ਕਿੰਗ ਲੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 13:
|isbn = 978-0-19-812950-9
}}</ref>
ਬਹਾਲੀ ਦੇ ਬਾਅਦ, ਇਸਨੂੰ ਸੋਧ ਕੇ ਖੇਡਣ ਦੇ ਯਤਨ ਹੋਏ। ਇਸ ਦੇ ਹਨੇਰੇ ਅਤੇ ਨਿਰਾਸ਼ਾਜਨਕ ਸੁਰ ਨੂੰ ਨਾਪਸੰਦ ਕਰਦੇ ਦਰਸ਼ਕਾਂ ਲਈ ਇੱਕ ਸੁਖਾਂਤ ਬਣਾ ਲਿਆ ਜਾਂਦਾ ਸੀ, ਪਰ 19ਵੀਂ ਸਦੀ ਦੇ ਬਾਅਦ ਸ਼ੇਕਸਪੀਅਰ ਦੇ ਮੌਲਿਕ ਵਰਜਨ ਨੂੰ ਉਸ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਵਜੋਂ ਸਮਝਿਆ ਜਾਣ ਲੱਗ ਪਿਆ। ਇਸ ਤਰਾਸਦੀ ਨੂੰ ਖਾਸ ਤੌਰ ਤੇ ਮਨੁੱਖੀ ਪੀੜਾ ਅਤੇ ਰਿਸ਼ਤਿਆਂ ਦੀ ਪ੍ਰਕਿਰਤੀ ਬਾਰੇ ਇਸ ਦੀਆਂ ਘੋਖਵੀਆਂ ਬੇਕਿਰਕ ਟਿੱਪਣੀਆਂ ਲਈ ਉੱਤਮ ਕਿਹਾ ਜਾਂਦਾ ਹੈ। ਜਾਰਜ ਬਰਨਾਰਡ ਸ਼ਾਅ ਨੇ ਲਿਖਿਆ, "ਕੋਈ ਵੀ ਮਨੁੱਖ ਕਦੇ ਲੀਅਰ ਤੋਂ ਬਿਹਤਰ ਤਰਾਸਦੀ ਨਹੀਂ ਲਿਖ ਸਕੇਗਾ"।<ref>Shaw and Wilson p.111.</ref>
==ਕਥਾਵਸਤੂ==
ਪ੍ਰਾਚੀਨ ਸਮੇਂ ਵਿੱਚ ਕਿੰਗ ਲੀਅਰ ਇੰਗਲੈਂਡ ਦਾ ਰਾਜਾ ਸੀ। ਉਹ ਸੁਭਾਅ ਤੋਂ ਕਰੋਧੀ ਅਤੇ ਵਿਵੇਕਰਹਿਤ ਸੀ। ਬੁਢੇਪੇ ਦੇ ਕਾਰਨ ਆਪਣਾ ਰਾਜ ਆਪਣੀ ਪੁਤਰੀਆਂ ਨੂੰ ਦੇਕੇ ਉਹ ਚਿੰਤਾਮੁਕਤ ਜੀਵਨ ਬਤੀਤ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੀ ਤਿੰਨਾਂ ਪੁਤਰੀਆਂ - ਗੋਨੇਰਿਲ, ਰੀਗਨ ਅਤੇ ਕਾਰਡੀਲੀਆ - ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੀਆਂ ਹਨ। ਗੋਨੇਰਿਲ ਦਾ ਵਿਆਹ ਡਿਊਕ ਆਫ਼ ਏਲਬੇਨੀ ਨਾਲ ਅਤੇ ਰੀਗਨ ਦਾ ਡਿਊਕ ਆਫ਼ ਕਾਰਨਵਾਲ ਨਾਲ ਹੋ ਚੁੱਕਿਆ ਸੀ ਅਤੇ ਡਿਊਕ ਆਫ਼ ਬਰਗੰਡੀ ਅਤੇ ਫ਼ਰਾਂਸ ਦਾ ਰਾਜਾ ਦੋਨੋਂ ਹੀ ਕਾਰਡੀਲੀਆ ਨਾਲ ਵਿਆਹ ਦੇ ਇੱਛਕ ਸਨ। ਗੋਨੇਰਿਲ ਅਤੇ ਰੀਗਨ ਨੇ ਪਿਤਾ ਦੇ ਪ੍ਰਤੀ ਆਪਣਾ ਪਿਆਰ ਖੂਬ ਵਧਾ ਚੜ੍ਹਾ ਕੇ ਜ਼ਾਹਰ ਕੀਤਾ, ਪਰ ਕਾਰਡੀਲੀਆ ਨੇ ਗਿਣੇ-ਮਿਣੇ ਸ਼ਬਦਾਂ ਵਿੱਚ ਕਿਹਾ ਕਿ ਉਹ ਆਪਣੇ ਪਿਤਾ ਨੂੰ ਓਨਾ ਹੀ ਪਿਆਰ ਕਰਦੀ ਹੈ ਜਿਨ੍ਹਾਂ ਉਚਿਤ ਹੈ, ਨਾ ਘੱਟ, ਨਾ ਜਿਆਦਾ। ਇਸ ਜਵਾਬ ਤੋਂ ਰੁੱਸ ਕੇ ਕਿੰਗ ਲਿਅਰ ਨੇ ਕਾਰਡੀਲੀਆ ਨੂੰ ਤੀਜਾ ਭਾਗ ਨਾ ਦੇਕੇ ਆਪਣੇ ਰਾਜ ਨੂੰ ਗੋਨੇਰਿਲ ਅਤੇ ਰੀਗਨ ਵਿੱਚ ਵੰਡ ਦਿੱਤਾ। ਗੋਨੇਰਿਲ ਅਤੇ ਰੀਗਨ ਨੇ ਲੀਅਰ ਅਤੇ ਉਸ ਦੇ ਸਾਥੀਆਂ ਅਤੇ ਉਨ੍ਹਾਂ ਦੇ ਸੌ ਸਾਮੰਤਾਂ ਨੂੰ ਵਾਰੀ-ਵਾਰੀ ਆਪਣੇ ਕੋਲ ਰੱਖਣ ਦਾ ਵਚਨ ਦਿੱਤਾ। ਕਾਰਡੀਲੀਆ ਫ਼ਰਾਂਸ ਦੇ ਰਾਜੇ ਦੇ ਨਾਲ ਦੇਸ਼ ਤੋਂ ਬਾਹਰ ਚਲੀ ਗਈ। ਜਦੋਂ ਲੀਅਰ ਆਪਣੇ ਸਾਥੀਆਂ ਸਹਿਤ ਕਰਮਵਾਰ ਗੋਨੇਰਿਲ ਅਤੇ ਰੀਗਨ ਦੇ ਕੋਲ ਰਹਿਣ ਲਈ ਗਿਆ, ਪਰ ਦੋਨਾਂ ਨੇ ਆਪਣੇ ਬਜ਼ੁਰਗ ਪਿਤਾ ਦੇ ਪ੍ਰਤੀ ਅਤਿਅੰਤ ਕਠੋਰ ਵਰਤਾਓ ਕੀਤਾ।