਿਸ਼ਵ ਵਿੱਚ ਵੱਧ ਰਹੇ ਜੁਰਮਾਂ ਨੇ ਇਸ ਖੇਤਰ ਨੂੰ ਵਧਣ ਲਈ ਪ੍ਰੇਰਿਤ ਕੀਤਾ ਹੈ। ਇਸਦਾ ਮੰਤਵ ਜੁਰਮ ਨੂੰ ਖਤਮ ਕਰਨਾ, ਦੋਸ਼ੀ ਨੂੰ ਸਜ਼ਾ ਦਵਾਉਣਾ ਅਤੇ ਪੀੜਤ ਨੂੰ ਇਨਸਾਫ਼ ਦਵਾਉਣਾ ਹੈ। ਇਸਦਾ ਅੰਗ੍ਰੇਜ਼ੀ ਅਨੁਵਾਦ ਇੱਕ ਲਾਤਿਨੀ ਸ਼ਬਦ forensis ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਸੰਗਠ ਦੀ ਜਾਂ ਸੰਗਠ ਦੇ ਸਾਹਮਣੇ। ਰੋਮਨ ਕਾਲ ਵਿੱਚ ਅਪਰਾਧਕ ਮਾਮਲਿਆਂ ਦੇ ਹੱਲ ਲਈ ਪੀੜਤ ਅਤੇ ਅਪਰਾਧੀ ਦੋਵੇਂ ਧਿਰਾਂ ਆਪਣਾ ਆਪਣਾ ਪੱਖ ਸੰਗਠ ਦੇ ਸਾਹਮਣੇ ਰਖਦੇ ਸਨ ਅਤੇ ਜਿਸਦੀ ਦਲੀਲ ਸੰਗਠ ਨੂੰ ਬੇਹਤਰ ਲਗਦੀ ਸੀ, ਸੰਗਠ ਉਸ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾ ਦਿੰਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਇਹ ਫੈਸਲਿਆਂ ਨੇ ਦਲੀਲਾਂ ਦੀ ਜਗਹ ਵਿਗਿਆਨਕ ਸਬੂਤਾਂ ਨੂੰ ਮਹੱਤਵਤਾ ਦੇਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਫੈਸਲਿਆਂ ਨੇ ਪ੍ਰਮਾਣਿਕ ਅਤੇ ਭਰੋਸੇਯੋਗ ਢੰਗ ਲੈ ਲਿਆ।
ਜੁਰਮ ਮਨੁੱਖੀ ਜਾਤੀ ਦੀ ਸ਼ੁਰੁਆਤ ਦੇ ਵੇਲਿਆਂ ਤੋਂ ਹੀ ਸਾਡੇ ਸਮਾਜ ਵਿੱਚ ਮੌਜੂਦ ਹੈ। ਵਿਗਿਆਨ ਵਿੱਚ ਅਤੇ ਤਕਨੀਕੀ ਤਰੱਕੀਆਂ ਕਰਕੇ ਅੱਜ ਜੁਰਮ, ਉਸਨੂੰ ਕਰਨ ਦੇ ਢੰਗ, ਅਪਰਾਧ ਦੀ ਧਾਰਨਾ ਵਿੱਚ ਬਹੁਤ ਬਦਲਾਵ ਆਇਆ ਹੈ। ਜਿੱਥੇ ਇੱਕ ਪਾਸੇ ਇੱਕ ਹੁਸ਼ਿਆਰ ਅਪਰਾਧੀ ਨੇ ਆਪਣੇ ਮੰਤਵ ਲਈ ਵਿਗਿਆਨ ਦਾ ਸ਼ੋਸ਼ਣ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਖੋਜਕਾਰ ਅਜਿਹੇ ਮਾਮਲਿਆਂ ਦੀ ਤਫਤੀਸ਼ ਲਈ ਪੁਰਾਣੇ ਨਿਯਮਾਂ ਅਤੇ ਤਕਨੀਕਾਂ ਤੇ ਨਿਰਭਰ ਹੋ ਕੇ ਨਹੀਂ ਰਹਿ ਸਕਦੇ। ਇਸੇ ਜ਼ਰੁਰਤ ਦੇ ਚਲਦਿਆਂ ਵਿਧੀ ਵਿਗਿਆਨ ਦਾ ਵਿਕਾਸ ਹੋਇਆ ਹੈ ਅਤੇ ਅੱਜ ਇਹ ਇੱਕ ਮਹੱਤਵਪੂਰਣ ਵਿਸ਼ੇ ਦੀ ਤਰਾਂ ਉਭਰਿਆ ਹੈ। ਸਮੂਹ ਵਿਸ਼ਵ ਦੇ ਲਗਭਗ ਹਰ ਦੇਸ਼ ਅਤੇ ਰਾਜ ਵਿੱਚ ਵਿਧੀ ਵਿਗਿਆਨ ਪ੍ਰਯੋਗਸ਼ਾਲਾ ਬਣਾਈ ਗਈ ਹੈ ਤਾਂ ਕੀ ਘਟਣਾ ਸਥਲ ਤੇ ਮਿਲੇ ਹੋਏ ਸਬੂਤਾਂ ਦੀ ਜਲਦ ਅਤੇ ਭਰੋਸੇਯੋਗ ਜਾਂਚ ਕੀਤੀ ਜਾ ਸਕੇ।
 
==ਇਤਿਹਾਸ==
ਪੁਰਾਤਨ ਸਮੇਂ ਵਿੱਚ ਪ੍ਰਮਾਣਿਕ ਵਿਧੀ ਵਿਗਿਆਨ ਅਭਿਆਸ ਦੇ ਨਾ ਹੋਣ ਕਾਰਨ ਅਤੇ ਅੱਜ ਦੀਆਂ ਨਿਵੇਕਲੀਆਂ ਤਕਨੀਕਾਂ ਦੀ ਕਮੀ ਕਾਰਨ ਅਕਸਰ ਮੁਜ਼ਰਿਮ ਜੁਰਮ ਕਰਕੇ ਆਪਣਾ ਬਚਾਵ ਕਰਨ ਵਿੱਚ ਸਫਲ ਹੋ ਜਾਂਦੇ ਸਨ। ਸਾਰੀਆਂ ਅਪਰਾਧਕ ਪੜਤਾਲਾਂ ਬਸ ਮਜਬੂਰਨ ਕਰਾਏ ਗਏ ਇਕਬਾਲੇ ਜੁਰਮ ਜਾਂ ਕਿਸੇ ਗਵਾਹ ਦੀ ਗਵਾਹੀ ਤੇ ਹੀ ਅਧਾਰਿਤ ਹੁੰਦੇ ਸਨ। ਪਰ ਪੁਰਾਣੇ ਸਮਿਆਂ ਵਿੱਚ ਕੁਝ ਅਜਿਹੀਆਂ ਤਕਨੀਕਾਂ ਵੀ ਸਨ ਜਿੰਨ੍ਹਾਂ ਨੂੰ ਕਈ ਸ਼ਤਕਾਂ ਦੇ ਸ਼ੋਧ ਬਾਦ ਪਰਖਿਆ ਅਤੇ ਪ੍ਰਮਾਣਿਤ ਪਾਇਆ ਗਿਆ ਹੈ। ਇੰਨ੍ਹਾ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ-
ਲਾਈਨ 15 ⟶ 16:
* ਕਲਾ ਵਿਧੀ ਵਿਗਿਆਨ (Art forensics): ਇਹ ਕਲਾ ਦੀ ਪ੍ਰਮਾਣਿਕਤਾ ਦੇ ਮਾਮਲੇ ਨਾਲ ਸਬੰਧਤ ਹੈ। ਇਸ ਵਿੱਚ ਕਲਾ ਨਾਲ ਸੰਭੰਦਿਤ ਜਾਲਸਾਜ਼ੀ ਅਤੇ ਨਕਲ ਦੀ ਪਛਾਣ ਲਈ ਕੁਝ ਵਿਗਿਆਨਕ ਤਰੀਕੇ ਵਰਤੇ ਜਾਂਦੇ ਹਨ। ਜਿਵੇਂ: ਅਸਲੀ ਤੇ ਨਕਲੀ ਚਿੱਤਰ ਦੀ ਪਛਾਣ।
* ਸੰਗਣਾਤਮਕ ਵਿਧੀ ਵਿਗਿਆਨ (Computational forensics): ਇਹ ਸ਼ਾਖਾ ਜਾਂਚ ਲਈ ਐਲਗੋਰਿਥਮ ਅਤੇ ਸਾਫਟਵੇਅਰ ਦਾ ਵਿਕਾਸ ਕਰਨ ਸੰਬੰਧਿਤ ਹੈ।
* ਕ੍ਰਿਮਿਨ੍ਲਿਸ੍ਟਟਿਕ੍ਸਕ੍ਰਿਮੀਨਲਿਸਟਿਕਸ (Criminalistics): ਇਸ ਖੇਤਰ ਵਿੱਚ ਭਿੰਨ ਭਿੰਨ ਤਰ੍ਹਾਂ ਦੇ ਸਬੂਤਾਂ ਦੇ ਵਿਸ਼ਲੇਸ਼ਣ ਬਾਰੇ ਦੱਸਿਆ ਗਿਆ ਹੈ ਹਿਵੇਂ ਕਿ ਨਿਅੰਤ੍ਰਿਤ ਕੀਤੇ ਪਦਾਰਥ, ਹਥਿਆਰ ਅਤੇ ਸੰਦਾਂ ਦੇ ਚਿੰਨ੍ਹਾਂ ਦੀ ਪ੍ਰੀਖਿਆ, ਛਾਪ ਚਿੰਨ੍ਹਾਂ ਦੀ ਜਾਂਚ (ਜਿਵੇਂ ਫਿੰਗਰਪਰਿੰਟ, ਜੁੱਤੀ ਦੇ ਹੌਲੇ, ਅਤੇ ਟਾਇਰ ਟਰੈਕ), ਟਰੇਸ ਸਬੂਤਾਂ ਦੀ ਪ੍ਰੀਖਿਆ ਅਤੇ ਜੀਵ ਸਬੂਤ ਦੀ ਤੁਲਨਾ ਕਰਨ ਲਈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਅਤੇ ਤੁਲਨਾ ਨਾਲ ਸੰਬੰਧਤ ਸਵਾਲਾਂ ਦਾ ਜਵਾਬ ਦੇਣਾ ਵੀ ਸ਼ਾਮਿਲ ਹੈ। ਆਮ ਹਲਾਤਾਂ ਵਿੱਚ ਸਬੂਤਾਂ ਦੀ ਜਾਂਚ ਪ੍ਰਯੋਗਸ਼ਾਲਾ ਵਿੱਚ ਕੀਤੀ ਜਾਂਦੀ ਹੈ।
* ਡਿਜਿਟਲ ਫੋਰੇੰਸਿਕ: ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਡਿਜਿਟਲ ਜਾਂ ਇਲੈਕਟ੍ਰੋਨਿਕ ਪਦਾਰਥਾਂ ਦੀ ਜਾਂਚ ਕੀਤੀ ਜਾਂਦੀ ਹੈ।
* ਲੇਖਾ ਜੋਖਾ ਵਿਧੀ ਵਿਗਿਆਨ: ਇਸ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਲੇਖਾ ਜੋਖਾ ਨਾਲ ਸੰਭੰਦਿਤ ਗੜਬੜੀ ਜਾਂ ਛੇੜਛਾੜ ਦੇ ਮਾਮਲਿਆਂ ਦੀ ਤਫਤੀਸ਼ ਕੀਤੀ ਜਾਂਦੀ ਹੈ।